Share on Facebook

Main News Page

ਰਾਜ ਪੱਧਰੀ ਭਾਰਤ ਦੀ ਅਜ਼ਾਦੀ ਸਮਾਗਮ ‘ਤੇ ਭਾਸ਼ਣ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਸੁੱਟੀ ਜੁੱਤੀ

ਈਸੜੂ/ ਲਧਿਆਣਾ( 15 ਅਗਸਤ 2014): ਅੱਜ ਪੰਜਾਬ ਸਰਕਾਰ ਦੇ ਫੈਲਾਏ ਭ੍ਰਿਸ਼ਟਾਚਾਰ ਤੋਂ ਗੁੱਸੇ ਵਿੱਚ ਆਏ ਇੱਕ ਨੌਜਵਾਨ ਨੇ ਭਾਰਤ ਦੀ ਅਜ਼ਾਦੀ ਦਿਹਾੜੇ ਨਾਲ ਸਬੰਧਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਨ ਸਮੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਗੁੱਸੇ ਵਿੱਚ ਆਏ ਇੱਕ ਨੌਜਵਾਨ ਨੇ ਜੁੱਤੀ ਵਗਾਹ ਕੇ ਮਾਰੀ। ਨੌਜਵਾਨ ਦਾ ਮਕਸਦ ਪੰਜਾਬ ਸਰਕਾਰ ਵਿੱਚ ਫੈਲੇ ਭ੍ਰਿਸਟਾਚਾਰ ਖਿਲਾਫ ਰੋਸ ਪ੍ਰਗਟ ਕਰਕੇ ਇਸ ਮੁੱਦੇ ‘ਤੇ ਲੋਕਾਂ ਦਾ ਧਿਆਨ ਖਿੱਚਣਾ ਸੀ।

ਮੀਡੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਗੁੱਸੇ ਵਿੱਚ ਆਏ ਨੌਜਵਾਨ ਦੀ ਜੁੱਤੀ ਨਿਸ਼ਾਨੇ ਤੋਂ ਖੁੰਝ ਗਈ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਨਹੀਂ ਵੱਜ ਸਕੀ।

ਪ੍ਰਾਪਤ ਜਾਣਕਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟਣ ਵਾਲੇ ਨੌਜਵਾਨ ਦੀ ਪਛਾਣ ਧਨੌਲੇ ਦੇ ਵਿਕਰਮ ਕੁਮਾਰ ਵਜੋਂ ਹੋਈ। ਘਟਨਾ ਤੋਂ ਤੁਰੰਤ ਬਾਅਦ ਵਿਕਰਮ ਕੁਮਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਮੌਕੇ ਦੇ ਗਵਾਹਾਂ ਅਨੁਸਾਰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਵਿਕਰਮ ਕੁਮਾਰ ਨੇ ਆਪਣਾ ਪੱਖ ਸਪੱਸ਼ਟ ਕਰਦੇ ਹੋਏ ਕਿਹਾ ਕਿ ਉਸਦਾ ਮਕਸਦ ਪ੍ਰਕਾਸ਼ ਸਿੰਘ ਬਾਦਲ ਨੂੰ ਸੱਟ ਮਾਰਨ ਦਾ ਨਹੀਂ ਸੀ।ਉਸਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲ਼ੀ ਪੰਜਾਬ ਸਰਕਾਰ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਰੋਸ ਦੇ ਸੰਕੇਤ ਵਜੋਂ ਉਸਨੇ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟੀ ਸੀ।

ਉੁਸਨੇ ਕਿਹਾ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਤੋਂ ਬਿਨਾਂ ਕੁਝ ਨਹੀਂ ਕੀਤਾ। ਜਿਹੜੇ ਨੌਜਵਾਨ ਆਪਣੇ ਅਧਿਕਾਰ ਅਤੇ ਰੁਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਹਨ, ਪੁਲਿਸ ਦੁਆਰਾ ਕੁੱਟੇ ਜਾਂਦੇ ਹਨ। ਪੰਜਾਬ ਪੁਲਿਸ ਨੌਜਵਾਨਾਂ ਦੀਆਂ ਪੱਗਾਂ ਲਾਹ ਕੇ ਬੇਇਜ਼ਤੀ ਕਰ ਰਹੀ ਹੈ। ਮੇਰਾ ਇਹ ਕਾਰਨਾਮਾਂ ਇਸ ਤਰਾਂ ਦੀ ਸਰਕਾਰ ਦੇ ਵਿਰੁੱਧ ਰੋਸ ਵਜੋਂ ਹੈ। ਉਸਨੇ ਬਾਦਲ ‘ਤੇ ਜੁੱਤੀ ਸੁੱਟਣ ਸਮੇਂ ਉਸਨੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਵੀ ਲਾਏ।

ਬਾਦਲ ਨੇ ਆਪਣਾ ਭਾਸ਼ਣ ਖਤਮ ਕਰਨ ਤੋਂ ਤੁਰੰਤ ਬਾਅਦ ਕਿਹਾ ਕਿ ਉਸਨੇ ਉਕਤ ਨੌਜਵਾਨ ਨੂੰ ਮੁਆਫ ਕਰ ਦਿੱਤਾ ਹੈ, ਪਰ ਇਹ ਖ਼ਬਰ ਲਿਖੇ ਜਾਣ ਤੱਕ ਵਿਕਰਮ ਕੁਮਾਰ ਪੁਲਿਸ ਦੀ ਹਿਰਾਸਤ ਵਿੱਚ ਸੀ।

ਪਿਛਲੇ ਸਾਲ ਲੁਧਿਆਣੇ ਤੋਂ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਨੇ ਲਧਿਆਣਾ ਵਿੱਚ ਹੋ ਰਹੇ ਸੰਸਾਰ ਕਬੱਡੀ ਕੱਪ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਹਾਜਰੀ ਵਿੱਚ ਸਟੇਜ ‘ਤੇ ਸਰਕਾਰ ਦੀਆਂ ਨੀਤੀਆਂ ਖਿਲਾਫ ਆਵਾਜ਼ ਉਠਾਈ ਸੀ।


ਟਿੱਪਣੀ: ਇਹ ਜੁੱਤੀ ਭਾਂਵੇਂ ਬਾਦਲ ਦੇ ਵੱਜੀ ਨਹੀਂ, ਪਰ ਇਸ ਨੌਜਵਾਨ ਦਾ ਗੁੱਸਾ ਦਰਸਾਉਂਦਾ ਹੈ ਕਿ ਪੰਜਾਬ ਦਾ ਆਮ ਇਨਸਾਨ ਕਿੰਨਾ ਦੁਖੀ ਹੈ ਇਸ ਪੰਜਾਬ ਸਰਕਾਰ ਤੋਂ। ਪ੍ਰਕਾਸ਼ ਬਾਦਲ ਨੂੰ ਇਸ ਤੋਂ ਕੁੱਝ ਸਬਕ ਲੈਣਾ ਚਾਹੀਦਾ ਹੈ, ਕਿ ਭਾਂਵੇਂ ਉਹ ਪੈਸੇ ਤੇ ਸ਼ਰਾਬ ਦੇ ਜ਼ੋਰ ਨਾਲ ਚੋਣਾਂ ਤਾਂ ਜਿੱਤ ਸਕਦਾ ਹੈ, ਪਰ ਲੋਕਾਂ 'ਚ ਉਸਦੇ ਪ੍ਰਤੀ ਨਫ਼ਰਤ ਭਰੀ ਪਈ ਹੈ। ਇਸਨੂੰ ਲੈ ਕੇ ਬਾਦਲ ਨੂੰ ਆਪਣੇ ਅੰਦਰ ਜ਼ਰੂਰ ਝਾਂਕਣਾ ਚਾਹੀਦਾ ਹੈ, ਇਸਨੂੰ ਇਕ ਅਸੰਤੁਸ਼ਟ ਵਿਅਕਤੀ ਦੀ ਪ੍ਰਤੀਕ੍ਰਿਆ ਸਮਝ ਕੇ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਇਹ ਇਸ ਸਰਕਾਰ ਦੀ ਅਸਫਲਤਾ ਨੂੰ ਪ੍ਰਗਟਾਉਂਦਾ ਹੈ। ਬਾਦਲ ਦੇ ਚਮਚੇ, ਅਖੌਤੀ ਜਥੇਦਾਰ ਵੀ ਇਸ ਤੋਂ ਸਬਕ ਸਿੱਖਣ, ਕਿ ਉਹ ਦਿਨ ਦੂਰ ਨਹੀਂ, ਜਦੋਂ ਬਾਦਲ ਅਤੇ ਇਸਦੇ ਪਾਲਤੂਆਂ ਦੇ ਅਸਲ 'ਚ ਛਿੱਤਰ ਪੈ ਸਕਦੇ ਹਨ। - ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top