Share on Facebook

Main News Page

ਦਿੱਲੀ ਕਮੇਟੀ ਵਲੋਂ ਹਰਨਾਮ ਸਿੰਘ ਧੁੰਮਾ ਤੇ ਜਸਬੀਰ ਸਿੰਘ ਸਨਮਾਨਤ

ਨਵੀਂ ਦਿੱਲੀ, 7 ਸਤੰਬਰ (ਸੁਖਰਾਜ ਸਿੰਘ): ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਬਾਬਾ ਹਰਨਾਮ ਸਿੰਘ ਵਲੋਂ ਇਥੇ ਦੇ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਪਿਛਲੇ ਸਤ ਦਿਨਾਂ ਤੋਂ ਕੀਤੀ ਜਾ ਰਹੀ ਗੁਰੁ ਸਾਹਿਬ ਦੇ ਅਲਾਹੀ ਹੁਕਮਨਾਮੇ ਦੀ ਕਥਾ ਅਤੇ ਲੜੀਵਾਰ ਕਥਾ ਵਿਚਾਰਾਂ ਦੇ ਸਮਾਪਤੀ ਮੌਕੇ, ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਵਲੋਂ ਉਚੇਚੇ ਤੌਰ 'ਤੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ।

ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਪਾਸੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਖ਼ਸ਼ਿਸ ਸਦਕਾ, ਸੰਤ ਅਤੇ ਸਿਪਾਹੀ ਦੇ ਸੁਮੇਲ ਦੇ ਨਿਭਾਏ ਗਏ ਪੰਥਕ ਫ਼ਰਜ ਤੋਂ ਪ੍ਰੇਰਨਾ ਲੈਂਦਿਆਂ, ਟਕਸਾਲ ਦੇ 14ਵੇ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਤਕ ਟਕਸਾਲ ਮੁਖੀਆ ਵਲੋਂ ਮਰਯਾਦਾ ਦੀ ਰੱਖਿਆ ਲਈ ਦਿਤੀਆਂ ਗਈਆਂ ਕੁਰਬਾਨੀਆਂ ਨੂੰ ਵੀ ਅਨਮੋਲ ਦਸਿਆਾ। ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਟਕਸਾਲ ਨੂੰ ਗੁਰਮਤਿ ਦੀ ਨਰਸਰੀ ਦਸਿਆ।

ਸ. ਸਿਰਸਾ ਨੇ ਕਿਹਾ ਕਿ ਟਕਸਾਲ ਬਾਣੀ ਤੇ ਬਾਣੇ ਦੇ ਪ੍ਰਸਾਰ ਦਾ ਵੱਡਾ ਕੇਂਦਰ ਹੈ ਤੇ ਕੌਮ ਨੂੰ ਲੋੜ ਪੈਣ 'ਤੇ ਟਕਸਾਲ ਦੇ ਆਗੂਆਂ ਵਲੋਂ ਦਿਤੀਆਂ ਗਈਆਂ ਸ਼ਹੀਦੀਆਂ ਨੂੰ ਕਦੇ ਵੀ ਅਣਗੋਲਿਆ ਨਹੀਂ ਜਾ ਸਕਦਾ। ਬਾਬਾ ਹਰਨਾਮ ਸਿੰਘ ਖ਼ਾਲਸਾ ਦੇ ਨਾਲ ਭਾਈ ਜਸਬੀਰ ਸਿੰਘ ਰੋਡੇ ਤੇ ਹੋਰ ਪਤਵੰਤੇ ਆਗੂਆਂ ਨੂੰ ਵੀ ਦਿੱਲੀ ਕਮੇਟੀ ਵਲੋਂ ਸਨਮਾਨਤ ਕੀਤਾ ਗਿਆ। ਪਰਮਜੀਤ ਸਿੰਘ ਰਾਣਾ, ਕੁਲਮੋਹਨ ਸਿੰਘ ਅਤੇ ਹਰਚਰਨ ਸਿੰਘ ਗੁਲਸ਼ਨ ਆਦਿ ਮੌਜੂਦ ਸਨ।

ਥੱਲੇ ਪੇਸ਼ ਹੈ ਕੁੱਝ ਕੁ ਤਸਵੀਰਾਂ ਜਿਹੜੀਆਂ ਅਸਲੀਯਤ ਦੱਸਦੀਆਂ ਹਨ, ਸਿੱਖੀ ਦੀ ਕਿੰਨੀ ਕੁ ਸੇਵਾ ਇਹ ਕੌਮੀ ਗੱਦਾਰ ਧੁੰਮਾ ਕਰ ਰਿਹਾ ਹੈ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top