Share on Facebook

Main News Page

ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਜਲ ਦੀ ਸੱਤਾ ਵੱਧੀ, ਪ੍ਰਬੰਧਕਾਂ ਵਿੱਚ ਹਫੜਾ ਦੱਫੜੀ

ਅੰਮ੍ਰਿਤਸਰ 4 ਸਤੰਬਰ (ਜਸਬੀਰ ਸਿੰਘ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆ ਪਰਕਰਮਾ ਵਿੱਚ ਜਿਥੇ ਬਾਰਸ਼ ਵਧੇਰੇ ਹੋਣ ਕਾਰਨ ਪਰਕਰਮਾ ਵਿੱਚ ਪਾਣੀ ਖਲੋ ਜਾਣ ਨਾਲ ਸਾਰਾ ਸਰੋਵਰ ਤੇ ਪਰਕਰਮਾ ਦਾ ਨਜਾਰਾ ਇੱਕੋ ਜਿਹਾ ਬਣਿਆ ਪਿਆ ਹੈ, ਉਥੇ ਸਰੋਵਰ ਵਿੱਚ ਵੀ ਜਲ ਦੀ ਸੱਤਾ ਵੱਧਣ ਨਾਲ ਹਰ ਪੌੜੀ ਤੇ ਪਾਣੀ ਕੁਝ ਉਪਰ ਆ ਗਿਆ ਤੇ ਲੱਕੜਾ ਪਾਣੀ ਵਿੱਚ ਤੈਰਨ ਲੱਗ ਪਈਆ ਜਿਸ ਕਾਰਨ ਪ੍ਰਬੰਧਕਾਂ ਨੂੰ ਹੱਥਾ ਪੈਰਾਂ ਦੀ ਪੈ ਗਈ ਪਰ ਜਲਦੀ ਹੀ ਜਲ ਦਾ ਸੱਤਰ ਘਟਾਉਣ ਲਈ ਵਿਸ਼ੇਸ਼ ਪੰਪ ਲਗਾ ਕੇ ਜਲ ਕੱਢਿਆ ਗਿਆ ਤਾਂ ਸਥਿਤੀ ਕਾਬੂ ਵਿੱਚ ਆਈ।

ਜਾਣਕਾਰੀ ਮੁਤਾਬਕ ਪਿਛਲੇ ਕਰੀਬ 24 ਘੰਟਿਆ ਤੋਂ ਰੁਕ ਰੁਕ ਕੇ ਬਰਸਾਤ ਹੋਣ ਨਾਲ ਜਿਥੇ ਸਾਰੇ ਸ਼ਹਿਰ ਵਿੱਚ ਪਾਣੀ ਭਰ ਗਿਆ ਤੇ ਸੀਵਰੇਜ ਵਿੱਚ ਲੋੜ ਤੋਂ ਵੱਧ ਪਾਣੀ ਜਾਣ ਨਾਲ ਸੀਵਰੇਜ ਬਲਾਕ ਹੋਣ ਨਾਲ ਸਾਰਾ ਸ਼ਹਿਰ ਜਲ ਥਲ ਵਿੱਚ ਤਬਦੀਲ ਹੋਇਆ ਰਿਹਾ ਉਥੇ ਸਲੱਮ ਏਰੀਆ ਦੀਆ ਬਸਤੀਆ ਵਿੱਚ ਵੀ ਚਿੱਕੜ ਪਾਣੀ ਦੇ ਵੱਧਣ ਨਾਲ ਲੋਕਾਂ ਦਾ ਜੀਣਾ ਦੁਭਰ ਹੋਇਆ ਪਿਆ ਹੈ। ਕੁਝ ਲੋਕ ਜਦੋਂ ਮੇਅਰ ਦੀ ਦਫਤਰ ਦੇ ਬਾਹਰ ਮੁਜਾਹਰਾ ਕਰਨ ਲਈ ਆਏ ਤਾਂ ਮੇਅਰ ਦਾ ਆਪਣਾ ਦਫਤਰ ਵੀ ਪਾਣੀ ਨਾਲ ਭਰਿਆ ਪਿਆ ਸੀ ਤੇ ਕਿਸ਼ਤੀ ਰਾਹੀ ਦਫਤਰ ਤੱਕ ਜਾਣ ਵਾਲੀ ਸਥਿਤੀ ਬਣੀ ਹੋਈ ਸੀ ਤਾਂ ਉਹ ਲੋਕ ਨਿਰਾਸ਼ ਅਵਸਥਾ ਵਿੱਚ ਇਹ ਕਹਿ ਕੇ ਵਾਪਸ ਚੱਲੇ ਗਏ ਕਿ ਜਿਹੜਾ ਮੇਅਰ ਆਪਣਾ ਦਫਤਰ ਨਹੀਂ ਬਚਾ ਸਕਿਆ ਉਹ ਦੂਸਰਿਆ ਦੀਆ ਤਕਲੀਫਾਂ ਦੂਰ ਕਿਵੇ ਕਰੇਗਾ।

ਇਸੇ ਤਰਾ ਅੱਜ ਸਵੇਰੇ ਪਾਲਕੀ ਸਾਹਿਬ ਦੇ ਸਮੇਂ ਵੀ ਪਾਣੀ ਪਕਰਰਮਾ ਵਿੱਚ ਫਿਰ ਰਿਹਾ ਸੀ ਤੇ ਸੰਗਤਾਂ ਨੂੰ ਕਈ ਥਾਵਾਂ ਤੋਂ ਪਾਣੀ ਦੇ ਵਿੱਚੋ ਹੀ ਲੰਘਣਾ ਪੈ ਰਿਹਾ ਸੀ। ਬਰਸਾਤ ਕਾਰਨ ਸੰਗਤਾਂ ਦੀ ਹਾਜਰੀ ਵੀ ਕਾਫੀ ਘੱਟ ਸੀ। ਬਾਅਦ ਦੁਪਿਹਰ ਜਦੋਂ ਇਹ ਜਾਣਕਾਰੀ ਮਿਲੀ ਕਿ ਸਰੋਵਰ ਦਾ ਜਲ ਬੜਾ ਹੀ ਤੇਜੀ ਨਾਲ ਵੱਧ ਰਿਹਾ ਹੈ ਤਾਂ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਇਸ ਦੀਆ ਫੋਟੋਆ ਖਿੱਚ ਕੇ ਕਿਸੇ ਵਿਅਕਤੀ ਨੇ ਵੱਟਸ ਅੱਪ ਤੇ ਪਾ ਦਿੱਤੀਆ ਤਾਂ ਸੰਗਤਸ ਦਾ ਤੋਂਖਲਾ ਵੀ ਵੱਧ ਗਿਆ। ਮਨੈਜਰ ਦਰਬਾਰ ਸਾਹਿਬ ਸ੍ਰ ਪਰਤਾਪ ਸਿੰਘ ਨੇ ਤੁਰੰਤ ਕਾਰਵਾਈ ਕਰਦਿਆ ਵਿਸ਼ੇਸ਼ ਪੰਪ ਲਗਵਾ ਕੇ ਪਾਣੀ ਦੀ ਸੱਤਾ ਨੂੰ ਖਤਰੇ ਦੇ ਨਿਸ਼ਾਨ ਤੋਂ ਥੱਲੇ ਲਿਆਦਾ।

ਇਸ ਸਬੰਧੀ ਜਦੋ ਮਨੈਜਰ ਪਰਤਾਪ ਸਿੰਘ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਨੇ ਆਪਣਾ ਫੋਨ ਨਹੀਂ ਚੁੱਕਿਆ ਪਰ ਸ੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸਾਤਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਪਰ ਸਥਿਤੀ ਪੂਰੀ ਤਰਾ ਕੰਟਰੋਲ ਹੇਠ ਹੈ ਸਰੋਵਰ ਦਾ ਜਲ ਖਤਰੇ ਦੇ ਨਿਸ਼ਾਨ ਤੋਂ ਉਪਰ ਤੱਕ ਆਉਣ ਬਾਰੇ ਅਫਵਾਹਾਂ ਜਰੂਰ ਫੈਲਾਈਆ ਜਾ ਰਹੀਆ ਹਨ ਪਾਣੀ ਅਜਿਹੀ ਕੋਈ ਘਟਨਾ ਵਾਪਰੀ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਸੰਗਤਾਂ ਸੁਚੇਤ ਰਹਿਣ ਕਿਉਕਿ ਵੱਟਸ ਅੱਪ ‘ਤੇ ਤਾਂ ਬਹੁਤ ਕੁਝ ਪਾਇਆ ਜਾ ਰਿਹਾ ਹੈ ਜੋ ਸਹੀ ਨਹੀਂ ਹੁੰਦਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top