Share on Facebook

Main News Page

ਮੋਦੀ ਦਾ ਭਾਸ਼ਣ ਬੱਚਿਆਂ ਲਈ ਸਾਬਿਤ ਹੋਇਆ ਸਜ਼ਾ-ਯਾਫ਼ਤਾ

ਬਿਜਲੀ ਦਾ ਕੱਟ ਤੇ ਮੌਸਮ ਦੀ ਖ਼ਰਾਬੀ ਮਾਸਟਰਾਂ ਲਈ ਬਣੀ ਸਿਰਦਰਦੀ

ਰਾਮਦਾਸ ਬੰਗੜ, ਸਮਰਾਲਾ, 5 ਸਤੰਬਰ- ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਅੱਜ ਅਧਿਆਪਕ ਦਿਵਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਭਾਸ਼ਣ ਸਕੂਲੀ ਬੱਚਿਆਂ ਨੂੰ 'ਜਰੂਰੀ ਸੁਣਾਉਣਾ' ਕਰਾਰ ਦੇਣਾ ਬੱਚਿਆਂ ਲਈ ਸਜ਼ਾ ਯਾਫ਼ਤਾ ਅਤੇ ਅਧਿਆਪਕਾਂ ਲਈ ਵੱਡੀ ਸਿਰਦਰਦੀ ਦਾ ਕਾਰਨ ਸਾਬਿਤ ਹੋਇਆ ਹੈ | ਬਿਜਲੀ ਦੇ ਕੱਟ ਨੇ ਟੈਲੀਵਿਜ਼ਨ ਬੰਦ ਕੀਤੇ ਅਤੇ ਮੌਸਮ ਦੀ ਖ਼ਰਾਬੀ ਦੇ ਕਾਰਨ ਘੈੜ-ਘੈੜ ਕਰਦੇ ਰੇਡੀਓ ਨੇ ਸ੍ਰੀ ਮੋਦੀ ਦੇ ਭਾਸ਼ਣ ਦੇ ਮਕਸਦ ਉੱਪਰ ਪਾਣੀ ਫੇਰ ਕੇ ਰੱਖ ਦਿੱਤਾ ਹੈ | ਬਲਾਕ ਸਮਰਾਲਾ ਅਧੀਨ ਪੈਂਦੇ ਵੱਖ-ਵੱਖ ਸਕੂਲਾਂ ਵਿਚ ਭਾਸ਼ਣ ਮੌਕੇ ਜੋ ਬੱਚਿਆਂ ਦੀ ਹਾਲਤ ਵੇਖਣ ਨੂੰ ਮਿਲੀ ਉਹ ਤਰਸਯੋਗ ਸੀ |

ਸਰਕਾਰੀ ਪ੍ਰਾਇਮਰੀ ਸਕੂਲ ਸਮਰਾਲਾ ਦੀ ਇੰਚਾਰਜ ਸਰੋਜ ਬਾਲਾ ਵਰ੍ਹਦੇ ਮੀਂਹ ਦੌਰਾਨ ਆਪਣੇ ਸਕੂਲ ਦੇ 90 ਬੱਚਿਆਂ ਨੂੰ ਟੈਲੀਵਿਜ਼ਨ ਵਿਖਾਉਣ ਲਈ ਲੋਕਾਂ ਦਾ ਦਰ ਖੜ੍ਹਕਾਉਂਦੀ ਵੇਖੀ ਗਈ | ਉਸਦਾ ਆਖਣਾ ਸੀ ਕਿ ਸਕੂਲ ਵਿਚ ਡਿਸ਼ ਟੀ ਵੀ ਦਾ ਪ੍ਰਬੰਧ ਹੋਣ ਦੇ ਬਾਵਜੂਦ ਮੌਸਮ ਖਰਾਬ ਹੋਣ ਕਾਰਨ ਚੈਨਲ ਨਹੀਂ ਚੱਲ ਰਹੇ ਜਿਸ ਕਾਰਨ ਬੱਚਿਆਂ ਨੂੰ ਕਿਸੇ ਦੇ ਘਰ ਵਿਚ ਲਿਜਾ ਕੇ ਮੋਦੀ ਦਾ ਭਾਸ਼ਣ ਸੁਣਾਇਆ ਜਾ ਰਿਹਾ ਹੈ |

ਸਰਕਾਰੀ ਹਾਈ ਸਕੂਲ ਸਿਹਾਲਾ ਦੇ ਪਿ੍ੰਸੀਪਲ ਸ. ਬਲਤਾਤ ਸਿੰਘ ਆਪਣੇ ਸਕੂਲ ਦੇ 252 ਬੱਚੇ ਲੈ ਕੇ ਪਿੰਡ ਦੀ ਧਰਮਸ਼ਾਲਾ ਵਿਚ ਡੇਰਾ ਲਗਾਈ ਬੈਠਾ ਸੀ | ਉਨ੍ਹਾਂ ਦਾ ਕਹਿਣਾ ਸੀ ਕਿ ਕੇਬਲ ਸੈਂਟਰ 'ਤੇ ਲਾਈਟ ਨਾ ਹੋਣ ਕਾਰਨ ਉਨ੍ਹਾਂ ਨੂੰ ਜਨਰੇਟਰ ਅਤੇ ਤੇਲ ਦਾ ਪ੍ਰਬੰਧ ਕਰਕੇ ਦਿੱਤਾ ਗਿਆ ਅਤੇ ਬਾਅਦ ਵਿਚ ਟੀ ਵੀ ਚਲਾਉਣ ਲਈ ਜਨਰੇਟਰ ਅਤੇ ਤੇਲ ਦਾ ਪ੍ਰਬੰਧ ਕੀਤਾ ਗਿਆ | ਇਸੇ ਤਰ੍ਹਾਂ ਪਿੰਡ ਕੋਟਾਲਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਬਿਜਲੀ ਨਾ ਹੋਣ ਕਾਰਨ ਹਨ੍ਹੇਰੇ ਕਮਰੇ ਅਤੇ ਵਰਾਂਡਿਆਂ ਵਿਚ ਬੈਠ ਬੱਚੇ ਰੇਡੀਓ ਉੱਪਰ ਮੋਦੀ ਦਾ ਭਾਸ਼ਣ ਸੁਣ ਰਹੇ ਸਨ | ਹਾਲਾਂਕਿ ਮੌਸਮ ਦੀ ਖ਼ਰਾਬੀ ਕਾਰਨ ਰੇਡੀਓ 'ਚ ਆਉਂਦੀ ਅਵਾਜ਼ ਦਾ ਕੁੱਝ ਵੀ ਅੱਲੇ-ਪੱਲੇ ਨਹੀਂ ਸੀ ਪੈ ਰਿਹਾ ਸੀ |

ਸਰਕਾਰੀ ਪ੍ਰਾਇਮਰੀ ਸਕੂਲ ਸਿਹਾਲਾ ਵਿਚ ਘੈੜ-ਘੈੜ ਕਰਦੇ ਰੇਡੀਓ ਦੇ ਦੁਆਲੇ ਬੈਠੇ ਬੱਚੇ ਸੁਸਤਾ ਰਹੇ ਸਨ | ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਹੇਡੋਂ ਦੇ ਕਰੀਬ 223 ਬੱਚਿਆਂ ਨੂੰ ਸ੍ਰੀ ਮੋਦੀ ਦਾ ਭਾਸ਼ਣ ਸੁਣਾਉਣ ਲਈ ਸਕੂਲ ਅਧਿਆਪਕਾਂ ਵੱਲੋਂ ਭਾਰੀ ਜੱਦੋ ਜਹਿਦ ਕਰਨੀ ਪਈ | ਬਿਜਲੀ ਨਾ ਹੋਣ ਕਾਰਨ ਟਰੈਕਟਰ-ਜਨਰੇਟਰ ਦਾ ਪ੍ਰਬੰਧ ਕਰਨ ਤੋਂ ਬਾਅਦ ਕੇਬਲ ਨਾ ਚਲਦੀ ਹੋਣ ਕਾਰਨ ਦੇਸੀ ਐਾਟੀਨਾ ਲਗਾ ਕੇ ਬੜੀ ਮੁਸ਼ਕਿਲ ਨਾਲ ਬੱਚਿਆਂ ਨੂੰ ਮੋਦੀ ਦੇ ਦਰਸ਼ਨ ਕਰਵਾਏ ਗਏ |

ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੌਾਦਲੀ, ਗਹਿਲੇਵਾਲ ਸਮੇਤ ਵੱਖ-ਵੱਖ ਪਿੰਡਾਂ ਦੇ ਸਕੂਲਾਂ ਵਿਚ ਮੋਦੀ ਦੇ ਭਾਸ਼ਣ ਦੌਰਾਨ ਛੋਟੇ ਬੱਚੇ ਡੈਸਕਾਂ ਉੱਪਰ ਹੀ ਸੁੱਤੇ ਹੋਏ ਨਜ਼ਰ ਆਏ ਜਦਕਿ ਵੱਡੀਆਂ ਕਲਾਸਾਂ ਦੇ ਵਿਦਿਆਰਥੀ ਭਾਸ਼ਣ ਤੋਂ ਬੇਖਬਰ ਹੋ ਕੇ ਆਪੋ-ਆਪਣੀਆਂ ਗੱਪਾਂ ਮਾਰਦੇ ਦਿਖਾਈ ਦਿੱਤੇ | ਪੁੱਛੇ ਜਾਣ 'ਤੇ ਬਹੁਤੇ ਬੱਚਿਆਂ ਦਾ ਜਵਾਬ ਸੀ ਕਿ ਰੇਡੀਓ ਉੱਪਰ ਚੱਲਦੇ ਭਾਸ਼ਣ 'ਚ ਉਨ੍ਹਾਂ ਨੂੰ ਕੁੱਝ ਵੀ ਸਮਝ ਨਹੀਂ ਪੈ ਰਿਹਾ | ਸਰਕਾਰੀ ਹੁਕਮਾਂ 'ਚ ਬੰਨ੍ਹੇ ਕਈ ਅਧਿਆਪਕ ਦਬੀ ਅਵਾਜ਼ ਵਿਚ ਕਹਿ ਰਹੇ ਸਨ ਕਿ ਮੋਦੀ ਦਾ ਇਹ ਭਾਸ਼ਣ ਜੇਕਰ ਸਵੇਰ ਮੌਕੇ ਹੁੰਦਾ ਤਾਂ ਬੱਚੇ ਇਸਨੂੰ ਸ਼ੌਕ ਨਾਲ ਸੁਣ ਸਕਦੇ ਸੀ, ਪ੍ਰੰਤੂ ਹੁਣ ਸਮੇਂ ਤੋਂ ਲੇਟ ਜ਼ਬਰੀ ਭਾਸ਼ਣ ਦਾ ਇਨ੍ਹਾਂ ਉੱਪਰ ਕੋਈ ਅਸਰ ਨਹੀਂ ਕਿਉਂਕਿ ਇਹ ਸਾਰੇ ਇਸ ਨੂੰ ਇੱਕ ਸਜ਼ਾ ਵਾਂਗ ਹੀ ਲੈ ਰਹੇ ਹਨ | ਕੁੱਲ ਮਿਲਾ ਕੇ ਅਧਿਆਪਕਾਂ ਦੀ ਹਾਲਤ ਅਤੇ ਬੱਚਿਆਂ ਦੀ ਦਸ਼ਾ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਸ੍ਰੀ ਨਰਿੰਦਰ ਮੋਦੀ ਦਾ ਭਾਸ਼ਣ ਨੰਨ੍ਹੇ-ਮੰੁਨੇ ਬੱਚਿਆਂ ਲਈ ਸਜ਼ਾ ਯਾਫ਼ਤਾ ਸਾਬਿਤ ਹੋਇਆ ਹੈ |


ਟਿੱਪਣੀ: ਭਾਰਤੀ ਮੀਡੀਆ ਤਾਂ ਇਸ ਤਰ੍ਹਾਂ ਕਰ ਰਿਹਾ ਹੈ ਜਿਵੇਂ ਕੋਈ ਨਿਆਣਾ ਨਵੇਨ ਖਿਡੌਣੇ ਨੂੰ ਦੇਖ ਕੇ ਕਰਦਾ ਹੈ। ਕੀ ਮੋਦੀ ਤੋਂ ਪਹਿਲਾਂ ਕੋਈ ਪ੍ਰਧਾਨਮੰਤ੍ਰੀ ਨਹੀਂ ਬਣਿਆ? ਮੋਦੀ ਜਾਪਾਨ ਗਿਆ, ਮੋਦੀ ਅਮਰੀਕਾ ਚੱਲਿਆ, ਮੋਦੀ ਨੇ ਆਹ ਕੀਤਾ, ਮੋਦੀ ਨੇ ਉਹ ਕੀਤਾ... ਕਰਣ ਵੀ ਕਿਉਂ ਨਾ, ਭਾਰਤ ਹੁਣ ਹਿੰਦੂ ਰਾਸ਼ਟਰ ਬਣ ਗਿਆ ਹੈ, ਬਾਕੀ ਹੋਰ ਕੋਈ ਨਹੀਂ, ਸਿਰਫ ਹਿੰਦੂ... ਘੱਟ ਗਿਣਤੀਆਂ ਲਈ ਬਹੁਤ ਖ਼ਤਰਨਾਕ ਦੌਰ ਹੈ, ਹਾਲੇ ਤਾਂ ਟਰੇਲਰ ਹੈ, ਪੂਰੀ ਫਿਲਮ ਹਾਲੇ ਬਾਕੀ ਹੈ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, , ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top