Share on Facebook

Main News Page

ਕੀ ਕੈਲਗਰੀ ਵਿਖੇ "ਸਿੱਖ ਅਵੇਰਨੈਸ ਸੈਮੀਨਾਰ" 'ਚ ਹਿੱਸਾ ਲੈਣ ਵਾਲੇ ਪ੍ਰਚਾਰਕ ਇਸ ਗੱਲ ਵੱਲ ਧਿਆਨ ਦੇਣਗੇ ?
-: ਸੰਪਾਦਕ ਖ਼ਾਲਸਾ ਨਿਊਜ਼

ਸਿੱਖ ਵਿਰਸਾ ਇੰਟਰਨੈਸ਼ਨਲ ਵਲੋਂ ਕੈਲਗਰੀ ਵਿਖੇ "ਸਿੱਖ ਅਵੇਰਨੈਸ ਸੈਮੀਨਾਰ" ਕਰਵਾਇਆ ਜਾ ਰਿਹਾ ਹੈ, ਜਿਸ ਦੇ ਵਿਸ਼ੇ ਧਿਆਨ ਮੰਗਦੇ ਹਨ ਅਤੇ ਅੱਜ ਦੇ ਚੱਲ ਰਹੇ ਯੁਗ ਵਿੱਚ ਇਨ੍ਹਾਂ 'ਤੇ ਵੀਚਾਰ ਹੋਣੀ ਜ਼ਰੂਰੀ ਹੈ। ਇਨ੍ਹਾਂ 'ਚ ਬੁਲਾਰੇ ਵੀ ਚੰਗੇ ਬੁਲਾਏ ਗਏ ਹਨ, ਜਿਨ੍ਹਾਂ ਦੀ ਆਪਣੇ ਆਪਣੇ ਖੇਤਰ 'ਚ ਪਕੜ ਹੈ।

ਪਰ ਕੀ ਇਨ੍ਹਾਂ ਪ੍ਰਚਾਰਕਾਂ ਨੂੰ ਸੈਮੀਨਾਰ ਦੇ ਆਰਗੇਨਾਇਜ਼ਰ ਹਰਚਰਨ ਸਿੰਘ ਪਰਹਾਰ ਬਾਰੇ ਕੋਈ ਜਾਣਕਾਰੀ ਹੈ? ਇਨ੍ਹਾਂ ਸਤਿਕਾਰਿਤ ਹਸਤੀਆਂ ਨੂੰ ਇਹ ਜਾਣਕਾਰੀ ਮੁੱਹਈਆ ਕਰਵਾਈ ਜਾ ਰਹੀ ਹੈ ਕਿ ਇਹ ਹਰਚਰਨ ਸਿੰਘ ਪਰਹਾਰ ਉਹੀ ਸ਼ਖ਼ਸ ਹੈ, ਜੋ ਕਿ "ਵਰਲਡ ਸਿੱਖ ਫੈਡਰੇਸ਼ਨ" ਦੇ ਰਹਿ ਚੁਕੇ ਪੰਚਾਂ 'ਚੋਂ ਇੱਕ ਹਨ, ਜਿਨ੍ਹਾ ਦੇ ਕੇਸਾਂ ਅਤੇ ਦਸਤਾਰ ਬਾਰੇ ਵੀਚਾਰ ਖਾਸ ਧਿਆਨ ਮੰਗਦੇ ਹਨ

ਖ਼ਾਲਸਾ ਨਿਊਜ਼ ਨੇ ਇਹ ਖ਼ਬਰ 09 ਜੁਲਾਈ 2014 ਨੂੰ "ਪੱਗ ਵਾਲੀ ਸਿੱਖੀ ਦਾ ਕੋਈ ਭਵਿੱਖ ਨਹੀਂ ਹੈ" ਦੇ ਸਿਰਲੇਖ ਹੇਠ ਨਸ਼ਰ ਕੀਤੀ ਸੀ, ਜਿਸ ਦਾ ਉਨ੍ਹਾਂ ਵਲੋਂ ਕੋਈ ਸਪਸ਼ਟੀਕਰਣ ਨਹੀਂ ਆਇਆ, ਨਾ ਹੀ ਵਰਲਡ ਸਿੱਖ ਫੈਡਰੇਸ਼ਨ ਨੇ ਇਸ ਦਾ ਕੋਈ ਸਪਸ਼ਟੀਕਰਣ ਦਿੱਤਾ। ਹਾਂ, ਇਸ ਫੈਡਰੇਸ਼ਨ ਨੇ ਅਗਲੇ ਦਿਨ ਇਸ ਕਹਿ ਕੇ ਹਰਚਰਨ ਸਿੰਘ ਪਰਹਾਰ ਦੀ ਥਾਂ 'ਤੇ ਸ. ਪਾਲ ਸਿੰਘ ਗਰੇਵਾਲ ਨੂੰ ਪੰਚ ਬਣਾ ਦਿੱਤਾ, ਕਿ ਹਰਚਰਨ ਸਿੰਘ ਪਰਹਾਰ ਮਸ਼ਰੂਫੀਅਤ ਕਾਰਣ ਇਸ ਜਥੇਬੰਦੀ ਦਾ ਕਾਰਜਭਾਰ ਨਹੀਂ ਸੰਭਾਲ ਸਕਦੇ, ਇਸ ਲਈ ਉਹ ਇਸ ਤੋਂ ਹੱਟ ਰਹੇ ਹਨ। ਖੈਰ...

ਹਰਚਰਨ ਸਿੰਘ ਪਰਹਾਰ ਨੇ ਜੁਲਾਈ 2014 'ਚ ਸ. ਤਰਲੋਚਨ ਸਿੰਘ ਦੁਪਾਲਪੁਰੀ ਜੀ ਨਾਲ ਫੇਸਬੁੱਕ 'ਤੇ ਗਲਬਾਤ ਦੌਰਾਨ ਹੇਠ ਲਿਖਿਆ ਕੁਮੈਂਟ ਕੀਤਾ ਸੀ:

"ਦੁਪਾਲਪੁਰ ਜੀ, ਪੱਗ ਵਾਲੀ ਸਿੱਖੀ ਦਾ ਕੋਈ ਭਵਿਖ ਨਹੀਂ ਹੈ। ਜਿੰਨੀ ਛੇਤੀ ਇਹ ਸੱਚਾਈ ਸਾਡੀ ਲੀਡਰਸ਼ਿਪ ਦੇ ਖਾਨੇ ਪਵੇਗੀ, ਉੰਨੀ ਛੇਤੀ ਹੀ ਅਸੀਂ ਆਪਣੇ ਸ਼ਾਨਾਮੱਤੇ ਭਵਿਖ ਵੱਲ ਵਧਾਂਗੇ, ਨਹੀਂ ਤਾਂ ਕੇਸ ਜਾਂ ਪੱਗ ਦੇ ਨਾਂ 'ਤੇ ਆਪਾਂ ਦੇਸ਼ ਦਾ ਵੱਡਮੁਲਾ ਖ਼ਜਾਨਾ ਗਵਾ ਲਵਾਂਗੇ।"

ਸਵਾਲ: ਕੀ ਇਹ ਚਾਰੋਂ ਸਤਿਕਾਰਿਤ ਵਿਦਵਾਨ, ਹਰਚਰਨ ਸਿੰਘ ਪਰਹਾਰ ਨੂੰ ਇਹ ਪੁੱਛਣ ਦੀ ਖੇਚਲ ਕਰਨਗੇ ਕਿ ਜੋ ਉਨ੍ਹਾਂ ਨੇ ਕਿਹਾ, ਉਸ ਬਾਰੇ ਉਹ ਕੀ ਕਹਿਣਾ ਚਾਹੁੰਦੇ ਹਨ? ਜੋ ਹਰਚਰਨ ਸਿੰਘ ਪਰਹਾਰ ਨੇ ਕਿਹਾ ਹੈ, ਉਹ ਸਿੱਖ ਦੇ ਮੁੱਢਲੇ ਸਿੱਧਾਂਤਾਂ 'ਤੇ ਹਮਲਾ ਹੈ। ਕੀ ਇਹ ਵਿਦਵਾਨ ਹਰਚਰਨ ਸਿੰਘ ਪਰਹਾਰ ਦੇ ਉਸ ਕਥਨ ਨਾਲ ਸਹਿਮਤ ਹਨ?

ਖ਼ਾਲਸਾ ਨਿਊਜ਼ ਵਲੋਂ ਫਿਰ ਬੇਨਤੀ ਹੈ ਕਿ ਵਿਸ਼ੇ 'ਤੇ ਰਹਿ ਕੇ ਜਵਾਬ ਦਿੱਤਾ ਜਾਏ, ਸਾਡਾ ਕੰਮ ਦੁਬਿਧਾ ਪਾਉਣਾ ਨਹੀਂ, ਮਿਟਾਉਣਾ ਹੈ। ਪਿਛਲੇ ਸਮੇਂ 'ਚ ਹੋਏ ਕੌੜੇ ਤਜੁਰਬਿਆਂ ਤੋਂ ਬਾਅਦ ਕਿ ਸਵਾਲ ਪੁੱਛਣ 'ਤੇ ਸਵਾਲ ਪੜ੍ਹਨ ਸਮਝਣ ਦੀ ਬਜਾਏ, ਖ਼ਾਲਸਾ ਨਿਊਜ਼ ਦੇ ਖਿਲਾਫ ਜਾਂ ਕਿਸੇ ਦੂਸਰੇ ਪ੍ਰਚਾਰਕ ਦੇ ਖਿਲਾਫ ਦੂਸ਼ਣਬਾਜੀ ਸ਼ੁਰੂ ਹੋ ਜਾਂਦੀ ਹੈ। ਸਵਾਲਾਂ ਨੂੰ ਪੜ੍ਹੇ ਬਿਨਾਂ, ਬੇਸਿਰਪੈਰ ਦੀਆਂ ਗੱਲਾਂ, ਤੋਹਮਤਾਂ, ਗਾਹਲਾਂ ਆਦਿ ਦੀ ਬੌਛਾਰ ਕੀਤੀ ਜਾਂਦੀ ਹੈ। ਖੈਰ... ਖ਼ਾਲਸਾ ਨਿਊਜ਼ ਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਕੋਈ ਅਸਰ ਨਹੀਂ, ਕਿਉਂਕਿ ਇਹ ਸਭ ਹੁੰਦਾ ਆਇਆ ਹੈ, ਅਤੇ ਹੁੰਦਾ ਰਹੇਗਾ, ਅਸੀਂ ਆਪਣਾ ਕੰਮ ਗੁਰੂ ਦੀ ਦਿੱਤੀ ਮੱਤ ਅਨੁਸਾਰ ਇਵੇਂ ਹੀ ਕਰਦੇ ਰਹਿਣਾ ਹੈ।

ਖ਼ਾਲਸਾ ਨਿਊਜ਼ ਇਸ ਪੋਸਟਰ 'ਤੇ ਲਿਖੀਆਂ ਗੁਰਬਾਣੀ ਦੀਆਂ ਤੁਕਾਂ "ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥" ਅਨੁਸਾਰ ਗੁਰੂ ਦੇ ਦਸੇ ਵਾਟ (ਰਾਹ) 'ਤੇ ਚਲਣ ਦੀ ਕੋਸ਼ਿਸ਼ ਕਰਦੀ ਹੈ, ਕਿੰਨੀ ਸਫਲ ਜਾਂ ਅਸਫਲ ਹੈ, ਗੁਰੂ ਜਾਣਦਾ ਹੈ...

ਜਵਾਬ ਦੀ ਉਡੀਕ 'ਚ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top