Share on Facebook

Main News Page

‘ਨਾਸਾ’ ਸਪੇਸ ਸੈਂਟਰ ਵਿਖੇ ਸੁਸ਼ੋਭਿਤ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ

- ਨਾਸਾ ਹੈਡਕੁਆਟਰ ਵਿਖੇ ਨਹੀਂ ਰੱਖੇ ਜਾਂਦੇ ਧਾਰਮਿਕ ਗ੍ਰੰਥ - ਮੈਨੇਜਰ

ਔਕਲੈਂਡ-26 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)- ਪਿਛਲੇ ਕਈ ਸਾਲਾਂ ਤੋਂ ਅਖਬਾਰਾਂ ਦੇ ਵਿਚ ਛਪੀਆਂ ਖਬਰਾਂ ਕਿ ਅਮਰੀਕਾ ਸਰਕਾਰ ਦੇ ਸਪੇਸ ਸੈਂਟਰ ‘ਦਾ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਅਡਮਨਿਸਟ੍ਰੇਸ਼ਨ’ ਦੇ ਵਾਸ਼ਿੰਗਟਨ ਸਥਿਤ ਮੁੱਖ ਦਫਤਰ ਦੀ ਸੱਤਵੀਂ ਮੰਜ਼ਿਲ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਨੂੰ ਨਾਸਾ ਅਧਿਕਾਰੀਆਂ ਨੇ ਰੱਦ ਕੀਤਾ ਹੈ।

ਇਸ ਪੱਤਰਕਾਰ ਵੱਲੋਂ ਭੇਜੀ ਈਮੇਲ ਅਤੇ ਨਿਊਜ਼ੀਲੈਂਡ ਵਸਦੇ ਇਕ ਹੋਰ ਵੀਰ ਵੱਲੋਂ ਭੇਜੀ ਈਮੇਲ ਦੇ ਜਵਾਬ ਵਿਚ ਉਨ੍ਹਾਂ ਸਾਫ ਕਿਹਾ ਹੈ ਕਿ ਮੁੱਖ ਦਫਤਰ ਵਿਖੇ ਕੋਈ ਧਾਰਮਿਕ ਗ੍ਰੰਥ ਨਹੀਂ ਰੱਖਿਆ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਸੱਤਵੀਂ ਮੰਜ਼ਿਲ ਉਤੇ ਪ੍ਰਕਾਸ਼ ਕਰਨਾ ਵੀ ਸੱਚ ਨਹੀਂ ਹੈ।

ਇਨ੍ਹਾਂ ਖਬਰਾਂ ਦੇ ਪਿਛੋਕੜ ਉਤੇ ਜਾਇਆ ਜਾਵੇ ਤਾਂ ਪਤਾ ਲਗਦਾ ਹੈ ਕਿ ਅਜਿਹਾ ਪੁਲਾੜ ਵਿਗਿਆਨੀ ਸ੍ਰੀਮਤੀ ਕਲਪਨਾ ਚਾਵਲਾ ਦੇ ਪਿਤਾ ਸ੍ਰੀ ਬੀ. ਐਲ. ਚਾਵਲਾ ਨੇ ਦੱਸਿਆ ਸੀ, ਜਦ ਕਿ ਇਸ ਵਿਚ ਵੀ ਸਚਾਈ ਨਹੀਂ ਜਾਪਦੀ ਕਿ ਉਸਨੇ ਅਜਿਹਾ ਬਿਆਨ ਦਿੱਤਾ ਹੋਵੇ।

ਖ਼ਾਲਸਾ ਨਿਊਜ਼ ਨੇ ਵੀ ਨਾਸਾ ਨੂੰ ਈਮੇਲ ਰਾਹੀਂ ਇਹ ਸਪਸ਼ਟ ਕਰਨ ਲਈ ਈਮੇਲ ਭੇਜੀ, ਜੋ ਹੂਬਹੂ ਥੱਲੇ ਦਿੱਤੀ ਜਾ ਰਹੀ ਹੈ:

(ਨੋਟ: ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚਤਾ ਲਈ, ਨਾਸਾ ਦੀ ਸਟੈਂਪ ਦੀ ਲੋੜ੍ਹ ਨਹੀਂ। ਲੋਕਾਂ ਵਲੋਂ ਇਸ ਤਰ੍ਹਾਂ ਦੀਆਂ ਅਫਵਾਹਾਂ ਪਹਿਲਾਂ ਵੀ ਉੜਾਈਆਂ ਜਾਂਦੀਆਂ ਰਹੀਆਂ ਕਿ ਅਮਰੀਕਾ ਦੇ ਰਾਸ਼ਟਰਪਤੀ ਬੈਰਾਕ ਓਬਾਮਾ ਦੇ ਦਫਤਰ ਵਿੱਚ ਗੁਰੂ ਗੋਬਿੰਦ ਸਿੰਘ ਜੀਦੀ ਤਸਵੀਰ ਲੱਗੀ ਹੈ, ਜੋ ਕਿ ਕੀਤੀ ਹੋਈ ਸੀ। ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਹੋਰ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ, ਜਿਸ ਨਾਲ ਸਿੱਖਾਂ ਦਾ ਆਪਣਾ ਮਜ਼ਾਕ ਉੱਡਦਾ ਹੈ, ਅਤੇ ਕਈ ਲਾਈ ਲੱਗ ਕਥਾਵਾਚਕ ਵੀ ਇਸ ਦੇ ਜ਼ਿੰਮੇਵਾਰ ਹਨ। ਸਾਨੂੰ ਬਿਨਾਂ ਘੋਗ ਪੜਤਾਲ ਕੀਤੇ, ਇਸ ਤਰ੍ਹਾਂ ਦੀਆਂ ਅਫਵਾਹਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। - ਸੰਪਾਦਕ ਖ਼ਾਲਸਾ ਨਿਊਜ਼)

31 Dec 2012 ਨੂੰ ਅਜੀਤ ਜਲੰਧਰ 'ਚ ਛਪੀ ਝੂਠੀ ਖਬਰ

...ਪਰ ਇਹ ਹੈ ਅਸਲੀ ਤਸਵੀਰ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top