Share on Facebook

Main News Page

ਪਾਕਿਸਤਾਨ ਦਾ ਭਾਰਤ ਵਿੱਚ ਰਲੇਂਵਾ ਹੋਣਾ ਤੈਅ, ਸਾਰਿਆਂ ਨੂੰ ਵੰਦੇ ਮਾਤਰਮ ਗਾਣਾ ਪਵੇਗਾ
-: ਅਸ਼ੋਕ ਸਿੰਘਲ

ਵਾਰਾਣਸੀ -ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰ-ਰਾਸ਼ਟਰੀ ਪ੍ਰਧਾਨ ਅਸ਼ੋਕ ਸਿੰਘਲ ਨੇ ਕਿਹਾ ਕਿ ਪਾਕਿਸਤਾਨ ਦਾ ਭਾਰਤ ਵਿੱਚ ਰਲੇਵਾਂ ਹੋਣਾ ਤੈਅ ਹੈ। ਇੱਥੇ ਦੇਵਰਗ ਬਾਬਾ ਦੇ ਆਸ਼ਰਮ ਪਹੁੰਚੇ ਸਿੰਘਲ ਨੇ ਆਰ.ਐੱਸ.ਐੱਸ.ਮੁੱਖੀ ਮੋਹਨ ਭਾਗਵਤ ਦੇ ਹਿੰਦੂਤਵ ਵਾਲੇ ਬਿਆਨ ਦਾ ਬਚਾਅ ਵੀ ਕੀਤਾ। ਮੋਹਨ ਭਾਗਵਤ ਨੇ ਕਿਹਾ ਸੀ ਕਿ ਭਾਰਤ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ।

ਪਾਕਿਸਤਾਨ ਦੁਆਰਾ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕਰਨ ਅਤੇ ਭਾਰਤੀ ਜਵਾਨਾਂ ਦੇ ਗੋਲੀਬਾਰੀ ਵਿੱਚ ਜਾਨ ਗੰਵਾਉਣ ਤੋਂ ਬਾਅਦ ਵੀ ਕੋਈ ਠੋਸ ਕਾਰਵਾਈ ਨਾ ਹੋਣ ’ਤੇ ਸਿੰਘਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਵਾਬ ਦੇਣ ਵਿੱਚ ਸਮਰੱਥ ਹਨ।

ਸਿੰਘਲ ਦੇ ਮੁਤਾਬਕ ਪਾਕਿਸਤਾਨ ਦਾ ਰਲੇਂਵਾ ਭਾਰਤ ਵਿੱਚ ਹੋਣ ਹੀ ਵਾਲਾ ਹੈ ਅਤੇ ਇਸ ਨੂੰ ਕੋਈ ਰੋਕ ਨਹੀਂ ਸਕਦਾ। ਸਿੰਘਲ ਨੇ ਕਿਹਾ ਕਿ ਸਾਧਵੀ ਪ੍ਰਗਿਆ ਅਤੇ ਆਸਾਰਾਮ ਬਾਪੂ ਨੂੰ ਜੇਲ੍ਹ ਭੇਜਣਾ ਸੰਤਾਂ ਦੇ ਖਿਲਾਫ ਕਾਂਗਰਸ ਦੀ ਸਾਜਿਸ਼ ਸੀ।

ਹੁਣ ਸਮਾਂ ਬਦਲ ਗਿਆ ਹੈ। ਮੋਦੀ ਨੂੰ ਸਾਹ ਲੈਣ ਦਿਓ। ਹੁਣ ਗਊ ਹੱਤਿਆ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲੱਗੇਗੀ। ਵਾਲਮੀਕੀ ਮੰਦਰ ਅਤੇ ਵਿੰਧਿਆਚਲ ਵਿੱਚ ਸ਼ਾਨਦਾਰ ਮੰਦਰ ਬਣੇਗਾ। ਸਾਰਿਆਂ ਨੂੰ ਵੰਦੇ ਮਾਤਰਮ ਗਾਣਾ ਪਵੇਗਾ।


ਟਿੱਪਣੀ: ਅੱਛੇ ਦਿਨ ਆਨੇ ਵਾਲੇ ਹੈਂ... ਸਿੱਖੋ ਹੋ ਜਾਓ ਤਿਆਰ ਵੰਦੇ ਮਾਤਰਮ ਗਾਉਣ ਲਈ, ਕਿਉਂਕਿ ਸਭ ਤੋਂ ਪਹਿਲਾਂ ਬਾਦਲ ਨੇ ਤੁਹਾਡੇ ਤੋਂ ਹੀ ਗੁਆਣਾ ਹੈ, ਜੇ ਸਿੱਖ ਨਾ ਜਾਗੇ ਤਾਂ ਉਹ ਦਿਨ ਵੀ ਦੂਰ ਨਹੀਂ, ਜਦੋਂ ਦਰਬਾਰ ਸਾਹਿਬ 'ਚ ਮੂਰਤੀਆਂ ਵੀ ਲੱਗਣਗੀਆਂ ਅਤੇ ਵੰਦੇ ਮਾਤਰਮ ਵੀ ਪੜ੍ਹਿਆ ਜਾਵੇਗਾ।... ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top