Share on Facebook

Main News Page

ਗੁਰਬਚਨ ਸਿੰਘ ਵੱਲੋਂ ਹਰਿਆਣਾ ਦੇ ਗੁਰਸਿੱਖਾਂ ਨੂੰ ਪੰਥ ਵਿੱਚੋਂ ਛੇਕਣਾ ਮੰਦਭਾਗਾ
-: ਕੇਹਰ ਸਿੰਘ ਮੁਗਲਚੱਕ

* ਪ੍ਰਕਾਸ਼ ਸਿੰਘ ਬਾਦਲ ਦੀ ਤਿਆਗ ਪੱਤਰ ਦੇਣ ਦੀ ਧਮਕੀ ਇੱਕ ਡਰਾਮਾ

ਭਿੱਖੀਵਿੰਡ 18 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)- ਜਿਸ ਤਰ੍ਹਾਂ ਦੇ ਬਿਨ੍ਹਾ ਸਿਰ-ਪੈਰ ਦੇ ਤੁਗਲੱਕ ਸ਼ਾਹੀ ਫੁਰਮਾਨਾਂ ਦੇ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਿਆਣਾ ਦੇ ਗੁਰਸਿੱਖਾਂ ਦੇ ਵਿਰੁੱਧ ਹੁਕਮਨਾਮੇ ਜਾਰੀ ਕਰਕੇ ਉਹਨਾਂ ਨੂੰ ਸਿੱਖ ਕੌਮ ਵਿਚੋਂ ਛੇਕ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਖੁਸ਼ ਕਰ ਸਕਦੇ ਹਨ, ਪਰ ਸੱਚਿਆਂ ਸ਼ਬਦਾਂ ਵਿੱਚ ਗੁਰਬਚਨ ਸਿੰਘ ਸਿੱਖ ਕੌਮ ਤੇ ਪੰਥ ਨੂੰ ਰਸਾਤਲ ਵੱਲ ਨੂੰ ਧੱਕ ਰਹੇ ਹਨ ਅਤੇ ਉਹਨਾਂ ਨੂੰ ਇਸ ਦਾ ਖਮਿਆਜਾ ਭੁਗਤਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।

ਇਹਨਾਂ ਸ਼ਬਦਾ ਦਾ ਪ੍ਰਗਟਾਵਾ ਸਾਬਕਾ ਐਸ.ਪੀ ਤੇ ਸਟੇਟ ਵਿਕਾਸ ਫੋਰਮ ਪੰਜਾਬ (ਰਜਿ:) ਦੇ ਸਟੇਟ ਬਾਡੀ ਮੈਂਬਰ ਕੇਹਰ ਸਿੰਘ ਮੁਗਲਚੱਕ ਨੇ ਕੀਤਾ ਤੇ ਆਖਿਆ ਕਿ ਗਿਆਨੀ ਗੁਰਬਚਨ ਸਿੰਘ ਨੂੰ ਇਹ ਸੋਚਨਾ ਚਾਹੀਦਾ ਹੈ ਕਿ ਸਿੱਖ ਕੌਮ ਨੂੰ ਵੰਡਣ ਵਾਸਤੇ ਪ੍ਰਕਾਸ਼ ਸਿੰਘ ਬਾਦਲ ਦੋਸ਼ੀ ਹੈ, ਕਿਉਕਿ ਜਿਸ ਨੇ ਪੰਜਾਬ ਨੂੰ ਵੰਡਣ ਵਾਸਤੇ ਅੰਦੋਲਨ ਕੀਤੇ, ਕੌਮ ਨੂੰ ਜੇਲਾਂ ਅੰਦਰ ਬੰਦ ਕਰਵਾਇਆ, ਪਰ ਉਹਦੇ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਚੀਚੀ ਨੂੰ ਚੀਰ ਤੱਕ ਨਹੀਂ ਆਇਆ। ਪਤਾ ਨਹੀਂ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਅਚਾਨਕ ਫਿਰ ਹਰਿਆਣਾ ਦੇ ਸਿੱਖਾਂ ਬਾਰੇ ਹੇਜ ਕਿਉਂ ਜਾਗ ਪਿਆ।

ਮੁਗਲਚੱਕ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਤਿਆਗ ਪੱਤਰ ਦੇਣ ਦੀ ਧਮਕੀ ਇੱਕ ਡਰਾਮਾ ਹੈ, ਜਿਹੜਾ ਸਿੱਖ ਕੌਮ ਵਿੱਚ ਹੁਣ ਨਹੀ ਚੱਲ ਸਕਦਾ। ਜੇ ਪ੍ਰਕਾਸ਼ ਸਿੰਘ ਬਾਦਲ ਵਿੱਚ ਏਨੀ ਅਣਖ ਸੀ ਤਾਂ ਉਹ ਲੰਗੜਾ ਪੰਜਾਬੀ ਸੂਬਾ ਪ੍ਰਵਾਨ ਨਾ ਕਰਦਾ ਤੇ ਉਦੋਂ ਉਹ ਹਰਿਆਣਾ ਦੇ ਸਿੱਖਾਂ ਦੀ ਗੱਲ ਕਰਦਾ। ਮੁਕਦੀ ਗੱਲ ਇਹ ਹੈ ਕਿ ਹਰਿਆਣਾ ਸਰਕਾਰ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਾਸਤੇ ਬਿੱਲ ਪਾਸ ਕਰਨਾ ਪਿਆ। ਮੈਂ ਹਰਿਆਣਾ ਦੇ ਉਹਨਾਂ ਸਿੱਖਾਂ ਨੂੰ ਜਿਹਨਾ ਆਪਣਾ ਹੱਕ ਪ੍ਰਾਪਤ ਕੀਤਾ ਹੈ, ਉਹਨਾਂ ਦਾ ਸਵਾਗਤ ਕਰਦਾ ਹਾਂ ਅਤੇ ਯਕੀਨ ਦਿਵਾਉਦਾ ਹਾਂ ਕਿ ਪੰਜਾਬ ਦੇ ਸਿੱਖ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ੍ ਹਨ ਅਤੇ ਅਸੀਂ ਤੁਹਾਡੇ ਨਾਲ ਮਿਲ ਵਰਤਣ ਪੂਰਨ ਸਿੱਖਾਂ ਵਜੋਂ ਜਾਰੀ ਰੱਖਾਂਗੇ, ਭਾਂਵੇ ਜਥੇਦਾਰ ਜਿਸ ਤਰ੍ਹਾਂ ਦਾ ਜੀਅ ਚਾਹੁੰਦਾ ਸਾਡੇ ਵਿਰੁੱਧ ਹੁਕਮਨਾਮਾ ਜਾਰੀ ਕਰਨ, ਸਾਨੂੰ ਕੋਈ ਪ੍ਰਵਾਹ ਨਹੀਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top