Share on Facebook

Main News Page

ਭਾਜਪਾ ਦੀ ਹਿੰਦੂ ਨੇਤਾ ਊਸ਼ਾ ਦੀਦੀ ਠਾਕੁਰ ਵਲੋਂ ਸਿੱਖ ਕਕਾਰਾਂ ਦੀ ਬੇਅਦਬੀ

ਭਾਜਪਾ ਦੀ ਹਿੰਦੂ ਨੇਤਾ ਊਸ਼ਾ ਦੀਦੀ ਠਾਕੁਰ ਉਪਰੋਂ ਦੀ ਕਿਰਪਾਨ ਪਾ ਕੇ ਸਾਰੇ ਹਿੰਦੂ ਕਰਮਕਾਂਡ ਕਰ ਰਹੀ ਹੈ, ਜਿਸ ਨਾਲ ਲੋਕਾਂ 'ਚ ਇਹ ਪੇਸ਼ ਕੀਤਾ ਜਾ ਸਕੇ ਕਿ ਸਿੱਖ ਵੀ ਹਿੰਦੂ ਹੀ ਹਨ, ਅਤੇ ਇਹ ਕਕਾਰ ਕੋਈ ਵੀ ਪਾ ਸਕਦਾ ਹੈ। ਕਈਆਂ ਨੇ ਕਹਿਣਾ ਹੈ ਕਿ ਇਹ ਤਲਵਾਰ ਤਾਂ ਕੋਈ ਵੀ ਪਾ ਸਕਦਾ ਹੈ, ਫਿਰ ਕੀ ਹੋ ਗਿਆ? ਤਲਵਾਰ ਤੇ ਗੁਰੂ ਸਾਹਿਬ ਵਲੋਂ ਬਖਸ਼ਿਸ਼ ਕੀਤੀ ਕ੍ਰਿਪਾਨ ਵਿਚਕਾਰ ਫਰਕ ਜਾਣੋ ਤੇ ਫਿਰ ਆ ਕਿ ਵਿਚਾਰ ਚਰਚਾ ਕਰੋ। ਜੇ ਉਸ ਨੇ ਤਲਵਾਰ ਹੀ ਪਾਉਣੀ ਹੈ, ਤਾਂ ਕੋਈ ਵੀ ਪਾ ਸਕਦੀ ਹੈ। ਇਸ ਤਰ੍ਹਾਂ ਰਹਿਤ ਮਰਿਆਦਾ ਦੀ ਪਾਲਣਾ ਕੀਤੇ ਬਿਨ੍ਹਾਂ ਕਿਰਪਾਨ ਪਾਉਣਾ ਸਿਰਫ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੀ ਕਿਹਾ ਜਾ ਸਕਦਾ ਹੈ।

ਸਾਨੂੰ ਕੋਈ ਸੱਮਸਿਆ ਨਹੀਂ ਜੇ ਤ੍ਰਿਸ਼ੂਲ ਧਾਰਨ ਕਰੇ ਜਾਂ ਜੋ ਮਰਜ਼ੀ। ਪਰ ਸਿਰਫ ਸਿੱਖਾਂ ਦੀ ਨਕਲ ਕਰਕੇ ਸ੍ਰੀ ਸਾਹਿਬ ਪਾਉਣਾ ਸਿਰਫ ਜਾਣ ਬੁੱਝ ਕੇ ਸਿੱਖਾਂ ਦਾ ਮਖੌਲ ਉੜਾਉਣਾ ਹੈ। ਇਹ 'ਤੇ ਸਿਰਫ ਸਿੱਖਾਂ ਦੀ ਅਲੱਗ ਹਸਤੀ ਨੂੰ ਵੰਗਾਰਨ ਵਾਲੀ ਗਲ੍ਹ ਹੈ। ਇੱਕਲੇ ਜਨਾਨੀਆਂ ਹੀ ਨਹੀਂ, ਕਈ ਬਹਰੂਪੀਏ ਸਿੱਖ ਦਿੱਖ ਵਾਲੇ ਪੁਰਖਾਂ ਨੂੰ ਵੀ ਇਸੇ ਤਰ੍ਹਾਂ ਸਿੱਖੀ ਸਰੂਪ ਅਤੇ ਉਤੋਂ ਦੀ ਕਿਰਪਾਲ ਪਵਾ ਕੇ ਲੋਕਾਂ ਵਿੱਚ ਵਿਚਰਣ ਲਈ ਤਿਆਰ ਕੀਤਾ ਗਿਆ ਹੈ। ਜਿਸ ਤਰ੍ਹਾਂ ਦੇਖ ਸਕਦੇ ਹੋ ਸਿੱਖ ਦਿਸਣ ਵਾਲਾ ਜਸਪਾਲ ਸਿੰਘ ਉਤੋਂ ਦੀ ਕਿਰਪਾਨ ਪਾ ਕੇ ਗਣੇਸ਼ ਦੀਮੂਰਤੀ ਦੇ ਪੈਰੀਂ ਪੈਂਦਾ ਪਿਆ ਹੈ। ਸਿੱਖੋ... ਹੋਸ਼ 'ਚ ਆਓ!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top