Share on Facebook

Main News Page

ਬੁਲੇਟ ਪਰੂਫ ਜੈਕਟਾਂ ਤੇ ਹਥਿਆਰਾਂ ਨਾਲ ਲੈਸ ‘ਗਊ ਰਕਸ਼ਾ ਦਲ ਪੰਜਾਬ’ ਦੇ ਗੁੰਡਿਆਂ ਵਲੋਂ ਘੱਟਗਿਣਤੀ ਫਿਰਕਿਆਂ ’ਚ ਦਹਿਸ਼ਤ ਫੈਲਾਉਣ ਦਾ ਯਤਨ!
-: ਡਾ. ਅਮਰਜੀਤ ਸਿੰਘ ਵਾਸ਼ਿੰਗਟਨ

ਵਾਸ਼ਿੰਗਟਨ (ਡੀ. ਸੀ.) 16 ਜੁਲਾਈ, 2014 – ਲਗਭਗ 6 ਹਫਤੇ ਪਹਿਲਾਂ ਨਰਿੰਦਰ ਮੋਦੀ ਦੀ ਸਰਕਾਰ ਹੋਂਦ ਵਿੱਚ ਆਈ। ਇਸ ਸਮੇਂ ਦੌਰਾਨ ਪੇਸ਼ ਕੀਤਾ ਗਿਆ ਹਿੰਦੂਤਵੀ ਬੱਜਟ, ਉਛਾਲਿਆ ਗਿਆ ਕਸ਼ਮੀਰ ਮੁੱਦਾ, ਭੂਟਾਨ ਦਾ ਭੜਕਾਊ ਦੌਰਾ, ਸਾਰੇ ਭਾਰਤ ਵਿੱਚ ਹਿੰਦੀ ਲਾਗੂ ਕਰਨ ਦਾ ਆਦੇਸ਼, ਦਰਿਆਵਾਂ ਨੂੰ ਆਪਸ ਵਿੱਚ ਜੋੜਨ ਦੇ ਲਈ ਕਈ ਹਜ਼ਾਰ ਕਰੋੜ ਦੀ ਬੱਜਟ ਵਿੱਚ ਰੱਖੀ ਗਈ ਰਕਮ, ਪਟੇਲ, ਮਾਲਵੀਆ, ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਦੀਨ ਦਿਆਲ ਉਪਾਧਿਆਏ (ਸਾਰੇ ਹਿੰਦੂ ਵਿਚਾਰਕ) ਦੇ ਬੁੱਤ ਸਥਾਪਤ ਕਰਨ ਦੀ ਮੁਹਿੰਮ ਆਦਿ ਸਰਕਾਰੀ ਕਾਰਵਾਈਆਂ ਤੋਂ ਜ਼ਾਹਰ ਹੈ ਕਿ ਨਵੇਂ ਹਾਕਮ ਕਿਸ ਤੇਜ਼ੀ ਨਾਲ ਹਿੰਦੂਤਵ ਦੀ ਵਿਚਾਰਧਾਰਾ ਨੂੰ ਲੋਕਾਂ ’ਤੇ ਠੋਸ ਰਹੇ ਹਨ। ਪਰ ਜਿਸ ਤੇਜ਼ੀ ਨਾਲ ਬੀਤੇ ਦੇ ਇਤਿਹਾਸਕ ਦਸਤਾਵੇਜ਼ਾਂ ਨੂੰ ਸਾੜ ਕੇ ਸਵਾਹ ਕਰਨ ਦੀ ਮੁਹਿੰਮ ਵਿੱਢੀ ਗਈ ਹੈ, ਉਹ ਬੜੀ ਹੈਰਾਨ ਕਰਨ ਵਾਲੀ ਹੈ।

ਭਾਰਤੀ ਪਾਰਲੀਮੈਂਟ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੰਨਿਆ ਕਿ ਪਿਛਲੇ ਸਮੇਂ ਦੌਰਾਨ ਲਗਭਗ ਡੇਢ ਲੱਖ ਫਾਈਲਾਂ ਨੂੰ ਸਾੜ ਕੇ ਸਵਾਹ ਕੀਤਾ ਗਿਆ ਹੈ ਤਾਂ ਕਿ ਦਫਤਰਾਂ ਦੀ ‘ਸਫਾਈ’ ਰੱਖੀ ਜਾ ਸਕੇ। ਇਸ ਕੰਮ ਲਈ 500 ਬੰਦਿਆਂ ਨੂੰ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਹੁਕਮ ਹੇਠ, ਵਲੰਟੀਅਰ ਸੇਵਕਾਂ ਰਾਹੀਂ ਫਾਈਲਾਂ ਨੂੰ ਨਸ਼ਟ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਦਫਤਰ ਸਾਫ-ਸੁਥਰੇ ਦਿਸਣੇ ਚਾਹੀਦੇ ਹਨ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਡੇਢ ਲੱਖ ਫਾਈਲਾਂ ਦੀ ਬਿਨਾਂ ਜਾਂਚ-ਪਰਖ ਕੀਤਿਆਂ ਇੰਨੀ ਤੇਜ਼ੀ ਨਾਲ ਕੀਤੀ ਗਈ ਤਬਾਹੀ ਦਾ ਕੀ ਮਕਸਦ ਹੋ ਸਕਦਾ ਹੈ? ਕੀ ਇਹ ਫਾਈਲਾਂ ਦਾ ਪਾਇਆ ਗੰਦ ਮੋਦੀ ਸਰਕਾਰ ਨੂੰ ਹੀ ਨਜ਼ਰ ਆਇਆ, ਪਹਿਲੀਆਂ ਸਰਕਾਰਾਂ ਇਸ ਗੰਦ ਵਿੱਚ ਹੀ ਕੰਮ ਕਰਦੀਆਂ ਰਹੀਆਂ!

ਮੋਦੀ ਸਰਕਾਰ ਦੀ ਇਸ ‘ਮੱਧਕਾਲੀਨ ਜ਼ਾਲਮਾਨਾ ਕਾਰਵਾਈ’ (ਜਦੋਂ ਕਿ ਹਮਲਾਵਰਾਂ ਵਲੋਂ ਕਬਜ਼ਾ ਕਰਨ ਤੋਂ ਬਾਅਦ ਲਾਇਬਰੇਰੀਆਂ ਸਾੜੀਆਂ ਜਾਂਦੀਆਂ ਸਨ। ਜੂਨ-84 ਦੇ ਘੱਲੂਘਾਰੇ ਦੌਰਾਨ ਇਸ ਮਾਨਸਿਕਤਾ ਤਹਿਤ ਹੀ ‘ਸਿੱਖ ਰੈਫਰੈਂਸ ਲਾਇਬਰੇਰੀ’ ਨੂੰ ਲੁੱਟ ਕੇ ਸਾੜਿਆ ਗਿਆ ਸੀ) ’ਤੇ ਪ੍ਰਤੀਕਰਮ ਦੇਂਦਿਆਂ ਕਾਂਗਰਸ ਨੇ ਇਸ ਸਬੰਧੀ ‘ਵਾਈਟ ਪੇਪਰ’ ਜਾਰੀ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਦੇ ਜਨਰਲ ਸਕੱਤਰ ਤੇ ਸਪੋਕਸਮੈਨ ਸ਼ਕੀਲ ਅਹਿਮਦ ਦਾ ਕਹਿਣਾ ਹੈ, ‘‘ਇਹ ਫਾਈਲਾਂ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਸਾੜੀਆਂ ਗਈਆਂ ਹਨ ਤਾਂ ਕਿ ਨਾ-ਖੁਸ਼ਗਵਾਰ ਇਤਿਹਾਸ ਨੂੰ ਭਵਿੱਖ ਦੀਆਂ ਪੀੜੀਆਂ ਤੱਕ ਪਹੁੰਚਣ ਹੀ ਨਾ ਦਿੱਤਾ ਜਾਵੇ। ਇਨ੍ਹਾਂ ਸਾੜੀਆਂ ਗਈਆਂ ਫਾਈਲਾਂ ਵਿੱਚ ਮੋਹਣਦਾਸ ਕਰਮਚੰਦ ਗਾਂਧੀ ਦੀ ਹੱਤਿਆ ਨਾਲ ਸਬੰਧਿਤ ਫਾਈਲਾਂ ਵੀ ਹਨ। ਇਨ੍ਹਾਂ ਵਿੱਚ ਗਾਂਧੀ ਦੀ ਹੱਤਿਆ ਬਾਅਦ ਹੋਈ ਮੰਤਰੀ ਮੰਡਲ ਦੀ ਬੈਠਕ ਦੀ ਕਾਰਵਾਈ ਦੇ ਵੇਰਵੇ ਸਨ, ਇਸ ਮੀਟਿੰਗ ਦੌਰਾਨ ਗ੍ਰਹਿ ਮੰਤਰੀ ਪਟੇਲ ਨੇ ਇਸ ਹੱਤਿਆ ਲਈ ਆਰ. ਐਸ. ਐਸ. ਨੂੰ ਦੋਸ਼ੀ ਦੱਸਦਿਆਂ, ਇਸ ’ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਸੀ। ਬੀਜੇਪੀ ਇਤਿਹਾਸ ਨੂੰ ਪੁੱਠਾ ਗੇੜਾ ਦੇਣਾ ਚਾਹੁੰਦੀ ਹੈ ਅਤੇ ਇਹ ਬੜੀ ਮੰਦਭਾਗੀ ਗੱਲ ਹੈ।’’

 

ਅਸੀਂ ਸਮਝਦੇ ਹਾਂ ਕਿ ਆਰ. ਐਸ. ਐਸ. ਦੇ ਵਿਚਾਰਕਾਂ ਦਾ ਇਹ ਸਪੱਸ਼ਟ ਏਜੰਡਾ ਰਿਹਾ ਹੈ ਕਿ ਜੋ ਕੁਝ ਵੀ ‘ਹਿੰਦੂਤਵੀ ਸਨਾਤਨ ਵਿਚਾਰਧਾਰਾ’ ਦੇ ਅਨੁਕੂਲ ਨਹੀਂ ਹੈ, ਉਹ ਭਾਵੇਂ ਕੋਈ ਧਰਮ ਹੈ ਜਾਂ ਸੰਸਥਾ ਜਾਂ ਗ੍ਰੰਥ ਉਸਨੂੰ ‘ਜੜੋਂ ਉਖਾੜ’ ਸੁੱਟਣਾ ਚਾਹੀਦਾ ਹੈ। ਇਸੇ ਅਸੂਲ ਤਹਿਤ ਭਾਰਤ ’ਚੋਂ ਬੁੱਧ ਧਰਮ ਦਾ ਸਫਾਇਆ ਕੀਤਾ ਗਿਆ। ਅਜੋਕੇ ਦੌਰ ਵਿੱਚ ਇੰਦਰਾ ਗਾਂਧੀ ਵਲੋਂ ਸਿੱਖ ਕੌਮ ’ਤੇ ਵਰਤਾਏ ਜੂਨ-84 ਦੇ ਘੱਲੂਘਾਰੇ ਲਈ, ਵਾਜਪਾਈ ਵਲੋਂ ਉਸਨੂੰ ‘ਦੁਰਗਾ ਮਾਤਾ’ ਦਾ ਖਿਤਾਬ ਦੇਣਾ ਵੀ ਇਸੇ ਸੋਚ ਦੀ ਪੈਦਾਇਸ਼ ਹੈ। ਬਾਬਰੀ ਮਸੀਤ ਨੂੰ ਢਾਹੁਣਾ, ਗੁਜਰਾਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਅਤੇ ਭਾਰਤ ਭਰ ਵਿੱਚ ਇਸਾਈਆਂ, ਦਲਿਤਾਂ, ਆਦਿ-ਵਾਸੀਆਂ ਦੇ ਖਿਲਾਫ ਹਿੰਸਕ ਕਾਰਵਾਈਆਂ ਇਸੇ ਨੀਤੀ ਨੂੰ ਲਾਗੂ ਕਰਦੀਆਂ ਹਨ।

ਹੁਣ ਹਿੰਦੂ ਵਿਚਾਰਕ ‘ਜਾਤ-ਪਾਤੀ ਸਿਸਟਮ’ ਨੂੰ ਠੀਕ ਠਹਿਰਾਉਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ। ‘ਇੰਡੀਅਨ ਕੌਂਸਲ ਆਫ ਹਿਸਟੌਰੀਕਲ ਰਿਸਰਚ’ ਦੇ ਮੋਦੀ ਸਰਕਾਰ ਵਲੋਂ ਥਾਪੇ ਗਏ ਚੇਅਰਮੈਨ ਯੈਲਾਪ੍ਰਗਦਾ ਸੁਦਰਸ਼ਨ ਰਾਓ ਨੇ ਪਿੱਛੇ ਜਿਹੇ ਆਪਣੇ ਇੱਕ ਬਲਾਗ ਵਿੱਚ ਲਿਖਿਆ – ‘ਭਾਰਤੀ ਕਲਚਰ ਦੇ ਹਾਂ-ਪੱਖੀ ਤੱਤ ਬੜੇ ²ਡੂੰਘੇ ਹਨ, ਜਿਨ੍ਹਾਂ ਨੂੰ ਪੁਨਰਜੀਵਤ ਕੀਤਾ ਜਾਵੇਗਾ, ਇਨ੍ਹਾਂ ਵਿੱਚ ਜਾਤਪਾਤੀ ਸਿਸਟਮ ਵੀ ਹੈ। ਪੁਰਾਣੇ ਵਕਤ ਵਿੱਚ ਜਾਤਪਾਤੀ ਸਿਸਟਮ ਬੜਾ ਵਧੀਆ ਚੱਲ ਰਿਹਾ ਸੀ ਅਤੇ ਇਸ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਸੀ। ਇਹ ਕਹਿਣਾ ਬਿਲਕੁਲ ਗਲਤ ਹੈ ਕਿ ਸਮਾਜ ਦੇ ਇੱਕ ਖਾਸ ਵਰਗ ਵਲੋਂ ਸਮਾਜਿਕ ਅਤੇ ਆਰਥਿਕ ਦਰਜਾ ‘ਉ¤ਚਾ’ ਰੱਖਣ ਲਈ ਇਸ ਦੀ ਕੁਵਰਤੋਂ ਕੀਤੀ ਗਈ।’ ‘ਇੰਡੀਅਨ ਕੌਂਸਲ ਆਫ ਹਿਸਟੌਰੀਕਲ ਰਿਸਰਚ’ ਵਲੋਂ ਇਤਿਹਾਸ ਨੂੰ ਨਵੇਂ ਸਿਰਿਓਂ ਲਿਖਵਾਉਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ‘ਇਤਿਹਾਸ’ ਕਿਹੋ ਜਿਹਾ ਹੋਵੇਗਾ। ਕੀ ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਹੈ? ਸਿੱਖਾਂ ਬਾਰੇ ਤਾਂ ਪਹਿਲਾਂ ਹੀ ਆਰ. ਐਸ. ਐਸ. ਵਿਚਾਰਕਾਂ ਦਾ ਕਹਿਣਾ ਹੈ ਕਿ ਅੰਗਰੇਜ਼ਾਂ ਨੇ ਸਿੱਖਾਂ ਨੂੰ ਇੱਕ ਅੱਡ ਧਰਮ ਬਣਾ ਕੇ ਖੜਾ ਕੀਤਾ ਸੀ। ਸਿੱਖ ਪੰਥ ਤਾਂ ਹਿੰਦੂਤਵੀ ਸਮੁੰਦਰ ਵਿਚਲੀ ਇੱਕ ‘ਲਹਿਰ’ ਹੈ, ਇਸ ਤੋਂ ਵਧ ਕੇ ਕੁਝ ਨਹੀਂ।

ਇੱਕ ਪਾਸੇ ਸਰਕਾਰੀ ਪੱਧਰ ’ਤੇ ‘ਇਤਿਹਾਸ ਦੀ ਸਫਾਈ’ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਹਿੰਦੂ ਧਰਮ ਨੂੰ ਅੰਦਰੋਂ ਸ਼ੁੱਧ ਕਰਕੇ ਪੂਰੀ ਤਰ੍ਹਾਂ ‘ਸਨਾਤਨ’ ਬਣਾਉਣ ਲਈ ਦਵਾਰਕਾ ਪੀਠ ਦੇ ਸ਼ੰਕਰਾਚਾਰੀਆ ਸਵਰੂਪਾਨੰਦ ਸਰਸਵਤੀ ਨੇ ‘ਸ਼ੁੱਧਤਾ ਲਹਿਰ’ ਵਿੱਢੀ ਹੋਈ ਹੈ। ਪਿਛਲੇ ਦਿਨੀਂ ਸ਼ੰਕਰਾਚਾਰੀਆ ਨੇ ਕਿਹਾ ਸੀ ਕਿ ਸ਼ਿਰਡੀ ਦਾ ਸਾਈਂ ਬਾਬਾ, ਇੱਕ ਸੁੰਨਤ ਹੋਇਆ, ਮਾਸ ਖਾਣ ਵਾਲਾ ਮੁਸਲਮਾਨ ਫਕੀਰ ਸੀ, ਇਸ ਲਈ ਉਸ ਦੀ ਮੂਰਤੀ ਦੀ ਪੂਜਾ ਨਹੀਂ ਹੋ ਸਕਦੀ! ਸ਼ੰਕਰਾਚਾਰੀਆ ਦੇ ਇਸ ਬਿਆਨ ’ਤੇ ਸਾਈਂ ਬਾਬਾ ਦੇ ਚੇਲਿਆਂ ਨੇ ਕਾਫੀ ਰੋਸ ਪ੍ਰਦਰਸ਼ਨ ਕੀਤੇ। ਫੇਰ ‘ਸਨਾਤਨ ਅਖਾੜਿਆਂ’ ਦੇ ਮੁਖੀ ਨੇ ਧਮਕੀ ਦਿੱਤੀ ਕਿ ਜੇ ਸਾਈਂ ਬਾਬੇ ਦੇ ਚੇਲਿਆਂ ਨੇ ਵਿਰੋਧ ਖਤਮ ਨਾ ਕੀਤੇ ਤਾਂ ਉਹ ਹਥਿਆਰਬੰਦ ਤ੍ਰਿਸ਼ੂਲਧਾਰੀ ‘ਨਾਂਗੇ ਯੋਧਿਆਂ’ ਨੂੰ ਸਭ ਕੁਝ ਤਹਿਸ-ਨਹਿਸ ਕਰਨ ਦਾ ਹੁਕਮ ਦੇਣਗੇ। ਮੀਡੀਆ ਖਬਰਾਂ ਅਨੁਸਾਰ ਡਰ ਦੇ ਇਸ ਮਾਹੌਲ ਵਿੱਚ ਮੰਦਰਾਂ ’ਚੋਂ ਸਾਈਂ ਬਾਬਾ ਦੀਆਂ ਫੋਟੋਆਂ ਅਤੇ ਬੁੱਤ ਹਟਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਗੁਜਰਾਤ ਦੇ ਵਲਸਾਦ ਜ਼ਿਲੇ ਦੇ ਧਰਮਪੁਰ ਕਸਬੇ ਵਿਚਲੇ ਸ਼ਿਵ ਮੰਦਰ ’ਚੋਂ ਸਾਈਂ ਬਾਬਾ ਦੀ ਮੂਰਤੀ ਹਟਾ ਦਿੱਤੀ ਗਈ ਹੈ। ਹੋਰ ਮੰਦਰਾਂ ਵਿੱਚ ਵੀ ਇਹ ਸਿਲਿਸਲਾ ਸ਼ੁਰੂ ਹੋ ਗਿਆ ਹੈ। ਭਾਵੇਂ ਇਸ ਨੂੰ ਹਿੰਦੂ ਧਰਮ ਦਾ ‘ਅੰਦਰੂਨੀ ਮਾਮਲਾ’ ਕਿਹਾ ਜਾ ਸਕਦਾ ਹੈ ਪਰ ਜ਼ਾਹਰ ਹੈ ਕਿ ਦਿੱਲੀ ਵਿੱਚ ‘ਹਿੰਦੂਤਵੀ ਸਰਕਾਰ’ ਦੇ ਹੋਂਦ ਵਿੱਚ ਆਉਣ ਨੇ, ਹਿੰਦੂ ਵਿਚਾਰਧਾਰਾ ਦਾ ਚਾਰੇ ਪਾਸੇ ਬੋਲਬਾਲਾ ਕਰਨ ਦਾ ਮਾਹੌਲ ਸਿਰਜ ਦਿੱਤਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ‘ਨੰਗੀ ਚਿੱਟੀ ਹਿੰਸਾ’ ਦਾ ਇਸਤੇਮਾਲ ਹਿੰਦੂ ਕਾਨੂੰਨ ਦੇ ਤਹਿਤ ਪੂਰੀ ਤਰ੍ਹਾਂ ਜਾਇਜ਼ ਠਹਿਰਾਇਆ ਜਾਏਗਾ।

ਇਸ ਹਿੰਦੂ ਹਿੰਸਕ ਹੱਥਕੰਡਿਆਂ ਦੀ ਅੱਗ ਦੇ ਸ਼ੋਅਲੇ ਪੰਜਾਬ ਵਿੱਚ ਵੀ ਆਪਣੀ ਤੜਕ-ਭੜਕ ਵਿਖਾ ਰਹੇ ਹਨ। ਸੋਸ਼ਲ ਮੀਡੀਏ 'ਤੇ ‘ਗਊ ਰਕਸ਼ਾ ਦਲ-ਪੰਜਾਬ’ ਦੇ ਗੁੰਡਾਨੁਮਾ ਮੈਂਬਰਾਂ ਵਲੋਂ, ਜਿਹੜੇ ਬੁਲੇਟ ਪਰੂਫ ਜੈਕਟਾਂ ਅਤੇ ਹਥਿਆਰਾਂ ਨਾਲ ਲੈਸ ਹਨ, ਗੁੰਡਾਗਰਦੀ ਅਤੇ ਹਿੰਸਾ ਦਾ ਸ਼ਰੇਆਮ ਮੁਜ਼ਾਹਰਾ ਕੀਤਾ ਗਿਆ ਹੈ। ਸੌਦਾ ਸਾਧ ਸਬੰਧੀ ਸਾਧਾਰਣ ਕਵਿਤਾ ਲਿਖਣ ਜਾਂ ਇਸ ਸਬੰਧੀ ਕਿਸੇ ਲਿੰਕ ਨੂੰ ਫੇਸ-ਬੁੱਕ ’ਤੇ ਸਾਂਝਿਆਂ ਕਰਨ ’ਤੇ ਤਾਂ ਪੁਲਿਸ ਕੇਸ ਰਜਿਸਟਰ ਹੋ ਜਾਂਦਾ ਹੈ ਪਰ ਹੁਣ ਤੱਕ ਇਨ੍ਹਾਂ ਅਖੌਤੀ ਗਊ ਰਖਸ਼ਕ ਹਿੰਦੂ ਤਾਲਿਬਾਨਾਂ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ?

ਜ਼ਾਹਰ ਹੈ ‘ਸਈਆਂ ਭਏ ਕੋਤਵਾਲ, ਤੋ ਡਰ ਕਾਹੇ ਕਾ’ ਦਾ ਅਖਾਣ ਅੱਜਕੱਲ ਅੱਖਰ-ਅੱਖਰ ਸੱਚ ਸਾਬਤ ਹੋ ਰਿਹਾ ਹੈ। ਅਸੀਂ ਨਰਿੰਦਰ ਮੋਦੀ ਨੂੰ ‘ਹਿਟਲਰ ਇਨ ਦੀ ਮੇਕਿੰਗ’ ਨਾਲ ਸੰਬੋਧਨ ਕਰਦੇ ਰਹੇ ਹਾਂ। 6 ਹਫਤਿਆਂ ਵਿੱਚ ਭਾਰਤੀ ਲੈਂਡਸਕੇਪ ’ਚ ਹੋਈਆਂ ਤਬਦੀਲੀਆਂ ਸਾਬਤ ਕਰਦੀਆਂ ਹਨ ਕਿ ਭਾਰਤੀ ਸਿਸਟਮ ‘ਨਾਜ਼ੀ ਜਰਮਨੀ’ ਦੇ ਰਸਤੇ ’ਤੇ ਤੁਰ ਪਿਆ ਹੈ। ਘੱਟਗਿਣਤੀਆਂ ਦਾ ਰੱਬ ਹੀ ਰਾਖਾ ਹੈ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top