Share on Facebook

Main News Page

ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਤੇ ਦੀਦਾਰ ਸਿੰਘ ਨਲਵੀ ਸੀਨੀਅਰ ਉਪ ਪ੍ਰਧਾਨ ਚੁਣੇ ਗਏ

ਕੁਰੂਕਸ਼ੇਤਰ 26 ਜੁਲਾਈ (ਮਹੀਪਾਲ ਸਿੰਘ ਵਾਲੀਆ)  : ਹਰਿਆਣਾ ਦੀ ਹੁੱਡਾ ਸਰਕਾਰ ਵਲੋਂ ਹਰਿਆਣਾ ਦੀ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਲ ਪਾਸ ਕਰਨ ਅਤੇ  ਰਾਜਪਾਲ ਵਲੋਂ ਇਸ ਦੀ ਮਨਜ਼ੂਰੀ ਤੋਂ ਬਾਅਦ ਅੱਜ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 40 ਮੈਂਬਰੀ ਹਾਊਸ ਦਾ  ਗਠਨ ਕਰ ਦਿਤਾ ਗਿਆ।

ਵਖਰੀ ਕਮੇਟੀ ਦੇ ਹਾਊਸ ਦੀ ਚੋਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ  ਨਿਖਿਲ ਗਜਰਾਜ, ਸੀਜੇਐਮ ਗਗਨਦੀਪ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀ ਹਾਜ਼ਰੀ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਹਾਊਸ ਦੀ ਚੋਣ ਕੀਤੀ।

ਵਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਦੀ ਚੋਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅਰਦਾਸ ਉਪਰੰਤ ਹੁਕਮਨਾਮਾ ਲਿਆ ਅਤੇ ਹਾਊਸ ਦੀ ਚੋਣ ਵਾਸਤੇ ਬਾਬਾ ਗੁਰਮੀਤ ਸਿੰਘ ਤਿਲੋਕੇਵਾਲ ਨੂੰ ਆਰਜ਼ੀ ਤੌਰ 'ਤੇ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਲਈ ਜਗਦੀਸ਼ ਸਿੰਘ ਝੀਂਡਾ ਦਾ ਨਾਮ ਮੈਂਬਰਾਂ ਨੇ ਰਖਿਆ ਜਿਸ ਦੀ ਤਾਈਦ ਭੁਪਿੰਦਰ ਸਿੰਘ ਅਸੰਧ ਨੇ ਕੀਤੀ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਵਿਰੋਧ ਪ੍ਰਧਾਨ ਚੁਣਿਆ ਗਿਆ।

ਉਪਰੰਤ ਮੰਚ ਦਾ ਸੰਚਾਲਨ ਖ਼ੁਦ ਜਗਦੀਸ਼ ਸਿੰਘ ਝੀਂਂਡਾ ਨੇ ਕਰਦਿਆਂ ਹਾਊਸ ਕੋਲੋਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਨਾਮ ਮੰਗਿਆ ਤਾਂ ਹਾਊਸ ਦੇ ਮੈਂਬਰਾਂ ਨੇ ਇਸ ਲਈ ਦੀਦਾਰ ਸਿੰਘ ਨਲਵੀ ਦਾ ਨਾਮ ਦਸਿਆ ਜਿਸ ਦੀ ਤਾਈਦ ਸੁਰਜੀਤ ਸਿੰਘ ਐਡਵੋਕੇਟ ਨੇ ਕੀਤੀ ਅਤੇ ਨਲਵੀ ਨੂੰ ਸਰਵਸੰਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਵਜੋਂ ਚੁਣ ਲਿਆ ਗਿਆ। ਇਸੇ ਤਰ੍ਹਾਂ ਹੀ ਜਨਰਲ ਸਕੱਤਰ ਜੋਗਾ ਸਿੰਘ ਯਮੁਨਾਨਗਰ, ਜੁਆਇੰਟ ਸਕੱਤਰ ਭੁਪਿੰਦਰ ਸਿੰਘ ਅਸੰਧ, ਮੀਤ ਪ੍ਰਧਾਨ ਹਰਪਾਲ ਸਿੰਘ ਪਾਲੀ ਮਛੋਂਡਾ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਅੰਤਰਮ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਚੱਕੂ, ਜਗਦੇਵ ਸਿੰਘ ਮਟਦਾਦੂ, ਬਲਜੀਤ ਸਿੰਘ ਦਾਦੂਵਾਲ, ਮੋਹਨਜੀਤ ਸਿੰਘ ਪਾਨੀਪਤ, ਸਵਰਨ ਸਿੰਘ ਰਤੀਆ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ।

ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਆਖਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਢਲਾ ਕੰਮ ਹਰਿਆਣਾ ਵਿਚ ਧਰਮ ਪ੍ਰਚਾਰ ਕਰਨਾ ਹੈ ਜਿਸ ਲਈ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੰਤ ਗੁਰਮੀਤ ਸਿੰਘ ਤਲੋਕੇਵਾਲ ਨੂੰ ਚੁਣਿਆ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹਰਿਆਣਾ ਦੀ ਸਿੱਖ ਸੰਗਤ ਨੇ ਜੋ ਜ਼ੁੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਸ ਨੂੰ ਉਹ ਨਿਰਪੱਖ ਹੋ ਕੇ ਈਮਾਨਦਾਰੀ ਨਾਲ ਨਿਭਾਉਣਗੇ।

ਦੀਦਾਰ ਸਿੰਘ ਨਲਵੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਇਜਲਾਸ ਵਿਚ 5 ਵੱਖ ਵੱਖ ਮਤੇ ਸੰਗਤ ਸਾਹਮਣੇ ਰਖੇ ਜਿਸ ਵਿਚ ਪਹਿਲਾ ਹੁੱਡਾ ਸਰਕਾਰ ਦਾ ਧਨਵਾਦ ਦਾ ਸੀ। ਦੂਜਾ ਸਰਬਸੰਮਤੀ ਨਾਲ ਕਾਰਜਕਾਰਨੀ ਦੇ ਗਠਨ 'ਤੇ ਸਮੂਹ ਮੈਂਬਰਾਂ ਦਾ ਧਨਵਾਦ ਦਾ ਸੀ। ਤੀਜਾ ਇਹ ਸੀ ਕਿ ਪੰਜਾਬ ਪੁਨਰਗਠਨ ਐਕਟ 1966 ਤਹਿਤ ਜੋ ਇਹ ਕੰਮ ਕਈ ਵਰ੍ਹੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਜਿਸ ਨੂੰ ਅੱਜ ਸਰਕਾਰ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾ ਸਕਿਆ ਹੈ। ਇਸ ਲਈ ਹਰਿਆਣਵੀ ਸਿੱਖਾਂ ਦਾ ਧਨਵਾਦ ਜਿਨ੍ਹਾਂ ਨੇ ਆਪਣੀ ਲੰਮੀ ਜਦੋਜਹਿਦ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ ਹੈ। ਚੌਥਾ ਹਰਿਆਣਵੀ ਸਿੱਖ ਹਮੇਸ਼ਾ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਕਾਰ ਕਰਦੇ ਹਨ ਅਤੇ ਕਰਦੇ ਰਹਿਣਗੇ, ਇਸ ਲਈ ਕਿਸੇ ਜਥੇਦਾਰ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਬਲਕਿ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਹਰਿਆਣਾ 'ਚ ਸਥਿਤ ਗੁਰਧਾਮਾਂ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੀ ਗਈ ਟਾਸਕ ਫ਼ੋਰਸ ਵਾਪਸ ਬੁਲਾ ਲੈਣੀ ਚਾਹੀਦੀ ਹੈ ਤਾਕਿ ਹਰਿਆਣਾ 'ਚ ਸਥਿਤ ਗੁਰਧਾਮਾਂ ਦੀ ਪਵਿਤਰਤਾ ਕਾਇਮ ਰਹਿ ਸਕੇ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਹਾਊਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹੁਣ ਹਰਿਆਣਾ ਦੀ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਚੁਕੀ ਹੈ ਅਤੇ ਹੁਣ ਇਸ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਨਾਲੋਂ ਵਧੀਆ ਕੰਮ ਕਰੇ ਤਾਕਿ ਜਿਸ ਤਰ੍ਹਾਂ ਅੱਜ ਲੋਕ ਦਿੱਲੀ ਕਮੇਟੀ ਕੋਲੋਂ ਮਸ਼ਵਰਾ ਮੰਗਦੇ  ਹਨ ਕਿ ਅਸੀਂ ਕੀ ਸੁਧਾਰ ਕਰੀਏ, ਇਸ ਤਰ੍ਹਾਂ ਦੀ ਮਿਸਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨੀ ਚਾਹੀਦੀ ਹੈ। ਉਨ੍ਹਾਂ ਕਾਰ ਸੇਵਾ ਵਾਲਿਆਂ ਬਾਬਿਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਅਜੇ ਨਵੇਂ ਕਮੇਟੀ ਕੋਲ ਆਰਥਕ ਪੱਖੋਂ ਕੋਈ ਮਦਦ ਨਹੀਂ ਅਤੇ ਇਸ ਲਈ ਕਾਰ ਸੇਵਾ ਵਾਲੇ ਬਾਬੇ ਕਾਫ਼ੀ ਸਹਿਯੋਗ ਕਰ ਸਕਦੇ ਹਨ ਜਿਨ੍ਹਾਂ ਦੇ ਸਹਿਯੋਗ ਨਾਲ ਸੂਬੇ ਵਿਚ ਮਿਆਰੀ ਸਕੂਲ, ਕਾਲਜ ਅਤੇ ਹਸਪਤਾਲ ਬਣਾਏ ਜਾਣ। ਇਸ ਮੌਕੇ ਉਨ੍ਹਾਂ ਨਾਲ ਮਾਸਟਰ ਸੁਰਜੀਤ ਸਿੰਘ ਚੀਮਾ, ਬਲਦੇਵ ਸਿੰਘ ਚੁਨਾਲਹੇੜੀ, ਸਵਰਨ ਸਿੰਘ ਵੜੈਚ,  ਰਘਬੀਰ ਸਿੰਘ ਚੱਠਾ, ਅਜੈਬ ਸਿੰਘ ਲਾਡਵਾ, ਬਲਵੰਤ ਸਿੰਘ ਫੋਜੀ ਤਲਹੇੜੀ, ਕਸ਼ਮੀਰ ਸਿੰਘ ਲੰਬੜਦਾਰ, ਰਣਧੀਰ ਸਿੰਘ ਕੰਬੋਜ ਆਦਿ ਹਾਜ਼ਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top