Share on Facebook

Main News Page

ਕਬਜ਼ੇ, ਹਿੱਕ ਦੀ ਜ਼ੋਰ 'ਤੇ ਕਰਨੇ ਪੈਂਦੇ ਹਨ
-: ਸ. ਪ੍ਰਭਦੀਪ ਸਿੰਘ, ਟਾਈਗਰ ਜਥਾ

ਜਦੋਂ ਕਿਸੇ ਦੇ ਘਰ 'ਤੇ ਨਜਾਇਜ਼ ਕਬਜ਼ਾ ਹੋ ਜਾਵੇ, ਤਾਂ ਉਹ ਕਾਨੂੰਨ ਦਾ ਦਰਵਾਜਾ ਖੜਕਾਉਂਦਾ ਹੈ, ਅਤੇ ਸਮਾਂ ਆਉਣ 'ਤੇ ਮੁਕੱਦਮੇ ਦੀ ਸੁਣਵਾਈ ਅਦਾਲਤ ਭਾਵੇਂ ਪੀੜਤ ਦੇ ਹੱਕ ਵਿੱਚ ਭੀ ਦੇ ਦੇਵੇ, ਪਰ ਫਿਰ ਭੀ ਯਾਦ ਰਹੇ ਕਿ ਅਦਾਲਤਾਂ ਜਾਂ ਕਾਨੂੰਨ ਕਦੇ ਕਬਜ਼ੇ ਲੈ ਕੇ ਨਹੀਂ ਦੇਂਦੀਆਂ, ਇਹ ਤਾਂ ਹਿੱਕ ਦੀ ਜ਼ੋਰ 'ਤੇ ਕਰਨੇ ਪੈਂਦੇ ਹਨ

ਇੰਨ-ਬਿੰਨ ਇਹੋ ਹਲਾਤ ਹਰਿਯਾਣੇ ਵਾਲੇ ਲੀਡਰਾਂ ਦੇ ਹਨ। ਪਿਛਲੇ ਢੇੜ ਦਹਾਕੇ ਤੋਂ ਵੱਖਰੀ ਕਮੇਟੀ ਦਾ ਮੁੱਦਾ ਹੁਣ ਜਦੋਂ ਸਰਕਾਰੀ ਤੌਰ 'ਤੇ ਹੱਲ ਹੋ ਚੁੱਕਾ ਹੈ, ਤਾਂ ਇਹ ਲੀਡਰ ਹੁਣ ਅਗਲੀ ਕਾਰਵਾਈ ਕਰਨ ਤੋਂ ਜਿਹੜੀ ਕਿ ਸਿਰਫ ਇਨ੍ਹਾਂ ਗੁਰਦਵਾਰਿਆਂ ਨੂੰ ਆਪਣੇ ਕੰਟਰੋਲ ਵਿੱਚ ਲੈਣ ਸੰਬੰਧੀ ਹੈ, ਅਵੇਸਲੇ ਜਿਹੇ ਨਜਰ ਆ ਰਹੇ ਹਨ। ਪਰ ਯਾਦ ਰਹੇ ਕਿ ਇਸ ਕਾਰਵਾਈ ਸੰਬੰਧੀ ਹੋਈ ਦੇਰੀ ਹੀ ਹਰਿਯਾਣਾ ਵਾਲੇ ਲੀਡਰਾਂ ਦੀ ਜਿੱਤ ਨੂੰ ਹਾਰ ਵਿੱਚ ਬਦਲ ਦੇਵੇਗੀ

ਮੈਂ ਇੱਕ ਗੱਲ ਹੋਰ ਹਰਿਯਾਣਾ ਦੇ ਮੁੱਖ ਲੀਡਰਾਂ ਸ. ਝੀਂਡਾ, ਸ. ਨਲਵੀ ਤੇ ਸ. ਚੱਠਾ ਜੀ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ, ਕਿ ਤੁਹਾਡਾ ਪੰਗਾ ਹੁਣ ਬਾਦਲਾਂ ਨਾਲ ਪਿਆ ਹੈ। ਧਿਆਨ ਰਹੇ! ਕਿਤੇ ਇਹਨਾਂ ਦੇ ਘਰ ਦੇ ਬਾਹਰ ਬੱਝੇ ਪੰਜ ਕੁੱਤਿਆਂ ਦੀ ਘੂਰੀ ਤੋਂ ਹੀ ਨਾ ਡਰ ਜਾਇਉਜੇ ਹੁਣ ਡਰੇ, ਤਾਂ ਫਿਰ ਰਹਿੰਦੀ ਉਮਰ ਤੱਕ ਡਰਣਾ ਪਵੇਗਾ, ਪਰ ਜੇ ਡੱਟ ਗਏ, ਤਾਂ ਫਿਰ ਸੰਭਾਵਨਾ ਹੈ ਕਿ ਬਹੁਤ ਛੇਤੀ ਹੀ ਇਹ ਅਵਾਰਾ ਬਿਰਤੀ ਵਾਲੇ ਕੂਕਰ ਕਿਸੇ ਵੇਲੇ ਤੁਹਾਡੇ ਦਰਵਾਜੇ 'ਤੇ ਆ ਕੇ ਭੀ ਗੁੜ ਦਾ ਸਵਾਦ ਚੱਖਣਗੇ।

ਟਿੱਪਣੀ:

ਸ. ਪ੍ਰਭਦੀਪ ਸਿੰਘ ਜੀ ਦੀ ਗਲ ਬਿਲਕੁਲ ਵਾਜਿਬ ਹੈ। ਇਹ ਲੜਾਈ ਹੈਗੀ ਤਾਂ ਕਬਜ਼ੇ ਹੈ, ਗੋਲਕ ਦੀ ਹੈ... ਗੋਲਕਾਂ ਦੀ ਕਮਾਈ ਲਈ ਤਾਂ ਬਾਦਲ ਰੋਂਦਾ ਪਿਆ ਹੈ... ਤੇ ਜੇ ਕਬਜ਼ਾ ਕਰਨਾ ਹੈ ਤਾਂ ਜਿਗਰਾ ਚਾਹੀਦਾ ਹੈ... ਨਹੀਂ ਤਾਂ ਮੱਕੜ ਤਾਂ ਆਪਣੀ ਸੈਨਾ ਭੇਜ ਰਿਹਾ ਹੈ... ਇਹ ਕੰਮ ਢਿੱਲੇ ਪਾ ਕੇ ਹੋਣ ਵਾਲਾ ਨਹੀਂ, ਲੰਮੇ ਪੈ ਕੇ ਹੋਣ ਵਾਲਾ ਨਹੀਂ... ਜਦੋਂ ਕੁੱਤਾ ਭੌਂਕਦਾ ਹੈ ਤਾਂ, ਜੇ ਬੰਦਾ ਭੱਜਣ ਲੱਗੇ ਤਾਂ ਫਿਰ ਵੱਡ ਲੈਂਦਾ ਹੈ, ਪਰ ਜੇ ਬੰਦਾ ਖੜਾ ਰਹੇ ਜਾਂ ਡਾਂਗ ਚੱਕ ਲਏ, ਫਿਰ ਚਊਂ ਚਊਂ ਕਰਦਾ ਭੱਜ ਜਾਂਦਾ ਹੈ।

ਇਹ ਹੁਣ ਸ. ਝੀਂਡਾ, ਸ. ਨਲਵੀ ਅਤੇ ਸ. ਚੱਠਾ ਦੀ ਮਰਜ਼ੀ ਹੈ ਕਿ ਬਾਦਲ ਦੇ ਕੂਕਰਾਂ ਕੋਲੋਂ ਲੱਤਾਂ ਵਡਾਉਣੀਆਂ ਹਨ, ਜਾਂ ਡਾਂਗ ਚੱਕਣੀ ਹੈ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top