Share on Facebook

Main News Page

ਨਿਸ਼ਾਨ-ਏ-ਖਾਲਸਾ ਜੁਗਰਾਜ ਸਿੰਘ ਫੜਿਆ ਗਿਆ ਚੋਰੀ ਦੀ ਗੱਡੀਆਂ ਸਮੇਤ

ਅੰਮ੍ਰਿਤਸਰ 20 ਜੁਲਾਈ (ਜਸਬੀਰ ਸਿੰਘ): ਉਹ ਵੀ ਇੱਕ ਸਮਾਂ ਸੀ ਜਦੋਂ ਅਖੌਤੀ ਜਥੇਬੰਦੀ ਨਿਸ਼ਾਨ-ਏ ਖਾਲਸਾ ਦਾ ਮੁੱਖੀ ਬਾਬਾ ਜੁਗਰਾਜ ਸਿੰਘ ਆਪਣੇ ਆਪ ਨੂੰ ਦਸਮ ਪਾਤਸ਼ਾਹ ਦਾ ਰੂਪ ਤੇ ਕਨੂੰਨ ਨੂੰ ਆਪਣੀ ਜੇਬ ਵਿੱਚ ਦੱਸਦਾ ਸੀ ਅਤੇ ਹੁਣ ਉਹੋ ਅਖੌਤੀ ਬਾਬਾ ਚੋਰੀ ਦੀਆਂ ਮਹਿੰਗੀਆਂ ਗੱਡੀਆਂ ਸਮੇਤ ਕਾਬੂ ਆਉਣ ਕਰਕੇ ਜੇਲ ਦੀਆਂ ਸਲਾਖਾ ਪਿੱਛੇ ਬੰਦ ਹੋ ਗਿਆ ਹੈ। ਆਮ ਲੋਕਾਂ ਦਾ ਦਾਅਵਾ ਹੈ ਕਿ ਜੇ ਕਿਸੇ ਕਿਸਮ ਦੀ ਸਿਆਸੀ ਤੇ ਸਰਕਾਰੀ ਦਖਲ ਅੰਦਾਜੀ ਨਾ ਹੋਈ ਤਾਂ ਉਕਤ ਪਾਖੰਡੀ ਬਾਬੇ ਕੋਲੋ ਹੋਰ ਵੀ ਬਹੁਤ ਕੁਝ ਗੈਰ ਕਨੂੰਨੀ ਸਮਗਰੀ ਬਰਾਮਦ ਹੋ ਸਕਦੀ ਹੈ ਜਿਹੜੀ ਸਮਾਜ ਲਈ ਘਾਤਕ ਸਿੱਧ ਹੋ ਸਕਦੀ ਹੈ।

ਇਲਾਕੇ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੰਨ 2000 ਵਿੱਚ ਜਿਲਾਂ ਮੋਗਾ ਦੇ ਪਿੰਡ ਮਨਾਵਾਂ ਦਾ ਸੋਹਣਾ ਸੁਨੱਖਾ ਨੌਜਵਾਨ ਜੁਗਰਾਜ ਸਿੰਘ ਆਪਣੀ ਚੜਦੀ ਜਵਾਨੀ ਕਾਰਨ ਵਿਗੜੇ ਕਾਕਿਆਂ ਦੀ ਤਰਾਂ ਗਲਤ ਦਿਸ਼ਾ ਵੱਲ ਤੁਰ ਪਿਆ ਤੇ ਜੁਰਮ ਦੀ ਦੁਨੀਆਂ ਵਿੱਚ ਪਹਿਲਾ ਕਦਮ ਧਰ ਸ਼ੈਤਾਨ ਦਾ ਰੂਪ ਧਾਰਨ ਕਰ ਗਿਆ। ਸਬੰਧਤ ਥਾਣੇ ਵਿਚ ਉਸ ਸਮੇਂ ਵੀ ਕਈ ਕੇਸ ਦਰਜ਼ ਹੋਏ, ਪਰ ਕਾਨੂੰਨ ਤੋਂ ਬਚਦਾ ਹੋਇਆ ਬਾਬਿਆਂ ਵਾਲਾ ਭੇਸ ਬਦਲ ਕੇ ਜੁਗਰਾਜ ਸਿੰਘ ਵੱਖਰੀ ਕਿਸਮ ਦੀ ਦਸਤਾਰ ਸਜਾ ਕੇ ਤੇ ਖਾਲਸਾਈ ਬਾਣਾ ਪਾ ਕੇ ਆਪਣੇ ਆਪ ਨੂੰ ਦਸਮ ਪਾਤਸ਼ਾਹ ਦਾ ਰੂਪ ਦੱਸਦਾ ਹੋਇਆ ਜਿਲਾ ਅੰਮ੍ਰਿਤਸਰ ’ਚ ਪੈਦੇ ਪਿੰਡ ਚਾਟੀਵਿੰਡ ਭੰਧੇਰ, ਮੀਰਾਂ ਚੱਕ ਤੇ ਮਾਂਗਾ ਸਰਾਏ ਦੀ ਹੱਦ ਵਿੱਚ ਵੱਸਦੇ ਮਾਮਿਆਂ ਦੇ ਪਿੰਡ ਆ ਕੇ ਰਹਿਣ ਲੱਗ ਪਿਆ। ਇਥੇ ਹੀ ਉਸ ਨੇ ਡੇਰਾ ਬਣਾ ਕੇ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ।

ਇਸ ਦੇ ਕਰਮਕਾਡਾਂ ਵਾਲੇ ਤੌਰ-ਤਰੀਕਿਆਂ ਤੋ ਕਈ ਘਰਾਂ’ਚ ਫਸਾਦ ਖੜੇ ਹੋਏ ਜਿਹਨਾਂ ਕਾਰਨ ਕਈ ਘਰ ਬਰਬਾਦ ਵੀ ਹੋ ਗਏ। ਪਿੰਡਾਂ ਦੇ ਮੋਹਤਬਰਾਂ ਦੀ ਵਿਰੋਧਤਾ ਕਾਰਨ ਉਕਤ ਬਾਬੇ ਨੇ ਕੁੱਝ ਹੋਰ ਵਿਹਲੜ ਲਾਣੇ ਦੇ ਸਹਿਯੋਗ ਨਾਲ ਪਿੰਡੋਂ ਬਾਹਰਵਾਰ ਨਵਾਂ ਡੇਰਾ ਬਣਾਉਣਾ ਸ਼ੁਰੂ ਕਰ ਲਿਆ ਤੇ ਇਸ ਦੀ ਹੋਰ ਚੜਾਈ ਹੋ ਗਈ। ਬਜੁਰਗਾਂ ਦੀ ਕਹਾਵਤ ਸੱਚ ਸਿੱਧ ਹੋਈ ਕਿ ਬੀਬੀਆਂ ਦਾ ਬਾਬਾ ਕਦੇ ਭੁੱਖਾ ਨਹੀਂ ਮਰਦਾ ਤੇ ਇਸ ਦੇ ਡੇਰੇ ਵਿੱਚ ਵੀ ਵਿਸ਼ੇਸ਼ ਪੱਕਵਾਨ ਪੱਕਣੇ ਸ਼ੁਰੂ ਹੋ ਗਏ। ਡੇਰੇ ਨਾਲ ਲਗਦੀ ਪੰਚਾਇਤੀ ਪੈਲੀ ਨੂੰ ਠੇਕੇ ਦੇ ਨਾਮ ਤੇ ਕਬਜੇ ਹੇਠ ਲੈ ਲਿਆ ਤੇ ਕੁਝ ਭਟਕੇ ਹੋਏ ਲੋਕਾਂ ਨੂੰ ਲੁੱਟ-ਲੁੱਟ ਕਿ ਧਰਮ ਦੇ ਨਾਮ ਤੇਇੱਕ ਸਰੋਵਰ ਦੀ ਖੁਵਾਈ ਵੀ ਕਰਵਾ ਲਈ। ਬਾਬਾ ਆਪਣੇ ਲਾਮ ਲਸ਼ਕਰ ਸਮੇਤ ਸ੍ਰੀ ਦਰਬਾਰ ਸਾਹਿਬ ਜਾ ਕੇ ਉਲਟ ਦਿਸ਼ਾ ਵੱਲ ਪਰਿਕਰਮਾਂ ਕਰਦਾ ਤਾਂ ਜੋ ਪਰਿਕਰਮਾਂ ਵਿੱਚ ਮਿਲਦੇ ਲੋਕ ਉਸਦੇ ਚਰਨੀ ਹੱਥ ਲਗਾ ਸਕਣ। ਇਸ ਸਮੇਂ ਸ਼੍ਰੋਮਣੀ ਕਮੇਟੀ ਵਾਲੇ ਨਾ ਦਾਹੁੰਦੇ ਹੋਏ ਕੋਈ ਕਾਰਵਾਈ ਨਾ ਕਰਦੇ ਕਿਉਕਿ ਬਾਬੇ ਦਾ ਕਾਫਲਾ ਕਾਫੀ ਲੰਮਾ ਹੁੰਦਾ ਸੀ। ਬਾਬੇ ਦਾ ਪਗੜੀ ਬਨਣ ਦਾ ਸਟਾਇਲ ਵੀ ਦੁਨੀਆ ਨਾਲੋਂ ਅਲੱਗ ਤਰਾਂ ਦਾ ਹੋਣ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਸੀ।ਬਾਬੇ ਕੋਲ ਇਹ ਆਪਣੇ ਪ੍ਰਚਾਰ ਦਾ ਵਧੀਆ ਸਾਧਨ ਸਾਬਤ ਹੋਇਆ ਤੇ ਉਸ ਨੇ ਇਹ ਵੀ ਗੱਲ ਆਪਣੇ ਚੇਲਿਆਂ ਰਾਹੀਂ ਫੈਲਾਅ ਦਿੱਤੀ ਕਿ ਨਿਸ਼ਾਨ-ਏ-ਖਾਲਸਾ ਦਸਮ ਪਾਤਸਾਹ ਦਾ ਰੂਪ ਹੈ ਅਤੇ ਉਹ ਆਪਣਾ ਕਬਜਾ ਜਲਦ ਹੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਰ ਲਵੇਗਾ ਤੇ ਸਾਰੀ ਸਿੱਖ ਕੌਮ ਨੂੰ ਉੱਥੋਂ ਹੀ ਹੁਕਮਨਾਮਾ ਜਾਰੀ ਕਰਿਆ ਕਰਨਗੇ।

ਸੰਨ 2002 ਵਿਚ ਨਿਸ਼ਾਨ-ਏ-ਖਾਲਸਾ ਦੇ ਮੁਖੀ ਬਾਬਾ ਜੁਗਰਾਜ ਸਿੰਘ ਦੀ ਗੁੰਡਾਗਰਦੀ, ਸਿਆਸੀ ਨੇਤਾਵਾਂ ਤੇ ਸਰਕਾਰੀ ਅਫਸਰਾਂ ਦੀ ਸ਼ਹਿ ਕਾਰਨ ਹੋਰ ਵੀ ਹੱਦ ਤੋਂ ਵੱਧ ਗਈ। ਜਦੋ ਇਸ ਦੇ ਮਮੇਰੇ ਭਰਾ ਵੱਲੋਂ ਔਰਤਾ ਦਾ ਡੇਰੇ ਤੇ ਜਾਣ ਦੀ ਵਿਰੋਧਤਾ ਕੀਤੀ ਤਾਂ ਉਕਤ ਅਖੋਤੀ ਬਾਬੇ ਨੇ ਉਸ ਨੂੰ ਅਗਵਾ ਕਰਵਾਇਆ ਤੇ ਆਪਣੇ ਡੇਰੇ’ਚ ਥੰਮ ਨਾਲ ਬੰਨ ਕੇ ਬੇਤਹਾਸ਼ਾ ਤਸ਼ੱਦਦ ਕੀਤਾ। ਕੁਝ ਮੋਹਤਬਰ ਬੰਦਿਆ ਨੇ ਬੇਹੋਸ਼ੀ ਦੀ ਹਾਲਤ ਵਿੱਚ ਉਸ ਨੌਜਵਾਨ ਨੂੰ ਬਾਬੇ ਦੇ ਚੁੱਗਲ ਵਿਚੋਂ ਛੁਡਵਾਇਆ। ਦਸਿਆ ਜਾਂਦਾ ਹੈ ਕਿ ਕਾਫੀ ਸਮਾਂ ਪਹਿਲਾਂ ਬਟਾਲੇ ਤੋਂ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਕ ਜਿਪਸੀ ਸਮੇਤ ਗੰਨਮੈਨਾਂ ਦੀ ਸੁਰੱਖਿਆ ਵਾ ਬਾਬੇ ਨੂੰ ਦਿੱਤੀ ਤੇ ਉਸ ਵੇਲੇ ਤੋਂ ਹੀ ਕਈ ਹੋਰ ਸਿਆਸਤਦਾਨ ਬਾਬੇ ਦੀ ਪੁਸ਼ਤ-ਪਨਾਹੀ ਕਰਦੇ ਆ ਰਹੇ ਹਨ।

ਬਾਬੇ ਦਾ ਪ੍ਰਭਾਵ(ਡਰ) ਲੋਕਾਂ ਚ ਛੱਡਣ ਲਈ ਹਰਲ-ਹਰਲ ਕਰਦੀਆਂ ਦਰਜਨਾਂ ਗੱਡੀਆ ਪਿੰਡਾਂ ਦੇ ਰਸਤਿਆਂ ਤੇ ਧੂੜਾ ਪੱਟਦੀਆ ਬਾਬੇ ਦੇ ਡੇਰੇ ਆਉਦੀਆ ਜਾਂਦੀਆ ਰਹਿੰਦੀਆ ਸਨ। ਇਸ ਦੇ ਵਿਰੋਧ ਵਿੱਚ ਜਿੱਥੇ ਲੋਕ ਸੜਕਾਂ ਤੇ ਉਤਰਨੇ ਸੁਰੂ ਹੋ ਗਏ ਉਥੇ ਬਾਬੇ ਦੀ ਦਹਿਸ਼ਤ ਦਾ ਸ਼ਿਕਾਰ ਲੋਕਾਂ ਨੇ,ਬਾਬੇ ਖਿਲਾਫ ਪੁਲੀਸ ਕੋਲ ਕਈ ਵਾਰ ਸ਼ਿਕਾਇਤਾਂ ਕੀਤੀਆ ਪਰ ਕੋਈ ਕਾਰਵਾਈ ਨਾ ਹੋਈ। ਅਖੀਰ ਜਦੋ ਲੋਕਾਂ ਦਾ ਸਬਰ ਦਾ ਪਿਆਲਾ ਨੱਕੋ ਨੱਕ ਭਰ ਗਿਆ ਤਾਂ ਅਖੌਤੀ ਬਾਬੇ ਵਿਰੁੱਧ ਇਲਾਕੇ ਭਰ ਦੇ ਲੋਕਾਂ ਨੇ ਅੱਡਾ ਡੱਡੂਆਣਾ ਵਿਖੇ ਇੱਕ ਵੱਡਾ ਧਰਨਾ ਲਗਾਇਆ ਤਾਂ ਜਾ ਕੇ ਪੁਲੀਸ ਦੇ ਕੰਨਾਂ ਤੇ ਜੂੰ ਸਰਕੀ ਤੇ ਪਰਚਾ ਦਰਜ ਕੀਤਾ। ਕਾਰਵਾਈ ਨਾ ਹੁੰਦੀ ਵੇਖ ਐਕਸਨ ਕਮੇਟੀ ਨੇ ਸਰਗਰਮ ਤਰਕਸ਼ੀਲ ਸੁਸਾਇਟੀ ਤੱਕ ਪਹੁੰਚ ਕੀਤੀ। ਤਰਕਸ਼ੀਲ ਸੁਸਾਇਟੀ ਨੇ ਅਖੋਤੀ ਬਾਬੇ ਦੇ ਕੁਕਰਮਾਂ ਦਾ ਕੱਚਾ ਚਿੱਠਾ ਖੋਲਣ ਲਈ ਪੜਤਾਲੀਆ ਟੀਮ ਬਣਾਈ ਜਿਸਨੇ 24 ਘੰਟੇ ਦੇ ਅੰਦਰ-ਅੰਦਰ ਡੇਰੇ ਦੇ ਆਸ ਪਾਸ ਤੇ ਜਿਲਾਂ ਮੋਗਾ ਚ ਇਸਦੇ ਜੱਦੀ ਪਿੰਡ ਮਨਾਵਾ ਤੱਕ ਪਹੂੰਚ ਕੀਤੀ।ਜਿੱਥੇ ਬਾਬੇ ਦੀ ਬਜੁਰਗ ਮਾਤਾ ਤੇ ਇੱਕ ਹੋਰ ਭਰਾਂ ਮਿਲੇ ਅਤੇ ਉਹਨਾਂ ਦੱਸਿਆ ਕਿ ਜੁਗਰਾਜ ਸਿੰਘਉਹਨਾਂ ਦੇ ਕਹਿਣੇ ਤੋ ਬਾਹਰ ਹੈ।ਬਾਬੇ ਦੇ ਜਮਾਤੀ ਲੜਕੇ-ਲੜਕੀਆ, ਸਕੂਲ ਟੀਚਰਾਂ ਸੱਜਣਾ ਸਨੇਹੀਆ ਤੋਂ ਕਈ ਅਹਿਮ ਖੁਲਾਸੇ ਹੋਏ। ਥਾਣੇ ਤੋਂ ਪਤਾ ਲੱਗਾ ਕਿ ਜੁਗਰਾਜ ਸਿੰਘ ਤੇ ਦੋਸ਼ਾ ਹੇਠ ਪਰਚੇ ਦਰਜ ਸਨ ਤੇ ਪੁਲੀਸ ਤੋ ਭਗੋੜਾ ਹੈ।

ਬਾਬੇ ਦੇ ਡੇਰੇ ਨੂੰ ਜਾਂਦੇ ਰਸਤੇ ਨਜਦੀਕ ਗਿੱਲ ਅਨਾਜ ਮੰਡੀ ਵਿੱਚ ਇਲਾਕੇ ਭਰ ਦੀਆ ਪੰਚਾਇਤਾ ਤੇ ਲੋਕਾਂ ਦਾ ਵੱਡਾ ਇਕੱਠ ਹੋਇਆ, ਜਿਥੇ ਤਰਕਸ਼ੀਲਾਂ ਨੇ ਅਖੋਤੀ ਬਾਬੇ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਰਖਿਆ ਤੇ ਉਸਨੂੰ ਸ਼ਕਤੀਆਂ ਦਿਖਾਉਣ ਬਾਰੇ ਚੈਲਿੰਜ ਕੀਤਾ ਕਿ ਜੇ ਉਹ ਆਪਣੇ ਆਪ ਨੂੰ ਦਸਵੇਂ ਪਾਤਸਾਹ ਦਾ ਅਵਤਾਰ ਦਸਦਾ ਹੈ ਤਾਂ ਇਹ ਲੋਕਾਂ ਦੀ ਕਚਿਹਰੀ ਵਿੱਚ ਸਾਬਿਤ ਕਰੇ ਤੇ ਸੁਸਾਇਟੀ ਵੱਲੋ ਰੱਖਿਆ ਦੋ ਲੱਖ ਦਾ ਇਨਾਮ ਵੀ ਜਿੱਤੇ। ਪਰ ਵੇਖੋ ਬਾਬੇ ਦੀ ਚਤੁਰਾਈ, ਉਸਨੇ ਆਪਣੇ ਚਮਚਿਆ ਰਾਹੀ ਸੁਨੇਹਾ ਭੇਜਿਆ ਕਿ ਜੇ ਤਰਕਸ਼ੀਲ ਉਸ ਨੂੰ ਆਉਦੇ ਐਤਵਾਰ ਤੱਕ ਝੂਠਾ ਸਬਿਤ ਕਰ ਦੇਣ ਤਾਂ ਉਹ ਗੱਦੀ ਛੱਡ ਦੇਵੇਗਾ। ਬਾਬੇ ਦੀ ਇਸ ਲਲਕਾਰ ਤੋਂ ਡਰਦਿਆ ਕਈ ਸੱਜਣ ਤਾਂ ਜਰੂਰੀ ਕੰਮ ਕਹਿ ਕੇ ਮੈਦਾਨ ਛੱਡ ਦਿੱਤਾ ਪਰ ਤਰਕਸ਼ੀਲ ਵਾਲੇ ਡੱਟੇ ਰਹੇ।

ਤਰਕਸ਼ੀਲਾ ਨੇ ਦੁਖੀ ਲੋਕਾਂ ਨੂੰ ਬਾਬੇ ਦੀ ਦਹਿਸਤ ਤੋਂ ਨਿਯਾਤ ਦਿਵਾਉਣ ਲਈ ਵੱਖ-ਵੱਖ ਜਥੇਬੰਦੀਆ ਦੇ ਵਰਕਰਾਂ ਤੋਂ ਇਲਾਵਾ ਸਰਗਰਮ ਆਗੂਆ ਦੀ ਇਕ ਪੰਜ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ,ਜਿਸ ਵਿੱਚ ਮੁੱਖ ਤੌਰ ਤੇ ਸਤਨਾਮ ਜੱਜ,ਸੁਰਜੀਤ ਸਿੰਘ ਮੁੱਛਲ,ਬਚਿੱਤਰ ਸਿੰਘ ਤਰਸਿੱਕਾ ਤਰਕਸ਼ੀਲ ਸੁਸ਼ਾਇਟੀ ਚੌਕ ਮਹਿਤਾ, ਕੁਲਦੀਪ ਸਿੰਘ ਰਜਧਾਨ ਦੱਲ ਖਾਲਸਾ, ਦਲਜੀਤ ਸਿੰਘ ਮਹਿਤਾ,ਸਿੱਖ ਮਿਸ਼ਨਰੀ ਕਾਲਜ ਦੇ ਹੋਰ ਸੇਵਾਦਾਰਾਂ ਨੇ,ਬਾਬੇ ਦੇ ਪਾਖੰਡ ਦਾ ਭਾਂਡਾ ਭੰਨਣ ਲਈ ਮੌਕੇ ਦੀ ਜਿਲਾ ਪੁਲਿਸ ਮੁੱਖੀ ਐਸ ਐਸ ਪੀ ਮੈਡਮ ਸ਼ਸ਼ੀਪ੍ਰਭਾ ਦ੍ਰਿਵੇਦੀ ਅੰਮ੍ਰਿਤਸਰ ਨਾਲ ਸੰਪਰਕ ਕਰਕੇ ਇਕੱਠੀ ਕੀਤੀ ਜਾਣਕਾਰੀ ਤੋਂ ਜਾਣੂ ਕਰਵਾਇਆ ਤੇ ਪੁਲੀਸ ਪ੍ਰੋਟੈਕਸ਼ਨ ਦੀ ਮੰਗ ਕੀਤੀ। ਮੈਡਮ ਨੇ ਮੋਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਤਿੰਨ ਬੱਸਾਂ ਵੱਡੀਆਂ ਪੁਲੀਸ ਗਾਰਦ ਦੀਆ ਡੇਰੇ ਦੇ ਆਸ-ਪਾਸ ਲਗਾ ਦਿੱਤੀ ਅਤੇ ਹੈਰਾਨੀ ਦੀ ਹੱਦ ਉਦੋ ਟੱਪ ਗਈ ਜਦੋਂ ਤਿੰਨ ਐਸ ਐਚ ਓਜ ਦੀ ਹਾਜਰੀ ਵਿੱਚ ਇਕ ਖੁਲੇ ਕਮਰੇ ਵਿਚ ਬਾਬੇ ਨਾਲ ਖੁੱਲੀ ਬਹਿਸ ਹੋਈ। ਇਥੇ ਦੱਸਣਯੋਗ ਹੈ ਕਿ ਬਾਬੇ ਦੇ ਬਹੁਤੇ ਸ਼ਰਧਾਲੂ ਕਈ ਕਿਸਮ ਦੇ ਮਾਰੂ ਹਥਿਆਰਾ ਨਾਲ ਲੈਸ ਸਨ। ਇਧਰ ਬਾਬੇ ਨੇ ਆਪਣੇ ਆਪ ਨੂੰ ਸਹੀ ਠਹਿਰਾਉਣ ਲਈ ਪੰਜਾਬ ਦਾ ਲਗਭਗ ਸਾਰਾ ਪ੍ਰਿੰਟ ਤੇ ਇਲੈਕ੍ਰੋਮੀਡੀਆ ਬੁਲਾਇਆ ਹੋਇਆ ਸੀ। ਦਿਲੋਂ ਡਰਿਆ ਤੇ ਉਪਰੋਂ ਆਪਣੀਆਂ ਸੰਗਤਾਂ ਨੂੰ ਬਾਰ-ਬਾਰ ਸਪੀਕਰ ਰਾਹੀ ਕਹਿ ਰਿਹਾ ਸੀ, ‘ਵੇਖਿਉ ਤਰਕਸ਼ੀਲਾਂ ਦੀਆ ਕਿਵੇ ਦੌੜਾਂ ਲਗਦੀਆਂ ਨੇ’

ਪਰ ਜਦੋਂ ਤਰਕਸ਼ੀਲਾਂ ਦੀ ਤਰਕ-ਵਾਰਤਾ ਸੁਰੂ ਹੋਈ ਤਾਂ ਗੁਰੁ ਗੋਬਿੰਦ ਸਿੰਘ ਦਾ ਅਵਤਾਰ ਅਖਵਾਉਣ ਵਾਲੇ ਅਖੌਤੀ ਬਾਬੇ ਨੂੰ ਸਿੱਖੀ ਦੇ ਪੰਜਾਂ ਕਕਾਰਾਂ ਦੇ ਨਾਮ ਹੀ ਭੁੱਲ ਗਏ। ਜਦੋਂ ਦੱਸਾਂ ਗੁਰੂਆਂ ਦੇ ਨਾਮ ਤੇ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਸੁਣਾਉਣ ਲਈ ਕਿਹਾ ਤਾਂ ਉਸ ਅਖੌਤੀ ਅਵਤਾਰ ਨੇ ਕਈ ਵਾਰ ਠੰਡਾ ਪਾਣੀ ਪੀ ਪੀ ਕੇ ਆਪਣੇ ਆਪ ਨੂੰ ਕੰਟਰੋਲ ਕੀਤਾ। ਤਰਕਸ਼ੀਲਾਂ ਤੇ ਮੀਡੀਏ ਦੇ ਸਵਾਲਾਂ ਤੋਂ ਭੜਕਿਆ ਬਾਬਾ ਕਹਿਣ ਲਗ ਪਿਆ ਕਿ ਮੀਡੀਆ ਵਾਲੇ ਵੀ ਤਰਕਸ਼ੀਲਾਂ ਨਾਲ ਰੱਲ ਗਏ ਹਨ। ਅੱਗ ਬੱਬੂਲਾ ਹੋਇਆ ਪਾਖੰਡੀ ਬਾਬਾ ਜੋਰ-ਜੋਰ ਦੀ ਸਿਰ ਪਿੱਟਣ ਲੱਗ ਪਿਆ ਤੇ ਉਸਦੀ ਆਪਣੀ ਹੀ ਕਿਸਮ ਦੀ ਬੰਨੀ ਦਸਤਾਰ ਵੀ ਢਹਿ ਗਈ ।ਅ ਗਲੇ ਦਿਨ ਦੀਆਂ ਸਾਰੀਆਂ ਅਖਬਾਰਾਂ ਟੀ.ਵੀ ਚੈਨਲਾਂ ਨੇ ਪ੍ਰਮੁੱਖਤਾ ਨਾਲ ਖਬਰਾਂ ਨੂੰ ਪ੍ਰਕਾਸ਼ਤ ਕੀਤਾ। ਭਾਂਵੇ ਕਿ ਉਕਤ ਤਰਕਵਾਰਤਾ ਨਾਲ ਅਖੌਤੀ ਬਾਬੇ ਦੇ ਪਾਖੰਡਾਂ ਦਾ ਭਾਂਡਾ ਭੱਜਣ ਨਾਲ ਬਹੁਤ ਹੇਠੀ ਹੋਈ, ਪਰ ਥੋੜੇ ਹੇ ਸਮੇਂ ਵਿਚ ਬਾਬਾ ਇਸ ਗੋਰਖ ਧੰਦੇ ਰਾਹੀਂ ਦਿਨਾਂ ’ਚ ਹੀ ਕਰੋੜਾਂ ਦੀ ਜਇਦਾਦ ਇਕੱਠੀ ਕਰ ਗਿਆ ਜਿਸ ਦੇ ਸਹਾਰੇ ਉਹ ਗਾਹੇ-ਬਗਾਹੇ ਗੈਰ ਜਿਮੇਵਾਰ ਤੇ ਨਸ਼ਈ ਲੋਕਾਂ ਦਾ ਆਗੂ ਬਣ ਕੇ ਮਹਿੰਗੀਆਂ ਗੱਡੀਆਂ ਤੇ ਅਸਲੇ ਸਮੇਤ ਵਿਚਰਦਾ ਰਿਹਾ।ਜਿਹੜਾ ਬਾਬਾ ਕਦੇ ਆਪਣੇ ਆਪ ਨੂੰ ਬ੍ਰਹਮਚਾਰੀ ਦੱਸਦਾ ਸੀ, ਉਸਨੇ ਆਪਣੀ ਹੀ ਇੱਕ ਸ਼ਰਧਾਲੂ ਬੀਬੀ ਨਾਲ ਪ੍ਰੇਮ ਲੀਲਾ ਰਚਾਉਣ ਤੋ ਬਾਅਦ ਰੌਲਾ ਪੈਣ ਉਪਰੰਤ ਤੂਤੀਆ ਵਾਜਿਆ ਨਾਲ ਸ਼ਾਦੀ ਵੀ ਰਚਾ ਲਈ।

ਹੁਣ ਉਹ ਅਖੌਤੀ ਸਾਧ ਪੁਲਿਸ ਜਿਲ•ਾ ਬਟਾਲਾ ਦੇ ਥਾਣਾ ਘੁਮਾਣ ਦੇ ਐਸ ਐਚ ਓ ਹਰਿਕਿਸ਼ਨ ਸਿੰਘ ਵਲੋਂ ਲਗਾਏ ਨਾਕੇ ਦੌਰਾਨ ਮਹਿੰਗੇ ਮੁੱਲ ਦੀਆਂ ਚੋਰੀ ਦੀਆਂ ਅੱਧੀ ਦਰਜਨ ਤੋਂ ਵੱਧ ਗੱਡੀਆਂ ਸਮੇਤ ਅੜਿਕੇ ਆ ਗਿਆ ਹੈ ਤੇ ਥਾਣੇ ਦੀ ਹਵਾਲਾਤ ਤੋ ਬਾਅਦ ਅੱਜ ਉਹ ਗੁਰਦਾਸਪੁਰ ਜੇਲ ਵਿੱਚ ਜੇਲ ਦੀਆ ਰੋਟੀਆ ਖਾ ਰਿਹਾ ਹੈ।

ਆਮ ਲੋਕਾਂ ਦਾ ਕਹਿਣਾ ਹੈ ਕਿ ਜੇ ਇਸ ਬਾਬੇ ਦੀ ਜਇਦਾਦ ਦੀ ਉੱਚ ਪੱਧਰੀ ਜਾਚ ਹੋਵੇ ਤਾਂ ਕਈ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ। ਇੱਥੇ ਇਹ ਵੀ ਗੱਲ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੇ ਕਦੇ ਇਸ ਜਥੇਬੰਦੀ ਵਲੋਂ ਨਿਸ਼ਾਨ-ਏ-ਖਾਲਸਾ ਨਾਮ ਦੀ ਹੁੰਦੀ ਦੁਰਵਰਤੋਂ ਤੇ ਬਾਬੇ ਦੀਆ ਕਾਲੀਆ ਕਰਤੂਤਾ ਦੀ 12-14 ਸਾਲ ਪਹਿਲਾ ਕੋਈ ਖਬਰ ਸਾਰ ਲਈ ਹੁੰਦੀ, ਤਾਂ ਉਹ ਸਿੱਖੀ ਬਾਣੇ ਨੂੰ ਕਲੰਕਿਤ ਨਾ ਕਰ ਸਕਦਾ, ਪਰ ਅਫਸੋਸ਼ ਕਿ ਜਥੇਦਾਰਾਂ ਕੋਲ ਤਾਂ ਵਿਰੋਧੀ ਸੁਰ ਰੱਖਣ ਵਾਲੇ ਸੱਚੇ ਸੁੱਚੇ ਸਿੱਖਾਂ ਨੂੰ ਪੰਥ ਚੋ ਛੇਕਣ ਜਾਂ ਫਿਰ ਉਹਨਾਂ ਨੂੰ ਸ੍ਰ ਦਰਬਾਰ ਸਾਹਿਬ ਵਿੱਚੋ ਕਈ ਪ੍ਰਕਾਰ ਦੇ ਹਮਲੇ ਕਰਕੇ ਬਾਹਰ ਕੱਢਣ ਤੋ ਹੀ ਵਿਹਲ ਨਹੀ ਮਿਲਦੀਂ। ਰੱਬ ਖੈਰ ਕਰੇ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top