Share on Facebook

Main News Page

ਸਹਾਰਨਪੁਰ 'ਚ ਫ਼ਿਰਕੂ ਫ਼ਸਾਦ, ਤਿੰਨ ਮੌਤਾਂ, ਕਈ ਜ਼ਖ਼ਮੀ

ਸਹਾਰਨਪੁਰ (ਯੂ.ਪੀ.), 26 ਜੁਲਾਈ: ਉਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿਚ ਅੱਜ ਜ਼ਮੀਨ ਦੇ ਵਿਵਾਦ ਕਾਰਨ ਦੋ ਤਬਕਿਆਂ ਦਰਮਿਆਨ ਹਿੰਸਕ ਝਗੜਾ ਹੋ ਗਿਆ ਜਿਸ 'ਚ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਕਰੀਬ 19 ਹੋਰ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਸ਼ਹਿਰ ਦੇ ਤਿੰਨ ਇਲਾਕਿਆਂ ਵਿਚ ਕਰਫ਼ਿਊ ਲਗਾ ਦਿਤਾ ਗਿਆ ਹੈ।

ਸਹਾਰਨਪੁਰ ਦੇ ਕਮਿਸ਼ਨਰ ਤਨਵੀਰ ਜਫ਼ਰ ਅਲੀ ਨੇ ਦਸਿਆ ਕਿ ਕੁਤੁਬਸ਼ੇਰ ਇਲਾਕੇ ਵਿਚ ਵਿਵਾਦਤ ਜ਼ਮੀਨ 'ਤੇ ਇਕ ਧਿਰ ਨੇ ਸਵੇਰੇ ਨਿਰਮਾਣ ਕਾਰਜ ਸ਼ੁਰੂ ਕਰ ਦਿਤਾ। ਇਸ ਦੀ ਖ਼ਬਰ ਮਿਲਣ 'ਤੇ ਦੂਜੀ ਧਿਰ ਦੇ ਵਿਅਕਤੀ ਵੀ ਮੌਕੇ 'ਤੇ ਪਹੁੰਚ ਗਏ ਤੇ ਗੱਲਬਾਤ ਤੋਂ ਗੱਲ ਵਧਦੀ-ਵਧਦੀ ਪਥਰਾਅ ਤੇ ਫਿਰ ਗੋਲਾਬਾਰੀ 'ਚ ਤਬਦੀਲ ਹੋ ਗਈ।

ਇਸ ਘਟਨਾ ਵਿਚ ਹਰੀਸ਼ ਕੋਚਰ ਨਾਮਕ ਵਪਾਰੀ ਤੇ ਇਕ ਅਣ-ਪਛਾਤੇ ਵਿਅਕਤੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦਸਿਆ ਕਿ ਹਿੰਸਾ ਦੌਰਾਨ ਇਕ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਲੱਗੀ ਹੈ ਤੇ ਉਸ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਪੀਜੀਆਈ ਭੇਜਿਆ ਗਿਆ ਹੈ। ਸੰਘਰਸ਼ ਵਿਚ ਕਰੀਬ 12 ਹੋਰ ਵਿਅਕਤੀ ਜ਼ਖ਼ਮੀ ਵੀ ਹੋਏ ਹਨ।

ਮੁੱਖ ਸਕੱਤਰ ਅਲੋਕ ਰੰਜਨ ਨੇ ਦਸਿਆ ਕਿ ਸਹਾਰਨਪੁਰ ਦੇ ਤਿੰਨ ਇਲਾਕਿਆਂ ਵਿਚ ਕਰਫ਼ਿਊ ਲਗਾ ਦਿਤਾ ਗਿਆ ਹੈ। ਕਿਸੇ ਨੂੰ ਵੀ ਕਾਨੂੰਨ-ਵਿਵਸਥਾ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਡਾਇਰੈਕਟਰ ਜਨਰਲ (ਕਾਨੂੰਨ-ਵਿਵਸਥਾ) ਮੁਕੁਲ ਗੋਇਲ ਨੇ ਦਸਿਆ ਕਿ ''ਦੋ ਤਬਕਿਆਂ ਵਿਚਾਲੇ ਜ਼ਮੀਨ ਦਾ ਵਿਵਾਦ ਸੀ ਜਿਸ ਕਾਰਨ ਅੱਜ ਦੋਹਾਂ ਧਿਰਾਂ ਵਿਚ ਸੰਘਰਸ਼ ਹੋ ਗਿਆ।''

ਉਨ੍ਹਾਂ ਦਸਿਆ ਕਿ ਇਸ ਸੰਘਰਸ਼ ਵਿਚ ਕਈ ਦੁਕਾਨਾਂ ਸਾੜ ਦਿਤੀਆ ਗਈਆਂ ਹਨ। ਹਾਲਾਤ ਨੂੰ ਕਾਬੂ ਵਿਚ ਕਰਨ ਲਈ ਪੁਲਿਸ ਨੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ। ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਹਿੰਸਾ ਨਾਲ ਸਖ਼ਤੀ ਨਾਲ ਸਿੱਝਣ।

ਸੂਚਨਾ ਵਿਭਾਗ ਦੇ ਪ੍ਰਮੁੱਖ ਸਕੱਤਰ ਨਵਨੀਤ ਸਹਿਗਲ ਨੇ ਕਿਹਾ, ''ਸ਼ਾਸਨ ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਸਹਾਰਨਪੁਰ ਵਿਚ ਹਾਲਾਤ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।'' ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਸ਼ਾਂਤਮਈ ਸਹਾਰਨਪੁਰ ਦਿੱਲੀ ਤੋਂ 170 ਕਿਲੋਮੀਟਰ ਅਤੇ ਰਾਜਧਾਨੀ ਲਖਨਊ ਤੋਂ 560 ਕਿਲੋਮੀਟਰ ਦੂਰ ਹੈ। (ਪੀਟੀਆਈ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top