Share on Facebook

Main News Page

ਅਖੌਤੀ ਤਰਕਸ਼ੀਲਾਂ ਦੀ ਬਕਵਾਸ ਤੋਂ ਬਾਅਦ ਸੁੱਤੇ ਹੋਏ ਸਿੱਖ ਮਸੀਂ ਜਾਗੇ, ਡਿਕਸੀ ਗੁਰਦੁਆਰੇ ਵਿਖੇ 06 ਸਤੰਬਰ ਨੂੰ ਇੱਕਠ
-: ਸੰਪਾਦਕ ਖ਼ਾਲਸਾ ਨਿਊਜ਼

01 ਸਤੰਬਰ 2014 ਨੂੰ ਅਦਾਰਾ ਖ਼ਬਰਦਾਰ ਵਲੋਂ ਆਪਣੇ ਸਤੰਬਰ ਦੇ ਅੰਕ 'ਚ ਇੱਕ ਸਨਸੀਖੇਜ਼ ਖੁਲਾਸਾ ਕੀਤਾ ਗਿਆ, ਜੋ ਖ਼ਾਲਸਾ ਨਿਊਜ਼ 'ਤੇ ਪੋਸਟ ਕੀਤਾ ਗਿਆ, ਜਿਸ ਵਿੱਚ ਅਖੌਤੀ ਤਰਕਸ਼ੀਲਾਂ ਜੁਝਾਰ ਢਿੱਲੋਂ ਅਤੇ ਬਲਰਾਜ ਸ਼ੋਕਰ ਵਲੋਂ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਗਈ ਸੀ।

ਇਸ ਖ਼ਬਰ ਦਾ ਸਾਰੀ ਦੁਨੀਆ 'ਚ ਰੌਲ਼ਾ ਤਾਂ ਪਿਆ, ਪਰ ਸਿੱਖਾਂ ਨੂੰ ਹੁਣ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨਾਂ, ਸਾਹਿਬਜ਼ਾਦਿਆਂ ਦੀ ਬੇਅਦਬੀ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ, ਜਿਸਦੀ ਤਾਜ਼ਾ ਮਿਸਾਲ ਖ਼ਾਲਸਾ ਨਿਊਜ਼ 'ਤੇ ਪੋਸਟ ਕੀਤੀ ਗਈ ਦੋ ਖ਼ਬਰਾਂ ਹਨ। ਇੱਕ ਖ਼ਬਰ ਅਦਾਰਾ ਖ਼ਬਰਦਾਰ ਵਲੋਂ "ਨਫਰਤ ਬੀਜਣ ਵਾਲੇ ਅਖੌਤੀ ਤਰਕਸ਼ੀਲੀਆਂ ਦੀ ਬਿੱਲੀ ਥੈਲਿਓਂ ਬਾਹਰ!! ਗੁਰੂ ਸਾਹਿਬਾਨਾਂ ਅਤੇ ਸਿੱਖ ਸ਼ਹੀਦਾਂ ਪ੍ਰਤੀ ਵਰਤੀ ਗੰਦੀ ਭਾਸ਼ਾ!" ਅਤੇ ਦੂਸਰੀ ਖ਼ਬਰ "ਕੁੱਝ ਸਵਾਲ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਨੂੰ"।

ਪਹਿਲੇ ਦੋ ਦਿਨਾਂ 'ਚ ਤਰਕਸ਼ੀਲ ਵਾਲੀ ਖ਼ਬਰ ਹੇਠ 3-4 ਹੀ ਕੁਮੈਂਟਸ ਸਨ, ਦੋ ਤਿੰਨ ਦਿਨਾਂ ਬਾਅਦ ਜਾਕੇ ਕਿਤੇ ਅਠਾਰ੍ਹਾਂ ਕੁਮੈਂਟ ਹੋਏ

ਪਰ ਦੂਸਰੇ ਪਾਸੇ ਪ੍ਰਿੰ. ਪੰਨਵਾਂ ਨੂੰ ਕੀਤੇ ਤਿੰਨ ਸਵਾਲਾਂ ਦੇ ਪੋਸਟ ਕਰਣ ਦੀ ਦੇਰ ਸੀ ਕਿ ਦੋ ਚਾਰ ਘੰਟਿਆਂ 'ਚ ਹੀ 30-40 ਕੁਮੈਂਟ !!!

ਪਾਠਕ ਇਨ੍ਹਾਂ ਦੋਹਾਂ ਖ਼ਬਰਾਂ ਦੇ ਥੱਲੇ ਕੀਤੇ ਕੁਮੈਂਟਸ ਤੋਂ ਅੰਦਾਜ਼ਾ ਲਗਾ ਸਕਦੇ ਹਨ ਕਿ ਅਸੀਂ ਗੁਰੂ ਸਾਹਿਬਾਨਾਂ, ਸਾਹਿਬਜ਼ਾਦਿਆਂ ਦੀ ਬੇਅਦਬੀ ਤੋਂ ਜ਼ਿਆਦਾ ਆਮ ਬੰਦਿਆਂ ਦੇ ਪਿਛਲੱਗੂ ਹੋਣ ਕਾਰਣ, ਉਨ੍ਹਾਂ ਨੂੰ ਕੀਤੇ ਸਵਾਲਾਂ ਦਾ ਜ਼ਿਆਦਾ ਫਿਕਰ ਕਰਦੇ ਹਾਂ। ਝੱਟ ਦੇਣੀ ਵਿਰਸੇ ਨਾਲ ਜੁਣੇ ਹੋਣ ਦਾ ਭਰਮ ਪਾਲੀ ਬੈਠੇ ਇੰਟਰਨੈਟ ਰੇਡਿਓ ਵਾਲੇ ਰੇਡਿਓ ਸ਼ੋ ਕਰਣ ਲੱਗ ਜਾਂਦੇ ਹਨ, ਅਤੇ ਫੇਸਬੁੱਕ 'ਤੇ ਲਲਕਾਰੇ ਮਾਰਦੇ ਹਨ... ਪਰ ਪੰਥਕ ਮੁੱਦਿਆਂ 'ਤੇ ਬੋਲਣ ਲੱਗਿਆਂ ਜ਼ੁਬਾਨ ਨੂੰ ਤਾਲ਼ੇ ਲੱਗ ਜਾਂਦੇ ਹਨ। ਇਹੀ ਤ੍ਰਾਸਦੀ ਦਾ ਕਾਰਣ ਹੈ ਕਿ ਏਕਤਾ ਦੇ ਨਾਮ 'ਤੇ ਸਮਝੌਤਾ ਕਰਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਜਾਗਰੂਕ ਹੋਣ ਦੇ ਭਰਮ ਨੂੰ ਹਵਾ ਦਿੱਤੀ ਜਾ ਰਹੀ ਹੈ।

ਖੈਰ... ਦੇਰ ਆਏ ਦੁਰੁਸਤ ਆਏ, ਗੁਰਦੁਆਰਾ ਪ੍ਰਬੰਧਕਾਂ ਦੀ ਨੀਂਦ ਤਾਂ ਭਾਂਵੇਂ ਨਹੀਂ ਖੁੱਲੀ, ਧੱਕੇ ਨਾਲ ਖੁਲਾਈ ਗਈ ਹੈ ਕੁੱਝ ਸਿੱਖੀ ਦਾ ਦਰਦ ਰੱਖਣ ਵਾਲਿਆਂ ਵਲੋਂ। ਇਸ ਲਈ ਉਂਟਾਰੀਓ ਖ਼ਾਲਸਾ ਦਰਬਾਰ, ਡਿਕਸੀ ਰੋਡ, ਮਿਸੀਸਾਗਾ, ਕੈਨੇਡਾ ਵਿਖੇ, 06 ਸਤੰਬਰ 2014 ਦਿਨ ਸ਼ਨਿੱਚਰਵਾਰ ਨੂੰ ਸ਼ਾਮੀ 7 ਵਜੇ ਹਾਲ ਨੰ. 5 ਵਿੱਚ ਸੰਗਤਾਂ ਦਾ ਇੱਕਠ ਬੁਲਾਇਆ ਗਿਆ ਹੈ, ਜਿਸ ਵਿੱਚ ਅਖੌਤੀ ਤਰਕਸ਼ੀਲਾਂ ਵਲੋਂ ਗੁਰੂ ਸਾਹਿਬਾਨਾਂ ਅਤੇ ਸਾਹਿਬਜ਼ਾਦਿਆਂ 'ਤੇ ਕੀਤੀ ਘਟੀਆ ਟਿਪਣੀਆਂ 'ਤੇ ਵੀਚਾਰ ਕੀਤੀ ਜਾਵੇਗੀ।

ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ, ਤਾਂ ਜੋ ਇਨ੍ਹਾਂ ਪੰਥ ਦੋਖੀਆਂ ਖਿਲਾਫ਼ ਕੋਈ ਸਖਤ ਕਦਮ ਚੁੱਕਿਆ ਜਾ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top