Share on Facebook

Main News Page

ਯੂਥ ਅਕਾਲੀ ਆਗੂ ਭੁੱਕੀ ਤੇ ਹੈਰੋਇਨ ਸਮੇਤ ਕਾਬੂ

ਨਿਹਾਲ ਸਿੰਘ ਵਾਲਾ, 6 ਅਗਸਤ - ਇਲਾਕੇ ਵਿੱਚ ਨਸ਼ਿਆਂ ਦੇ ਤਸਕਰ ਵਜੋਂ ਜਾਣਿਆ ਜਾਂਦਾ ਕਰਮਜੀਤ ਸਿੰਘ ਕਰਮਾ ਪੁਲੀਸ ਦੀ ਗ੍ਰਿਫਤ ਵਿੱਚ ਆ ਗਿਆ ਹੈ। ਮੁਲਜ਼ਮ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦਾ ਸਰਗਰਮ ਆਗੂ ਹੈ। ਪੁਲੀਸ ਨੇ ਨਸ਼ਿਆਂ ਦੇ ਇਸ ਤਸਕਰ ਕਰਮਜੀਤ ਸਿੰਘ ਕਰਮਾ ਨੂੰ ਪੈਂਹਠ ਕਿਲੋ ਭੁੱਕੀ, ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਨਾਰਕੋਟਿਕਸ ਸੈੱਲ ਮੋਗਾ ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਚਿੱਟੀ ਸਕਾਰਪਿਓ ਗੱਡੀ ‘ਤੇ ਸਵਾਰ ਸੀ। ਮੁਲਜ਼ਮ ਕੋਲੋਂ ਪੈਂਹਠ ਕਿਲੋ ਭੁੱਕੀ, ਸਤਾਰਾਂ ਸੌ ਨਸ਼ੀਲੀਆਂ ਗੋਲੀਆਂ ਅਤੇ ਤਿੰਨ ਗਰਾਮ ਹੈਰੋਇਨ ਬਰਾਮਦ ਹੋਈ। ਉਸ ਦੇ ਸਾਥੀ ਭੁਪਿੰਦਰ ਸਿੰਘ ਨੂੰ ਵੀ ਪੁਲੀਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਨੂੰ ਨਿਹਾਲ ਸਿੰਘ ਵਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਹੋਰ ਪੁੱਛ-ਪੜਤਾਲ ਲਈ ਇਕ ਦਿਨ ਦਾ ਰਿਮਾਂਡ ਦੇ ਦਿੱਤਾ। ਮੁਲਜ਼ਮ ਦੀ ਗੱਡੀ ‘ਤੇ ਯੂਥ ਅਕਾਲੀ ਦਲ ਦਾ ਵੱਡਾ ਸਟਿੱਕਰ ਲੱਗਿਆ ਹੋਇਆ ਹੈ।

ਥਾਣਾ ਬੱਧਨੀ ਕਲਾਂ ਤਹਿਤ ਪੈਂਦੇ ਪਿੰਡ ਰਾਊਕੇ ਕਲਾਂ ਦਾ ਵਾਸੀ ਮੁਲਜ਼ਮ ਲੰਮੇ ਸਮੇਂ ਤੋਂ ਨਸ਼ਿਆਂ ਦੀ ਤਸਕਰੀ ਕਰ ਰਿਹਾ ਸੀ। ਯੂਥ ਅਕਾਲੀ ਦਲ ਦਾ ਆਗੂ ਅਤੇ ਸਿਆਸੀ ਪਹੁੰਚ ਹੋਣ ਕਾਰਨ ਉਹ ਪੁਲੀਸ ਦੀ ਗ੍ਰਿਫਤ ਤੋਂ ਦੂਰ ਸੀ। ਕੁੱਝ ਸਮਾਂ ਪਹਿਲਾਂ ਪੁਲੀਸ-ਪਬਲਿਕ ਮੀਟਿੰਗ ਵਿੱਚ ਪਿੰਡ ਰਾਊਕੇ ਦੇ ਪੰਚ ਜਸਵੰਤ ਸਿੰਘ ਪੱਪੀ ਨੇ ਡੀ.ਐਸ.ਪੀ. ਹਰਪਾਲ ਸਿੰਘ ਪੰਨੂੰ ਦੀ ਹਾਜ਼ਰੀ ਵਿੱਚ ਕਰਮਜੀਤ ਦਾ ਨਾਮ ਲੈ ਕੇ ਕਿਹਾ ਸੀ ਕਿ ਉਹ ਨਸ਼ੇ ਵੇਚਦਾ ਹੈ।

ਪੁਲੀਸ ਉਸ ਨੂੰ ਫੜਨ ਤੁਰ ਪਈ, ਪਰ ਰਸਤੇ ਵਿੱਚ ਕਿਸੇ ਸਿਆਸੀ ਆਗੂ ਦਾ ਫੋਨ ਆ ਜਾਣ ‘ਤੇ ਪੁਲੀਸ ਨੂੰ ਬੇਰੰਗ ਮੁੜਨਾ ਪਿਆ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਕਰਮਜੀਤ ਸਿੰਘ ਕਰਮਾ ਲੰਮੇ ਸਮੇਂ ਤੋਂ ਹਲਕੇ ਦੇ ਜ਼ਿੰਮੇਵਾਰ ਅਕਾਲੀ ਆਗੂ ਦੇ ਥਾਪੜੇ ‘ਤੇ ਨਸ਼ੇ ਵੇਚ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇ ਅਕਾਲੀ ਪੁਲੀਸ ਨੂੰ ਸਹਿਯੋਗ ਦੇਣ ਅਤੇ ਤਸਕਰਾਂ ਨੂੰ ਥਾਪੜਾ ਦੇਣਾ ਬੰਦ ਕਰਨ ਤਾਂ ਨਸ਼ੇ ਮਿੰਟ ਵਿੱਚ ਬੰਦ ਹੋ ਸਕਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top