Share on Facebook

Main News Page

04 ਅਕਤੂਬਰ 2014 ਨੂੰ ਹੋਣ ਜਾ ਰਹੀ ਕਾਨਫਰੰਸ ਅਤੇ ਇਸ ਨੂੰ ਤਾਰਪੀਡੋ ਕਰਣ ਦੀਆਂ ਸਾਜਿਸ਼ਾਂ
-: ਸੰਪਾਦਕ ਖ਼ਾਲਸਾ ਨਿਊਜ਼

04 ਅਕਤੂਬਰ 2014 ਨੂੰ ਇੰਡੀਆਨਾ ਵਿਖੇ ਇੱਕ ਕਾਨਫਰੰਸ ਹੋ ਰਹੀ ਹੈ ਜਿਸ ਵਿੱਚ ਕਈ ਨਾਮਵਰ ਵਿਦਵਾਨ ਸ਼ਮੂਲੀਯਤ ਕਰ ਰਹੇ ਹਨ। ਇਸ ਕਾਨਫਰੰਸ ਦੇ ਵਿਸ਼ੇ ਚੰਗੇ ਹਨ, ਜਿਨ੍ਹਾਂ 'ਤੇ ਜਿੰਨੀ ਵੀਚਾਰ ਹੋਵੇ ਘੱਟ ਹੈ।

ਅੱਜ ਦੇ ਸਮੇਂ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਲੋੜ੍ਹ ਹੈ, ਧੜੇਬਾਜ਼ੀ ਤੋਂ ਉੱਠ ਕੇ ਇਨ੍ਹਾਂ ਉਪਰਾਲਿਆਂ ਦੀ ਸਾਰਥਿਕਤਾ ਯਕੀਨੀ ਬਣਾਈ ਜਾ ਸਕਦੀ ਹੈ। ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਦੂਰੀਆਂ ਘਟਣਗੀਆਂ, ਜੋ ਕਿ ਜਾਗਰੂਕ ਤਬਕੇ 'ਚ ਬਹੁਤ ਜ਼ਿਆਦਾ ਹਨ। ਸ. ਦਲਜੀਤ ਸਿੰਘ ਇੰਡੀਆਨਾ, ਮਲਕੀਤ ਸਿੰਘ ਬਾਸੀ ਅਤੇ ਬਾਕੀ ਸਾਥੀਆਂ ਦੀ ਇਹ ਕੋਸ਼ਿਸ਼ ਸ਼ਲਾਘਾਯੋਗ ਹੈ।

ਇਨ੍ਹਾਂ ਉਪਰਾਲਿਆਂ ਦੇ ਨਾਲ ਕੁੱਝ ਸਾਵਧਾਨੀਆਂ ਵਰਤਣ ਦੀ ਵੀ ਲੋੜ੍ਹ ਹੈ। ਇਨ੍ਹਾਂ ਵੀਰਾਂ ਨੂੰ ਉਨ੍ਹਾਂ ਆਸਤੀਨ ਦੇ ਸੱਪਾਂ ਦੀ ਵੀ ਪਛਾਣ ਕਰਨੀ ਪਵੇਗੀ, ਜਿਹੜੇ ਇੱਕ ਪਾਸੇ ਤਾਂ ਸਹਿਯੋਗੀ ਹੋਣ ਦਾ ਢੋਂਗ ਕਰ ਰਹੇ ਹਨ, ਕਾਨਫਰੰਸ ਨੂੰ ਕਾਮਯਾਬ ਕਰਨ ਦੀ ਸ਼ੁਭਕਾਮਨਾਵਾਂ ਦੇ ਰਹੇ ਹਨ, ਅਤੇ ਦੂਸਰੇ ਪਾਸੇ ਕਾਨਫਰੰਸ ਨੂੰ ਤਾਰਪੀਡੋ ਕਰਨ ਵਾਸਤੇ  ਵਿਰਸੇ ਨਾਲ ਜੁੜੇ ਹੋਣ ਦਾ ਭਰਮ ਪਾਲੀ ਬੈਠੇ ਭੌਂਕੂਆਂ ਨੂੰ ਵੀ ਹੱਲਾਸ਼ੇਰੀ ਦੇ ਰਹੇ ਹਨ, ਕਿਸੇ ਖਾਸ ਬੁਲਾਰੇ ਨੂੰ ਰੋਕਣ ਦੀਆਂ ਚਾਲਾਂ ਖੇਡ ਰਹੇ ਹਨਆਕਲੇ ਇਸ਼ਾਰਾ ਕਾਫੀ ਅਸਤ (ਅਕਲਮੰਦ ਨੂੰ ਇਸ਼ਾਰਾ ਕਾਫੀ ਹੈ)

ਇਹ ਉੱਦਮ, ਕਾਨਫਰੰਸ ਤੱਕ ਹੀ ਸੀਮਿਤ ਨਾ ਹੋਵੇ, ਉਸ ਤੋਂ ਅਗਾਂਹ ਵੱਧ ਕੇ ਸਮਝੌਤਿਆਂ ਦੀ ਨੀਤੀ ਤੋਂ ਉੱਪਰ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਦਰਸਾਏ ਏਕਤਾ ਦੀ ਸਿਧਾਂਤ ਵੱਲ ਵੀ ਕਦਮ ਵਧਾਵੇ। ਖ਼ਾਲਸਾ ਨਿਊਜ਼ ਏਕਤਾ ਚਾਹੁੰਦੀ ਹੈ, ਸਮਝੌਤਾ ਨਹੀਂ, ਕਿਉਂਕਿ ਸਮਝੌਤਿਆਂ 'ਚ ਲੈਣ ਦੇਣ ਹੁੰਦਾ ਹੈ, ਏਕਤਾ 'ਚ ਨਹੀਂ। ਏਕਤਾ ਕਰਣ ਲਈ ਦੁਰਮਤੀਆਂ ਦੇ ਵਿਰੋਧ ਦਾ ਸਾਹਮਣਾ ਕਰਣ ਲਈ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਫੁਰਮਾਨ "...ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥" ਤੋਂ ਸੇਧ ਲੈਂਦੇ ਹੋਏ, ਕਿਸੇ ਦੁਰਮਤੀ ਸਿਰਫਿਰੇ ਦੀ ਪਰਵਾਹ ਨਹੀਂ ਕਰਣੀ ਚਾਹੀਦੀ। ਇਸ ਤਰ੍ਹਾਂ ਦੇ ਉਪਰਾਲੇ, ਉਨ੍ਹਾਂ ਵੀਰਾਂ ਦਾ ਕਾਫਲਾ ਤਿਆਰ ਕਰਨ, ਜਿਹੜੇ ਸਿੱਖੀ ਸਿਧਾਂਤ 'ਤੇ ਡੱਟ ਕੇ ਪਹਿਰਾ ਦੇ ਸਕਣ, ਬਿਨਾਂ ਸਮਝੌਤਿਆਂ ਤੋਂ।

ਖ਼ਾਲਸਾ ਨਿਊਜ਼ ਆਸ ਕਰਦੀ ਹੈ ਕਿ ਇਹ ਵੀਰ ਆਪਣੇ ਇਸ ਉੱਦਮ 'ਚ ਕਾਮਯਾਬ ਹੋਣ, ਅਤੇ ਬੁਲਾਰਿਆਂ ਨੂੰ ਕਥਨੀ ਅਤੇ ਕਰਣੀ ਨੂੰ ਇੱਕ ਕਰਣ ਦੀ ਦ੍ਰਿੜਤਾ ਵੀ ਬਖਸ਼ਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top