Share on Facebook

Main News Page

ਆਰ.ਐਸ.ਐਸ ਨਾਲ ਗਿਆਨੀ ਇਕਬਾਲ ਸਿੰਘ ਦੀ ਮਿੱਤਰਤਾ ਹੋਈ ਜੱਗ ਜਾਹਰ

- ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਇਕਬਾਲ ਸਿੰਘ ਨੂੰ ਤਨਖਾਹ ਲਗਾਏ- ਸਿੱਖ ਜਥੇਬੰਦੀਆਂ
- ਸੰਤ ਸਮਾਜ ਇਸ ਮਾਮਲੇ ’ਚ ਅਹਿਮ ਭੂਮਿਕਾ ਨਿਭਾਏ
- ਸਿੱਖ ਸੰਗਤਾ ’ਚ ਭਾਰੀ ਰੋਸ


ਟਿੱਪਣੀ: ਆਰ.ਐਸ.ਐਸ ਨਾਲ ਗਿਆਨੀ ਇਕਬਾਲ ਸਿੰਘ ਦੀ ਮਿੱਤਰਤਾ ਹੋਈ ਜੱਗ ਜਾਹਰ ਅੱਜ ਨਹੀਂ ਹੋਈ, ਬੜੀ ਦੇਰ ਤੋਂ ਜਾਗ੍ਰਿਤ ਸਿੱਖ ਇਸ ਬਾਰੇ ਰੌਲ਼ਾ ਪਾ ਰਹੇ ਨੇ। ਜਿਹੜੀਆਂ ਜਥੇਬੰਦੀਆਂ ਹੁਣ ਇਕਬਾਲ ਨੂੰ ਤਲਬ ਕਰਨ ਦੀ ਮੰਗ ਕਰ ਰਹੀਆਂ ਹਨ, ਉਹ ਵੀ ਦੋਗਲੀ ਨੀਤੀ ਅਧੀਨ ਕੰਮ ਕਰ ਰਹੀਆਂ ਹਨ। ਕਿਸ ਕੋਲ਼ ਤਲਬ ਕਰਨ ਦੀ ਮਿੰਨਤਾਂ ਕਰ ਰਹੇ ਹਨ, ਪੱਪੂ ਗੁਰਬਚਨ ਅਤੇ ਧੁੰਮਾਂ ਬਾਰੇ ਕਿਸ ਨੂੰ ਨਹੀਂ ਪਤਾ ਕਿ ਇਹ ਤਾਂ ਆਪ ਆਰ.ਐਸ.ਐਸ ਦਾ ਕਾਰਕੁੰਨ ਹਨ। ਪਟਨਾ ਵਿਖੇ ਜਨਵਰੀ 'ਚ ਹੋਈ ਖੂਨੀ ਝੜਪ ਸਾਫ ਦਿਖਣ ਦੇ ਬਾਵਜੂਦ, ਅੰਨ੍ਹੇ ਹੋਏ ਅਖੌਤੀ ਸਿੱਖ ਜਥੇਬੰਦੀਆਂ ਦੇ ਅਖੌਤੀ ਜਥੇਦਾਰ ਪੱਪੂ ਗੁਰਬਚਨ ਸਿੰਘ ਨੇ ਕੀ ਕਾਰਵਾਈ ਕੀਤੀ? ਹਾਲੇ ਵੀ ਕੁੱਝ ਬਾਕੀ ਹੈ, ਸ਼ਰਮ ਆਉਂਦੀ ਹੈ ਉਨ੍ਹਾਂ ਲੋਕਾਂ 'ਤੇ ਜਿਹੜੇ ਇਨ੍ਹਾਂ ਕੁੱਝ ਵਾਪਰਣ ਦੇ ਬਾਵਜੂਦ ਪੱਪੂ ਗੁਰਬਚਨ ਅਤੇ ਧੁੰਮਾਂ ਵਰਗੇ ਗੱਦਾਰਾਂ ਸਾਹਮਣੇ ਲੇਲੜੀਆਂ ਕੱਢਦੇ ਹਨ। ਕਿਹੜਾ ਸਮਝਾਵੇ ਇਨ੍ਹਾਂ ਮੂਰਖਾਂ ਨੂੰ, ਚੋਰ ਤੇ ਕੁਤੀ ਰਲ਼ੇ ਹੋਏ ਨੇ... ਸੰਪਾਦਕ ਖ਼ਾਲਸਾ ਨਿਊਜ਼


ਅੰਮ੍ਰਿਤਸਰ 19 ਅਗਸਤ (ਜਸਬੀਰ ਸਿੰਘ) - ਬੀਤੇ ਦਿਨ ਮੁੰਬਈ ਵਿਖੇ ਸ੍ਰੀ ਮੋਹਨ ਭਾਗਵਤ ਮੁੱਖੀ ਆਰ.ਐਸ.ਐਸ ਦੇ ਨਾਲ ਗਿਆਨੀ ਇਕਬਾਲ ਸਿੰਘ ਵੱਲੋ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸਥਾਪਨਾ ਦੀ ਗੋਲਡਨ ਜੁਬਲੀ ਮੌਕੇ ਹੋਏ ਸਮਾਗਮਾਂ ’ਚ ਵਿਸ਼ੇਸ਼ ਤੌਰ 'ਤੇ ਸ਼ਿਕਰਤ ਕਰਨਾ ਸਿੱਖ ਪੰਥ ਲਈ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਗਿਆ ਹੈ, ਅਤੇ ਪੰਥ ਦੋਖੀਆਂ ਨਾਲ ਸਟੇਜ ਸਾਂਝੀ ਕਰਨ ਵਾਲੇ ਇਕਬਾਲ ਸਿੰਘ ਨੂੰ ਬਿਨਾਂ ਕਿਸੇ ਦੇਰੀ ਦੇ ਅਕਾਲ ਤਖਤ ਸਾਹਿਬ 'ਤੇ ਤਲਬ ਕਰਨ ਦੀ ਮੰਗ ਕੀਤੀ ਗਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਸ. ਗੁਰਜੀਤ ਸਿੰਘ ਬਾਜਵਾ (ਪ੍ਰਧਾਨ) ਅੰਤਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਬਿਊਰੋ, ਭਾਈ ਰੁਪਿੰਦਰ ਸਿੰਘ ਸ਼ਾਮਪੁਰਾ (ਪ੍ਰਧਾਨ) ਭਾਈ ਘਨੱਈਆ ਵੈਲਫੇਅਰ ਸੁਸਾਇਟੀ (ਪੰਜਾਬ), ਸ. ਮਨਜੀਤ ਸਿੰਘ ਹੈਪੀ (ਮੀਤ ਪ੍ਰਧਾਨ) ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਅੰਤਰਰਾਸ਼ਟਰੀ), ਸ. ਬਲਦੇਵ ਸਿੰਘ ਖੁਜਾਲਾ (ਸਕੱਤਰ), ਸ. ਗੁਰਦਰਸ਼ਨ ਸਿੰਘ (ਪ੍ਰਧਾਨ) ਸਿੱਖ ਚੇਤਨਾ ਮੰਚ, ਸ. ਬਲਵਿੰਦਰ ਸਿੰਘ ਦੁੱਗਲ ਪ੍ਰਧਾਨ ਸਿੰਘ ਸਭਾ ਸੁਸਾਇਟੀ ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਗਿਆਨੀ ਗੁਰਬਚਨ ਸਿੰਘ ਖਾਲਸਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇੱਕ ਮੈਮੋਰੈਂਡਮ ਰਾਹੀਂ ਬੇਨਤੀ ਕੀਤੀ ਹੈ ਕਿ ਇੱਕ ਪਾਸੇ ਆਰ.ਐਸ.ਐਸ (ਮੁਖੀ) ਸ੍ਰੀ ਭਾਗਵਤ ਸਿੱਖ ਕੌਮ ਸਮੇਤ ਘੱਟ ਗਿਣਤੀਆਂ ਨੂੰ ਆਪਣੀ ਫਿਰਕੂ, ਜਨੂੰਨੀ ਸੋਚ ਰਾਹੀਂ ਖਤਮ ਕਰਨ ਦੀ ਗੱਲ ਕਰਕੇ ਨਿਗਲ ਜਾਣਾ ਚਾਹੁੰਦਾ ਹੈ ਅਤੇ ਦੂਜੇ ਪਾਸੇ ਤਖਤ ਸ੍ਰੀ ਪਟਨਾ ਦੇ ਅਖੌਤੀ ਜਥੇਦਾਰ ਗਿਆਨੀ ਇਕਬਾਲ ਸਿੰਘ ਉਨ੍ਹਾਂ ਦੀਆਂ ਮੀਟਿੰਗਾਂ ’ਚ ਸ਼ਾਮਲ ਹੋ ਰਹੇ ਹਨ।

ਉਹਨਾਂ ਕਿਹਾ ਕਿ ਢੱਕੀ ਰਿੱਝੇ ਤੇ ਕੋਈ ਨਾ ਬੁੱਝੇ ਦੀ ਸੱਚਾਈ ਆਖਰ ਬਾਹਰ ਆ ਗਈ ਹੈ ਅਤੇ ਗਿਆਨੀ ਇਕਬਾਲ ਸਿੰਘ ਦੀ ਆਰ.ਆਰ.ਐਸ ਨਾਲ ਮਿੱਤਰਤਾ ਦਾ ਰਹੱਸ ਜੱਗ-ਜਾਹਰ ਹੋ ਗਿਆ ਹੈ। ਉਹਨਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਆਰ.ਐਸ.ਐਸ ਦੇ ਨਾਲ ਮਿਲ ਕੇ ਸਿੱਖ ਪੰਥ ਨਾਲ ਧ੍ਰੋਹ ਕਮਾ ਰਹੇ ਹਨ ਅਤੇ ਪੰਥ ਮਾਰੂ ਨੀਤੀਆਂ ’ਚ ਹਿੱਸਾ ਲੈ ਕੇ ਸਿੱਖ ਪੰਥ ਦਾ ਘਾਣ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਸਿੱਖ ਸੰਗਤਾਂ ਵੱਲੋਂ ਗਿਆਨੀ ਗੁਰਬਚਨ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਗਿਆਨੀ ਇਕਬਾਲ ਸਿੰਘ ਵਲੋਂ ਪੰਥ ਮਾਰੂ ਨੀਤੀਆਂ ਨੂੰ ਲਾਗੂ ਕਰਵਾਉਣ ਵਾਲਿਆ ਦਾ ਸਾਥ ਦੇਣ ਦੋਸ਼ ਵਿੱਚ ਗਿਆਨੀ ਇਕਬਾਲ ਸਿੰਘ ਨੂੰ ਬਿਨਾਂ ਕਿਸੇ ਦੇਰੀ ਦੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਸੱਦ ਕੇ ਉਸ ਦੀ ਜਵਾਬਤਲਬੀ ਕੀਤੀ ਜਾਵੇ ਅਤੇ ਉਸ ਵਿਰੁੱਧ ਮਰਿਆਦਾ ਅਨੁਸਾਰ ਕਾਰਵਾਈ ਕਰਕੇ ਉਸ ਨੂੰ ਤਨਖਾਹ ਲਗਾਈ ਜਾਵੇ ।

ਉਹਨਾਂ ਕਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਉਸ ਨੂੰ ਪਹਿਲਾਂ ਹੀ ਜਥੇਦਾਰੀ ਤੋਂ ਫਾਰਗ ਕਰ ਚੁੱਕੀ ਹੈ ਅਤੇ ਹੁਣ ਇਹ ਅਖੌਤੀ ਜਥੇਦਾਰ ਬਣ ਕੇ ਪੰਥ ਵਿੱਚ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਉਹਨਾਂ ਕਿਹਾ ਕਿ ਇਕਬਾਲ ਸਿੰਘ ਦੀ ਦੂਸਰੀ ਪਤਨੀ ਨੇ ਜਿਹੜਾ ਪਰਚਾ ਇਸ ਦੇ ਖਿਲਾਫ ਦਰਜ ਕਰਵਾਇਆ ਹੈ ਉਸ ਨੂੰ ਲੈ ਕੇ ਇਸ ਦੀ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ। ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਪੰਥ ਵਿਰੋਧੀ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਗਿਆਨੀ ਨਹੀਂ ਅਗਿਆਨੀ ਇਕਬਾਲ ਸਿੰਘ ਦਾ ਬਾਈਕਾਟ ਕੀਤਾ ਜਾਵੇ ਤੇ ਉਸ ਨਾਲ ਕਿਸੇ ਵੀ ਕਿਸਮ ਦੀ ਸਾਂਝ ਨਾ ਰੱਖੀ ਜਾਵੇ। ਸਿੱਖ ਜਥੇਬੰਦੀਆਂ ਨੇ ਸੰਤ-ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ (ਮੁਖੀ) ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਵੀ ਬੇਨਤੀ ਕੀਤੀ ਹੈ ਕਿ ਸੰਤ-ਸਮਾਜ ਵੀ ਸਿੱਖ ਕੌਮ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਾ ਹੋਇਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਤਾਂ ਜੋ ਸਿੱਖ ਕੋਮ ਨੂੰ ਢਾਅ ਲਾਉਣ ਵਾਲੇ ਇਸ ਵਿਅਕਤੀ ਦੀਆਂ ਕਾਲੀਆਂ ਕਰਤੂਤਾਂ ਨੂੰ ਜੱਗ-ਜਾਹਿਰ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਕਰਨਦੀਪ ਸਿੰਘ ਸੋਹਲ, ਸ. ਰਛਪਾਲ ਸਿੰਘ ਪੱਪੂ, ਸ. ਸਰਬਜੀਤ ਸਿੰਘ ਭੋਗਲ, ਸ. ਦੇਵਿੰਦਰ ਸਿੰਘ ਦਿਉ, ਸ. ਹਰਗੁਰਪ੍ਰੀਤ ਸਿੰਘ ਮਾਂਗਟ, ਸ. ਸੁਖਦੇਵ ਸਿੰਘ ਬਾਜਵਾ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਹਾਜ਼ਰ ਸਨ।

ਫੋਟੋ ਕੈਪਸ਼ਨ 6 : ਸਿੱਖ ਜਥੇਬੰਦੀਆਂ ਦੇ ਆਗੂ ਗੱਲਬਾਤ ਕਰਦੇ ਹੋਏ ਅਤੇ ਦੂਸਰੀ ਤਸਵੀਰ ਵਿਚ ਗਿਆਨੀ ਇਕਬਾਲ ਸਿੰਘ ਆਰ.ਐਸ.ਐਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰੋਗਰਾਮ ਦੌਰਾਨ ਨਜ਼ਰ ਸੰਘ ਆਗੂਆਂ ਨਾਲ ਨਜ਼ਰ ਆ ਰਹੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top