ਨਵੀਂ
ਦਿੱਲੀ, 26 ਜੁਲਾਈ- ਹਰਿਆਣਾ ਦੇ ਨਾਮਜ਼ਦ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਹਰਿਆਣਾ
ਸਰਕਾਰ ਵੱਲੋਂ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਮਸਲੇ ’ਤੇ ਕਿਹਾ ਕਿ ਕੇਂਦਰ ਦੇ
ਨਿਰਦੇਸ਼ਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ।
ਸ੍ਰੀ ਸੋਲੰਕੀ ਨੇ ਕਿਹਾ ਕਿ ਉਹ ਕੇਂਦਰ ਵੱਲੋਂ ਐਕਟ ਨੂੰ ਖ਼ਾਰਜ ਕਰਨ
ਦੇ ਨਿਰਦੇਸ਼ਾਂ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਣਗੇ।
ਉਂਜ ਉਨ੍ਹਾਂ ਆਪਣੇ ਵਿਚਾਰਾਂ ਨੂੰ ਨਿੱਜੀ ਰਾਏ ਦੱਸਿਆ ਹੈ।
ਉਨ੍ਹਾਂ ਕਿਹਾ, ‘‘ਹਾਲਾਤ ਨੂੰ ਦੇਖਦਿਆਂ
ਜੇਕਰ ਕੇਂਦਰ ਸਰਕਾਰ ਕੁਝ ਰਾਏ ਦਿੰਦੀ ਹੈ ਤਾਂ ਮੇਰੀ ਇਹ ਨਿੱਜੀ ਰਾਏ ਹੈ ਕਿ ਇਸ ਦਾ ਪਾਲਣ
ਕੀਤਾ ਜਾਣਾ ਚਾਹੀਦਾ ਹੈ।’’
ਸ੍ਰੀ ਸੋਲੰਕੀ ਨੇ ਕਿਹਾ, ‘‘ਰਾਜਪਾਲ
ਬਣਨ ਤੋਂ ਬਾਅਦ ਜੇਕਰ ਇਹ ਮਾਮਲਾ ਮੇਰੇ ਧਿਆਨ ’ਚ ਲਿਆਂਦਾ ਗਿਆ ਤਾਂ ਮੈਂ ਸੰਵਿਧਾਨ
ਮੁਤਾਬਕ ਸਾਰੇ ਪੱਖਾਂ ’ਤੇ ਵਿਚਾਰ ਕਰਾਂਗਾ। ਮੈਂ ਯਕੀਨ ਦਿਵਾਉਂਦਾ ਹਾਂ ਕਿ ਇਸ ਮਾਮਲੇ ’ਚ
ਕੋਈ ਸਿਆਸੀ ਦਖ਼ਲ ਨਹੀਂ ਹੋਏਗਾ।’’
ਮੱਧ ਪ੍ਰਦੇਸ਼ ਤੋਂ ਭਾਜਪਾ ਆਗੂ ਕਪਤਾਨ ਸਿੰਘ ਸੋਲੰਕੀ ਨੇ ਇਹ ਵੀ
ਕਿਹਾ ਕਿ ਵੱਖਰੀ ਗੁਰਦੁਆਰਾ ਕਮੇਟੀ ਬਾਰੇ ਜੇਕਰ ਹੋਰ ਕੋਈ ਰਾਇ ਵੀ ਹੋਈ ਤਾਂ ਉਸ ’ਤੇ ਵੀ
ਵਿਚਾਰ ਕੀਤਾ ਜਾਏਗਾ।
ਟਿੱਪਣੀ:
ਹੁਣ ਬਾਦਲ ਆਪਣੀ ਨਵੀਂ ਚਾਲ ਚਲੂਗਾ... ਕਿਉਂਕਿ ਹੁਣ ਆਰ.ਐਸ.ਐਸ ਦਾ ਹੀ ਬੰਦਾ ਗਵਰਨਰ ਹੈ
ਤੇ ਹਿੰਦੋਸਤਾਨ ਦਾ ਪ੍ਰਧਾਨਮੰਤ੍ਰੀ ਵੀ... ਸੰਪਾਦਕ ਖ਼ਾਲਸਾ
ਨਿਊਜ਼