Share on Facebook

Main News Page

ਬਾਦਲ ਦੀਆਂ ਰਖੈਲਾਂ ਨੇ ਦਿਖਾਈ ਆਪਣੀ ਔਕਾਤ - ਝੀਂਡਾ, ਨਲਵੀ ਤੇ ਚੱਠਾ ਨੂੰ ਪੰਥ ਵਿਚੋਂ ਛੇਕਿਆ

ਅੰਮ੍ਰਿਤਸਰ 16 ਜੁਲਾਈ (ਚਰਨਜੀਤ ਸਿੰਘ) : ਗੁਰਬਚਨ ਸਿੰਘ ਨੇ 'ਫ਼ਤਵਿਆਂ' ਵਾਲੀ ਸੋਚ ਨੂੰ (ਜਿਸ ਨੂੰ ਹੁਣੇ ਹੁਣੇ ਸੁਪ੍ਰੀਮ ਕੋਰਟ ਨੇ ਰੱਦ ਕੀਤਾ ਸੀ) ਹੋਰ ਵੀ ਕਰੜਾ ਰੂਪ ਦੇ ਕੇ, ਹਰਿਆਣੇ ਦੇ ਸਿੱਖ ਲੀਡਰਾਂ ਦੇ ਕਾਨੂੰਨੀ ਤੇ ਸੰਵਿਧਾਨਕ ਹੱਕਾਂ ਉਤੇ ਤਕੜਾ ਵਾਰ ਕਰਦਿਆਂ, ਉਨ੍ਹਾਂ ਕੋਲੋਂ ਸਿੱਖ ਹੋਣ ਦਾ ਹੱਕ ਵੀ ਖੋਹ ਲਿਆ ਤੇ ਉਨ੍ਹਾਂ ਨਾਲ ਕਿਸੇ ਪ੍ਰਕਾਰ ਦੀ ਮਿਲਵਰਤਣ ਕਰਨ ਤੋਂ ਵੀ ਸਿੱਖਾਂ ਨੂੰ ਰੋਕ ਦਿਤਾ। ਹਰਿਆਣਾ ਦੇ ਸਿੱਖ ਆਗੂਆਂ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਅਤੇ ਹਰਿਆਣਾ ਦੇ ਸਿੱਖ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਅੱਜ ਪੰਥ ਵਿਚੋਂ 'ਛੇਕਣ' ਦਾ ਫ਼ੁਰਮਾਨ ਜਾਰੀ ਕਰ ਦਿਤਾ। ਇਨ੍ਹਾਂ ਉਤੇ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਹਰਿਆਣੇ ਦੀ ਵਖਰੀ ਸਿੱਖ ਗੁਰਦਵਾਰਾ ਕਮੇਟੀ ਬਣਾਉਣ ਲਈ ਪੂਰੀ ਵਾਹ ਲਾਈ ਅਤੇ ਇੰਜ ਸਿੱਖਾਂ ਨੂੰ ਵੰਡਣ ਅਤੇ ਸ਼੍ਰ੍ਰੋਮਣੀ ਕਮੇਟੀ ਨੂੰ ਦੁਫਾੜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ।

'ਜਥੇਦਾਰ' ਨੇ ਇਨ੍ਹਾਂ ਕੋਲੋਂ ਸਿੱਖ ਹੋਣ ਦਾ ਮਾਣ ਸਤਿਕਾਰ, ਹੱਕ ਹਕੂਕ ਵਾਪਸ ਲੈਣ ਦਾ ਐਲਾਨ ਕੀਤਾ। ਬੇਹਦ ਅਜੀਬੋ-ਗ਼ਰੀਬ ਤੇ ਨਿਵੇਕਲੀ ਜਿਹੀ ਭਾਸ਼ਾ ਵਿਚ ਜਾਰੀ ਕੀਤੇ ਇਸ ''ਫ਼ੁਰਮਾਨ'' ਵਿਚ 'ਜਥੇਦਾਰ' ਨੇ ਕਿਹਾ ਕਿ ਜਦ ਤਕ ਇਹ ਤਿੰਨੋਂ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਤਨਖ਼ਾਹ ਨਹੀਂ ਲਗਵਾ ਲੈਂਦੇ, ਉਸ ਸਮੇ ਤਕ ਦੇਸ਼ ਵਿਦੇਸ਼ ਦਾ ਕੋਈ ਵੀ ਵਿਅਕਤੀ ਇਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਧਾਰਮਕ, ਰਾਜਨੀਤਕ ਤੇ ਸਮਾਜਕ ਸਬੰਧ ਨਾ ਰੱਖੇ। ਅਪਣਾ ਹੱਕ ਲੈਣ ਦੇ ਦੋਸ਼ ਵਿਚ ਇਨ੍ਹਾਂ ਵਿਅਕਤੀਆਂ ਵਿਰੁਧ ਧਾਰਮਕ ਕਾਰਵਾਈ ਕਰਦਿਆਂ ਜਥੇਦਾਰ ਨੇ ਸਾਰੀਆਂ ਪ੍ਰੰਪਰਾਵਾਂ ਨੂੰ ਵੀ ਅੱਖੋਂ-ਪਰੋਖੇ ਕਰ ਦਿਤਾ। ਕਿਸੇ ਵੀ ਵਿਅਕਤੀ ਵਿਰੁਧ ਸਖ਼ਤ ਫ਼ੈਸਲਾ ਲੈਣ ਤੋਂ ਪਹਿਲਾਂ ਉਸ ਨੂੰ ਅਪਣਾ ਪੱਖ ਰੱਖਣ ਦਾ ਮੌਕਾ ਦਿਤਾ ਜਾਂਦਾ ਹੈ, ਫਿਰ ਤਨਖ਼ਾਹੀਆ ਕਰਾਰ ਦਿਤਾ ਜਾਂਦਾ ਹੈ।

ਅੱਜ ਸਵੇਰੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨਾਲ ਕਰੀਬ 1 ਘੰਟਾ ਬੈਠਕ ਕੀਤੀ। ਇਸ ਮੁਲਾਕਾਤ ਦੇ ਵੇਰਵੇ ਦੇਣ ਤੋਂ ਦੋਵੇ ਧਿਰਾਂ ਇਨਕਾਰੀ ਰਹੀਆਂ ਪਰ ਸਮਝਿਆ ਜਾ ਰਿਹਾ ਹੈ ਕਿ ਸ. ਮੱਕੜ ਨੇ ਮੁੱਖ ਸੇਵਾਦਾਰ ਨੂੰ ਸਪੱਸ਼ਟ ਸ਼ਬਦਾਂ ਵਿਚ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾ ਦਿਤਾ।

ਮੀਟਿੰਗ ਤੋਂ ਬਾਅਦ ਸੰਤ ਸਮਾਜ ਦੇ ਇਕ ਵਫ਼ਦ ਜਿਸ ਦੀ ਅਗਵਾਈ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਭਾਈ ਹਰਨਾਮ ਸਿੰਘ ਕਰ ਰਹੇ ਸਨ, ਨੇ ਮੁੱਖ ਸੇਵਾਦਾਰ ਨਾਲ ਮੁਲਾਕਾਤ ਕਰ ਕੇ ਵਖਰੀ ਹਰਿਆਣਾ ਕਮੇਟੀ ਸਬੰਧੀ ਸੇਵਾਦਾਰ ਨੂੰ ਅਪਣਾ ਮੰਗ ਪੱਤਰ ਦਿਤਾ।

''ਫ਼ੁਰਮਾਨ'' ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਬਚਨ ਸਿੰਘ ਨੇ ਕਿਹਾ, 'ਗੁਰੂ ਪੰਥ ਦੇ ਪ੍ਰਤੀਨਿਧ ਪੰਜ ਜਥੇਦਾਰਾਂ ਦੀ ਹੰਗਾਮੀ ਇਕੱਤਰਤਾ ਵਿਚ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਮੰਗ ਪੱਤਰਾਂ ਉਤੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ।' ਉਨ੍ਹਾਂ ਕਿਹਾ ਕਿ ਜਗਦੀਸ਼ ਸਿੰਘ (ਝੀਂਡਾ), ਦੀਦਾਰ ਸਿੰਘ (ਨਲਵੀ), ਹਰਮੋਹਿੰਦਰ ਸਿੰਘ (ਚੱਠਾ) ਆਦਿ ਨੇ ਮੀਣੇ, ਧੀਰਮੱਲੀਏ, ਮਸੰਦਾਂ ਦੀ ਸੋਚ ਰੱਖਦਿਆਂ ਅਖੌਤੀ 'ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ' ਨੂੰ ਬਣਾਉਣ ਵਿਚ ਨਿਭਾਏ ਰੋਲ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ ਗਿਆ ਸੀ ਪਰ ਇਨ੍ਹਾਂ ਨੇ ਬਹਾਨੇਬਾਜ਼ੀ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਤੌਹੀਨ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਨ੍ਹਾਂ ਵਿਅਕਤੀਆਂ ਨੂੰ ਪੰਥ ਵਿਰੋਧੀ ਕਾਰਵਾਈਆਂ ਤੋਂ ਬਾਜ਼ ਆਉਣ ਲਈ ਵਾਰ-ਵਾਰ ਤਾੜਨਾ ਵੀ ਕੀਤੀ ਗਈ ਪਰ ਇਹ ਇਨ੍ਹਾਂ ਪੰਥ ਵਿਰੋਧ ਕਾਰਵਾਈਆਂ ਤੋਂ ਬਾਜ਼ ਨਹੀਂ ਆਏ ਜਿਸ ਕਾਰਨ ਇਨ੍ਹਾਂ ਤੋਂ ਸਿੱਖ ਹੋਣ ਦਾ ਮਾਣ-ਸਤਿਕਾਰ, ਹੱਕ ਹਕੂਕ ਵਾਪਸ ਲਏ ਜਾਂਦੇ ਹਨ।

ਅੱਜ ਦੀ ਮੀਟਿੰਗ ਵਿਚ ਗੁਰਬਚਨ ਸਿੰਘ ਤੋ ਇਲਾਵਾ, ਮੱਲ ਸਿੰਘ, ਬਲਵੰਤ ਸਿੰਘ ਨੰਦਗੜ੍ਹ, ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੋ ਇਲਾਵਾ ਗਿਆਨੀ ਇਕਬਾਲ ਸਿੰਘ ਵੀ ਹਾਜ਼ਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top