Share on Facebook

Main News Page

ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚ ਪਾ ਰਹੀਆਂ ਮਸੀਤਾਂ ਵੱਲ ਸਰਕਾਰ ਦਾ ਧਿਆਨ ਕਿਉਂ ਨਹੀਂ ?

ਭਿੱਖੀਵਿੰਡ 19 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਅਜੋਕੇ ਸਮਾਜ ਵਿੱਚ ਕੁਝ ਸ਼ਰਾਰਤੀ ਦਿਮਾਗ ਵਾਲੇ ਲੋਕਾਂ ਵੱਲੋਂ ਮੜੀਆਂ-ਮਸੀਤਾਂ ਬਣਾ ਕੇ ਲੋਕਾਂ ਨੂੰ ਵਹਿਣਾ-ਭਰਮਾ ਵਿੱਚ ਪਾ ਕੇ, ਜਿਥੇ ਉਹਨਾਂ ਕੋਲੋ ਲੱਖਾਂ ਰੁਪਇਆ ਇੱਕਠਾ ਕੀਤਾ ਜਾਂਦਾ ਹੈ, ਉਥੇ ਮਨਘੜਤ ਕਹਾਣੀ ਬਣਾ ਕੇ ਹਰ ਸਾਲ ਲੋਕਾਂ ਕੋਲੋ ਇਕੱਠਾ ਕੀਤਾ ਲੱਖਾਂ ਹੀ ਰੁਪਇਆ ਵੱਖ-ਵੱਖ ਗਾਇਕਾਂ ਨੂੰ ਲੁਟਾ ਕੇ ਮੇਲੇ ਲਗਾਏ ਜਾਂਦੇ ਹਨ।

ਪਰ ਪੰਜਾਬ ਦੇ ਭੋਲੇ ਲੋਕ ਇਹਨਾਂ ਸ਼ਰਾਰਤੀ ਲੋਕਾਂ ਦੀ ਚਾਲਾਂ ਵਿੱਚ ਆ ਕੇ ਜਿਥੇ ਵਹਿਣਾ-ਭਰਮਾ ਵਿੱਚ ਪੈਦੇ ਹਨ, ਉਥੇ ਆਪਣੀ ਮਿਹਨਤ ਨਾਲ ਇਕੱਠਾ ਕੀਤਾ ਪੈਸਾ ਵੀ ਚੜਾਵੇ ਵਿੱਚ ਦਿੰਦੇ ਹਨ। ਜਦੋਂ ਕਿ ਸਰਕਾਰ ਨੂੰ ਸਭ ਕੁਝ ਦਿਖਣ ਦੇ ਬਾਵਜੂਦ ਵੀ ਅੱਖਾਂ ਮੀਟ ਕੇ ਬੈਠੀ ਹੋਈ ਹੈ, ਜਿਸ ਨਾਲ ਵਹਿਮਾਂ-ਭਰਮਾਂ ਵਿੱਚ ਪਾਉਣ ਵਾਲੇ ਇਹਨਾਂ ਲੋਕਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ।

ਇਹਨਾਂ ਲੋਕਾਂ ਵੱਲੋਂ ਅੱਜ ਵੀ ਮੜੀਆਂ-ਮਸੀਤਾਂ ਬਣਾਉਣੀਆਂ ਜਾਰੀ ਹਨ, ਜਿਸ ਦੀ ਪ੍ਰਤੱਖ ਮਿਸਾਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਪਹੂਵਿੰਡ ਨੇੜੇ ਪਿਛਲੇ ਦੋਂ ਸਾਲਾਂ ਤੋਂ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਬਣਾਈ ਜਾ ਰਹੀ ਮਸੀਤ ਤੋਂ ਮਿਲਦੀ ਹੈ, ਜਿਥੇ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋਆਂ ਰੱਖ ਕੇ ਲੋਕਾਂ ਨੂੰ ਭੁਲੇਖੇ ਵਿੱਚ ਪਾਇਆ ਜਾ ਰਿਹਾ ਸੀ ਅਤੇ ਉਥੋਂ ਗੁਜਰਣ ਵਾਲੇ ਲੋਕ ਇਸ ਮਸੀਤ ਨੂੰ ਮੱਥਾ ਵੀ ਟੇਕਣ ਲੱਗ ਗਏ ਸਨ। ਪਰ ਜਦੋਂ ਪੱਤਰਕਾਰਾਂ ਦੀ ਟੀਮ ਇਸਦੇ ਨੇੜੇ ਲੰਘ ਰਹੀ ਸੀ ਤਾਂ ਕੁਝ ਨਾਬਾਲਗ ਬੱਚੇ ਇਸ ਮਸੀਤ ਨੂੰ ਸਾਫ ਕਰਕੇ ਅਗਰਬੱਤੀ ਦੇ ਰਹੇ ਸਨ, ਤਾਂ ਬੱਚੇ ਪੱਤਰਕਾਰਾਂ ਦੀ ਟੀਮ ਨੂੰ ਵੇਖ ਕੇ ਘਬਰਾ ਗਏ ਤੇ ਭੱਜਣ ਲੱਗੇ, ਪਰ ਇੱਕ ਬੱਚੇ ਨੂੰ ਫੜ ਕੇ ਜਦੋਂ ਇਸ ਮਸੀਤ ਬਾਰੇ ਪੁੱਛਿਆ, ਤਾਂ ਕੋਈ ਠੋਸ ਜੁਵਾਬ ਨਹੀਂ ਦੇ ਸਕਿਆ ਤੇ ਉਸ ਨੇ ਕਿਹਾ ਕਿ ਅਸੀਂ ਆਪ ਹੀ ਬਣਾ ਰਹੇ ਹਾਂ, ਪਰ ਉਸ ਬੱਚੇ ਨੇ ਆਪਣਾ ਨਾਮ ਪਤਾ ਦੱਸਣ ਤੋਂ ਇਲਾਵਾ ਹੋਰ ਕੁਝ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ, ਤਾਂ ਮੌਕੇ 'ਤੇ ਹੀ ਇਸ ਬੱਚੇ ਨੇ ਉਸ ਮਸੀਤ ਨੂੰ ਢੇਹ-ਢੇਰੀ ਕਰ ਦਿੱਤਾ ਤੇ ਅੱਗੇ ਤੋਂ ਐਸਾ ਨਾ ਕਰਨ ਲਈ ਕਿਹਾ, ਜਿਸ ਤੇ ਮੌਕੇ ਤੇ ਮੌਜੂਦ ਲੋਕਾਂ ਦੇ ਕਹਿਣ ਤੇ ਬੱਚੇ ਨੂੰ ਛੱਡ ਦਿੱਤਾ ਗਿਆ। ਇਸ ਮਸਲੇ ਸੰਬੰਧੀ ਭਾਂਵੇ ਪੁਲਿਸ ਥਾਣਾ ਭਿੱਖੀਵਿੰਡ ਨੂੰ ਵੀ ਸੂਚਿਤ ਕੀਤਾ ਗਿਆ ਸੀ, ਪਰ ਸਮੇਂ ਤੇ ਕੋਈ ਵੀ ਪੁਲਿਸ ਕਰਮਚਾਰੀ ਨਾ ਪਹੁੰਚ ਸਕਿਆ।

ਇਥੇ ਇਹ ਦੱਸਣਯੋਗ ਹੈ ਕਿ ਬੇਸ਼ੱਕ ਭਾਂਵੇ ਮੜੀਆਂ-ਮਸੀਤਾਂ ਨੂੰ ਮੰਨਣ ਵਾਲੇ ਲੋਕਾਂ ਵੱਲੋਂ ਸ਼ੜਕਾਂ ਉੱਤੇ ਥਾਂ-ਥਾਂ ਮਸੀਤਾਂ ਬਣਾਈਆ ਜਾ ਰਹੀਆਂ ਹਨ, ਜਿਸ ਨਾਲ ਆਵਾਜਾਈ ਵਿੱਚ ਜਿਥੇ ਰੁਕਾਵਟ ਪੈ ਰਹੀ ਹੈ, ਉਥੇ ਇਹਨਾਂ ਮਸੀਤਾਂ ਨੂੰ ਬਣਾਉਣ ਵਾਲੇ ਲੋਕ ਜਿਥੇ ਲੋਕਾਂ ਨੂੰ ਵਹਿਣਾਂ-ਭਰਮਾਂ ਵਿੱਚ ਪਾ ਰਹੇ ਹਨ, ਉਥੇ ਪੈਸੇ ਦੀ ਲੁੱਟ ਕਰ ਰਹੇ ਹਨ। ਪਰ ਪੰਜਾਬ ਸਰਕਾਰ ਦਾ ਸੰਬੰਧਿਤ ਮਹਿਕਮਾ ਪੀ.ਡਬਲਿਊ.ਡੀ ਗੂੜੀ ਨੀਂਦ ਸੁੱਤਾ ਘਰਾੜੇ ਮਾਰ ਰਿਹਾ ਹੈ।


ਟਿੱਪਣੀ: ਹਰਜਿੰਦਰ ਸਿੰਘ ਗੋਲ੍ਹਣ ਜੀ, ਸਰਕਾਰ ਧਿਆਨ ਕਿਉਂ ਨਹੀਂ ਦਿੰਦੀ ਕਿਉਂਕਿ ਸਰਕਾਰ ਇਹ ਸਾਰਾ ਕੁੱਝ ਆਪ ਕਰਾ ਰਹੀ ਹੈ। ਅਖੌਤੀ ਪੰਥਕ ਸਰਕਾਰ ਨੇ ਪੰਜਾਬ ਨੂੰ ਆਰਥਿਕ, ਸਮਾਜਿਕ, ਧਾਰਮਿਕ... ਗਲ ਕਿ ਹਰ ਪਾਸਿਓਂ ਮਾਰਣ ਅਤੇ ਲੁੱਟਣ ਲਈ ਕਮਰ ਕੱਸੀ ਹੋਈ ਹੈ। ਜਿਨ੍ਹਾਂ ਲੋਕਾਂ 'ਤੇ ਪੰਜਾਬ ਵਾਸੀ ਆਸ ਲਗਾਈ ਬੈਠੇ ਹਨ, ਉਹ ਲੁਟੇਰੇ ਹਨ। ਪੰਜਾਬ ਵਾਸੀਆਂ, ਖ਼ਾਸ ਕਰਕੇ ਸਿੱਖਾਂ ਨੂੰ ਜਾਗਣਾ ਪੈਣਾ ਹੈ, ਨਹੀਂ ਤਾਂ ਜਿਹੜੇ ਮਾੜੇ ਮੋਟੇ ਸਿੱਖ ਬਚੇ ਹਨ, ਉਨ੍ਹਾਂ ਦਾ ਸਫਾਇਆ ਹੋਣ ਨੂੰ ਬਹੁਤਾ ਚਿਰ ਨਹੀਂ ਲਗਣਾ। - ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top