Share on Facebook

Main News Page

ਬਾਦਲ ਨੇ ਆਪਣੀ ਦੁਰਗਤੀ ਹੁੰਦੀ ਦੇਖ, ਆਪਣੇ ਗ਼ੁਲਾਮ ਕੋਲੋਂ ਅੰਮ੍ਰਿਤਸਰ ਅਤੇ ਕਰਨਾਲ ਵਿਖੇ ਹੋਣ ਵਾਲੇ ਇੱਕਠਾਂ 'ਤੇ ਰੋਕ ਲਾਈ

ਟਿੱਪਣੀ: ਇਹ ਬਾਦਲ ਦਾ ਪੱਪੂ ਸਿੱਖਾਂ ਨੂੰ ਮੂਰਖ ਸਮਝਦਾ ਹੈ, ਸਹਾਰਨਪੁਰ ਦਾ ਤਾਂ ਬਹਾਨਾ ਹੈ, ਬਾਦਲ ਨੇ ਆਪਣੀ ਹੋ ਰਹੀ ਫਜ਼ੀਹਤ ਤੋਂ ਬਚਣ ਲਈ ਇਹ ਮੌਕਾ ਸਾਂਭਿਆ ਹੈ, ਅਤੇ ਸਹਾਰਨਪੁਰ ਵਿਖੇ ਵਾਪਰੀਆਂ ਮੰਦਭਾਗੀ ਘਟਨਾਵਾਂ ਦਾ ਬਹਾਨਾ ਬਣਾ ਲਿਆ। ਜੇ ਇਨ੍ਹਾਂ ਨੂੰ ਐਨਾ ਹੀ ਫਿਕਰ ਹੈ ਸਿੱਖਾਂ ਦਾ ਤਾਂ, ਜਿਹੜੇ ਵਿਹਲੜ ਨਿਹੰਗ ਅਤੇ ਮੱਕੜ ਫੌਜ ਦਾ ਇੱਜੜ ਸ਼ਸਤਰਾਂ, ਬੰਦੂਕਾਂ ਸਮੇਤ ਹਰਿਆਣਾ ਬਿਠਾਇਆ ਹੈ, ਉਨ੍ਹਾਂ ਨੂੰ ਸਹਾਰਪੁਰ ਭੇਜੇ... ਕੀ ਇਹ ਇਜੜ ਸਿਰਫ ਸਿੱਖਾਂ ਦੀ ਪੱਗਾਂ ਲਾਹੁਣ ਨੂੰ ਰਖਿਆ ਹੈ ? - ਸੰਪਾਦਕ ਖ਼ਾਲਸਾ ਨਿਊਜ਼


ਅੰਮ੍ਰਿਤਸਰ, 26 ਜੁਲਾਈ: ਗੁਰਬਚਨ ਸਿੰਘ ਨੇ ਅੱਜ ਕਾਹਲੀ ਨਾਲ ਸੱਦੇ ਇਕ ਪੱਤਰਕਾਰ ਸੰਮੇਲਨ ਦੌਰਾਨ ਅਕਾਲੀ ਦਲ (ਬਾਦਲ) ਵਲੋਂ ਗੁ: ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ਸੱਦੇ 'ਪੰਥਕ' ਇਕੱਠ ਅਤੇ ਹਰਿਆਣਾ ਦੇ ਕਰਨਾਲ ਵਿਚ ਵਖਰੀ ਕਮੇਟੀ ਦੇ ਮੁਦਈਆਂ ਵਲੋ ਬੁਲਾਏ ਇਕੱਠ ਤੇ ਰੋਕ ਲਗਾ ਦਿਤੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਕਾਹਲੀ ਨਾਲ ਸੱਦੇ ਪੱਤਰਕਾਰ ਸੰਮੇਲਨ ਦੌਰਾਨ  ਗੁਰਬਚਨ ਸਿੰਘ ਨੇ ਕਿਹਾ ਕਿ ਕੌਮ ਵਿਚ ਪੈਦਾ ਹੋਏ ਹਾਲਾਤ ਤੋਂ ਅੱਜ ਹਰ ਸਿੱਖ ਚਿੰਤਿਤ ਨਜ਼ਰ ਆ ਰਿਹਾ ਹੈ। ਸਹਾਰਨਪੁਰ ਵਿਖੇ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਬੋਲਦਿਆਂ  ਗੁਰਬਚਨ ਸਿੰਘ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਇਕ ਹੋਰ ਚੁਨੌਤੀ ਲਿਆ ਖੜੀ ਕੀਤੀ ਹੈ। ਅਜਿਹੇ ਵਿਚ ਮੈਂ ਮਹਿਸੂਸ ਕਰਦਾ ਹਾਂ ਕਿ ਕੌਮ ਵਿਚ ਕਿਸੇ ਸੰਭਾਵੀ ਟਕਰਾਅ ਨੂੰ ਹਰ ਹੀਲੇ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦਾ 'ਜਥੇਦਾਰ' ਹੋਣ ਨਾਤੇ ਮੈਂ ਸੱਭ ਧਿਰਾਂ ਨੂੰ ਹੁਕਮ ਕਰਦਾ ਹਾਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਕਰਨਾਲ ਵਿਖੇ ਹੋਣ ਵਾਲੀਆਂ ਕਨਵੈਨਸ਼ਨਾਂ ਨੂੰ ਤੁਰਤ ਰੋਕਿਆ ਜਾਵੇ। 

ਗੁਰਬਚਨ ਸਿੰਘ ਨੇ ਕਿਹਾ ਕਿ ਬਾਅਦ ਵਿਚ ਸਾਰੀਆਂ ਸਬੰਧਤ ਧਿਰਾਂ, ਕੌਮ ਦੇ ਪ੍ਰਤੀਨਿਧਾਂ ਤੇ 'ਜਥੇਦਾਰਾਂ' ਨੂੰ, ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਬਿਠਾ ਕੇ, ਪੈਦਾ ਹੋਈ ਸਥਿਤੀ ਦਾ ਕੋਈ ਯੋਗ ਤੇ ਢੁਕਵਾਂ ਹੱਲ ਲਭਿਆ ਜਾਵੇਗਾ। ਇਸ ਫ਼ੈਸਲੇ ਤੇ ਟਿਪਣੀ ਕਰਦਿਆਂ ਅਕਾਲੀ ਦਲ ਬਾਦਲ ਦੇ ਬੁਲਾਰੇ ਸ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 'ਜਥੇਦਾਰ' ਦਾ ਫ਼ੈਸਲਾ ਸਿਰ ਮੱਥੇ ਹੈ ਤੇ ਸੰਗਤਾਂ ਨੂੰ ਘਰਾਂ ਨੂੰ ਪਰਤਣ ਲਈ ਕਹਿ ਦਿਤਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਸਹਾਰਨਪੁਰ ਜਾ ਰਹੇ ਹਨ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਗੁਰਦਵਾਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ 27 ਜੁਲਾਈ ਨੂੰ ਹੋਣ ਵਾਲਾ ਪੰਥਕ ਇਕੱਠ, ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਏ ਆਦੇਸ਼ ਅਨੁਸਾਰ ਰੱਦ ਕਰ ਦਿਤਾ ਗਿਆ ਹੈ। ਉੁਨ੍ਹਾਂ ਕਿਹਾ ਕਿ ਬੇਸ਼ਕ ਇਹ ਇਕੱਠ ਮੁਲਤਵੀ ਕਰ ਦਿਤਾ ਗਿਆ ਹੈ ਪਰ ਇਸ ਦੇ ਬਾਵਜੂਦ ਸਾਡੀ ਟੇਕ ਕੇਂਦਰ ਸਰਕਾਰ 'ਤੇ ਹੈ ਤੇ ਕੇਂਦਰ ਸਰਕਾਰ ਸਿੱਖਾਂ ਨਾਲ ਇਨਸਾਫ਼ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿਚ ਨਹੀਂ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top