Share on Facebook

Main News Page

ਸਚੁ ਤਾ ਪਰੁ ਜਾਣੀਐ; ਜਾ ਕੂੜਿ ਕਢੇ ਧੋਇ
ਅਪਰਾਧੀ ਬਾਦਲਾਂ ਦਾ ਟੀਚਾ- ਸਿੱਖੀ ਦਾ ਖਾਤਮਾ !
ਤਿਆਗੀ ਸਿੱਖਾਂ ਦਾ ਨਿਸ਼ਾਨਾ, ਪਾਪਾਂ ਨੂੰ ਨਿਖਾਰਨਾ
-: ਦਲਬੀਰ ਸਿੰਘ

ਹਰਿਆਣੇ ਵਿੱਚ 72 ਸਿੱਖ ਗੁਰਧਾਮਾਂ ਦੀ ਇੱਕ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਰੂਪ ਮਿਲ ਚੁੱਕਾ ਹੈ। ਇਸਦੇ 41 ਮੈਂਬਰਾਂ ਦੀ ਨੋਟੀਫਿਕੇਸ਼ਨ ਵੀ ਹੋ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸਤੇ ਬਹੁਤ ਦੁਖੀ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਇਤਿਹਾਸਕ ਰੂਪ ਵਿੱਚ ਕੁਰਬਾਨੀਆਂ ਦੇ ਕੇ ਬਣਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੀ ਫੁੱਟ ਨਹੀਂ ਪੈਂਦੀ, ਸਗੋਂ ਸਿੱਖ ਭਾਈਚਾਰਾ ਵੀ ਦੋਫਾੜ ਹੋ ਜਾਏਗਾ। ਪ੍ਰਕਾਸ਼ ਸਿੰਘ ਜੀ! ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਵਾਉਣ ਲਈ ਸਿੱਖਾਂ ਨੇ ਸ਼ਹੀਦੀਆਂ ਇਸ ਲਈ ਨਹੀਂ ਸੀ ਦਿੱਤੀਆਂ ਕਿ ਤੁਹਾਡੇ ਜਿਹੇ ਨਿਕੰਮੇ ਆਦਮੀ ਇਸਤੇ ਹਾਵੀ ਹੋ ਜਾਣ। ਉਹ ਯਤਨਸ਼ੀਲ ਹਨ ਕਿ ਇਸ ਕਮੇਟੀ ਨੂੰ ਹਰ ਹਾਲਤ ਵਿੱਚ ਤੁੜਵਾਇਆ ਜਾਏ, ਉਹਨਾਂ ਨੂੰ ਕਾਮਯਾਬੀ ਮਿਲਦੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਕੀ ਸਚਮੁੱਚ ਹੀ ਉਹਨਾਂ ਦੀ ਆਤਮਾ ਇਸ ਪੈਂਤੜੇ ਸਦਕਾ ਬਹੁਤ ਦੁਖੀ ਹੈ। ਆਓ ਵੇਖੀਏ.......

ਪ੍ਰਕਾਸ਼ ਸਿੰਘ ਬਾਦਲ ਦੀ ਇਹ ਟਕਸਾਲੀ ਸੋਚ ਹੈ ਕਿ ਉਹ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣਾ ਲੋਚਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਾਇਆ ਦਾ ਜੁਗਾੜ ਇਕੱਠਾ ਕਰਨਾ, ਸ਼ਰਾਬਨੋਸ਼ੀ, ਵੇਸਵਾਪੁਣਾ ਅਤੇ ਸਿੱਖ ਵਿਚਾਰਧਾਰਾ ਤੋਂ ਦੂਰੀ ਦੇ ਨਾਲ-ਨਾਲ ਮੂਰਤੀ ਪੂਜਕ ਪਹੁੰਚ ਤੇ ਨਿਰਧਾਰਿਤ ਸੀ। ਇਸ ਰਾਜ ਦਾ ਅੰਤ ਹੋਇਆ, ਡੋਗਰਿਆਂ ਦੀ ਸਰਦਾਰੀ ਅਤੇ ਅੰਤ ਅੰਗਰੇਜ਼ੀ ਗੁਲਾਮੀ ਵਿੱਚ।

ਪਿਛਲੀ ਪਾਰਲੀਮਾਨੀ ਚੋਣਾਂ ਵਿੱਚ ਬਾਦਲ ਨੇ ਸ੍ਰੀ ਅੰਮ੍ਰਿਤਸਰ ਸੀਟ ਤੋਂ ਡੋਗਰਾ ਪਰਿਵਾਰ ਚੋਂ ਸ੍ਰੀ ਅਰੁਣ ਜੇਤਲੀ ਨੂੰ ਆਪਣੀ ਪਾਰਟੀ ਦਾ ਉਮੀਦਵਾਰ ਬਣਾ ਕੇ ਸਾਹਮਣੇ ਲਿਆਂਦਾ। ਉਸਦਾ ਨਿਸ਼ਾਨਾ ਸੀ ਇਹ ਸਿੱਧ ਕਰਨ ਦਾ ਕਿ ਸਮੁੱਚੇ ਸਿੱਖ ਭਾਈਚਾਰੇ ਦਾ ਹਿਰਦਾ ਹਿੰਦੂਤਵ ਅਤੇ ਆਰ. ਐੱਸ. ਐੱਸ. ਦੀ ਸਰਦਾਰੀ ਨੂੰ ਸਮੁੱਚੇ ਜੀਵਨ ਵਿੱਚ ਕਬੂਲ ਕਰਨ ਲਈ ਤਿਆਰ ਹੈ। ਇਹ ਮਾਰੂ ਪਹੁੰਚ ਅਸੀਂ ਪਛਾਣੀ ਅਤੇ ਕਾਮਯਾਬੀ ਨਾਲ ਜੇਤਲੀ ਨੂੰ ਇੱਕ ਲੱਖ ਦੇ ਵੱਧ ਫਰਕ ਨਾਲ ਹਾਰ ਦਿੱਤੀ। ਇਸੇ ਲੜੀ ਨੂੰ ਚਾਲੂ ਰੱਖਦਿਆਂ ਸ਼੍ਰੋਮਣੀ ਕਮੇਟੀ ਦੀ ਵੰਡ ਨੂੰ ਪਰਖਣ ਦੀ ਲੋੜ ਹੈ।

ਹਰਿਆਣੇ ਦੇ ਗੁਰਧਾਮਾਂ ਦੇ ਰਾਜ ਪ੍ਰਬੰਧ ਵਿੱਚ ਬਾਦਲਾਂ ਨੇ ਵੱਡੀ ਪੱਧਰ ਤੇ ਧਾਰਮਿਕ ਜਾਇਦਾਦਾਂ ਤੇ ਕਬਜ਼ੇ ਕਰਕੇ ਵੱਡੀਆਂ ਘਪਲੇਬਾਜ਼ੀਆਂ ਕੀਤੀਆਂ ਹੋਈਆਂ ਹਨ। ਨਵੀਂ ਕਮੇਟੀ ਬਣਨ ਨਾਲ ਇਹ ਸਭ ਕੁਝ ਨੰਗਾ ਹੋਵੇਗਾ ਅਤੇ ਸੰਭਵ ਹੈ ਕਿ ਇਹਨਾਂ ਖਿਡਾਰੀਆਂ ਨੂੰ ਇਸ ਲੜੀ ਵਿੱਚ ਜੇਲ੍ਹ ਦਾ ਮੂੰਹ ਵੀ ਦੇਖਣਾ ਪਏ। ਕੇਂਦਰੀ ਸਰਕਾਰ ਵੱਲੋਂ ਬਾਦਲ ਦਾ ਜੇ ਪੱਖ ਪੂਰਿਆ ਵੀ ਗਿਆ ਤਾਂ ਪੰਜਾਬ ਹਰਿਆਣੇ ਦੇ ਸਿੱਖਾਂ ਵਿੱਚ ਇਸਦੀ ਕੋਈ ਕਦਰ ਨਹੀਂ ਪੈਣੀ। ਆਪਣੀ ਮੁੱਖ ਮੰਤਰੀ ਦੀ ਗੱਦੀ ਛੱਡ ਕੇ ਜੇ ਬਾਦਲ ਨੇ ਸੁਖਬੀਰ ਨੂੰ ਮੁੱਖ ਮੰਤਰੀ ਬਣਾ ਦਿੱਤਾ ਤਾਂ ਉਹ ਵੱਡੀ ਪੱਧਰ 'ਤੇ ਗੁੰਡਾਗਰਦੀ ਦਾ ਰਾਹ ਫੜ੍ਹੇਗਾ, ਕਿਉਂਕਿ ਉਸ ਕੋਲ ਸੈਣੀ ਅਤੇ ਉਮਰਾਨੰਗਲ ਜਿਹੇ, ਅਪਰਾਧਾਂ ਚ ਘਿਰੇ ਹੋਏ ਅਫਸਰ ਸਲਾਹ ਮਸ਼ਵਰੇ ਤੇ ਬੇਕਾਨੂੰਨੀ ਕਾਰਵਾਈਆਂ ਕਰਨ ਲਈ ਹਰ ਵੇਲੇ ਹਾਜ਼ਰ ਹਨ। ਪਰ ਜਾਪਦਾ ਇਹ ਹੈ ਕਿ ਸਿੱਖ ਸੰਗਤ ਦੇ ਜੁਗਾੜ ਅੱਗੇ ਇਹਨਾਂ ਦੀ ਕੋਈ ਪੇਸ਼ ਨਹੀਂ ਚੱਲਣੀ।

ਅਗਲਾ ਨੁਕਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੁਰਬਚਨ ਸਿੰਘ ਨਾਂ ਦੇ ਜਥੇਦਾਰ ਦੀ ਹੋਂਦ, ਜੋ ਆਪਣੇ ਆਪ ਨੂੰ ਇੱਕ ਭੁਲੇਖੇ ਵਸ ਗੁਰੂ ਨਾਨਕ ਵਿਚਾਰਧਾਰਾ ਦਾ ਵਿਆਖਿਆਕਾਰ ਹੀ ਨਹੀਂ ਮੰਨ ਬੈਠਾ, ਸਗੋਂ ਇਹ ਹੰਕਾਰ ਵੀ ਪਾਲੀ ਬੈਠਾ ਹੈ ਕਿ ਸੱਚੀ ਸਿੱਖ ਰਾਜਨੀਤੀ ਦੇ ਕੇਂਦਰ ਤੋਂ ਉਸਦੀ ਅਵਾਜ਼ ਗੁਰਬਾਣੀ ਦੇ ਅਨੁਕੂਲ ਹੈ। ਅਸਲ ਵਿੱਚ ਇਹ ਝੂਠ 'ਤੇ ਅਧਾਰਿਤ ਸੋਚ ਉਸਦੇ ਖਾਨੇ ਵਿੱਚ ਬਾਦਲ ਦਾ ਪਾਇਆ ਹੋਇਆ ਭੁਲੇਖਾ ਹੈ। ਉਹਨੂੰ ਚੇਤਾ ਕਰਾਉਣਾ ਜ਼ਰੂਰੀ ਹੈ ਕਿ ਸਾਕਾ ਨੀਲਾ ਤਾਰਾ ਸਮੇਂ ਕੋਠਾ ਸਾਹਿਬ ਠੀਕ ਠਾਕ ਹੈ ਦਾ ਉਚਾਰਨ ਕਰਨ ਵਾਲੇ ਉਨ੍ਹਾਂ ਦੀ ਲੜੀ ਦੇ ਪਹਿਲੇ ਆਗੂਆਂ ਵਿੱਚੋਂ ਸਨ। ਮਗਰੋਂ ਅਕਾਲ ਤਖਤ ਸਾਹਿਬ ਨੂੰ ਕਥਿਤ ਨਿਹੰਗ ਮੁਖੀ ਦੀ ਸਹਾਇਤਾ ਨਾਲ ਮੁਰੰਮਤ ਕਰਵਾ ਕੇ ਕਬੂਲਣ ਦਾ ਪੈਂਤੜਾ ਤੁਹਾਡੀ ਇਸੇ ਲੜੀ ਦੇ ਸੱਜਣ ਲੈਣ ਵਾਲੇ ਸਨ, ਕਿ, ਜਦ ਖਾੜਕੂ ਸਿੰਘਾਂ ਨੇ ਕਾਰ ਸੇਵਾ ਰਾਹੀਂ ਇਸਦੀ ਨਵੀਂ ਉਸਾਰੀ ਆਰੰਭ ਕੀਤੀ। ਗੁਰਬਚਨ ਸਿੰਘ ਜੀ ਇਸ ਕਾਰ ਸੇਵਾ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਬਰਬਾਦੀ, ਸੰਤ ਭਿੰਡਰਾਂਵਾਲਿਆਂ ਦੀ ਅਨੇਕ ਸਿੰਘਾਂ ਸਮੇਤ ਸ਼ਹੀਦੀ ਦੀ ਯਾਦਗਾਰ ਵਜੋਂ ਉਸਾਰੀ ਗਈ ਗੈਲਰੀ ਨੂੰ ਤੁਸਾਂ ਅੱਜ ਤਾਈਂ ਤਾਲੇ ਲਾਏ ਹੋਏ ਹਨ। ਕਿਉਂ.......?

ਆਪਣੇ ਵਰਗੇ ਝੂਠ ਦੇ ਪਾਲਣਹਾਰ ਸੰਤ ਸਮਾਜ ਦੇ ਬਣੇ ਮੁਖੀ ਅਤੇ ਦਮਦਮੀ ਟਕਸਾਲ ਦੇ ਅਯੋਗ ਆਗੂ ਹਰਨਾਮ ਸਿੰਘ ਧੁੰਮੇ ਨੂੰ ਮੁੱਦਾ ਬਣਾ ਕੇ ਤੁਸਾਂ ਸਾਕਾ ਨੀਲਾ ਤਾਰਾ ਦੀ ਇੱਕ ਝੂਠੀ ਜਿਹੀ ਯਾਦਗਾਰ ਖੜ੍ਹੀ ਕਰਵਾ ਦਿੱਤੀ, ਕਿਉਂਕਿ ਸੱਚੀ ਬਣੀ ਹੋਈ ਯਾਦਗਾਰ ਨੂੰ ਭਾਵੇਂ ਤੁਸੀਂ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਨਾਲ ਮਾਨਤਾ ਦੇ ਚੁੱਕੇ ਸੀ, ਪਰ ਬਾਦਲਕਿਆਂ ਅੱਗੇ ਉਸਤੇ ਪਹਿਰਾ ਦੇਣ ਦੀ ਤੁਹਾਡੀ ਹਿੰਮਤ ਨਹੀਂ ਪਈ। ਸੱਚੀ ਸਿੱਖ ਰਾਜਨੀਤੀ ਤੇ ਪਹਿਰਾ ਤੁਹਾਡੇ ਵਸ ਦਾ ਰੋਗ ਨਹੀਂ। ਚੰਗਾ ਹੋਵੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਅਰਾਮ ਕਰੋ ਅਤੇ ਆਪਣੀ ਪੱਤ ਬਚਾਓ। ਇਸ ਤਰ੍ਹਾਂ ਬਾਦਲਾਂ ਦੇ ਝੂਠ ਦੀ ਜਕੜ ਸਿੱਖ ਸਮਾਜ ਤੋਂ ਟੁੱਟ ਜਾਏਗੀ। ਇਸ ਨਾਲ ਸਿੱਖੀ ਦੇ ਵਿਕਾਸ ਦਾ ਰਾਹ ਸਾਫ ਹੋ ਜਾਏਗਾ। ਸਿੱਖ ਵਿਚਾਰਧਾਰਾ ਦੀ ਆਯੂ ਅੱਜ ਪੰਜ ਸਦੀਆਂ ਤੋਂ ਵੱਧ ਹੋ ਗਈ ਹੈ ਤੇ ਇਸਦੀਆਂ ਜੜ੍ਹਾਂ ਨੂੰ ਸਦਾ ਸ਼ਹੀਦਾਂ ਦੇ ਖੂਨ ਨੇ ਸਿੰਜਿਆ ਹੈ। ਇਹਿਤਾਸਕ ਪੱਖੋਂ ਬਾਦਲ ਅਤੇ ਉਸਦੇ ਸਮਰਥਕਾਂ ਦਾ ਸਥਾਨ ਮੂਰਖ ਰਾਜਿਆਂ ਦੀ ਉਸ ਲੜੀ ਵਿੱਚ ਹੀ ਦਰਜ ਹੋਵੇਗਾ ਜਿੱਥੇ ਕਿਸੇ ਸਮੇਂ ਬੱਚਾ-ਸਕਾ ਸਦਵਾਣ ਵਾਲੇ ਰਾਜੇ ਦਾ ਨਾਂ ਦਰਜ ਹੈ।

ਅੰਤ ਵਿੱਚ ਅਸੀਂ ਸਿੱਖ ਸੰਗਤ ਨੂੰ ਬੇਨਤੀ ਕਰਦੇ ਹੋਏ ਗੁਰਬਾਣੀ ਦੇ ਮੁੱਖ ਨਿਸ਼ਾਨਿਆਂ ਦਾ ਚੇਤਾ ਕਰਾਉਣਾ ਜ਼ਰੂਰੀ ਸਮਝਦੇ ਹਾਂ। ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ- ਕਿਰਤ ਕਰੋ, ਨਾਮ ਜਪੋ, ਵੰਡ ਛਕੋ ਇਹ ਦੋ ਅਜਿਹੇ ਟਕਸਾਲੀ ਨਿਸ਼ਾਨੇ ਹਨ ਜੋ ਅੱਜ ਦੀ ਧਰਤੀ ਤੇ ਵਸਦੀ ਸਮੁੱਚੀ 700 ਕਰੋੜ ਤੋਂ ਵੱਧ ਦੀ ਵਸੋਂ ਦੇ ਕੰਮ ਆ ਸਕਦੇ ਹਨ। ਰੱਬ ਕੀ ਹੈ? ਸਮੁੱਚੀ ਪ੍ਰਕਿਰਤੀ ਦਾ ਸਿਰਜਣਹਾਰ ਮਨੁੱਖ ਸਿਰਜੀ ਗਈ ਇਸ ਪ੍ਰਕਿਰਤੀ ਦਾ ਇੱਕ ਅੰਗ ਹੈ। ਮਨੁੱਖ ਵਲੋਂ ਪ੍ਰਕਿਰਤੀ ਦੇ ਗਿਆਨ ਦੀ ਪ੍ਰਾਪਤੀ ਗੁਰੂ ਨੂੰ ਮਿਲਣ ਦਾ ਇੱਕ ਪੈਂਤੜਾ ਹੈ। ਸੱਚ ਕੀ ਹੈ? ਪ੍ਰਕਿਰਤੀ ਦਾ ਬਹੁ ਰੂਪੀ ਵਰਤਾਰਾ ਕੁਦਰਤ ਦੇ ਅਮੁੱਕ ਪਦਾਰਥ ਸਮੁੱਚੀ ਮਨੁੱਖਤਾ ਦੇ ਸਾਂਝੀ ਮਾਲਕੀ ਭਾਵ ਸਭੈ ਸਾਂਝੀਵਾਲ ਸਦਾਇਨ ਕੋਓ ਨਾ ਦਿਸੇ ਬਾਹਰਾ ਜੀਓ ਇਨ੍ਹਾਂ ਨਿਸ਼ਾਨਿਆਂ ਵੱਲ ਵਧਣ ਵਾਲਿਆਂ ਨੂੰ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ,

ਜਉ ਤਉ ਪ੍ਰੇਮ ਖੇਲਨ ਕਾ ਚਾਉ॥ ਸਿਰ ਧਰਿ ਤਲੀ ਗਲ਼ੀ ਮੋਰੀ ਆਉ॥
ਇਤ ਮਾਰਗ ਪੈਰ ਧਰੀਜੇ॥  ਸਿਰ ਦੀਜੇ ਕਾਣ ਨਾ ਕੀਜੈ॥

ਸਲੋਕਾਂ ਦੀ ਇਸੇ ਲੜੀ ਵਿੱਚ ਸਿੱਖੀ ਦੇ ਬਾਨੀ ਦਾ ਅਗਲਾ ਸਲੋਕ ਹੈ-

ਨਾਲ ਕਰਾੜਾਂ ਦੋਸਤੀ ਕੂੜੈ ਕੂੜੀ ਪਾਇ॥  ਮਰਨ ਨਾ ਜਾਪੈ ਮੂਲਹਾ, ਆਵੇ ਕਿਸੇ ਥਾਏ॥

ਪ੍ਰਕਾਸ਼ ਸਿੰਘ ਬਾਦਲ ਨੇ ਹਿੰਦੂਤਵੀਆਂ ਅਤੇ ਆਰ. ਐੱਸ. ਐੱਸ. ਵਾਲਿਆਂ ਨਾਲ ਯਰਾਨਾ ਪਾ ਕੇ ਗੁਰੂ ਨਾਨਕ ਸਾਹਿਬ ਦੀ ਉਪਰੋਕਤ ਸੇਧ ਨੂੰ ਨਕਾਰਿਆ ਹੈ ਅਤੇ ਜਥੇਦਾਰ ਸਦਵਾਉਣ ਵਾਲੇ ਗੁਰਬਚਨ ਸਿੰਘ ਨੇ ਉਸਦੀ ਹਾਮੀ ਭਰਕੇ ਸਿੱਖੀ ਨਾਲ ਗਦਾਰੀ ਕੀਤੀ ਹੈ।

ਅਸੀਂ ਅੰਤ ਵਿੱਚ ਸਿੱਖ ਪੰਥ ਨੂੰ ਅਪੀਲ ਕਰਦੇ ਹਾਂ ਕਿ ਇਸ ਜੋੜੀ ਨੂੰ ਸਿੱਖੀ ਚੋਂ ਖਾਰਜ ਕੀਤਾ ਜਾਵੇ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top