Share on Facebook

Main News Page

ਜੇ 'ਮਹਾਰਾਜ' ਡੂੰਘੀ ਸਮਾਧੀ 'ਚ ਹਨ ਤਾਂ ਫਰਿੱਜ ਵਿਚ ਲਾਉਣ ਦੀ ਲੋੜ ਕਿਉਂ ਪਈ
-: ਹਾਈਕੋਰਟ

* ਡੇਰੇ ਤੋਂ ਸਮਾਧੀ ਤੇ ਡਾਕਟਰੀ ਮੌਤ ਦਾ ਫਰਕ ਪੁੱਛਿਆ

ਨੀਲ ਭਿਲੰਦਰ ਸਿੰਘ, ਚੰਡੀਗੜ੍ਹ, 2 ਸਤੰਬਰ-ਦਿਵਿਆ ਜਿਓਤੀ ਜਾਗਿ੍ਤੀ ਸੰਸਥਾਨ ਨੂਰਮਹਿਲ ਦੇ ਸੰਸਥਾਪਕ ਆਸ਼ੂਤੋਸ਼ ਉਰਫ਼ ਮਹੇਸ਼ ਕੁਮਾਰ ਝਾਅ ਦੇ ਡੂੰਘੀ ਸਮਾਧੀ 'ਚ ਹੋਣ ਜਾਂ ਮਰ ਚੁੱਕਾ ਹੋਣ ਦਾ ਮਾਮਲਾ ਅੱਜ ਜਸਟਿਸ ਐਮ.ਐਮ.ਐੱਸ. ਬੇਦੀ ਵਾਲੇ ਨਵੇਂ ਬੈਂਚ ਕੋਲ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਇਸ ਬੇਹੱਦ ਉਲਝ ਚੁੱਕੇ 'ਮਸਲੇ' ਨੂੰ ਕਿਸੇ ਢੁਕਵੇਂ ਹੱਲ ਵੱਲ ਤੋਰਨ ਲਈ ਧਾਰਮਿਕ ਅਤੇ ਕਾਨੂੰਨੀ ਮਾਹਿਰਾਂ ਦੀ ਸ਼ਮੂਲੀਅਤ ਵਾਲੀ ਇਕ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਹੈ | ਇਸ ਦੇ ਨਾਲ ਹੀ ਉਨ੍ਹਾਂ ਡੇਰੇ ਨੂੰ ਵੀ ਸਪਸ਼ਟ ਤੌਰ ਉੱਤੇ ਸੁਆਲ ਕੀਤਾ ਹੈ ਕਿ 'ਸਮਾਧੀ' ਅਤੇ 'ਕਲੀਨੀਕਲੀ ਡੈਥ' ਵਿਚ ਕੀ ਫ਼ਰਕ ਹੈ |

ਬੈਂਚ ਨੇ ਇਸ ਤੋਂ ਇਲਾਵਾ ਡੇਰੇ ਨੂੰ ਆਸ਼ੂਤੋਸ਼ ਦੀ ਦੱਸੀ ਜਾ ਰਹੀ 'ਡੂੰਘੀ ਸਮਾਧੀ' ਦਾ ਸਮਾਂ ਦੱਸਣ ਲਈ ਕਹਿੰਦਿਆਂ ਇਕ ਵੱਡਾ ਸਵਾਲ ਇਹ ਵੀ ਖੜ੍ਹਾ ਕੀਤਾ ਹੈ ਕਿ ਜੇਕਰ ਉਨ੍ਹਾਂ (ਡੇਰੇ ਦੇ ਮੁਹਤਬਰਾਂ) ਮੁਤਾਬਿਕ 'ਮਹਾਰਾਜ' ਸਮਾਧੀ ਵਿਚ ਹਨ ਤਾਂ ਫਿਰ ਉਨ੍ਹਾਂ ਨੂੰ ਏਨੇ ਲੰਮੇ ਸਮੇਂ ਤੋਂ ਰੈਫਰੀਜਰੇਟਰ 'ਚ ਲਾ ਕੇ ਰੱਖਣ ਦੀ ਕੀ ਲੋੜ ਹੈ | ਬੈਂਚ ਨੇ ਖ਼ੁਦ ਨੂੰ ਆਸ਼ੂਤੋਸ਼ ਦਾ ਇਕਲੌਤਾ ਪੁੱਤਰ ਦੱਸਦਿਆਂ ਕਾਨੂੰਨੀ ਵਾਰਸ ਹੋਣ ਦਾ ਦਾਅਵਾ ਕਰ ਰਹੇ ਬਿਹਾਰ ਵਾਸੀ ਦਲੀਪ ਕੁਮਾਰ ਝਾਅ ਤੋਂ ਉਸ ਦੇ ਜਨਮ ਪ੍ਰਮਾਣ ਪੱਤਰ ਬਾਰੇ ਵੀ ਪੁੱਛਿਆ ਅਤੇ ਪੰਜਾਬ ਸਰਕਾਰ ਦਾ ਇਸ ਮੁੱਦੇ ਉੱਤੇ ਹਾਲੇ ਤੱਕ ਵੀ ਸਟੈਂਡ ਸਪਸ਼ਟ ਨਾ ਹੋਣ ਕਾਰਨ ਇਕ ਵਾਰ ਫਿਰ ਝਾੜ-ਝੰਬ ਕੀਤੀ |

ਇਥੇ ਦੱਸਣਯੋਗ ਹੈ ਕਿ ਇਸੇ 27 ਅਗਸਤ ਨੂੰ ਜਸਟਿਸ ਕੇ. ਕਾਨਨ ਵੱਲੋਂ ਇਸ ਕੇਸ ਦੀ ਸੁਣਵਾਈ ਕਰਦਿਆਂ ਸਥਿਤੀ ਕਾਫ਼ੀ ਸਪਸ਼ਟ ਅਤੇ ਨੇੜੇ ਲਗਾਉਂਦਿਆਂ ਇਕ ਤਾਂ ਰਾਜ ਸਰਕਾਰ ਵੱਲੋਂ ਧਾਰੀ ਹੋਈ ਚੁੱਪੀ ਅਤੇ ਅਸਪੱਸ਼ਟਤਾ ਨੂੰ ਦੇਸ਼ ਲਈ ਸ਼ਰਮਨਾਕ ਕਰਾਰ ਦਿੰਦੇ ਹੋਏ ਝਾੜ ਝੰਬ ਕੀਤੀ ਗਈ, ਦੂਜਾ ਦਿਵਿਆ ਜਿਓਤੀ ਜਾਗਿ੍ਤੀ ਸੰਸਥਾਨ ਨੂੰ ਵੀ ਆਪਣਾ ਪੱਖ ਰੱਖਣ ਦਾ ਇਕ ਤਰ੍ਹਾਂ ਨਾਲ ਆਖਰੀ ਮੌਕਾ ਪ੍ਰਦਾਨ ਕਰਦੇ ਹੋਏ ਕੇਸ ਅਗਲੀ ਤਰੀਕ ਉੱਤੇ ਕਿਸੇ ਨਾ ਕਿਸੇ ਨਿਬੇੜੇ ਵੱਲ ਤੋਰ ਦੇਣ ਦੇ ਸੰਕੇਤ ਦੇ ਦਿੱਤੇ ਗਏ ਸਨ ਪਰ ਅੱਜ ਇਹ ਕੇਸ ਜਸਟਿਸ ਕਾਨਨ ਦੀ ਥਾਂ ਦੂਜੇ ਬੈਂਚ ਕੋਲ ਲੱਗ ਗਿਆ | ਹੁਣ ਇਸ ਕੇਸ ਦੀ ਅਗਲੀ ਸੁਣਵਾਈ ਆਉਂਦੀ 11 ਸਤੰਬਰ ਨੂੰ ਹੋਵੇਗੀ ਜਿਸ ਦਿਨ ਹੀ ਇਸੇ ਮੁੱਦੇ ਨਾਲ ਸਬੰਧਿਤ ਆਸ਼ੂਤੋਸ਼ ਦੇ ਡਰਾਈਵਰ ਪੂਰਨ ਸਿੰਘ ਅਤੇ ਅੱਜ ਨੂਰਮਹਿਲ ਨੇੜਲੇ ਪਿੰਡ ਬੈਨਾਪੁਰ ਦੇ ਰਹਿਣ ਵਾਲੇ ਦਿਲਬਾਗ ਸਿੰਘ ਵਲੋਂ ਆਸ਼ੂਤੋਸ਼ ਦੀ 'ਮਿ੍ਤਕ ਦੇਹ' ਨੂੰ ਮੁਹੱਈਆ ਜ਼ੈੱਡ ਸੁਰੱਖਿਆ ਮੁੱਦੇ ਉੱਤੇ ਪਾਈ ਪਟੀਸ਼ਨ 'ਤੇ ਵੀ ਅਗਲੀ ਸੁਣਵਾਈ ਹੋਣ ਜਾ ਰਹੀ ਹੈ |

ਇਸ ਕੇਸ ਵਿਚ ਪੰਜਾਬ ਸਰਕਾਰ ਡੇਰੇ ਵਾਲਿਆਂ ਅਤੇ ਕੁਝ ਹੋਰ ਡਾਕਟਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਹਾਈਕੋਰਟ ਵਿਚ ਸਥਿਤੀ ਸਪੱਸ਼ਟ ਕਰਦਿਆਂ ਆਸ਼ੂਤੋਸ਼ ਸੀਨੇ 'ਚ ਦਰਦ ਹੋਣ ਨਾਲ 29 ਜਨਵਰੀ ਤੜਕੇ ਸਵੇਰੇ ਸਵਾ 2 ਵਜੇ ਦੇ ਕਰੀਬ ਸਰੀਰ ਤਿਆਗ ਚੁੱਕਾ ਹੋਣ ਦਾ ਦਾਅਵਾ ਕਰ ਚੁੱਕੀ ਹੈ | ਪਰ ਇਸ ਸਭ ਦੇ ਬਾਵਜੂਦ ਸੰਸਥਾਨ ਵਾਲੇ ਆਸ਼ੂਤੋਸ਼ ਦੇ ਗਹਿਰੀ ਸਮਾਧੀ ਵਿਚ ਹੋਣ ਦਾ ਦਾਅਵਾ ਕਰਦੇ ਆ ਰਹੇ ਹਨ |


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, , ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top