ਗੁਰਮਤਿ
ਗਿਆਨ ਦੇ ਕਾਲਜਾਂ ਨੂੰ ਡੇਰੇਦਾਰਾਂ, ਸੰਪ੍ਰਦਾਵਾਂ ਅਤੇ ਟਕਸਾਲਾਂ ਨਾਲ ਨਹੀਂ ਰਲਾਇਆ ਜਾ
ਸਕਦਾ। ਡੇਰੇ, ਸੰਪ੍ਰਦਾਵਾਂ ਅਤੇ ਟਕਸਾਲਾਂ ਬਹੁਤਾ ਮਿਥਿਹਾਸਕ ਕਥਾ ਕਹਾਣੀਆਂ, ਕਰਮਕਾਂਡਾਂ,
ਮੰਤ੍ਰ ਜਾਪਾਂ, ਗਿਣਤੀ ਮਿਣਤੀ ਦੇ ਤੋਤਾ ਰਟਨੀ ਪਾਠਾਂ ਅਤੇ ਅਖੌਤੀ ਸੁੱਚ ਭਿੱਟ ਦਾ
ਪ੍ਰਚਾਰ ਗੁਰਬਾਣੀ ਸਿਧਾਂਤਾਂ ਤੋਂ ਵੱਧ ਕਰ ਰਹੀਆਂ ਹਨ। ਅਖੌਤੀ ਦਸਮ ਗ੍ਰੰਥ ਨੂੰ "ਗੁਰੂ
ਗ੍ਰੰਥ ਸਾਹਿਬ" ਦੇ ਬਰਾਬਰ ਪ੍ਕਾਸ਼ ਕਰਕੇ, ਗੁਰੂਆਂ, ਗੁਰ-ਸਿਧਾਂਤਾਂ ਅਤੇ ਪੰਥਕ ਗੁਰਸਿੱਖਾਂ
ਦਾ ਮੂੰਹ ਚਿੜਾਂ ਰਹੀਆਂ ਹਨ।
ਬਾਕੀ ਸਿਧਾਂਤਕ ਪ੍ਰਚਾਰ ਕਿਰਤੀ ਪ੍ਰਚਾਰਕ ਹੀ ਕਰ ਸਕਦਾ ਹੈ, ਵਰਨਾਂ
ਅਜੋਕੇ ਬਹੁਤੇ ਪ੍ਰਬੰਧਕਾਂ ਦੇ ਪ੍ਰਬੰਧ ਹੇਠ ਪ੍ਰਚਾਰਕ ਨੂੰ ਗੁਰੂ ਨਾਲੋਂ ਪ੍ਰਬੰਧਕਾਂ ਦੀ
ਗੱਲ ਵੱਧ ਮੰਨਣੀ ਪੈਂਦੀ ਹੈ, ਨਹੀਂ ਤਾਂ ਅੱਗੇ ਤੋਂ ਸਮਾਂ ਹੀ ਨਹੀਂ ਦਿੱਤਾ ਜਾਂਦਾ। ਹੁਣ
ਜੋ ਸਿਧਾਂਤਕ ਪ੍ਰਚਾਰ ਫੇਸ ਬੁੱਕ, ਯੂ ਟਿਊਬ ਆਦਿਕ ਇਲੈਕਟ੍ਰੌਣਿਕ ਮੀਡੀਏ ਰਾਹੀਂ ਹੋ ਰਿਹਾ
ਹੈ ਅਤੇ ਖਾਸ ਕਰ ਨੌਜਵਾਨ ਪੀੜੀ ਗੁਰਮਤਿ ਸਿਖਦੀ ਆਪਣੇ ਸ਼ੰਕੇ ਦੂਰ ਕਰ ਰਹੀ ਹੈ ਅਤੇ ਅਜਾਦੀ
ਨਾਲ ਆਪਣੇ ਵਿਚਾਰ ਵੀ ਦੇ ਰਹੀ ਹੈ।
ਯਾਦ ਰੱਖੋ ਜਦ ਸਿੱਖ ਕਿਰਤੀ ਹੋ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ, ਸਿੱਖੀ ਬਿਨਾਂ
ਕਲਾਕਾਰੀ ਕਥਾਚਾਚਕਾਂ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਧ ਚੜ੍ਹ ਕੇ ਪ੍ਰਫੁੱਲਿਤ ਹੁੰਦੀ ਰਹੀ,
ਪਰ ਅੱਜ ਪੇਅਡ ਕਲਾਕਾਰ ਪ੍ਰਚਾਰਕਾਂ ਅਤੇ ਕਮਰਸ਼ੀਅਲ ਪ੍ਰਬੰਧਕਾਂ ਕਰਕੇ ਸੁੰਗੜੀ ਅਤੇ ਆਜ਼ਾਦ
ਵੀ ਨਹੀਂ ਰਹੀ। ਅਜੋਕੇ ਬਹੁਤੇ ਪ੍ਰਚਾਰਕ ਅਤੇ ਸੰਤ ਬਾਬੇ ਗੁਰੂ ਗ੍ਰੰਥ ਸਾਹਿਬ ਜੀ ਦੀ ਘੱਟ
ਅਤੇ ਬਾਹਰਲੇ ਹੋਰ ਹੋਰ ਗ੍ਰੰਥਾਂ ਦੀਆਂ ਮਿਥਹਾਸਕ ਕਥਾ ਕਹਾਣੀਆਂ ਦੀ ਦੰਦ ਕਥਾ ਵੱਧ ਕਰਦੇ
ਹਨ।
ਗੁਰੂ ਪ੍ਰਮਾਤਮਾਂ ਪ੍ਰਚਾਰਕਾਂ, ਪ੍ਰਬੰਧਕਾਂ ਅਤੇ ਸਮੁੱਚੀ ਸਿੱਖ
ਕੌਮ ਨੂੰ ਸੁਮਤਿ ਬਖਸ਼ੇ ਤਾਂ ਕਿ ਉਹ ਪੁਜਾਰੀਵਾਦ ਦੇ ਜੂਲੇ ਤੋਂ ਉੱਪਰ ਉੱਠ ਕੇ, ਕਿਰਤ ਕਰਦੇ,
ਵੰਡ ਛਕਦੇ ਅਤੇ ਨਾਮ ਜਪਦੇ ਭਾਵ ਰੱਬੀ ਸਿਧਾਂਤਾਂ ਨੂੰ ਸਦਾ ਯਾਦ ਰੱਖਦੇ ਦੇਸ਼ਾਂ ਵਿਦੇਸ਼ਾਂ
ਵਿੱਚ, ਆਪੋ ਆਪਣੇ ਇਲਾਕਿਆਂ ਥਾਵਾਂ ਵਿਖੇ ਅਪਣੀ ਵਿਤ ਅਨੁਸਾਰ ਗੁਰਮਤਿ ਸਿੱਖੀ ਸਿਖਿਆ ਦੀ
ਮਹਿਕ ਵੰਡਣ ਅਤੇ ਅੰਨ੍ਹੀ ਸ਼ਰਧਾ ਛੱਡ ਕੇ ਰੱਬੀ ਗਿਆਨਮਈ ਸਾਰਥਕ ਸ਼ਰਧਾ ਧਾਰ ਕੇ, ਗੁਰਮਤਿ
ਦੀ ਵਿਚਾਰ ਖੁੱਲ੍ਹੇ ਦਿਲ ਨਾਲ ਕਰਨ। ਅਰਦਾਸ ਹੈ ਅਕਾਲ ਪੁਰਖ ਹਰਮਨਪ੍ਰੀਤ ਸਿੰਘ ਵਰਗੇ
ਪ੍ਰਚਾਰਕਾਂ ਨੂੰ ਹੋਰ ਚੜ੍ਹਦੀਆਂ ਕਲਾਂ ਬਖਸ਼ੇ ਜੋ ਜਗਿਆਸੂ ਸਿੱਖ ਸੰਗਤਾਂ ਦੇ ਸ਼ੰਕੇ-ਸਵਾਲ
ਵੀ ਗੁਰਬਾਣੀ ਦੀ ਰੌਸ਼ਣੀ ਵਿੱਚ ਦੂਰ ਕਰ ਸੱਕਣ।