Share on Facebook

Main News Page

ਪੰਜਾਬੀ ਦੇ ਤਕਨੀਕੀ ਵਿਕਾਸ ਵਲ ਨਵਾਂ ਕਦਮ: ਪੰਜਾਬੀ ਆਨ-ਲਾਈਨ ਵਿਆਕਰਣ ਸੁਧਾਈ

Scape Punjabਫਗਵਾੜਾ : ਜਿਥੇ ਅਸੀ ਤਕਨਾਲੌਜੀ ਵਿਚ ਪੰਜਾਬੀ ਭਾਸ਼ਾ ਦੇ ਪਿਛੜਨ ਦੀ ਗੱਲ ਕਰਦੇ ਹਾਂ ਉਥੇ ਹੀ ਇਸ ਦੇ ਵਿਕਾਸ ਲਈ ਯੂਨੀਵਰਸਿਟੀ ਅਤੇ ਕੁੱਝ ਸੰਸਥਾਵਾਂ ਇਸ 'ਤੇ ਨਿਰੰਤਰ ਕੰਮ ਕਰ ਰਹੀਆਂ ਹਨ। ਇਨ੍ਹਾਂ 'ਚੋ ਹੀ ਇਕ ਹੈ ਫਗਵਾੜਾ ਜਿਹੇ ਛੋਟੇ ਸ਼ਹਿਰ ਵਿਚ ਚਲ ਰਹੀ ਸਕੇਪ ਸੰਸਥਾ ਜਿਸ ਨੇ ਹਾਲ ਹੀ 'ਚ ਪੰਜਾਬੀ ਲਈ ਕਈ ਸਾਫਟਵੇਅਰ ਅਤੇ ਆਨਲਾਈਨ ਪੰਜਾਬੀ ਪ੍ਰੇਮੀਆਂ ਨੂੰ ਕਈ ਸੌਗਾਤਾ ਦਿੱਤੀਆ ਹਨ।

ਇਨ੍ਹਾਂ ਵਲੋਂ ਹਾਲ ਵਿਚ ਹੀ 'ਚ ਗੁਰਮੁਖੀ ਦਾ ਆਨ-ਲਾਈਨ ਵਿਆਕਰਨ ਸੁਧਾਈ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਲੋਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਇਸ ਦਾ ਮੁੱਖ ਮਹੱਤਵ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਚ ਲਿਖਤੀ ਗਲਤੀਆਂ ਨੂੰ ਦੱਸਣਾ ਹੈ। ਇਹ ਸਹੂਲਤ ਸਭ ਲਈ ਮੁਫ਼ਤ ਹੈ। ਇਸ ਸਹੂਲਤ ਨੂੰ ਆਨ-ਲਾਈਨ ਕਰਨ ਵਿਚ ਸਕੇਪ ਪ੍ਰਧਾਨ ਪਰਵਿੰਦਰ ਜੀਤ ਸਿੰਘ, ਡਾ. ਅਮਰਜੀਤ ਸਿੰਘ, ਮਨਦੀਪ ਸਿੰਘ ਅਤੇ ਸੰਸਥਾ ਦੇ ਹੋਰਨਾਂ ਮੈਂਬਰਾ ਨੇ ਭਰਪੂਰ ਸਾਥ ਦਿੱਤਾ।

ਤੁਸੀਂ ਇਸ ਲਿੰਕ www.scapepunjab.com/home.php?punjabig-grammerg-checker 'ਤੇ ਜਾ ਕੇ ਆਪਣੇ ਪੰਜਾਬੀ ਅੱਖਰ ਯੂਨੀਕੋਡ 'ਚ ਟਾਈਪ ਕਰਕੇ ਸ਼ਬਦ ਵਿਆਕਰਨ ਦੀ ਜਾਂਚ ਕਰ ਸਕਦੇ ਹੋ ਜਿਹੜਾ ਨਾ ਹੀ ਸਿਰਫ਼ ਗਲਤੀਆਂ ਦੱਸਦਾ ਹੈ ਨਾਲ ਹੀ ਉਨ੍ਹਾਂ ਦੇ ਨਾਲ ਮਿਲਦੇ-ਜੁਲਦੇ ਸੱਤ-ਸੱਤ ਸਹੀ ਸ਼ਬਦ ਵੀ ਦੱਸਦਾ ਹੈ। ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਸਾਨੂੰ ਪੰਜਾਬੀ ਦੇ ਤਕਨੀਕੀ ਵਿਕਾਸ ਦੀ ਬਹੁਤ ਲੋੜ ਹੀ ਨਹੀਂ ਸਗੋਂ ਇਸ ਵਿਚ ਹੋ ਰਹੇ ਕੰਮ ਦਾ ਹਰ ਵਰਤੋਂਕਾਰ ਲਈ ਸਹਿਯੋਗੀ ਅਤੇ ਦਰੁਸਤ ਹੋਣਾ ਵੀ ਲਾਜ਼ਮੀ ਹੈ। ਜੇਕਰ ਸਾਫਟਵੇਅਰ ਦਰੁਸਤ ਨਹੀਂ ਹੋਵੇਗਾ ਤਾਂ ਸਾਨੂੰ ਸਹੀ ਜਾਣਕਾਰੀ ਵੀ ਨਹੀਂ ਮਿਲ ਸਕੇਗੀ ਅਤੇ ਜੇ ਆਮ ਵਰਤੋਂਕਾਰਾ ਨੂੰ ਉਹ ਸਮਝ ਹੀ ਨਾ ਆਵੇ ਤਾਂ ਕਿਸੇ ਸਾਫਟਵੇਅਰ ਦਾ ਕੋਈ ਅਰਥ ਨਹੀਂ ਰਹਿ ਜਾਂਦਾ।

ਸਕੇਪ ਵਲੋਂ ਤਿਆਰ ਕੀਤਾ ਵਿਆਕਰਨ ਸੁਧਾਈ ਸਾਫ਼ਟਵੇਅਰ ਜਿਥੇ ਇਨ੍ਹਾਂ ਦੋਵਾਂ ਗੱਲਾਂ 'ਤੇ ਪੂਰਾ ਉਤਰਦਾ ਹੈ। ਸਾਨੂੰ ਆਸ ਹੈ ਕਿ ਪੰਜਾਬੀ ਤੋਂ ਟੁੱਟ ਰਹੀ ਨਵੀਂ ਪੀੜ੍ਹੀ ਇਸ ਦੀ ਵਰਤੋਂ ਸਦਕਾ ਪੰਜਾਬੀ ਵਿਚ ਆਪਣੀਆ ਗਲਤੀਆਂ ਜਾਣਦੇ ਹੋਏ ਇਕ ਚੰਗੇ ਪੰਜਾਬੀ ਸਾਹਿਤ ਦੀ ਰਚਨਾ ਕਰੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, , ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top