Share on Facebook

Main News Page

ਓਕ ਕਰੀਕ ਕਾਂਡ ਤੋਂ ਬਾਅਦ ਗੋਰਿਆਂ ਨੂੰ ਸਿੱਖਾਂ ਦੀ ਪਛਾਣ ਦਸਣ ਲਈ ਪੱਗ ਬੰਨ੍ਹਣ ਲਗੀ ਹਰਲੀਨ ਕੌਰ

ਵਾਸ਼ਿੰਗਟਨ, 5 ਅਗੱਸਤ: ਦੋ ਸਾਲ ਪਹਿਲਾਂ ਓਕ ਕ੍ਰੀਕ ਗੁਰਦਵਾਰੇ 'ਚ ਜਦ ਗੋਰੇ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ, ਤਾਂ ਦੋ ਹਫ਼ਤਿਆਂ ਬਾਅਦ ਹਰਲੀਨ ਕੌਰ ਨੇ ਅਪਣੀ ਜ਼ਿੰਦਗੀ ਦਾ ਅਹਿਮ ਫ਼ੈਸਲਾ ਕਰ ਲਿਆ ਸੀ, ਅਪਣੀ ਸਿੱਖ ਪਛਾਣ ਦਸਣ ਲਈ ਉਸ ਨੇ ਪੱਗ ਬੰਨ੍ਹਣੀ ਸ਼ੁਰੂ ਕਰ ਦਿਤੀ।

ਹਰਲੀਨ ਕੌਰ ਦਾ ਕਹਿਣਾ ਹੈ ਕਿ ਕਾਲਜ ਹੋਵੇ ਜਾਂ ਹਵਾਈ ਅੱਡਾ, ਲੋਕ ਹੁਣ ਉਸ ਨੂੰ ਵਖਰੀ ਨਜ਼ਰ ਨਾਲ ਵੇਖਦੇ ਹਨ। ਉਹ ਕਹਿੰਦੀ ਹੈ, ''ਹੁਣ ਮੈਂ ਜਦ ਹਵਾਈ ਅੱਡੇ 'ਤੇ ਜਾਂਦੀ ਹਾਂ ਤਾਂ ਮੈਨੂੰ ਦੋ ਵਾਰੀ ਸਕ੍ਰੀਨਿੰਗ 'ਚੋਂ ਲੰਘਣਾ ਪੈਂਦਾ ਹੈ ਜੋ ਪਹਿਲਾਂ ਨਹੀਂ ਹੁੰਦਾ ਸੀ।''

ਪਰ ਉਹ ਪ੍ਰੇਸ਼ਾਨ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਇਕ ਮੌਕਾ ਮਿਲਿਆ ਹੈ ਦੂਜਿਆਂ ਨੂੰ ਸਿੱਖ ਕਦਰਾਂ-ਕੀਮਤਾਂ ਬਾਰੇ ਦਸਣ ਦਾ ਅਤੇ ਉਸ ਦੀ ਪੱਗ ਨਾਲ ਹਰ ਪਲ ਇਹ ਪ੍ਰਗਟ ਵੀ ਹੁੰਦਾ ਰਹਿੰਦਾ ਹੈ। ਅਮਰੀਕਾ 'ਤੇ 11 ਦਸੰਬਰ ਨੂੰ ਹੋਏ ਹਮਲੇ ਤੋਂ ਬਾਅਦ ਇਥੇ ਰਹਿਣ ਵਾਲੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਉਨ੍ਹਾਂ 'ਤੇ ਕਈ ਵਾਰ ਕਾਤਲਾਨਾ ਹਮਲੇ ਹੋਏ ਹਨ। ਪਰ ਵਿਸਕਾਨਸਨ ਦੇ ਓਕ ਕ੍ਰੀਕ ਇਲਾਕੇ 'ਚ ਗੁਰਦਵਾਰੇ 'ਤੇ ਹੋਏ ਹਮਲੇ ਨੇ ਸਿੱਖਾਂ ਨੂੰ ਹਿਲਾ ਕੇ ਰੱਖ ਦਿਤਾ। ਹੁਣ ਉਹ ਅਮਰੀਕਾ 'ਚ ਅਪਣੀ ਪਛਾਣ ਦੱਸਣ ਲਈ ਜੱਦੋਜਹਿਦ ਕਰਦੇ ਰਹਿੰਦੇ ਹਨ।

ਹਰਲੀਨ ਓਕ ਕ੍ਰੀਕ 'ਚ ਪੈਦਾ ਹੋਈ ਅਤੇ ਇਥੇ ਹੀ ਵੱਡੀ ਹੋਈੇ। ਉਸ ਦਾ ਗੁਰਦਵਾਰੇ ਨਾਲ ਵੀ ਖ਼ਾਸ ਮੋਹ ਸੀ। ਜਦ ਅਮਰੀਕੀ ਗੋਰੇ ਨੇ ਉਥੇ ਗੋਲੀਆਂ ਚਲਾ ਕੇ ਛੇ ਸਿੱਖਾਂ ਨੂੰ ਮਾਰ ਦਿਤਾ ਤਾਂ ਹਰਲੀਨ ਨੂੰ ਅਹਿਸਾਸ ਹੋਇਆ ਕਿ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਕੌਮ ਬਾਰੇ ਕਿੰਨੀ ਘੱਟ ਜਾਣਕਾਰੀ ਹੈ। ਇਸ ਹਫ਼ਤੇ ਉਹ ਅਮਰੀਕੀ ਕਾਂਗਰਸ 'ਚ ਲੰਗਰ ਦੀ ਮੇਜ਼ਬਾਨੀ ਕਰਨ ਪੁੱਜੀ ਜਿਸ ਦਾ ਮਕਸਦ ਅਮਰੀਕਾ 'ਚ ਸਿੱਖਾਂ ਬਾਰੇ ਬਿਹਤਰ ਸਮਝ ਪੈਦਾ ਕਰਨਾ ਸੀ। (ਏਜੰਸੀਆਂ)


ਨਿਊਯਾਰਕ, 5 ਅਗਸਤ : ਅਮਰੀਕਾ ਵਿਚ ਸਿੱਖਾਂ ‘ਤੇ ਹੋ ਰਹੇ ਹਮਲਿਆਂ ਅਤੇ ਉਨ੍ਹਾਂ ‘ਤੇ ਹੋ ਰਹੀਆਂ ਟਿੱਪਣੀਆਂ ਨੂੰ ਲੈਕੇ ਉਥੇ ਰਹਿਣ ਵਾਲੇ ਸਿੱਖ ਗੰਭੀਰ ਹਨ ਜਿਸ ਦੇ ਚੱਲਦਿਆਂ ਉਨ੍ਹਾਂ ਨੇ ਅਹਿਮ ਫੈਸਲਾ ਲਿਆ ਹੈ। ਦਰਅਸਲ ਅਮਰੀਕਾ ‘ਚ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਦੀ ਇਕ ਵਜ੍ਹਾ ਇਹ ਵੀ ਹੈ ਕਿ ਉਥੇ ਗਿਆਰਾਂ ਸਤੰਬਰ ਨੂੰ ਹੋਏ ਹਮਲੇ ਤੋਂ ਬਾਅਦ ਇਥੇ ਰਹਿਣ ਵਾਲੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਉਨ੍ਹਾਂ ‘ਤੇ ਕਈ ਵਾਰ ਕਾਤਲਾਨਾ ਹਮਲਾ ਹੋਏ ਹਨ ਪਰ ਵਿਸਕਾਸਿਨ ਸੂਬੇ ਦੇ ਓਕ ਕ੍ਰੀਕ ਇਲਾਕੇ ‘ਚ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਨੇ ਸਿੱਖ ਭਾਈਚਾਰੇ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ।

ਇਸ ਸਭ ਦੇ ਚੱਲਦੇ ਹੁਣ ਸਿੱਖ ਭਾਈਚਾਰਾ ਅਮਰੀਕਾ ਨੂੰ ਆਪਣੀ ਪਛਾਣ ਦੱਸਣ ਲਈ ਕਮਰ ਕੱਸ ਰਿਹਾ ਹੈ। ਹਰਲੀਨ ਓਕ ਕ੍ਰੀਕ ‘ਚ ਹੀ ਪਲੀ ਵਧੀ ਹੈ ਅਤੇ ਉਸ ਗੁਰਦੁਆਰੇ ਨਾਲ ਉਸ ਦਾ ਖਾਸ ਲਗਾਅ ਸੀ। ਜਦੋਂ ਇਕ ਬੰਦੂਕਧਾਰੀ ਨੇ ਉਥੇ ਆ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ ਜਿਸ ਵਿਚ ਛੇ ਸਿੱਖਾਂ ਦੀ ਮੌਤ ਹੋ ਗਈ ਸੀ ਅਤੇ ਕੁਝ ਜ਼ਖਮੀ ਵੀ ਹੋਏ ਸਨ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਆਸ-ਪਾਸ ਦੇ ਲੋਕਾਂ ਨੂੰ ਸਿੱਖ ਕੌਮ ਦੇ ਬਾਰੇ ਕਿੰਨੀ ਕੁ ਜਾਣਕਾਰੀ ਹੈ। ਇਸ ਹਫਤੇ ਉਹ ਅਮਰੀਕੀ ਕਾਂਗਰਸ ‘ਚ ਇਕ ਲੰਗਰ ਦੀ ਮੇਜ਼ਬਾਨੀ ਕਰਨ ਪਹੁੰਚੀ। ਜਿਸ ਦਾ ਮਕਸਦ ਸਿਰਫ ਸਿੱਖਾਂ ਬਾਰੇ ਬਿਹਤਰ ਸਮਝ ਪੈਦਾ ਕਰਨਾ ਹੈ।

ਹਰਲੀਨ ਨੇ ਆਪਣੀ ਜ਼ਿੰਦਗੀ ਦਾ ਅਹਿਮ ਫੈਸਲਾ ਲਿਆ। ਜਿਸ ਵਿਚ ਉਸ ਨੇ ਆਪਣੀ ਪਛਾਣ ਜਤਾਉਣ ਲਈ ਪੱਗ ਬੰਨਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਕਾਲਜ ਹੋਵੇ ਜਾਂ ਏਅਰ ਪੋਰਟ ਲੋਕ ਹੁਣ ਉਨ੍ਹਾਂ ਨੂੰ ਵੱਖਰੀ ਨਜ਼ਰ ਨਾਲ ਦੇਖਦੇ ਹਨ ਪਰ ਉਹ ਇਸ ਤੋਂ ਪ੍ਰੇਸ਼ਾਨ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ ਮੌਕਾ ਮਿਲਿਆ ਹੈ ਦੂਜਿਆਂ ਨੂੰ ਸਿੱਖ ਕਦਰਾਂ ਕੀਮਤਾਂ ਬਾਰੇ ਦੱਸਣ ਦਾ ਅਤੇ ਉਨ੍ਹਾਂ ਦੀ ਪੱਗੜੀ ਨਾਲ ਹਰ ਪਾਲ ਇਹ ਜ਼ਾਹਿਰ ਵੀ ਹੁੰਦਾ ਹੈ। ਇਕ ਰਿਪੋਰਟ ‘ਚ ਇਹ ਸਾਹਮਣੇ ਆਇਆ ਹੈ ਕਿ 70 ਫੀਸਦੀ ਅਮਰੀਕੀ ਅਜੇ ਵੀ ਇਕ ਤਸਵੀਰ ਰਾਹੀਂ ਕਿਸੇ ਸਿੱਖ ਦੀ ਪਛਾਣ ਨਹੀਂ ਕਰ ਸਕਦੇ ਅਤੇ ਅੱਧੇ ਸਿੱਖਾਂ ਨੂੰ ਮੁਸਲਮਾਨ ਸਮਝਦੇ ਹਨ। ਉਨ੍ਹਾਂ ਦੀ ਦਾੜ੍ਹੀ ਅਤੇ ਪੱਗ ਬੁਹਤਿਆਂ ਅਮਰੀਕੀਆਂ ਦੇ ਮਨਾਂ ‘ਚ ਘਬਰਾਹਟ ਪੈਦਾ ਕਰਦੀ ਹੈ।

ਸਿੱਖਾਂ ਪ੍ਰਤੀ ਅਜਿਹੀ ਸੋਚ ਬਦਲਣ ਲਈ ਅਮਰੀਕਾ ਦੇ ਮੰਨੇ ਪ੍ਰਮੰਨੇ ਸਿੱਖ ਡਿਜ਼ਾਈਨਰ ਅਤੇ ਐਕਟਰ ਵਾਰਿਸ ਆਹਲੂਵਾਲੀਆ ਨੂੰ ਆਪਣੀ ਮਾਡਲ ਦੇ ਤੌਰ ‘ਤੇ ਵਰਤੋਂ ਕੀਤੀ ਤਾਂ ਨਿਊਯਾਰਕ ‘ਚ ਕੁਝ ਥਾਵਾਂ ‘ਤੇ ਉਨ੍ਹਾਂ ਦੇ ਪੋਸਟਰਾਂ ‘ਤੇ ਕਾਲਾ ਰੰਗ ਲਗਾ ਦਿੱਤਾ ਗਿਆ। ਪੋਸਟਰਾਂ ‘ਤੇ ‘ਓਸਾਮਾ ਵਾਪਸ ਜਾਓ, ਅੱਤਵਾਦ ਵਾਪਸ ਜਾਓ’ ਵਰਗੀਆਂ ਗੱਲਾਂ ਲਿਖ ਦਿੱਤੀਆਂ ਗਈਆਂ। ਹੁਣ ਇਕ ਨਵੀਂ ਮੁਹਿੰਮ ਤਹਿਤ ਉਹੀ ਵਾਰਿਸ ਆਹਲੂਵਾਲੀਆ ਟੀ.ਵੀ. ਇਸ਼ਤਿਹਾਰਾਂ ਰਾਹੀਂ ਅਮਰੀਕੀਆਂ ਨੂੰ ਸਿੱਖਾਂ ਦੇ ਬਾਰੇ ‘ਚ ਦੱਸ ਰਹੇ ਹਨ। ਇਨ੍ਹਾਂ ਵਿਗਿਆਪਨਾਂ ਵਿਚ ਉਹ ਅਮਰੀਕੀ ਲੋਕਾਂ ਵਿਚ ਇਹ ਸੰਦੇਸ਼ ਪਹੁੰਚਾ ਰਹੇ ਹਨ ਕਿ ਅਮਰੀਕੀ ਸਿੱਖਾਂ ਦੀ ਜ਼ਿੰਦਗੀ ਦੂਸਰੇ ਅਮਰੀਕੀਆਂ ਤੋਂ ਕੋਈ ਵੱਖਰੀ ਨਹੀਂ ਹੈ। ਅਮਰੀਕੀ ਕਾਨੂੰਨ ਬਣਾਉਣ ਵਾਲਿਆਂ ‘ਚ ਇਥੋਂ ਦੀ ਸਿੱਖ ਕੌਮ ਦੀਆਂ ਪ੍ਰੇਸ਼ਾਨੀਆਂ ਦੇ ਬਾਰੇ ‘ਚ ਸਮਝ ਵਧੀ ਹੈ। ਪਰ ਕੈਲੀਫੋਰਨੀਆ ਤੋਂ ਡੈਮੋਕ੍ਰੇਟ ਸਾਂਸਦ ਮਾਈਕਲ ਹੋਂਡਾ ਦਾ ਕਹਿਣਾ ਹੈ ਕਿ ਰਸਤਾ ਅਜੇ ਬਹੁਤ ਮੁਸ਼ਕਲ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top