Share on Facebook

Main News Page

ਹਰਿਆਣਾ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ‘ਚ ਹੁਣ ਵੀ ਟਾਸਕ ਫੋਰਸ ਅਤੇ ਟਰਾਲੀਆਂ ਭਰ ਕੇ ਰੋੜੇ ਭੇਜੇ ਜਾ ਰਹੇ ਹਨ

ਕੁਰੂਕਸ਼ੇਤਰ, 9 ਅਗਸਤ:-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 7 ਮੈਂਬਰ ਵਫ਼ਦ ਛੇਤੀ ਹੀ ਮੁੱਖ ਮੰਤਰੀ ਚੌ. ਭੁਪਿੰਦਰ ਸਿੰਘ ਹੁੱਡਾ ਨੂੰ ਮਿਲੇਗਾ ਅਤੇ 6 ਅਗਸਤ ਨੂੰ ਕੁਰੂਕਸ਼ੇਤਰ ‘ਚ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ‘ਚ ਹੋਏ ਜ਼ਖ਼ਮੀਆਂ ਅਤੇ ਪੁਲਿਸ ਵੱਲੋਂ ਤੋੜੇ ਗਏ ਵਾਹਨਾਂ ਲਈ ਵਾਜ਼ਬ ਮੁਆਵਜ਼ੇ ਦੀ ਮੰਗ ਕਰੇਗਾ । ਏਨਾ ਹੀ ਨਹੀਂ ਕਮੇਟੀ ਦਾ 5 ਮੈਂਬਰੀ ਇਕ ਵਫ਼ਦ ਦਿੱਲੀ ਵੀ ਜਾਵੇਗਾ, ਜਿੱਥੇ ਜਾ ਕੇ ਸੀਨੀਅਰ ਵਕੀਲਾਂ ਨਾਲ ਵਿਚਾਰ-ਵਟਾਂਦਰਾ ਕਰਕੇ ਅਗਲੀ ਰਣਨੀਤੀ ਤਿਆਰ ਕਰੇਗਾ, ਤਾਂ ਜੋ 25 ਅਗਸਤ ਨੂੰ ਲੱਗੀ ਪੇਸ਼ੀ ‘ਚ ਹਰਿਆਣਾ ਕਮੇਟੀ ਦਾ ਪੱਖ ਪ੍ਰਭਾਵੀ ਢੰਗ ਨਾਲ ਰੱਖਿਆ ਜਾ ਸਕੇ । ਇਹ ਖੁਲਾਸਾ ਕਮੇਟੀ ਦੇ ਉਪ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮਛੌਾਡਾ ਨੇ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਅਤੇ 9ਵੀਂ ਚੀਕਾ ‘ਚ ਹੋਈ ਜਨਰਲ ਹਾਊਸ ਦੀ ਬੈਠਕ ‘ਚ ਲਿਆ ਗਿਆ ਹੈ ।

ਉਨ੍ਹਾਂ ਦੱਸਿਆ ਕਿ ਬੈਠਕ ਤੋਂ ਪਹਿਲਾਂ ਗੁਰਦੁਆਰਾ ਸਾਹਿਬ ‘ਚ ਸ਼ੁਕਰਾਨਾ ਸਮਾਗਮ ਵੀ ਹੋਇਆ, ਜਿਸ ‘ਚ ਕਮੇਟੀ ਦੇ ਕਰੀਬ 25 ਮੈਂਬਰਾਂ ਨੇ ਹਿੱਸਾ ਲਿਆ । ਸ਼ੁਕਰਾਨਾ ਸਮਾਗਮ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਣ ਦੇ ਸਬੰਧ ‘ਚ ਕੀਤਾ ਗਿਆ ਸੀ । ਮਛੌਾਡਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੈਠਕ ‘ਚ 5 ਹੋਰ ਮਤੇ ਵੀ ਪਾਸ ਕੀਤੇ ਗਏ, ਜਿਨ੍ਹਾਂ ‘ਚ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਕਿ 6 ਅਗਸਤ ਨੂੰ ਕੁਰੂਕਸ਼ੇਤਰ ‘ਚ ਹੋਏ ਲਾਠੀਚਾਰਜ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਕਰਮਚਾਰੀਆਂ ਖਿਲਾਫ਼ ਵਾਜ਼ਬ ਕਾਰਵਾਈ ਕੀਤੀ ਜਾਵੇ ਤੇ ਗੁਰਦੁਆਰਿਆਂ ਦੀ ਸੇਵਾ ਜੋ ਹਰਿਆਣਾ ਕਮੇਟੀ ਨੇ ਸੰਭਾਲ ਲਈ ਹੈ, ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਲਏ, ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸ਼ੋ੍ਰਮਣੀ ਕਮੇਟੀ ਸਮਰਥੱਕ ਉਥੇ ਗੜਬੜ ਕਰ ਸਕਦੇ ਹਨ । ਇਕ ਹੋਰ ਮਤੇ ‘ਚ ਕਿਹਾ ਗਿਆ ਹੈ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਹਰਿਆਣਾ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ‘ਚ ਹੁਣ ਵੀ ਟਾਸਕ ਫੋਰਸ ਭੇਜੀ ਜਾ ਰਹੀ ਹੈ ।

ਇਸ ਤੋਂ ਇਲਾਵਾ ਟਰਾਲੀਆਂ ‘ਚ ਭਰ ਕੇ ਇੱਟਾਂ-ਰੋੜੇ ਲਿਆਂਦੇ ਜਾ ਰਹੇ ਹਨ ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਅਤੇ ਇਮਾਰਤ ਦੀ ਛੱਤ ‘ਤੇ ਵਿਛਾਇਆ ਜਾ ਰਿਹਾ ਹੈ । ਇਸ ਦੀ ਜਾਂਚ ਕਰਕੇ ਦੋਸ਼ੀ ਲੋਕਾਂ ਖਿ਼ਲਾਫ਼ ਕਾਰਵਾਈ ਕੀਤੀ ਜਾਵੇ ਅਤੇ ਟਾਸਕ ਫੋਰਸ ਨੂੰ ਵਾਪਿਸ ਮੋੜਿਆ ਜਾਵੇ । ਇਸ ਦੇ ਨਾਲ ਹੀ ਇਕ ਹੋਰ ਮਤੇ ‘ਚ ਬਾਬਾ ਬਲਜੀਤ ਸਿੰਘ ਦਾਦੂਵਾਲ ਖਿਲਾਫ਼ 5 ਸਾਲ ਪੁਰਾਣਾ ਕੇਸ ਖੋਲੇ ਜਾਣ ਦੀ ਵੀ ਨਿਖੇਧੀ ਕੀਤੀ ਗਈ । ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਕੇਸ ਨੂੰ ਫੋਰੀ ਵਾਪਿਸ ਲੈਣ ਨਹੀਂ ਤਾਂ ਛੇਤੀ ਹੀ ਜਬਰਦਸਤ ਅੰਦੋਲਨ ਕੀਤਾ ਜਾਵੇਗਾ। ਮਛੌਡਾ ਨੇ ਦੱਸਿਆ ਕਿ ਅੱਜ ਦੀ ਬੈਠਕ ‘ਚ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਦੀਦਾਰ ਸਿੰਘ ਨਲਵੀ ਕਿਸੇ ਕਾਰਨ ਨਹੀਂ ਆ ਸਕੇ, ਜਦਕਿ ਕਾਰਜਕਾਰਣੀ ਦੇ ਬਾਕੀ ਮੈਂਬਰ ਮੌਜੂਦ ਰਹੇ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top