Share on Facebook

Main News Page

ਬਾਦਲ ਪਿੱਛੋਂ ਹੁਣ ਮੱਕੜ ਵੀ ਵੱਡੇ ਐਵਾਰਡ ਨਾਲ ਸਿੱਖਾਂ ਚ ਭੱਲ ਬਣਾਉਣ ਲੱਗਾ

ਹਰਿਆਣਾ ਲਈ ਐਲਾਨੀ ਗੁਰਦਵਾਰਾ ਸਬ ਕਮੇਟੀ ਦਾ ਨਾਮੋ-ਨਿਸ਼ਾਨ ਨਹੀਂ

ਅੰਮ੍ਰਿਤਸਰ 31 ਜੁਲਾਈ (ਗੁਰਿੰਦਰ ਸਿੰਘ ਬਾਠ) - ਇਹ ਹੈਰਾਨੀਜਨਕ ਖਬਰ ਪੜ ਕੇ ਹੈਰਾਨ ਨਹੀਂ ਹੋਣਾ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਸਭ ਕੁਝ ਚਲਦਾ ਹੈੂ ਦੇ ਚਰਚਿਤ ਪੰਨਿਆਂ ਵਿੱਚ ਹੁਣ ਅਜਿਹਾ ਇੱਕ ਹੋਰ ਅਧਿਆਇ 4 ਅਗਸਤ ਨੂੰ ਜੁੜਨ ਜਾ ਰਿਹਾ ਹੈ। ਉਹ ਇਹ ਹੈ ਕਿ ਇਸ ਦਿਨ ਪਟਿਆਲਾ ਵਿਖੇ ਬਾਬਾ ਨਿਧਾਨ ਸਿੰਘ ਯਾਦਗਾਰੀ ਭਲਾਈ ਸੰਸਥਾ ਵੱਲੋਂ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ (ਲਾਈਫ਼ ਟਾਈਮ ਅਚੀਵਮੈਂਟ) ਲਈ ਐਵਾਰਡ ਪ੍ਰਦਾਨ ਕੀਤਾ ਜਾਣਾ ਹੈ, ਪਰ ਉਹ ਐਵਾਰਡ ਉਨਾਂ ਆਪਣੇ ਹੀ ਪੀ.ਏ. ਪਰਮਜੀਤ ਸਿੰਘ ਤੋਂ ਹੀ ਪ੍ਰਾਪਤ ਕਰਨਾ ਹੈ। ਇਹ ਸਨਸਨੀਖੇਜ਼ ਦੋਸ਼ ਅੱਜ ਇੱਥੇ ਇੱਕ ਬਿਆਨ ਵਿੱਚ ਉਘੇ ਸਿੱਖ ਚਿੰਤਕ ਬਲਦੇਵ ਸਿੰਘ ਸਿਰਸਾ ਨੇ ਲਾਏ ਹਨ।

ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਤ ਪ੍ਰਧਾਨ ਸਿਰਸਾ ਨੇ ਅਵਤਾਰ ਸਿੰਘ ਮੱਕੜ ਤੇ ਦੋਸ਼ ਲਾਇਆ ਹੈ ਕਿ ਉਹ ਆਪਣੇ ਹੀ ਪੀ.ਏ. ਪਰਮਜੀਤ ਸਿੰਘ ਤੋਂ ਉਕਤ ਸੰਸਥਾ ਦਾ ਸਮਾਗਮ ਆਯੋਜਤ ਕਰਵਾਕੇ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਐਵਾਰਡ ਦੀ ਸਾਜ਼ਿਸ਼ੀ ਪ੍ਰਾਪਤੀ ਨਾਲ ਸਿੱਖ ਕੌਮ ਨੂੰ ਧੋਖੇ ਵਿੱਚ ਰੱਖ ਰਿਹਾ ਹੈ। ਉਨਾਂ ਦੋਸ਼ ਲਾਇਆ ਕਿ ਪੀ.ਏ. ਪਰਮਜੀਤ ਸਿੰਘ ਉਕਤ ਬਾਬਾ ਨਿਧਾਨ ਸਿੰਘ ਯਾਦਗਾਰੀ ਸੰਸਥਾ ਦਾ ਚੇਅਰਮੈਨ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਇਹੀ ਪਰਮਜੀਤ ਸਿੰਘ ਸ਼੍ਰੋਮਣੀ ਕਮੇਟੀ ਵਿੱਚ ਸਹਾਇਕ ਸਕੱਤਰ ਵੀ ਹੈ ਜਿਸ ਤੇ ਮੱਕੜ ਪਿਛਲੇ ਕਈ ਸਾਲਾਂ ਤੋਂ ਮਿਹਰਵਾਨ ਹਨ, ਕਿਉਂਕਿ ਕਮੇਟੀ ਵਿੱਚ ਜੂਨੀਅਰ ਮੁਲਾਜ਼ਮ ਹੋਣ ਦੇ ਬਾਵਜੂਦ ਵੀ ਉਸ ਨੂੰ ਕੰਮ-ਚਲਾਊ ਪ੍ਰਧਾਨ ਨੇ ਵਾਧੂ ਅਖਤਿਆਰੂ ਵੀ ਦੇ ਰੱਖੇ ਹਨ, ਜਿਸ ਕਰਕੇ ਉਹ ਸੀਨੀਅਰਾਂ ਦੀ ਵੀ ਰੱਤੀ ਪ੍ਰਵਾਹ ਨਹੀਂ ਕਰਦਾ। ਉਨਾਂ ਦੋਸ਼ ਲਾਇਆ ਕਿ ਐਵਾਰਡ ਦੇਣ ਵਾਲੇ ਸਮਾਗਮ ਦਾ ਕਰਤਾ-ਧਰਤਾ ਵੀ ਇਹੀ ਪੀ.ਏ. ਹੈ।

ਸਿਰਸਾ ਨੇ ਕਿਹਾ ਕਿ ਇਹੀ ਪਰਮਜੀਤ ਸਿੰਘ ਉਕਤ ਸੰਸਥਾ ਦੇ ਕਈ ਵਾਰ ਪਹਿਲਾਂ ਵੀ ਸਮਾਗਮ ਰਚ ਚੁੱਕਾ ਹੈ ਪਰ ਆਪਣੇ ਕੰਮ-ਚਲਾਊ ਪ੍ਰਧਾਨੂ ਦੀ ਫੁੱਲ ਕ੍ਰਿਪਾ ਸਦਕਾ ਅਜਿਹੇ ਧਾਰਮਿਕ ਸਮਾਗਮਾਂ ਦਾ ਖਰਚਾ ਸਬੰਧਿਤ ਨੇੜਲੇ ਗੁਰਧਾਮ ਦੇ ਪ੍ਰਬੰਧਕਾਂ ਰਾਹੀਂ ਕਰਵਾ ਲਿਆ ਜਾਂਦਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਕੰਮ-ਚਲਾਊ ਪ੍ਰਧਾਨ ਦੀ ਕ੍ਰਿਪਾ ਦ੍ਰਿਸ਼ਟੀ ਸਦਕਾ ਗ੍ਰਾਂਟ ਵੀ ਹਾਸਲ ਹੋ ਰਹੀ ਹੈ। ਉਨਾਂ ਕਿਹਾ ਕਿ ਅਥਾਹ ਸ਼ਰਧਾਵਾਨਾਂ ਦੇ ਚੜਾਵੇ ਦੀ ਸ਼੍ਰ੍ਰੋਮਣੀ ਕਮੇਟੀ ਵੱਲੋਂ ਦੁਰਵਰਤੋਂ ਦੀ ਹੋਰ ਵੱਡੀ ਕੀ ਮਿਸਾਲ ਮਿਲ ਸਕਦੀ ਹੈ। ਉਨਾਂ ਮੰਗ ਕੀਤੀ ਹੈ ਕਿ ਇਸ ਸੰਸਥਾ ਨੂੰ ਹੁਣ ਤੱਕ ਸ਼੍ਰ੍ਰੋਮਣੀ ਕਮੇਟੀ ਵੱਲੋਂ ਮਿਲੀਆਂ ਗ੍ਰਾਟਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਹ ਵੀ ਆਰ.ਟੀ.ਆਈ ਰਾਹੀਂ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਹੋਰਨਾਂ ਪਾਸਿਓਂ ਬਾਬਾ ਨਿਧਾਨ ਸਿੰਘ ਯਾਦਗਾਰੀ ਸੰਸਥਾ ਨੂੰ ਮਿਲੀਆਂ ਗ੍ਰਾਟਾਂ ਦੀ ਜਾਣਕਾਰੀ ਹਾਸਲ ਕਰਕੇ ਲੋਕਾਂ ਦੀ ਕਚਹਿਰੀ ਵਿੱਚ ਰੱਖਣਗੇ।

ਸਿੱਖ ਆਗੂ ਸਿਰਸਾ ਨੇ ਕਿਹਾ ਕਿ ਮੱਕੜ ਦੱਸਣ ਕਿ ਉਨਾਂ ਨੇ ਆਪਣੇ ਸੱਤ ਸਾਲਾਂ ਦੇ ਕਾਰਜਕਾਲ ਜਾਂ ਉਸ ਤੋਂ ਪਹਿਲਾਂ ਕਿਹੜਾ ਕੱਦੂ ਵਿੱਚ ਤੀਰ ਮਾਰਿਆ ਹੈ ਜਿਸ ਕਰਕੇ ਇਹ ਉਮਰ ਭਰ ਲਈ ਐਵਾਰਡ ਹਾਸਲ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਸਲ ਵਿੱਚ ਇਸ ਐਵਾਰਡ ਦੀ ਲਾਲਸਾ ਮੱਕੜ ਨੂੰ ਉਦੋਂ ਦੀ ਜਾਗੀ ਹੈ ਜਦੋਂ ਤੋਂ ਉਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫ਼ਖਰ-ਏ-ਕੌਮ ਦਾ ਐਵਾਰਡ ਦਿਵਾਇਆ ਹੈ। ਇਸ ਕਰਕੇ ਉਸਨੇ ਵੀ ਅਜਿਹਾ ਕੋਈ ਸਨਮਾਨ ਲੈਣ ਲਈ ਜੁਗਤ ਘੜੀ ਹੈ।

ਸਿਰਸਾ ਨੇ ਆਖਿਆ ਕਿ ਮੱਕੜ ਦੱਸੇ ਕਿ ਪੰਥ ਲਈ ਉਸ ਦੀਆਂ ਕੀ ਪ੍ਰਾਪਤੀਆਂ ਹਨ ਸਿਵਾਏ ਇਸ ਦੇ ਕਿ ਮੌਜੂਦਾ ਕਾਰਜਕਾਲ ਦੌਰਾਨ ਉਸ ਦੀ ਨਾਅਹਿਲੀਅਤ ਅਤੇ ਨਲਾਇਕੀ ਕਾਰਨ ਹਰਿਆਣਾ ਵਿੱਚ ਵੱਖਰੀ ਗੁਰਦਵਾਰਾ ਕਮੇਟੀ ਬਣੀ, ਹਾਈਕੋਰਟ ਵਿੱਚ ਸਿੱਖ ਦੀ ਗਲਤ ਪ੍ਰਭਾਸ਼ਾ ਦੇਣ ਸਦਕਾ ਸਹਿਜਧਾਰੀ ਮੁੱਦਾ ਅਦਾਲਤ ਚ ਲਟਕਿਆ, ਕਮੇਟੀ ਦਾ ਨਵਾਂ ਚੁਣਿਆਂ ਹਾਊਸ ਅਮਲ ਵਿੱਚ ਨਹੀਂ ਆ ਸਕਿਆ, ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕਰਕੇ ਸਿੱਖ ਕੌਮ ਨੂੰ ਭੰਬਲਭੂਸੇ ਵਿੱਚ ਪਾਇਆ ਅਤੇ ਸਿੱਖ ਇਤਿਹਾਸ ਨੂੰ ਕਿਤਾਬਾਂ ਵਿੱਚ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।

ਸਿਰਸਾ ਨੇ ਇਹ ਵੀ ਦੋਸ਼ ਲਾਇਆ ਕਿ ਮੱਕੜ ਨੇ ਪਿਛਲੇ ਦਿਨੀਂ 6 ਜੁਲਾਈ ਨੂੰ ਕਾਰਜਕਾਰਨੀ ਦੇ ਫੈਸਲੇ ਨਸ਼ਰ ਕਰਦਿਆਂ ਹਰਿਆਣਾ ਦੀ ਵੱਖਰੀ ਕਮੇਟੀ ਨੂੰ ਛੁਟਿਆਉਣ ਦੇ ਮਨੋਰਥ ਨਾਲ ਗੱਜ-ਵੱਜ ਕੇ ਹਰਿਆਣਾ ਲਈ ਵੱਖਰੀ ਸਬ-ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ, ਪਰ ਤਿੰਨ ਹਫ਼ਤੇ ਬੀਤਣ ਉਪਰੰਤ ਵੀ ਉਸ ਕਮੇਟੀ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਜੋ ਕਿ ਹਰਿਆਣਾ ਦੇ ਸਿੱਖਾਂ ਨੂੰ ਹੋਰ ਗੁੰਮਰਾਹ ਕਰਨ ਵਾਲੀ ਹਰਕਤ ਹੈ ਜਿਸ ਤੋਂ ਇਸ ਕਾਰਜਕਾਰੀ ਪ੍ਰਧਾਨ ਦੀ ਕਹਿਣੀ ਅਤੇ ਕਥਨੀ ਦਾ ਪਤਾ ਚਲਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top