Share on Facebook

Main News Page

ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. ਨੇ ਸਪੇਨ ਦੇ ਗੁਰੂਦਵਾਰਾ ਦਸ਼ਮੇਸ ਦਵਾਰ ਤੋਰੀ ਪਚੀਕੋ ਮੁਰਸੀਆ, ਵਿਖੇ ਗੁਰਮਤਿ ਵੀਚਾਰਾਂ ਕੀਤੀਆਂ

ਮੁਰਸੀਆ ਸਪੇਨ (ਹਰਜਿੰਦਰ ਸਿੰਘ ਸਪੇਨ)- ਤੋਰੀ ਪਚੀਕੋ ਮੁਰਸੀਆ ਸਪੇਨ ਦੇ ਗੁਰੂਦਵਾਰਾ ਦਸ਼ਮੇਸ ਦਵਾਰ ਵਿਖੇ ਗੁਰੂ ਗਰੰਥ ਸਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤ ਦੇ ਸਹਿਜੋਗ ਨਾਲ ਮਨਾਇਆ ਗਿਆ ਜਿਸ ਵਿਚ ਦੂਰੋ ਨੇੜਿਉ ਸੰਗਤ ਨੇ ਪੰਹੁਚ ਕੇ ਹਜਾਰੀ ਲਗਵਾਈ । ਇਸ ਸੁੱਭ ਅਵਸਰ 'ਤੇ ਸਰਦਾਰ ਪ੍ਰਭਦੀਪ ਸਿੰਘ ਜੀ ਟਾਇਗਰ ਜੱਥਾ ਯੂਕੇ ਵਾਲਿਆਂ ਨੇ ਸੰਗਤਾਂ ਨੂੰ ਜਾਣੂੰ ਕਰਵਇਆ ਕਿ ਅੱਜ ਸਿੱਖੀ ਉਪਰ ਬਿੱਪਰ ਕਿਸ ਪ੍ਰਕਾਰ ਹਾਵੀ ਹੋਇਆ ਹੈ ਅਤੇ ਅਸੀ ਧਰਮ ਕਰਮ ਨੂੰ ਛੱਡ ਕੇ ਕਿਵੇ ਕਰਮ ਕਾਂਡਾਂ ਪਿੱਛੇ ਲੱਗੇ ਹਾਂ।

ਭਾਈ ਸਾਹਿਬ ਨੇ ਮੋਹਣ ਭਾਗਵਤ ਦੀ ਇਸ ਗੱਲ ਦਾ ਵੀ ਖੰਡਣ ਕੀਤਾ ਕਿ ਸਿੱਖ ਹਿੰਦੂ ਨਹੀਂ, ਸਗੋਂ ਇੱਕ ਵੱਖਰੀ ਕੌਮ ਹੈ। ਭਾਈ ਸਾਹਿਬ ਨੇ ਸਾਨੂੰ ਇਹੋ ਪ੍ਰੇਰਇਆ ਕਿ ਅਸੀਂ ਡੇਰੇਵਾਦ ਦੇ ਪਿਛੇ ਨਾ ਲੱਗ ਕੇ ਗੁਰੂ ਗਰੰਥ ਸਹਿਬ ਤੋਂ ਸੇਧ ਲੈ ਕੇ ਆਪਣਾ ਜੀਵਣ ਸਫਲ ਬਣਾਈਏ। ਵਲੈਸੀਆ ਤੋਂ ਭਾਈ ਲਾਭ ਸਿੰਘ ਅਤੇ ਤੋਰੀ ਵੀਖਾ ਤੇ ਅਲੀਕਾਂਤੇ ਤੋਂ ਸੰਗਤਾਂ ਨੇ ਹਾਜਰੀ ਲਗਵਾਈ। ਇਸ ਸਮੇਂ ਭਾਈ ਗੁਰਲਾਲ ਸਿੰਘ ਨੇ ਦੂਰੋਂ ਨੇੜਿਉਂ ਆਈਆਂ ਸੰਗਤ ਨੂੰ ਜੀ ਆਇਆਂ ਕਿਹਾ ਤੇ ਗੁਰੂ ਗਰੰਥ ਸਹਿਬ ਜੀ ਦਾ ਪ੍ਰਕਾਸ਼ ਦਿਹਾੜੇ ਦੀ ਸੰਗਤਾਂ ਨੂੰ ਵੱਧਾਈ ਦਿਤੀ।

ਪ੍ਰੋਗਰਾਮ ਵਿੱਚ ਭਾਈ ਮਨਜੀਤ ਸਿੰਘ, ਇੰਦਰਜੀਤ ਸਿੰਘ, ਬਲਦੇਵ ਸਿੰਘ ਜਗਜੀਤ ਸਿੰਘ, ਮਨਬੀਰ ਸਿੰਘ, ਪਰਗਣ ਸਿੰਘ ਯੂਕੇ, ਅਮਨਜੀਤ ਸਿੰਘ, ਭਜਨ ਸਿੰਘ, ਜਫ਼ਰ ਸਿੰਘ, ਸਿੱਖ ਮਿਸ਼ਨ ਸਪੇਨ ਵੱਲੋਂ ਗੁਰਸਾਹਿਬ ਸਿੰਘ ਨੇ ਆਪਣੇ ਸਾਥੀਆਂ ਸਮੇਤ ਫ਼ਰੀ ਸਿੱਖ ਲਟਰੈਚਰ ਅਤੇ ਸੀਡੀਆਂ ਵੰਡੀਆਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, , ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top