Share on Facebook

Main News Page

MPP ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਬਰੈਂਪਟਨ ਦੇ ਕਾਊਂਸਲਰ ਲਈ ਨੌਮੀਨੇਸ਼ਨ ਭਰੇ

ਬਰੈਂਪਟਨ ਨੂੰ ਨਵੀਂ ਸ਼ੁਰੂਆਤ ਦੀ ਲੋੜ : ਕਮਿਊਨਿਟੀ ਐਕਟਿਵਿਸਟ (ਕ੍ਰਿਆਵਾਦੀ) ਅਤੇ ਵਕੀਲ, ਗੁਰਰਤਨ ਸਿੰਘ ਨੇ ਬਰੈਂਪਟਨ ਦੇ ਵਾਰਡ 9 ਤੇ 10 ਵਿਚੋਂ, ਰੀਜਨਲ ਕਾਊਂਸਲਰ ਦੀ ਦੌੜ ਵਿੱਚ

ਬਰੈਂਪਟਨ, ਓਨਟੈਰੀਓ (ਸਤੰਬਰ 4, 2014):- ਕਮਿਊਨਿਟੀ ਐਕਟਿਵਿਸਟ (ਕ੍ਰਿਆਵਾਦੀ) ਅਤੇ ਵਕੀਲ, ਗੁਰਰਤਨ ਸਿੰਘ ਨੇ ਬਰੈਂਪਟਨ ਦੇ ਵਾਰਡ 9 ਤੇ 10 ਵਿਚੋਂ, ਰੀਜਨਲ ਕਾਊਂਸਲਰ ਦੇ ਉਮੀਦਵਾਰ ਵਾਸਤੇ ਅੱਜ ਫਾਈਲ ਕੀਤਾ।

ਪ੍ਰਸਿੱਧ ਵਕੀਲ ਗੁਰਰਤਨ ਸਿੰਘ ਦਾ ਬਰੈਂਪਟਨ ਵਿਚ ਇਸ ਖੇਤਰਵਿਚ ਕੰਮ ਕਰਨ ਦਾ ਪ੍ਰਭਾਵਸ਼ਾਲੀ ਪਿਛੋਕੜ ਹੈ। ਉਸਨੇ ਨੋਜੁਆਨਾਂ ਨਾਲ ਅਤੇ ਨੌਜੁਆਨਾਂ ਲਈ ਵੱਡੇ ਪੈਮਾਨੇ ਤੇ ਕੰਮ ਕੀਤਾ ਹੈ, ਪੀ ਏ ਐਮ ਏ (ਪੀਲ ਆਰਟ ਗੈਲਰੀ, ਮਿਊਜ਼ੀਅਮ ਐਂਡ ਆਰਕਾਈਵਜ਼) ਬਰਾਂਪਟਨ ਦੀ ਮੇਨ ਆਰਟ ਗੈਲਰੀ ਦੇ ਬੋਰਡ ਮੈਂਬਰ ਵਜੋਂ ਤੇ ਇਕ ਵਕੀਲ ਵਜੋਂ ਕੰਮ ਕੀਤਾ ਹੈ। ਸਿੰਘ ਨੇ ਜੇ.ਡੀ ਅੋਸਗੁੱਡ ਹਾਲ ਲਾਅ ਸਕੂਲ ਤੋਂ 2010 ਵਿਚ ਪ੍ਰਾਪਤ ਕੀਤੀ ਤੇ 2011 ਵਿਚ ਵਕੀਲ ਬਣਿਆ। ਉਦੋਂ ਤੋਂ ਉਹ ਬਰੈਂਪਟਨ ਵਿਚ ਵਕਾਲਤ ਦੀ ਆਪਣੀ ਪਰੈਕਟਿਸ ਚਲਾ ਰਿਹਾ ਹੈ।

ਗੁਰਰਤਨ ਸਿੰਘ ਨੇ ਦੱਸਿਆ ਕਿ ਉਸ ਦੀ ਸਮਾਜਿਕ ਖੇਤਰਾਂ ਵਿਚ ਸ਼ਮੂਲੀਅਤ, ਪੜ੍ਹਾਈ ਅਤੇ ਤਜਰਬੇ ਨੇ ਉਸ ਨੂੰ ਕਾਫੀ ਤਜ਼ਰਬਾ ਦਿੱਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਵਾਰਡ 9 ਤੇ 10 ਦੇ ਰੀਜਨਲ ਕਾਊਂਸਲਰ ਵਜੋਂ, ਰਿਹਾਇਸ਼ੀਆਂ ਵਾਸਤੇ ਅਸਰਦਾਰ ਪ੍ਰਤੀਨਿਧਤਾ ਕਰਨ ਦੀ ਲੋੜ ਹੈ।
ਗੁਰਰਤਨ ਨੇ ਕਿਹਾ ਕਿ ਬਰੈਂਪਟਨ ਨੂੰ ਬੇਹਤਰ ਬਨਾਉਣ ਵਾਸਤੇ, ਮੈਂ ਉਹੀ ਹੁਨਰ ਵਰਤਾਂਗਾ ਜੋ ਮੈਂ ਆਪਣੇ ਕਲਾਇੰਟਾਂ ਵਾਸਤੇ ਵਰਤਦਾ ਹਾਂ।

“ਸਿਟੀ ਹਾਲ ਨੂੰ ਨਵੀਂ ਸ਼ਕਤੀ ਤੇ ਪ੍ਰਤੀਨਿਧਤਾ ਦੀ ਲੋੜ ਹੈ,” ਗੁਰਰਤਨ ਸਿੰਘ ਨੇ ਕਿਹਾ। “ਕੁਲ ਮਿਲਾ ਕੇ, ਇਕੋ ਵਰਗ ਦੇ ਲੋਕ ਮਿਲ ਕੇ, ਜਿਹਨਾਂ ਵਿਚੋਂ ਕੁਝ ਦੋ ਦਹਾਕਿਆਂ ਤੋਂ ਵੀ ਵੱਧ ਚੁਣੇ ਜਾ ਰਹੇ ਹਨ, ਉਹ ਬਰੈਂਪਟਨ ਦੀ ਪ੍ਰਤੀਨਿਧਤਾ ਕਰ ਰਹੇ ਹਨ।”

“ਸਿਟੀ ਹਾਲ ਖਿੰਡਿਆ ਹੋਇਆ ਹੈ,” ਸਿੰਘ ਨੇ ਪ੍ਰਗਟਾਇਆ। “ਸਾਡੇ ਮੋਜੂਦਾ ਕਾਊਂਸਲ ਵਿਚੋਂ ਵਧੇਰੇ ਕਮਿਊਨਿਟੀ ਦੀ ਪ੍ਰਤੀਨਿਧਤਾ ਨਹੀਂ ਕਰਦੇ, ਉਹਨਾਂ ਦੇ ਜਵਾਬਦੇਹੀ ਤੇ ਪਾਰਦਰਸ਼ਤਾ ਨੂੰ ਲੈ ਕੇ ਵੱਡੇ ਮਸਲੇ ਹਨ, ਤੇ ਉਹ ਸ਼ਹਿਰ ਨੂੰ ਰਹਿਣ ਯੋਗ ਬਨਾਉਣ ਵਿਚ ਕੰਮ ਨਹੀਂ ਕਰ ਰਹੇ।”

ਪਿਛਲੇ ਸਾਲ, ਬਰੈਂਪਟਨ ਪਰੈਸ ਦੇ ਵਿਚ ਕਾਫੀ ਨਕਾਰਾਤਮਕ ਸੁਰਖੀਆਂ ਵਿਚ ਰਿਹਾ ਹੈ, ਸਿਟੀ ਕਾਊਂਸਲ ਦੇ ਖਰਚਿਆਂ ਦੇ ਸਕੈਂਡਲ ਨੂੰ ਲੈ ਕੇ। “ਸਿਟੀ ਹਾਲ ਦੇ ਮਸਲੇ ਜਵਾਬਦੇਹੀ ਤੇ ਪਾਰਦਰਸ਼ਤਾ ਵਿਚ ਕਮੀ ਹੀ ਨਹੀਂ ਉਸ ਤੋਂ ਵੱਡੇ ਹਨ,” ਸਿੰਘ ਨੇ ਕਿਹਾ।

“ਸਿਰਫ ਸਿਟੀ ਕਾਊਂਸਲ ਵਿਚ ਹੀ ਖਰਾਬੀਆਂ ਨਹੀਂ, ਸਗੋਂ ਸਾਰੇ ਸ਼ਹਿਰ ਦੀ ਹਾਲਤ ਵੀ ਖਰਾਬ ਹੈ, ਤੇ ਸਾਨੂੰ ਇਸ ਨੂੰ ਠੀਕ ਕਰਨ ਵਾਸਤੇ ਨਵੇਂ ਸਿਰਿਉਂ ਕੰਮ ਕਰਨ ਦੀ ਲੋੜ ਹੈ,” ਗੁਰਰਤਨ ਸਿੰਘ ਨੇ ਕਿਹਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, , ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top