* ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਿੰਨ ਬੰਦਿਆਂ ਦਾ
ਫੈਸਲਾ ਨਹੀਂ ਸਗੋਂ ਹਰਿਆਣਾ ਵਿਚ ਵਸਦੇ ਲੱਖਾਂ ਸਿੱਖਾਂ ਦਾ ਹੱਕ : ਸ. ਉਪਕਾਰ ਸਿੰਘ
ਫਰੀਦਾਬਾਦ
ਜਸਪ੍ਰੀਤ ਕੌਰ ਫਰੀਦਾਬਾਦ 17 ਜੁਲਾਈ 2014)
ਅਜ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਵਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ
ਜਿਥੇ ਹਰਿਆਣਾ ਦੇ ਸਿੱਖਾਂ ਨੂੰ ਵਧਾਈ ਦਿੱਤੀ ਉਥੇ ਅਖੌਤੀ ਜਥੇਦਾਰ ਵੱਲੋਂ ਹਰਿਆਣਾ
ਗੁਰਦੁਆਰਾ ਕਮੇਟੀ ਦੇ ਸਮਰਥਕ ਝੀਂਡਾ, ਨਲਵੀ ਅਤੇ ਚੱਠਾ ਨੂੰ ਛੇਕ ਦੇਣ ਦੀ ਕਰੜੇ ਸਬਦਾਂ
ਵਿਚ ਨਿੰਦਾ ਕੀਤੀ। ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਆਗੂ
ਸ. ਉਪਕਾਰ ਸਿੰਘ
ਫਰੀਦਾਬਾਦ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਸਿੱਖਾਂ
ਦਾ ਅਧਿਕਾਰ ਹੈ।
ਉਨ੍ਹਾਂ ਸਵਾਲ ਖੜਾ ਕਰਦਿਆਂ ਕਿਹਾ ਕਿ ਪੰਜਾਬ ਤੋਂ ਬਾਹਰਲੇ ਦੋ ਤਖ਼ਤ
ਹਜੂਰ ਸਾਹਿਬ ਅਤੇ ਪਟਨਾ ਸਾਹਿਬ ਵਿਖੇ ਵੀ ਵਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅਤੇ ਉਥੇ
ਦੇ ਜੱਥੇਦਾਰਾਂ ਨਾਲ ਬਹਿ ਕੇ ਅਕਾਲ ਤਖ਼ਤ ਸਕਤਰੇਤ ਵਿਚ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ
ਹਨ। ਕੀ ਜੱਥੇਦਾਰ ਹੁਣ ਉਨ੍ਹਾਂ ਦੇ ਅਹੁਦੇਦਾਰਾਂ ਨੂੰ ਵੀ ਪੰਥ ਵਿਚੋਂ ਛੇਕਣਗੇ ? ੳਂਝ
ਤਾਂ ਦਿੱਲੀ ਕਮੇਟੀ ਵੀ ਸ਼੍ਰੋਮਣੀ ਕਮੇਟੀ ਹੇਠ ਨਹੀਂ ਆਉਂਦੀ ਕੀ ਜੱਥੇਦਾਰ ਦਿੱਲੀ ਕਮੇਟੀ
ਦੇ ਅਹੁਦੇਦਾਰਾਂ ਨੂੰ ਵੀ ਪੰਥ ਵਿਚੋਂ ਛੇਕਣਗੇ ? ਉਨ੍ਹਾਂ ਹਰਿਆਣਾ ਕਮੇਟੀ ਦਾ ਵਿਰੋਧ ਕਰ
ਰਹੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੋਂ ਵੀ ਪੁੱਛਿਆ ਕਿ ਜਿਵੇਂ ਦਿੱਲੀ ਵਿਚ
ਤੁਹਾਨੂੰ ਵਖਰੀ ਕਮੇਟੀ ਦੀ ਲੋੜ ਹੈ ਕੀ ਵਖਰੀ ਕਮੇਟੀ ਹਰਿਆਣਾ ਦੇ ਸਿੱਖਾਂ ਦੀ ਲੋੜ ਨਹੀਂ
? ਜੇ ਨਹੀਂ ਤਾਂ ਤੁਸੀਂ ਵੀ ਐਲਾਨ ਕਰੋ ਕਿ ਅਸੀਂ ਵੀ ਸ਼੍ਰੋਮਣੀ ਕਮੇਟੀ ਵਿਚ ਸ਼ਾਮਲ ਹੋਵਾਂਗੇ
।
ਉਨ੍ਹਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 3
ਬੰਦਿਆਂ ਦਾ ਫੈਸਲਾ ਨਹੀਂ ਸਗੋਂ ਹਰਿਆਣਾ ਵਿਚ ਵਸਦੇ ਲੱਖਾਂ ਸਿੱਖਾਂ ਦਾ ਹੱਕ ਹੈ।
ਸ. ਜਗਜੀਤ ਸਿੰਘ ਨੇ ਕਿਹਾ ਕਿ ਸਿਆਣੇ ਗੁਰਸਿਖਾਂ ਵੱਲੋਂ ਸਰਬੱਤ ਖਾਲਸਾ ਸੱਦ ਕੇ ਹੁਣ ਤੱਕ ਦੇ
ਥੋਪੇ ਗਏ ਸਾਰੇ ਗਲਤ ਹੁਕਮਨਾਮੇ ਰੱਦ ਕਰਨ ਦਾ ਬਿਲਕੁਲ ਢੁਕਵਾਂ ਸਮਾਂ ਹੈ ਅਤੇ ਇਸ ਵਿਚ
ਦੇਰੀ ਨਹੀਂ ਕਰਨੀ ਚਾਹੀਦੀ ।
ਦੁਰਮਤਿ ਸੋਧਕ ਗੁਰਮਤਿ ਲਹਿਰ ਤੋਂ
ਸ. ਹਰਮਿੰਦਰ ਸਿੰਘ ਨੇ ਕਿਹਾ ਕਿ
ਗਿਆਨੀ ਗੁਰਬਚਨ ਸਿੰਘ ਨੇ ਸਾਬਤ ਕੀਤਾ ਕਿ ਉਹ ਸਿਖ ਕੌਮ ਦਾ ਨਹੀਂ ਸਗੋਂ ਬਾਦਲਾਂ ਦਾ
ਗੁਲਾਮ ਹੈ ਅਤੇ ਅਕਾਲ ਤਖਤ ਤੋਂ ਜਾਰੀ ਹੋਣ ਵਾਲੇ ਹੁਕਮਨਾਮੇ ਪੰਥਕ ਹਿਤਾਂ ਲਈ ਨਹੀਂ ਸਗੋਂ
ਬਾਦਲ ਹਿਤਾਂ ਲਈ ਥੋਪੇ ਜਾਂਦੇ ਹਨ ।
ਡਾ. ਅਰਵਿੰਦਰ ਪਾਲ ਸਿੰਘ
ਨੇ ਕਿਹਾ ਕਿ ਹਰਿਆਣੇ ਦੀ ਵਖਰੀ ਗੁਰਦੁਆਰਾ
ਪ੍ਰਬੰਧਕ ਕਮੇਟੀ ਬਣਨ ਨਾਲ ਬਾਦਲਾਂ ਦੇ ਖਜ਼ਾਨੇ ਨੂੰ ਵੱਡਾ ਝਟਕਾ ਲੱਗਿਆ ਹੈ ਇਸ ਕਰਕੇ
ਬੌਖਲਾਹਟ ਵਿਚ ਉਨ੍ਹਾਂ ਕੋਲ ਛੇਕ ਦਿਓ ਵਾਲੇ ਡੰਡੇ ਤੋਂ ਸਿਵਾ ਹੋਰ ਕੁਝ ਨਹੀਂ ਬਚਿਆ ਜੋ
ਉਨ੍ਹਾਂ ਨੇ ਅਪਣੇ ਗੁਲਾਮ ਜੱਥੇਦਾਰਾਂ ਤੋਂ ਮਰਵਾ ਦਿੱਤਾ।