Share on Facebook

Main News Page

ਅਮਰ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੇ ਜੀਵਨ ‘ਤੇ ਫਿਲਮ ਬਣਾੳੇਣਾ ਸ਼ੁਰੂ

ਵੈਨਕੂਵਰ, ਕੈਨੇਡਾ( 8 ਅਗਸਤ 2014): ਸਿੱਖ ਸੰਘਰਸ਼ ਦੇ ਅਣਮੋਲ ਹੀਰੇ, ਆਪਣੇ ਅਦੁੱਤੀ ਕਾਰਨਾਮਿਆਂ ਸਦਕਾ ਸਿੱਖ ਕੌਮ ਦੇ ਦਿਲ ਵਿੱਚ ਸਦਾ ਲਈ ਵੱਸਣ ਵਾਲੇ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸੰਘਰਸ਼ਸ਼ੀਲ ਜੀਵਨ ‘ਤੇ ਦੇ ਕਨੇਡਾ ਦੀ ਇੱਕ ਕੰਪਨੀ “ਬਰੇਵਹਰਟ ਪਰੋਡੈਕਸ਼ਨਸ” ਨੇ ਸ਼ੂਰੂਆਤ ਕਰਦਿਆਂ ਆਪਣੀ ਪਹਿਲੀ ਫਿਲਮ “ਸੁੱਖਾ ਅਤੇ ਜਿੰਦਾ” ਬਣਾਉਣ ਦਾ ਐਲਾਨ ਕੀਤਾ ਹੈ।

ਫਿਲਮ ਸਿੱਖ ਖਾੜਕੂ ਸੰਘਰਸ਼ ਦੇ ਪ੍ਰਸਿੱਧ ਯੋਧਿਆਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੇ ਜੀਵਨ ਦੀ ਸੱਚੀ ਕਹਾਣੀ ‘ਤੇ ਅਧਾਰਿਤ ਹੈ।

ਪ੍ਰੈਸ ਨੂੰ ਭੇਜੇ ਨੋਟ ਵਿੱਚ “ਬਰੇਵਹਰਟ ਪ੍ਰੋਡਕਸ਼ਨ” ਨੇ ਦੱਸਿਆ ਕਿ ਫਿਲਮ ਵਿੱਚ ਭਾਈ ਸੁੱਖਾ ਅਤੇ ਜਿੰਦਾ ਵੱਲੋਂ 1990ਵਿਆਂ ਦੇ ਖਾੜਕੂਵਾਦ ਦੌਰਾਨ ਵਿਖਾਈ ਗਈ ਬੇਮਿਸਾਲ ਬਹਾਦਰੀ ਨੂੰ ਪੇਸ਼ ਕੀਤ ਗਿਆ ਹੈ।ਫਿਲਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ‘ਤੇ ਜੂਨ 1984 ਵਿੱਚ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਸਮੇਂ ਅਗਵਾਈ ਫੌਜਾਂ ਦੀ ਅਗਵਾਈ ਕਰਨ ਵਾਲੇ ਜਨਰਲ ਵੈਦਿਆਂ ਕਤਲ ਕੇਸ ‘ਤੇ ਵੀ ਝਾਤ ਪਾਈ ਗਈ ਹੈ, ਜਿਸ ਵਿੱਚ ਭਾਈ ਸੁੱਖਾ ਅਤੇ ਭਾਈ ਜਿੰਦਾ ਨੂੰ ਫਾਂਸੀ ਦੇ ਦਿੱਤਾ ਗਿਆ ਸੀ।

ਪ੍ਰੈਸ ਨੋਟ ਅਨੁਸਾਰ ਫਿਲਮ ਦੇ ਨਿਰਮਾਣ ਕਾਰਜ਼ ਵਿੱਚ ਕੰਪਨੀ ਦੀ ਮਿਹਨਤੀ ਟੀਮ ਤੋਂ ਇਲਾਵਾ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਤਜ਼ਰਬੇਕਾਰ ਅਤੇ ਪ੍ਰਸਿੱਧ ਲੇਖਕ ਕੰਮ ਕਰ ਰਹੇ ਹਨ।ਕੰਪਨੀ ਫਿਲਮ ਉਦਯੋਗ ਵਿੱਚ ਇਸ ਸਮੇਂ ਕੰਮ ਕਰ ਰਹੇ ਕੁੱਝ ਵੱਡੇ ਕਲਾਕਾਰਾਂ ਨੂੰ ਲੈਕੇ ਇਹ ਫਿਲਮ ਬਣਾਵੇਗੀ।

ਅਜੇ ਤੱਕ ਕੰਪਨੀ ਵੱਲੋਂ ਫਿਲਮ ਦੀ ਵੈੱਬਸਾਈਟ ਜਾਂ ਫੇਸਬੁੱਕ ਪੇਜ਼ ਜਾਰੀ ਨਹੀਂ ਕੀਤਾ ਗਿਆ।ਫਿਲਮ ਕੰਪਨੀ ਦੇ ਪ੍ਰੀਨਿਧ ਅਨੁਸਾਰ ਫਿਲਮ ਦੀ ਵੈੱਬਸਾਈਟ ਅਤੇ ਫੇਸ ਪੇਜ ਇਸ ਸਾਲ ਦੇ ਅੰਤ ਤੱਕ ਜਾਰੀ ਕਰ ਦਿੱਤਾ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਦੇ ਨਿਰਮਾਤਾ ਫਿਲਮ ਨੂੰ ਸੰਨ 2015 ਦੀਆਂ ਗਰਮੀਆਂ ਵਿੱਚ ਰਿਲੀਜ਼ ਕਰਨ ਬਾਰੇ ਵਿਚਾਰ ਕਰ ਰਹੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top