Share on Facebook

Main News Page

ਜਦੋਂ ਸਟੀਲਮੈਂਨ ਅਮਨਦੀਪ ਸਿੰਘ ਨੇ ਆਪਣੇ ਸਟੀਲ ਜਮ਼ੀਰ ਦਾ ਭੀ ਲੋਹਾ ਮਨਵਾਇਆ
-: ਅਦਾਰਾ ਸਿੰਘਨਾਦ

ਰੇਡਿਉ ਸਿੰਘਨਾਦ ਦੇ ਪਿਛਲੇ ਹਫਤੇ ਦੇ ਪ੍ਰੋਗਰਾਮ ''ਤਬ ਜਾਨਹੁਗੇ ਜਬ ਉਘਰੈਗੋ ਪਾਜ'' ਵਿੱਚ ਪਿਛਲੇ ਹਫਤੇ ਸਟੀਲਮੈਨ ਅਮਨਦੀਪ ਸਿੰਘ ਨੇ ਆਪਣੀ ਖੇਡ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਘਰੇਲੂ ਹਲਾਤ ਪਤਲੇ ਹੋਣ ਦੇ ਬਾਵਜੂਦ ਭੀ ਉਸਨੇ ਆਪਣੀ ਇਸ ਖੇਡ ਦਾ ਸਾਰੇ ਭਾਰਤ ਵਿੱਚ ਲੋਹਾ ਮਨਵਾਇਆ ਅਤੇ ਅਤੇ ਬਤੌਰ ਗੁਰਸਿੱਖ ਸਟੀਲਮੈਂਨ ਦਾ ਖਿਤਾਬ ਹਾਸਿਲ ਕੀਤਾ।

 

Steel Man Aman Deep Singh sets The Stage On Fire With His Stunts - Episode 32 - 28th July 2011

ਹੁਣ ਜਦੋਂ ਭਾਰਤ ਤੋਂ ਬਾਅਦ ਸਟੀਲਮੈਂਨ ਅਮਨਦੀਪ ਸਿੰਘ UFC (Ultimate Fighting Championship) ਦੀ ਲੜਾਈ ਦੀ ਟ੍ਰੇਨਿੰਗ ਲਈ Hong Kong ਜਾਣਾ ਚਾਹੁੰਦਾ ਹੈ ਤਾਂ ਫੀਸ ਦੇਣ ਵੱਲੋਂ ਅਸਮੱਰਥ ਮਹਿਸੂਸ ਕਰਦਾ ਹੋਇਆ ਅਵਤਾਰ ਸਿੰਘ ਮੱਕੜ ਨੂੰ ਜਾ ਮਿਲਿਆ ਅਤੇ ਬੇਨਤੀ ਕੀਤੀ ਕਿ ਮੈਂ ਕਦੇ ਸਿੱਖੀ ਸਰੂਪ ਨਾਲ ਸਮਝੋਤਾ ਨਹੀਂ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਭੀ UFC ਦੀ ਫਾਇਟ ਰਾਹੀਂ ਬਤੌਰ ਸਿੱਖ ਸਿੱਖੀ ਦਾ ਨਾਮ ਦੁਨੀਆਂ ਦੇ ਕੋਨੇ-ਕੋਨੇ ਵਿੱਚ ਚਮਕਾਉਣ ਦੀ ਲੋਚਾ ਰੱਖਦਾ ਹਾਂ, ਪਰ ਮੱਕੜ ਕਦੋਂ ਚਾਹੇਗਾ ਕਿ ਸਿੱਖੀ ਦਾ ਨਾਮ ਦੁਨੀਆ ਦੇ ਕੋਨੇ-ਕੋਨੇ ਵਿੱਚ ਰੋਸ਼ਨ ਹੋ ਸਕੇ? ਬੱਸ ! ਆਪਣੀ ਆਦਤ ਤੋਂ ਮਜਬੂਰ ਆਰ.ਐਸ .ਐਸ ਦੇ ਕਰਿੰਦੇ ਮੱਕੜ ਨੇ ਸਟੀਲਮੈਂਨ ਅਮਨਦੀਪ ਸਿੰਘ ਨੂੰ ਖਾਲੀ ਹੱਥ ਰੁਖਸਤ ਕਰ ਦਿੱਤਾ।

ਸਟੀਲਮੈਨ ਅਮਨਦੀਪ ਸਿੰਘ ਦੀ ਇਸ ਮਜਬੂਰੀ ਦਾ ਹਰਿਯਾਣਾ ਦੇ ਬੀ.ਜੇ.ਪੀ ਦੇ ਲੀਡਰਾਂ ਨੂੰ ਪਤਾ ਲੱਗਾ ਤਾਂ ਉਹਨਾ ਨੇ ਭੀ ਫੀਸ ਦੇਣ ਦੇ ਲਾਲਚ ਨਾਲ ਇਸ ਵੀਰ ਨੂੰ ਆਪਣਾ ਬ੍ਰੈਂਡ ਅਮਬੈਸਡਰ ਬਣਾ ਕੇ ਵਰਤਣ ਦੀ ਕੋਸਿਸ਼ ਕੀਤੀ।

ਕੰਵਰ ਸਿੰਘ Vs ਐਲਨ ਮੁਰੇ
ਇਸ ਤਰ੍ਹਾਂ ਦੀ ਫਾਈਟ ਵਾਸਤੇ ਸਟੀਲਮੈਨ ਅਮਨਦੀਪ ਸਿੰਘ ਜਾਣਾ ਚਾਹੁੰਦੇ ਹਨ

ਇਸੇ ਤਰਾਂ ਹੀ ਇੰਡੀਅਨ ਕਾਂਗਰਸ ਨੇ ਭੀ ਇਸੇ ਨੀਤੀ ਤਹਿਤ ਅਮਨਦੀਪ ਸਿੰਘ ਨਾਲ ਰਾਫਤਾ ਕਾਇਮ ਕੀਤਾ।

ਸਰਕਾਰਾਂ ਦੀ ਗੱਲ ਤਾਂ ਛੱਡੋ! ਇੱਥੇ ਅਖੌਤੀ ਸਾਧ ਪਿਹੋਵੇ ਵਾਲੇ ਨੇ ਭੀ ਕਿਸੇ ਚੇਲੇ ਰਾਹੀਂ ਵੀਹ ਲੱਖ ਦੀ ਆਫਰ ਪਹੁੰਚਾ ਦਿੱਤੀ। ਪਰ ਇਸ ਸਿਦਕੀ ਵੀਰ ਨੇ ਆਪਣੇ ਕੈਰੀਅਰ ਦੀ ਨਾ ਪਰਵਾਹ ਕਰਦੇ ਹੋਏ, ਸਿੱਖੀ ਦਾ ਸੌਦਾ ਨਹੀਂ ਕੀਤਾ ਅਤੇ ਸਾਰਿਆਂ ਨੂੰ ਸਾਫ਼ ਇਨਕਾਰ ਕਰ ਦਿੱਤਾ।

ਸਿੰਘਨਾਦ ਰੇਡਿਉ ਤੇ ਜਦੋਂ ਸਟੀਲਮੈਂਨ ਅਮਨਦੀਪ ਸਿੰਘ ਇਹ ਸਾਰੀ ਵਿੱਥਿਆ ਸੁਣਾਈ ਤਾਂ ਟਾਈਗਰ ਜਥੇ ਵੱਲੋਂ ਇਸ ਵੀਰ ਦੀ ਦੇ ਫਾਇਟ ਦੀ ਟ੍ਰੇਨਿੰਗ ਦੀ ਫੀਸ ਸੰਬੰਧੀ ਕੁੱਝ ਮਾਲੀ ਸਹਾਇਤਾ ਕਰਨ ਦੀ ਹਾਂ ਭਰੀ ਅਤੇ ਨਾਲ ਹੀ ਕੁਝ ਹੋਰ ਵੀਰ ਜਿਵੇ ਭੁਪਿੰਦਰ ਸਿੰਘ ਸਲੋਅ, ਤਰਸੇਮ ਸਿੰਘ ਜਰਮਨੀ ਭੀ ਅੱਗੇ ਆਏ।

ਆਉ, ਸਾਰੇ ਵੀਰ ਆਪਣੀ ਜਿੰਮੇਵਾਰੀ ਨੂੰ ਪਹਿਚਾਣਦੇ ਹੋਏ ਇਸ ਗੁਰਸਿੱਖ ਵੀਰ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਵੇਖੀ ਜਾਣ ਵਾਲੀ ੂਢਛ ਦੀ ਫਾਇਟ ਰਿੰਗ ਵਿੱਚ ਪਹੁੰਚਾਈਏ।

ਇਸ ਵੀਰ ਨੂੰ ਕੁੱਲ 350,000 ਦੀ ਲੋੜ ਹੈ ਅਤੇ ਸਾਡੇ ਕੋਲ 150,000 ਇੱਕਠਾ ਹੋ ਚੁੱਕਾ ਹੈ। ਹੋਰ ਵੀਰ ਜੋ ਭੀ ਯੋਗਦਾਨ ਪਾਉਣਾ ਚਾਹੁੰਦੇ ਹੋਣ ਕਿਰਪਾ ਕਰਕੇ ਸਿੰਘਨਾਦ ਜਾਂ ਖਾਲਸਾ ਨਿਊਜ਼ ਨੂੰ ਈ-ਮੇਲ ਭੇਜਣ।

ਜੋ ਵੀਰ ਸਿੱਧਾ ਸਟੀਲਮੈਨ ਅਮਨਦੀਪ ਸਿੰਘ ਨੂੰ ਮਾਇਆ ਭੇਜਣੀ ਚਾਹੁੰਦੇ ਹੋਣ, ਉਹ ਭੀ ਕਿਰਪਾ ਕਰਕੇ ਇੱਕ ਈ-ਮੇਲ ਜਰੂਰ ਸਾਨੂੰ ਭੇਜ ਦੇਣ ਤਾਂ ਕਿ ਸਾਰਾ ਹਿਸਾਬ ਰੱਖਿਆ ਜਾ ਸਕੇ।

Contacts - info@singhnaad.com OR khalsanews@yahoo.com OR singhsabhausa@gmail.com

Amandeep Singh - steelman.aman@gmail.com

ਇਸ ਵੀਰ ਦੀ ਜਿੰਨੀ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ, ਕੀਤੀ ਜਾਵੇ: ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top