Share on Facebook

Main News Page

ਹਿੰਦੂਆਂ ਦੀ ਨਕਲ ਕਰਕੇ "ਆਰਤੀ" ਨੂੰ ਸਿੱਖੀ 'ਚ ਵਾੜਨ ਦਾ ਨਤੀਜਾ ਦੇਖੋ
-: ਸੰਪਾਦਕ ਖ਼ਾਲਸਾ ਨਿਊਜ਼

"ਆਰਤੀ" ਸਿਰਲੇਖ ਹੇਠ ਸਿਰਫ ਇੱਕ ਸ਼ਬਦ ਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ "ਰਾਗੁ ਧਨਾਸਰੀ ਮਹਲਾ ੧ ॥ ਆਰਤੀ ੴ ਸਤਿਗੁਰ ਪ੍ਰਸਾਦਿ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ....", ਪਰ ਸਿੱਖ ਅਖਵਾਉਣ ਵਾਲਿਆਂ ਨੇ ਹਿੰਦੂਆਂ ਦੀ ਰੀਸ ਕਰਕੇ ਕੁੱਝ ਹੋਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਤੇ ਕੁੱਝ ਕੁ ਲਿਖਤਾਂ ਅਖੌਤੀ ਦਸਮ ਗ੍ਰੰਥ 'ਚੋਂ ਲੈ ਕੇ ਲੰਮੀ ਸਾਰੀ ਆਰਤੀ ਬਣਾਈ ਗਈ, ਅਤੇ ਦਰਬਾਰ ਸਾਹਿਬ ਸਮੇਤ ਹਰ ਗੁਰਦੁਆਰੇ 'ਚ ਵਾੜੀ ਗਈ। ਹਜ਼ੂਰ ਸਾਹਿਬ 'ਚ ਤਾਂ ਇਕ ਕਦਮ ਹੋਰ ਅਗਾਂਹ ਵੱਧ ਕੇ ਹਿੰਦੂ ਰੀਤੀ ਦੀ ਨਕਲ ਕਰਦਿਆਂ ਥਾਲੀ 'ਚ ਦੀਵੇ ਅਤੇ ਹੋਰ ਸਮਗਰੀ ਲੈ ਕੇ ਗੁਰੂ ਗ੍ਰੰਥ ਸਾਹਿਬ ਅਤੇ ਕੂੜ ਗ੍ਰੰਥ ਦੀ ਆਰਤੀ ਕੀਤੀ ਜਾ ਰਹੀ ਹੈ... ਇਹ ਵੀ ਨਹੀਂ ਦੇਖਿਆ ਜਾ ਰਿਹਾ ਕਿ ਜਿਹੜਾ ਸ਼ਬਦ ਪੜਿਆ ਜਾ ਰਿਹਾ ਹੈ, ਉਹ ਕਿਸ ਆਰਤੀ ਦੀ ਗੱਲ ਕਰ ਰਿਹਾ ਹੈ...  ਪੰਜਾਬ ਤੋਂ ਬਾਹਰ ਬਣੇ ਦੋ ਤਖ਼ਤ (ਪਟਨਾ ਤੇ ਹਜ਼ੂਰ ਸਾਹਿਬ) ਜਿੱਥੇ ਹਰ ਰੋਜ਼ ਥਾਲੀ ਵਾਲੀ ਆਰਤੀ ਵੀ ਨਾਲ ਹੁੰਦੀ ਹੈ, ਉਨ੍ਹਾਂ ਦੇ ਪੱਪੂ, ਸਾਰੇ ਪੱਪੂਆਂ ਦੀ ਮੀਟਿੰਗਾਂ 'ਚ ਲੱਤਾਂ ਨਾਲ ਲੱਤਾਂ ਜੋੜ ਬਹਿੰਦੇ ਨੇ, ੳਦੋਂ ਅਕਾਲ ਤਖ਼ਤ ਦੇ ਕਾਬਿਜ਼ ਪੱਪੂ ਗੁਰਬਚਨ ਨੂੰ ਇਹ ਨਿਰਾਦਰੀ ਨਹੀਂ ਦਿਖਦੀ? ਤੇ ਜਿਹੜੇ ਕਾਲੀ ਗੋਲਕਾਂ ਦੇ ਪੈਸੇ ਪਿਛੇ ਮੋਰਚੇ ਲਾਉਣ ਨੂੰ ਫਿਰਦੇ ਨੇ, ਇਨ੍ਹਾਂ ਨੂੰ ਗੁਰੂ ਦੀ ਬੇਅਦਬੀ ਨਹੀਂ ਦਿਖਦੀ?  ਲੱਖ ਲਾਹਨਤ ਹੈ ਐਸੇ ਸਿੱਖ ਅਖਵਾਉਣ ਵਾਲਿਆਂ 'ਤੇ...

ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋ ਰਹੀ "ਆਰਤੀ"

ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋ ਰਹੀ "ਆਰਤੀ"

...ਤੇ ਇਸੀ ਦਾ ਨਤੀਜਾ ਹੈ ਕਿ ਵੀਕੀਪੀਡੀਆ 'ਤੇ ਵੀ ਜਦੋਂ "ਆਰਤੀ" Aarti ਲਿਖੋ / Search ਕਰੋ ਤਾਂ, ਸਿੱਖ ਗੁਰਦੁਆਰੇ ਵਿੱਚ ਹੋ ਰਹੀ ਆਰਤੀ ਦੀ ਫੋਟੋ ਵੀ ਸਾਹਮਣੇ ਆਉਂਦੀ ਹੈ। ਜਿਹੜੇ ਨੌਜਵਾਨ ਸਿੱਖੀ ਦੀ ਡੁੰਘਾਈ ਨਾਲ ਜਾਣਕਾਰੀ ਨਹੀਂ ਰਖਦੇ, ਜਾਂ ਹੋਰ ਮੱਤਾਂ ਦੇ ਲੋਕ ਜਦੋਂ ਵੇਖਣਗੇ, ਤਾਂ ਇਹੋ ਸਮਝਿਆ ਜਾਵੇਗਾ ਕਿ ਇਹ ਸਿੱਖਾਂ ਦੀ ਰੀਤ ਵੀ ਹੈ...

http://en.wikipedia.org/wiki/Aarti

ਹਜ਼ੂਰ ਸਾਹਿਬ 'ਚ ਤਾਂ ਇਕ ਕਦਮ ਹੋਰ ਅਗਾਂਹ ਵੱਧ ਕੇ ਹਿੰਦੂ ਰੀਤੀ ਦੀ ਨਕਲ ਕਰਦਿਆਂ ਥਾਲੀ 'ਚ ਦੀਵੇ ਅਤੇ ਹੋਰ ਸਮਗਰੀ ਲੈ ਕੇ ਗੁਰੂ ਗ੍ਰੰਥ ਸਾਹਿਬ ਅਤੇ ਕੂੜ ਗ੍ਰੰਥ ਸੀ ਆਰਤੀ ਕੀਤੀ ਜਾ ਰਹੀ ਹੈ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top