Share on Facebook

Main News Page

ਕੀ ਦਮਦਮੀ ਟਕਸਾਲ, ਗੁਰੂ ਸਾਹਿਬ ਨਾਲੋਂ ਵੱਧ ਸਿਆਣੀ ਹੈ? ਕਿਸ ਨੇ ਇਨ੍ਹਾਂ ਨੂੰ ਗੁਰਬਾਣੀ 'ਚ ਇਹ ਤਬਦੀਲੀ ਕਰਨ ਦੀ ਇਜਾਜ਼ਤ ਦਿੱਤੀ?
-: ਸੰਪਾਦਕ ਖ਼ਾਲਸਾ ਨਿਊਜ਼

ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ, ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਤਿਆਰ ਕੀਤੇ ਸ੍ਰੀ ਗੁਰੂ ਗ੍ਰੰਥ ਸ਼ਾਹਿਬ ਜੀ ਦੇ ਸਰੂਪਾਂ 'ਚ ਆਪਣੀ ਮਰਜ਼ੀ ਨਾਲ ਹੀ ਤਬਦੀਲੀ ਕੀਤੀ ਗਈ ਹੈ। ਟਕਸਾਲ, ਅਖੌਤੀ ਸੰਤ ਸਮਾਜ ਵਲੋਂ ਮੂਲਮੰਤਰ ਦਾ ਸਰੂਪ "...ਨਾਨਕ ਹੋਸੀ ਭੀ ਸਚੁ॥1॥" ਤੱਕ ਮੰਨਿਆ ਜਾਂਦਾ ਹੈ, ਜੋ ਕਿ ਸਿਰਫ ਇੱਕ ਜਿੱਦਬਾਜ਼ੀ ਤੋਂ ਵੱਧ ਹੋਰ ਕੁੱਝ ਨਹੀਂ।

ਪੁਰਾਤਨ ਬੀੜਾਂ ਅਤੇ ਸ਼੍ਰੋਮਣੀ ਕਮੇਟੀ ਵਲੋਂ ਛਪੀਆਂ ਬੀੜਾਂ 'ਚ "...ਗੁਰ ਪ੍ਰਸਾਦਿ॥" ਤੋਂ ਬਾਅਦ "" ਹੈ, ਫਿਰ ॥ਜਪੁ॥, ਜੋ ਕਿ ਜਪੁ ਬਾਣੀ ਦਾ ਸਿਰਲੇਖ ਦੋ ਡੰਡੀਆਂ ਦੇ ਵਿਚਕਾਰ ਹੈ। ਉਸਤੋਂ ਬਾਅਦ "ਆਦਿ ਸਚੁ..." ਜੋ ਕਿ ਮੰਗਲਾਚਰਣ ਹੈ, ਸ਼ਾਮਿਲ ਹੈ। ਜਪੁ ਬਾਣੀ ਦੀ ਪਹਿਲੀ ਪਉੜੀ "ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥..." ਤੋਂ ਸ਼ਰੂ ਹੰਦੀ ਹੈ।

ਪਰ ਟਕਸਾਲ ਵਲੋਂ ਛਪੇ ਸਰੂਪਾਂ 'ਚ "...ਗੁਰ ਪ੍ਰਸਾਦਿ॥ ਤੋਂ ਬਾਅਦ "" ਗਾਇਬ ਹੈ, ਫਿਰ "ਜਪੁ॥ ਆਦਿ ਸਚੁ..." ਸ਼ਾਮਿਲ ਹੈ। ਇਸ ਤੋਂ ਇਹ ਸਾਬਿਤ ਕਰਨ ਦੀ ਕੋਝੀ ਹਿਮਾਕਤ ਕੀਤੀ ਗਈ ਹੈ ਕਿ, "ਜਪੁ ॥ ਆਦਿ ਸਚੁ..." ਮੂਲਮੰਤਰ ਦਾ ਹਿੱਸਾ ਹੈ।

ਸਵਾਲ ਇਹ ਹੈ ਕਿ ਇਹ ਟਕਸਾਲ, ਗੁਰੂ ਸਾਹਿਬ ਨਾਲੋਂ ਵੱਧ ਸਿਆਣੀ ਹੈ? ਕਿਸ ਨੇ ਇਨ੍ਹਾਂ ਨੂੰ ਇਹ ਤਬਦੀਲੀ ਕਰਨ ਦੀ ਇਜਾਜ਼ਤ ਦਿੱਤੀ?

ਜਦੋਂ ਖ਼ਾਲਸਾ ਨਿਊਜ਼ ਟੀਮ ਦੇ ਮੈਂਬਰ ਨੇ ਅਖੌਤੀ ਜਥੇਦਾਰ ਨੂੰ ਫੋਨ ਕਰਕੇ ਇਹ ਸਵਾਲ ਪੁਛਿਆ ਤਾਂ, ਗੁਰਬਚਨ ਸਿੰਘ ਨੇ ਕਿਹਾ, ਸਾਨੂੰ ਇਸ ਬਾਰੇ ਕੋਈ ਖਬਰ ਨਹੀਂ। ਅਸੀਂ ਹੁਣੇ ਹੀ ਟਕਸਾਲ ਤੋਂ ਇਸ ਗੱਲ ਦੀ ਪੁਛਗਿਛ ਕਰਾਂਗੇ ਅਤੇ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ 'ਚ ਇਹ ਮਾਮਲਾ ਉਠਾਇਆ ਜਾਵੇਗਾ।

ਪਰ, ਇਸ ਗਲ ਦਾ ਸਭ ਨੂੰ ਪਤਾ ਹੈ ਕਿ ਕਿਸ ਨੇ ਪੁਛਗਿਛ ਕਰਨੀ ਹੈ, ਇਹ ਮਸਲਾ ਵੀ ਬਾਕੀ ਮਸਲਿਆਂ ਵਾਂਗ ਦਬਾ ਦਿੱਤਾ ਜਾਵੇਗਾ। ਗੁਰਬਚਨ ਸਿੰਘ ਆਪ ਟਕਸਾਲ ਤੋਂ ਪੜ੍ਹਿਆ ਹੋਇਆ ਹੈ, ਕੀ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ?

ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ, ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਤਿਆਰ ਕੀਤੇ ਸ੍ਰੀ ਗੁਰੂ ਗ੍ਰੰਥ ਸ਼ਾਹਿਬ ਜੀ ਦੇ ਸਰੂਪ

ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਲੋਂ ਤਿਆਰ ਕੀਤੇ ਗੁਰਬਾਣੀ ਦੇ ਗੁਟਕੇ ਸ਼੍ਰੋਮਣੀ ਕਮੇਟੀ ਚਲੋਂ ਛਾਪੇ ਗੁਰਬਾਣੀ ਦੇ ਗੁਟਕੇ

ਪੁਰਾਤਨ ਅਤੇ ਨਵੇਂ ਛਪੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 

Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top