Share on Facebook

Main News Page

ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੀ 'ਹਿੰਦੂ' ਵਾਲੀ ਟਿਪਣੀ 'ਤੇ ਵਿਵਾਦ
ਜੇਕਰ ਇੰਗਲੈਂਡ 'ਚ ਰਹਿਣ ਵਾਲੇ ਅੰਗਰੇਜ਼ ਹਨ, ਜਰਮਨੀ 'ਚ ਰਹਿਣ ਵਾਲੇ ਜਰਮਨ ਹਨ ਅਤੇ ਅਮਰੀਕਾ 'ਚ ਰਹਿਣ ਵਾਲੇ ਅਮਰੀਕੀ ਹਨ ਤਾਂ ਹਿੰਦੂਸਤਾਨ 'ਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਕਿਉਂ ਨਹੀਂ ਹੋ ਸਕਦੇ?
-:
ਆਰ.ਐਸ.ਐਸ. ਮੁਖੀ ਮੋਹਨ ਭਾਗਵਤ

ਨਵੀਂ ਦਿੱਲੀ, 11 ਅਗੱਸਤ: ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਦੇ ਉਸ ਬਿਆਨ 'ਤੇ ਵਿਵਾਦ ਛਿੜ ਗਿਆ ਹੈ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਭਾਰਤ 'ਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਕਹੇ ਜਾਣ। ਕਾਂਗਰਸ ਸਮੇਤ ਕਈ ਵਿਰੋਧੀ ਧਿਰਾਂ ਐਨ.ਸੀ.ਪੀ., ਜਨਤਾ ਦਲ (ਯੂ), ਸੀ.ਪੀ.ਆਈ. ਅਤੇ ਬਹੁਜਨ ਸਮਾਜ ਪਾਰਟੀ ਨੇ ਭਾਗਵਤ ਦੇ ਇਸ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਹੈ ਜਦਕਿ ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਭਾਗਵਤ ਦੇ ਬਿਆਨ ਦੀ ਸ਼ਲਾਘਾ ਕੀਤੀ।

ਜ਼ਿਕਰਯੋਗ ਹੈ ਕਿ ਭਾਗਵਤ ਨੇ ਉੜੀਸਾ ਦੇ ਕਟਕ 'ਚ ਇਕ ਪ੍ਰੋਗਰਾਮ ਦੌਰਾਨ ਐਤਵਾਰ ਨੂੰ ਕਿਹਾ ਸੀ ਕਿ ਜੇਕਰ ਇੰਗਲੈਂਡ 'ਚ ਰਹਿਣ ਵਾਲੇ ਅੰਗਰੇਜ਼ ਹਨ, ਜਰਮਨੀ 'ਚ ਰਹਿਣ ਵਾਲੇ ਜਰਮਨ ਹਨ ਅਤੇ ਅਮਰੀਕਾ 'ਚ ਰਹਿਣ ਵਾਲੇ ਅਮਰੀਕੀ ਹਨ, ਤਾਂ ਹਿੰਦੂਸਤਾਨ 'ਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਕਿਉਂ ਨਹੀਂ ਹੋ ਸਕਦੇ।

ਇਸ 'ਤੇ ਬਸਪਾ ਮੁਖੀ ਮਾਇਆਵਤੀ ਨੇ ਕਿਹਾ, ''ਮੈਂ ਸਮਝਦੀ ਹਾਂ ਕਿ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦਾ ਪਤਾ ਨਹੀਂ ਹੈ। ਜੇਕਰ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਹੁੰਦੀ ਤਾਂ ਉਹ ਅਜਿਹਾ ਨਾ ਕਹਿੰਦੇ। ਉਨ੍ਹਾਂ ਨੂੰ ਪਹਿਲਾਂ ਸੰਵਿਧਾਨ ਦਾ ਅਧਿਐਨ ਕਰਨਾ ਚਾਹੀਦਾ ਸੀ ਅਤੇ ਫਿਰ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਹੈ।'' ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਭੀਮਰਾਉ ਅੰਬੇਦਕਰ ਨੇ ਦੇਸ਼ 'ਚ ਰਹਿਣ ਵਾਲੇ ਵੱਖੋ-ਵੱਖ ਧਰਮਾਂ ਨੂੰ ਧਿਆਨ 'ਚ ਰੱਖ ਕੇ ਹੀ ਦੇਸ਼ ਦਾ ਨਾਮ ਹਿੰਦੂਸਤਾਨ ਨਹੀਂ ਰਖਿਆ ਸੀ ਅਤੇ ਧਰਮ ਨਿਰਪੱਖਤਾ ਦੇ ਅਧਾਰ 'ਤੇ ਦੇਸ਼ ਦਾ ਸੰਵਿਧਾਨ ਬਣਾਇਆ ਸੀ।

ਐਨ.ਸੀ.ਪੀ. ਦੇ ਡੀ.ਪੀ. ਤ੍ਰਿਪਾਠੀ ਨੇ ਕਿਹਾ ਕਿ ਭਾਗਵਤ ਦੀ ਇਹ ਗੱਲ ਠੀਕ ਹੈ ਕਿ ਫ਼ਰਾਂਸ 'ਚ ਰਹਿਣ ਵਾਲੇ ਫ਼ਰਾਂਸੀਸੀ ਹਨ ਅਤੇ ਇਟਲੀ 'ਚ ਰਹਿਣ ਵਾਲਾ ਇਤਾਲਵੀ।

ਉਸੇ ਤਰ੍ਹਾਂ ਭਾਰਤ 'ਚ ਰਹਿਣ ਵਾਲੇ ਭਾਰਤੀ ਹਨ। ਪਰ ਫ਼ਰਾਂਸ ਦਾ ਕੋਈ ਵਿਅਕਤੀ ਇਹ ਨਹੀਂ ਕਹੇਗਾ ਕਿ ਉਸ ਦੀ ਪਛਾਣ ਫ਼ਰਾਂਸੀਸੀ ਕੈਥੋਲਿਕ ਹੈ, ਇਸ ਲਈ ਭਾਰਤ 'ਚ ਰਹਿਣ ਵਾਲਾ ਹਰ ਵਿਅਕਤੀ ਭਾਰਤੀ ਹੈ।

ਕਾਂਗਰਸ ਦੇ ਮਧੂਸੂਦਨ ਮਿਸਤਰੀ ਨੇ ਕਿਹਾ ਕਿ ਸੰਵਿਧਾਨ 'ਚ ਸਾਰੇ ਧਰਮਾਂ ਨੂੰ ਬਰਾਬਰ ਦਾ ਦਰਜਾ ਦਿਤਾ ਗਿਆ ਹੈ। ਵਿਅਕਤੀਗਤ ਤੌਰ 'ਤੇ ਜੇਕਰ ਉਹ ਹਿੰਦੂ ਧਰਮ ਮੰਨਦੇ ਹਨ ਤਾਂ ਉਨ੍ਹਾਂ ਨੂੰ ਖ਼ੁਦ ਨੂੰ ਹਿੰਦੂ ਕਹਿਣ 'ਚ ਕੋਈ ਮੁਸ਼ਕਲ ਨਹੀਂ ਹੈ, ਪਰ ਦੇਸ਼ ਨੂੰ ਹਿੰਦੂ ਦੇਸ਼ ਨਹੀਂ ਕਿਹਾ ਜਾ ਸਕਦਾ।

ਜਦਕਿ ਸ਼ਿਵ ਸੈਨਾ ਦੇ ਸੰਜੇ ਰਾਊਤ ਨੇ ਭਾਗਵਤ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਕਿ ਬਾਲਾ ਸਾਹਿਬ ਠਾਕਰੇ ਨੇ ਸੱਭ ਤੋਂ ਪਹਿਲਾਂ ਇਸ ਮੁੱਦੇ ਨੂੰ ਚੁਕਿਆ ਸੀ। ਹਿੰਦੂ ਸਿਰਫ਼ ਇਕ ਧਰਮ ਨਹੀਂ ਬਲਕਿ ਇਕ ਜੀਵਨ ਸ਼ੈਲੀ ਹੈ। ਉਨ੍ਹਾਂ ਕਿਹਾ ਕਿ ਉਹ ਭਾਗਵਤ ਦੇ ਬਿਆਨ ਦੀ ਪੂਰੀ ਤਰ੍ਹਾਂ ਹਮਾਇਤ ਕਰਦੇ ਹਨ। (ਏਜੰਸੀਆਂ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top