Share on Facebook

Main News Page

ਸ਼੍ਰੋਮਣੀ ਕਮੇਟੀ ਚੋਣਾਂ ਵਿਚ ਬਾਦਲਕਿਆਂ ਦੇ ੧੭੦ ਮਸਤ ਹਾਥੀਆਂ ਦਾ ਮੁਕਾਬਲਾ ਦਸਵੇਂ ਪਾਤਸ਼ਾਹ ਦੇ ਭਾਈ ਬਚਿੱਤਰ ਸਿੰਘ ਵਾਂਗੂ "ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ" ਦੇ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਸਿੰਘ ਕਰਨਗੇ
-: ਪ੍ਰਿੰ. ਪਰਵਿੰਦਰ ਸਿੰਘ ਖਾਲਸਾ

* ਇੰਟਰਨੈਸ਼ਨ ਅਖੰਡ ਕੀਰਤਨੀ ਜਥੇ ਸਮੇਤ ਕਈ ਸਿੱਖ ਜਥੇਬੰਦੀਆਂ ਵਲੋਂ ਹਮਾਇਤ ਦਾ ਐਲਾਨ

ਚੰਡੀਗੜ੍ਹ: ਸਿੰਖ ਧਾਰਮਿਕ ਜਥੇਬੰਦੀਆਂ ਦੀ ਸਾਝੀ ਜਥੇਬੰਦੀ "ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ" ਦੇ ਮੁੱਖੀ ਪ੍ਰਿੰ: ਪਰਵਿੰਦਰ ਸਿੰਘ ਖਾਲਸਾ ਨੈ ਪ੍ਰੈਸ ਬਿਆਨ ਰਾਹੀ ਦਸਿਆ ਹੈ ਕਿ ਇਸ ਵਰ੍ਹੇ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਬਾਦਲਕਿਆਂ ਦੇ ੧੭੦ ਮਸਤ ਹਾਥੀਆਂ ਦਾ ਮੁਕਾਬਲਾ ਦਸਵੇਂ ਪਾਤਸ਼ਾਹ ਦੇ ਭਾਈ ਬਚਿਤਰ ਸਿੰਘ ਵਾਂਗੂ ਲਹਿਰ ਦੇ ਨਾਲ ਜੁੜੇ ਤਿਆਰ ਬਰ ਤਿਆਰ ਪੜ੍ਹੇ-ਲਿਖੇ, ਅੰਮ੍ਰਿਤਧਾਰੀ ਸਿੰਘ ਕਰਨਗੇ।

ਉਨ੍ਹਾਂ ਕਿਹਾ ਕਿ ਬਾਦਲਕਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਿਚ ਬਦਲ ਲਿਆ ਹੈ। ਅਤੇ ਇਹ ਪਾਰਟੀ ਆਰ ਆਰ ਐਸ ਦਾ ਵਿੰਗ ਬਣ ਚੁੱਕੀ ਹੈ ਜਿਸ ਦਾ ਭਾਜਪਾ ਨਾਲ ਗਠਜੋੜ ਹੈ। ਕਿਉ ਕਿ ਗੁ: ਐਕਟ ਅਨੁਸਾਰ ਕੋਈ ਭੀ ਸਿਆਸੀ ਪਾਰਟੀ ਸਿਖਾਂ ਦੀ ਗੁਰਦੁਆਰਾ ਧਾਰਮਿਕ ਚੋਣ ਵਿਚ ਹਿੱਸਾ ਨਹੀ ਲੈ ਸਕਦੀ ਇਨ੍ਹਾਂ ਨੂੰ ਕਾਨੂੰਨੀ ਚਾਰਜੋਈ ਕਰਕੇ ਸ਼੍ਰੋਮਣੀ ਕਮੇਟੀ ਚੋਣਾ ਲੜਨ ਤੋ ਰੋਕ ਦਿਤਾ ਜਾਵੇਗਾ।

ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਮੁੱਖੀ ਪ੍ਰਿੰ:ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸਾਰਿਆਂ ੧੭੦ ਸ਼੍ਰੋਮਣੀ ਕਮੇਟੀ ਹਲਕਿਆਂ ਤੇ ਅੰਮ੍ਰਿਤਧਾਰੀ ਗੁਰਸਿਖਾ ਦੀਆਂ ਪੰਜ ਮੈਂਬਰੀ ਧਰਮ ਪ੍ਰਚਾਰ ਕਮੇਟੀਆ ਗੰਠਨ ਕੀਤੇ ਜਾਣ ਦਾ ਸਿਲਸਿਲਾਂ ਮੁਕੰਮਲ ਹੋਣ ਤੋ ਬਾਅਦ ਹਰੇਕ ਕਮੇਟੀ ਹਲਕੇ ਦੀਆ ਸੰਗਤਾਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋ ਮੈਂਬਰ ਸ਼੍ਰੋਮਣੀ ਕਮੇਟੀ ਲਈ ਖੜਿਆ ਕੀਤੇ ਜਾਣ ਵਾਲੇ ਉਮੀਦਵਾਰ ਬਾਰੇ ਦਸਿਆਂ ਜਾਵੇਗਾ।

ਕਮੇਟੀ ਹਲਕੇ ਦੀਆ ਸੰਗਤਾ ਵੱਲੋ ਸਿਲੈਕਸਨ ਕੀਤੇ ਜਾਣ ਤੋ ਬਾਅਦ ਸ਼੍ਰੋਮਣੀ ਕਮੇਟੀ aਮੀਦਵਾਰਾਂ ਦਾ ਐਲਾਨ ਕੀਤਾ ਜਵੇਗਾ, ਇਹ ਸਾਰੀ ਪ੍ਰਕ੍ਰਿਆਂ ਅਗਸਤ ਤੱਕ ਮੁਕੱਮਲ ਕੀਤੇ ਜਾਣ ਦਾ ਨਿਰਣਾਂ ਕੀਤਾ ਗਿਆ ਹੈ ਤਾ ਜੁ ਵੋਟਾ ਬਨਾਉਣ ਤੇ ਭੁਗਤਾਉਣ ਦੀ ਸਾਰੀ ਪ੍ਰਕ੍ਰਿਆਂ ਬਾਰੇ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ ਜਾ ਸਕੇ, ਉਨ੍ਹਾਂ ਕਿਹਾ ਕਿ "ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ" ਦੇ ਪ੍ਰਬਧਕੀ ਢਾਂਚੇ ਦਾ ਐਲਾਨ ਜਲਦੀ ਕੀਤਾ ਜਾਵੇਗਾ।

ਉਨ੍ਹਾਂ  ਇੰਟਰਨੈਸ਼ਲ ਅਖੰਡ ਕੀਰਤਨੀ ਜਥੇ ਦੇ ਮੁੱਖੀ ਭਾਈ ਬਲਦੇਵ ਸਿੰਘ ਅਤੇ ਧਰਮ ਪ੍ਰਚਾਰ ਲਹਿਰ ਦੇ ਪ੍ਰਧਾਨ ਸ਼੍ਰ ਨਿਸਾਨ ਸਿੰਘ ਇਟਲੀ ਤੇ ਹੋਰ ਕਈ ਜਥੇਬੰਦੀਆਂ ਵਲੋ "ਸ਼੍ਰੋਮਣੀ ਗੁਰਮਤਿ ਚੇਤਨਾਂ ਲਹਿਰ" ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਡੱਟ ਕੇ ਸਹਿਯੋਗ ਦੇਣ ਦੇ ਫੈਸਲੇ ਲਈ ਜਥੇਬੰਦੀਆਂ ਦੇ ਆਗੂਆਂ ਅਤੇ ਇੰਟਰਨੈਸ਼ਲ ਅਖੰਡ ਕੀਰਤਨੀ ਜਥੇ ਦੇ ਮੁੱਖੀ ਭਾਈ ਬਲਦੇਵ ਸਿੰਘ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਸਾਰੀਆਂ ਸਿੱਖ ਧਰਮ ਪ੍ਰਚਾਰਕ ਸੇਵਾ ਨਿਭਾਂ ਰਹੀਆਂ ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਸਿੱਖ ਵਿਦਿਅਕ ਸੰਸਥਾਵਾਂ ਤੇ ਸੁਸਾਇਟੀਆਂ ਇਕ ਜੁੱਟ ਹੋ ਜਾਣ ਤਾਂ ਸਿੱਖਾਂ ਦੀ ਨਿਰੋਲ ਧਾਰਮਿਕ ਜਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਕਾਬਜ ਗੰਗੂਆਂ ਚੰਦੂਆਂ ਦੀ ਪੰਥ ਵਿਰੋਧੀ ਬਾਦਲਕਿਆਂ ਦੀ ਟੀਮ ਤੋ ਅਜਾਦ ਕਰਵਾਇਆਂ ਜਾਂ ਸਕਦਾ ਹੈ। ਜਿਸ ਨਾਲ ਆਰ ਐਸ ਐਸ ਵਰਗੀਆਂ ਸਿੱਖ ਮਾਰੂ ਤਾਕਤਾ ਦੇ ਮਾੜੇ ਮਨਸੂਬੇ ਵੀ ਖਤਮ ਹੋ ਜਾਣਗੇ।ਉਨ੍ਹਾਂ ਕਿਹਾਂ ਕਿ ਨਸ਼ਾ ਤੇ ਪਤਿਤਪੁਣੇ ਦੀ ਬੀਮਾਰੀ ਨੂੰ ਪੰਜਾਬ ਵਿਚੋ ਖਤਮ ਕਰਨ ਲਈ "ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ" ਵੱਲੋ ਜੋਰਦਾਰ ਪ੍ਰਭਾਵਸ਼ਾਲੀ ਧਰਮ ਪ੍ਰਚਾਰ ਲਹਿਰ ਸ਼ੁਰੂ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਇਸ ਵਰ੍ਹੇ "ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ" ਸ਼੍ਰੋਮਣੀ ਕਮੇਟੀ ਚੋਣਾਂ ਜਿਤ ਕੇ ਪੰਜਾਬ ਅੰਦਰ ਵੱਸਦੇ ਹਰ ਅੰਮ੍ਰਿਤਧਾਰੀ ਸਿੱਖ ਨੋਜਵਾਨ ਵੀਰ/ਭੈਣ ਨੂੰ ਰੋਜਗਾਰ ਦੇਣ ਦਾ ਪ੍ਰਬਧ ਕਰੇਗੀ ਤੇ ਸ਼੍ਰੋਮਣੀ ਕਮੇਟੀ ਦੀਆਂ ਤੇ ਗੁਰੁ ਸਾਹਿਬਾਨਾਂ ਦੇ ਨਾਂਅ ਤੇ ਚੱਲ ਰਹੀਆਂ ਸਾਰੀਆਂ ਵਿਦਿਅਕ ਸੰਸਥਾਵਾ ਅੰਦਰ ਲੰਗਰ ਤੇ ਪੰਗਤ ਦੀ ਮਰਿਆਦਾ ਬਹਾਲ ਕੀਤੀ ਜਾਵੇਗੀ।ਗੁਰੁ ਘਰਾ ਦੀਆਂ ਸਰਾਵਾਂ ਤੇ ਲੰਗਰਾਂ ਦੇ ਪ੍ਰਬੰਧ ਨੂੰ ਸਹੀ  ਕੀਤਾ ਜਾਵੇਗਾ। ਸ੍ਰੀ ਅਕਾਲ ਤਖਤ ਦੀ ਅਜਾਦ ਹਸਤੀ ਬਰਕਰਾਰ ਰਖੀ ਜਾਵੇਗੀ। ਸ਼੍ਰੋਮਣੀ ਕਮੇਟੀ ਅੰਦਰ ਫੇਲੈ ਭ੍ਰਿਸਟਾਚਾਰ ਦੀ ਜਾਂਚ ਪੜਤਾਲ ਲਈ ਇਕ ਕਮਿਸ਼ਨ ਸਥਾਪਤ ਕੀਤਾ ਜਾਵੇਗਾ। ਪਤਿਤ ਤੇ ਨਸ਼ੇੜੀ ਕਮੇਟੀ ਅਧਿਕਾਰੀਆਂ, ਕਰਮਚਾਰੀਆਂ ਨੂੰ ਸੇਵਾ ਮੁਕਤ ਕੀਤਾ ਜਾਵੇਗਾ।

ਜਾਰੀ ਕਰਤਾ 
ਪਵਨਪ੍ਰੀਤ ਸਿੰਘ ਖਾਲਸਾ 
ਮੀਡੀਆਂ ਇੰਚਾਰਜ 
ਮੋ:੯੮੭੮੦-੧੧੬੭੦,੯੮੭੬੮-੬੩੬੦੬


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top