Share on Facebook

Main News Page

ਖਾਲਸੇ ਦੀ ਧਰਤੀ ਤੇ ਹੀ ਖਾਲਸੇ ਦਾ ਅੰਤ ਕੀਤਾ ਜਾ ਰਿਹਾ ਹੈ
-: ਸ. ਉਪਕਾਰ ਸਿੰਘ ਫਰੀਦਾਬਾਦ

18 ਅਗਸਤ 2014 : ਜਸਪ੍ਰੀਤ ਕੌਰ ਫਰੀਦਾਬਾਦ
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਅਨੰਦਪੁਰ ਸਾਹਿਬ ਦੇ 350 ਸਾਲਾ ਨੂੰ ਸਮਰਪਿਤ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਸ਼ੁਧ ਗੁਰਬਾਣੀ ਪਾਠ ਬੋਧ ਸਮਾਗਮ ਜੋ ਕਿ ਗੁਰਦੁਆਰਾ ਸ਼ਹੀਦੀ ਬਾਗ ਅਨੰਦਪੁਰ ਸਾਹਿਬ ਵਿਖੇ ਮਿਤੀ 19 ਅਗਸਤ ਤੋਂ 21 ਸਤੰਬਰ 2014 ਤਕ ਮਨਾਇਆ ਜਾ ਰਿਹਾ ਹੈ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪਹਿਲੀ ਗੱਲ ਤਾਂ ਦਸਮ ਗ੍ਰੰਥ ਦੀ ਰਚਨਾ ਨੂੰ ਗੁਰਬਾਣੀ ਆਖਣਾ ਹੀ ਗਲਤ ਹੈ, ਕਿਉਂਕਿ ਗੁਰਬਾਣੀ ਦਾ ਦਰਜਾ ਕੇਵਲ ਤੇ ਕੇਵਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਦਿੱਤਾ ਜਾ ਸਕਦਾ ਹੈ।

ਦੂਜੀ ਗੱਲ ਜਿਸ ਅਖੌਤੀ ਦਸਮ ਗ੍ਰੰਥ ਦੀ ਵਿਚਾਰਧਾਰਾ ਹੀ ਗੁਰੁ ਗ੍ਰੰਥ ਸਾਹਿਬ ਜੀ ਤੋਂ ਉਲਟ ਹੋਵੇ ਉਸ ਨੂੰ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਕਿਸ ਤਰ੍ਹਾਂ ਮਨਾਇਆ ਜਾ ਸਕਦਾ ਹੈ ? ਇਸ ਲਈ ਇਸ਼ਤਿਹਾਰ ਵਿਚ ਦਿੱਤੀ ਇਹ ਗੱਲ ਵੀ ਗਲਤ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਰਚਨਾ ਦੀਆਂ ਸਿਖਿਆਵਾਂ ਮਨੁੱਖ ਨੂੰ ਆਚਰਣਹੀਣ ਬਣਾਉਂਦੀਆਂ ਹੋਣ ਉਸ ਦੇ ਸ਼ੁਧ ਪਾਠ ਨਾਲ ਖਾਲਸਾ ਭਾਵ ਸ਼ੁੱਧ ਸਰੂਪ ਵਾਲਾ ਕਿਸ ਤਰ੍ਹਾਂ ਬਣਿਆ ਜਾ ਸਕਦਾ ਹੈ ? ਇਹ ਤਾਂ ਖਾਲਸੇ ਦੀ ਜਨਮਭੂਮੀ ਤੇ ਖਾਲਸੇ ਦੇ ਹੀ ਅੰਤ ਵਾਲੀਆਂ ਗੱਲਾਂ ਹਨ।

ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਦੇਵੀ ਪੂਜਕ, ਅਵਤਾਰਵਾਦ, ਨਸ਼ਿਆਂ, ਇਸਤਰੀ ਜਾਤੀ ਦਾ ਅਪਮਾਨ, ਆਦਿ ਗੁਰਮਤਿ ਵਿਰੋਧੀ ਗੱਲਾਂ ਨਾਲ ਭਰਪੂਰ ਹਨ ਅਤੇ ਇਸ ਗ੍ਰੰਥ ਦੀ ਰਚਨਾ ਚਰਿਤਰੋਪਖਿਆਨ ਤਾਂ ਇੰਨ੍ਹੀ ਅਸ਼ਲੀਲਤਾ ਨਾਲ ਭਰੀ ਪਈ ਹੈ ਕਿ ਇਸ ਨੂੰ ਧੀਆਂ-ਭੈਣਾਂ ਦੇ ਨਾਲ ਬਹਿ ਕੇ ਪੜ੍ਹਿਆ ਵੀ ਨਹੀਂ ਜਾ ਸਕਦਾ। ਇਹ ਸਭ ਪੰਥ ਵਿਰੋਧੀ ਤਾਕਤਾਂ ਦੀਆਂ ਚਾਲਾਂ ਹਨ ਜੋ ਸਿੱਖ ਨੂੰ ਗੁਰੁ ਗ੍ਰੰਥ ਸਾਹਿਬ ਜੀ ਤੋਂ ਦੂਰ ਕਰਣ ਲਈ ਖੇਡੀਆਂ ਜਾ ਰਹੀਆਂ ਹਨ।

ਅਜਿਹੀ ਗੰਦੀ ਖੇਡ 13 ਨਵੰਬਰ 2006 ਨੂੰ ਵੀ ਪਿੰਡ ਭਾਈ ਕਾ ਦਿਆਲਪੁਰਾ ਵਿਖੇ ਵੀ ਖੇਡੀ ਗਈ ਸੀ ਜਿਸ ਦਾ ਜਾਗਰੂਕ ਸਿੱਖਾਂ ਨੇ ਡੱਟ ਕੇ ਵਿਰੋਧ ਕੀਤਾ ਸੀ, ਜੋ ਅੱਜ ਤੱਕ ਕਾਲਾ ਦਿਵਸ ਦੇ ਤੌਰ 'ਤੇ ਜਾਰੀ ਹੈ, ਤੇ ਰਹੇਗਾ। ਅੱਜ ਫਿਰ ਲੋੜ ਹੈ ਸਿੱਖ ਨੂੰ ਬਿਪਰ ਅਤੇ ਆਚਰਣਹੀਣ ਬਣਾਉਣ ਵਾਲੇ ਇਸ ਸਮਾਗਮ ਦੀ ਤਕੜੇ ਅਤੇ ਕਰੜੇ ਤਰੀਕੇ ਨਾਲ ਵਿਰੋਧ ਕਰਨ ਦੀ।


ਟਿੱਪਣੀ: 05 ਅਗਸਤ 2014 ਨੂੰ ਖ਼ਾਲਸਾ ਨਿਊਜ਼ 'ਤੇ ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. ਵਲੋਂ ਇਹੀ ਖਬਰ ਨਸ਼ਰ ਕੀਤੀ ਗਈ ਸੀ, ਜਿਸਦਾ ਸਿਵਾਏ ਕੁੱਝ ਕੁ ਦੇ, ਕਿਸੇ ਜਾਗਰੂਕ ਅਖਵਾਉਣ ਵਾਲੇ ਸਿੱਖ ਜਾਂ ਸਿੱਖ ਸੰਸਥਾ ਨੇ ਗੱਲ ਹੀ ਨਹੀਂ ਗੌਲ਼ੀ... ਖੈਰ, ਦੇਰ ਆਏ ਦੁਰੁਸਤ ਆਏ... ਸੰਪਾਦਕ ਖ਼ਾਲਸਾ ਨਿਊਜ਼

- ਦੁਸ਼ਮਣ ਹਥਿਆਰ ਚੁੱਕੀ ਤੁਹਾਡੇ ਗੁਰੂਆਂ ਦੀ ਧਰਤੀ ਅਨੰਦਪੁਰ ਸਾਹਿਬ ਉਪਰ ਪਹੁੰਚਣ ਦਾ ਖੁੱਲ੍ਹਾ ਸੱਦਾ ਦੇ ਰਿਹਾ ਹੈ, ਕੌਣ ਕਰੇਗਾ ਇਸ ਦਾ ਵਿਰੋਧ !!!: ਪ੍ਰਭਦੀਪ ਸਿੰਘ, ਟਾਈਗਰ ਜਥਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top