Share on Facebook

Main News Page

ਵਿਹਲੜ ਨਿਹੰਗਾਂ ਨੇ ਹਰਿਆਣਾ ਡੇਰੇ ਲਾਏ
-: ਸੰਪਾਦਕ ਖ਼ਾਲਸਾ ਨਿਊਜ਼

ਕੀ ਕੋਈ ਦੱਸ ਸਕਦਾ ਹੈ ਕਿ ਇਨ੍ਹਾਂ ਨਿਹੰਗਾਂ ਨੇ, ਜਿਹੜੇ ਆਪਣੇ ਆਪ ਨੂੰ ਗੁਰੂ ਕੀ ਲਾਡਲੀ ਫੌਜ ਅਖਵਾਉਂਦੇ ਨੇ, ਕੋਈ ਐਸਾ ਕੰਮ ਕੀਤਾ ਹੋਵੇ ਜਿਹੜਾ ਸਿੱਖੀ ਲਈ ਮਿਸਾਲ ਹੋਵੇ? ਕਿਰਤ ਕਰਨ ਤੋਂ ਭਗੌੜੇ, ਨਸ਼ਾ ਕਰਕੇ ਸਮਾਜ ਵਿੱਚ ਬਦਨਾਮ ਇਹ ਵਿਹਲੜ ਕਿਸਮ ਦੇ ਲੋਕਾਂ ਨੇ ਸਿੱਖੀ ਨੂੰ ਬਦਨਾਮ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ। ਇਨ੍ਹਾਂ ਦੇ ਪਾਏ ਹੋਏ ਮ੍ਹੋਟੇ ਮ੍ਹੋਟੇ ਕੜੇ, ਬੇਹਿਸਾਬ ਵੱਡੇ ਪੱਗੜ, ਸ਼ਸਤਰ ਆਦਿ ਨੇ ਕੋਈ ਪੂਰਨੇ ਪਾਏ ਹਨ? ਪੰਜਾਬ 'ਚ ਸੰਘਰਸ਼ ਦੇ ਦਿਨਾਂ 'ਚ ਇਨ੍ਹਾਂ ਚਕਰਵਰਤੀ, 100 ਕਰੋੜੀ ਦਲਾਂ ਦਾ ਕੋਈ ਯੋਗਦਾਨ ਰਿਹਾ? ਇਨ੍ਹਾਂ ਨੂੰ ਸਿਵਾਏ ਭੰਗ ਘੋਟਣ ਤੋਂ, ਨਜਾਇਜ਼ ਕਬਜ਼ਿਆਂ ਕਰਣ ਤੋਂ, ਹੋਰ ਕੋਈ ਦੂਜਾ ਕੰਮ ਹੈ? ਇਨ੍ਹਾਂ ਦੇ ਹੀ ਨਿਹੰਗ ਸੰਤਾਂ ਸਿੰਘ ਨੇ ਹਿੰਦੋਸਤਾਨੀ ਸਰਕਾਰ ਨਾਲ ਦਲਾਲੀ ਕਰਕੇ ਅਕਾਲ ਤਖ਼ਤ ਦੀ ਇਮਾਰਤ ਨੂੰ ਲੀਪਾ ਪੋਤੀ ਕਰਕੇ ਬਣਾਇਆ, ਜਿਸਨੂੰ ਸਿੱਖ ਕੌਮ ਨੇ ਪ੍ਰਵਾਨ ਨਹੀਂ ਕੀਤਾ, ਅਤੇ ਫਿਰ ਢਾਅ ਦਿੱਤਾ... ਇਹੀ ਹੈ ਇਨ੍ਹਾਂ ਦਾ ਯੋਗਦਾਨ!!!

ਹੁਣ ਇਨ੍ਹਾਂ ਵਿਹਲੜਾਂ ਨੂੰ ਹਰਿਆਣਾ ਦੇ ਗੁਰਦੁਆਰਿਆਂ 'ਤੇ ਕਬਜ਼ੇ ਲਈ ਉਥੇ ਬਿਠਾ ਛਡਿਆ ਹੈ, ਆਪਣੇ ਹੀ ਸਿੱਖ ਭਰਾਵਾਂ 'ਤੇ ਗੋਲ਼ੀਆਂ ਚਲਾਉਣ ਨੂੰ!! ਹੈ ਨਾ ਹਨੇਰਗਰਦੀ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top