ਚੰਡੀਗੜ੍ਹ,
(16 ਜੁਲਾਈ, ਗੁਰਸ਼ਰਨ ਕੌਰ): "ਜੇਕਰ ਸ਼ਰੋਮਣੀ ਕਮੇਟੀ ਦੀ ਵੰਡ ਨਾ ਰੁਕੀ, ਤਾਂ ਮੇਰੇ ਲਈ
ਇਹ ਮੁੱਖ ਮੰਤਰੀ ਦੀ ਕੁਰਸੀ ਦਾ ਕੋਈ ਅਰਥ ਨਹੀਂ, ਮੈਂ ਤਾਂ ਸ੍ਰੀ ਅਕਾਲ ਤਖ਼ਤ 'ਤੇ ਜਾ ਕੇ
ਸ਼ਹੀਦੀ ਦੇ ਦੇਵਾਂਗਾਂ, ਮੈਂ ਇਹ ਹਾਲਤ ਬਰਦਾਸ਼ਤ ਨਹੀਂ ਕਰ ਸਕਦਾ" ਪ੍ਰਕਾਸ਼ ਸਿੰਘ ਬਾਦਲ ਨੇ
ਕੋਰ ਕਮੇਟੀ ਮੈਂਬਰਾਂ ਨੂੰ ਕਹੇ, ਤਾਂ ਸੁਖਬੀਰ ਬਾਦਲ ਸਮੇਤ ਸਾਰੇ ਮੈਂਬਰ ਹੈਰਾਨ ਹੋ ਗਏ।
ਅੱਖਾਂ ਵਿਚੋਂ ਵਹਿ ਰਹੇ ਅੱਥਰੂ ਪੂੰਝਦਿਆਂ ਬਾਦਲ ਨੇ ਇਹ ਵੀ ਕਿਹਾ
ਕਿ ਉਹ ਇਹ ਗੱਲ ਕਦੇ ਸਹਿਣ ਨਹੀਂ ਕਰ ਸਕਦੇ, ਕਿ ਇਹ ਇਤਿਹਾਸ ਬਣੇ ਕਿ ਉਨ੍ਹਾ ਦੇ ਰਾਜ
ਦੌਰਾਨ ਸ਼ਰੋਮਣੀ ਕਮੇਟੀ ਵੰਡੀ ਗਈ । ਅਸਲ ‘ਚ ਸ. ਬਾਦਲ ਨੂੰ ਸ਼੍ਰੋਮਣੀ ਕਮੇਟੀ ਵੰਡੇ ਜਾਣ
ਦਾ ਦੁੱਖ ਸੀ। ਉਨ੍ਹਾਂ ਕਿਹਾ ਕਿ ਉਹ ਕਦੇ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਣਗੇ ਕਿ ਉਨ੍ਹਾਂ
ਦੇ ਰਾਜ ਦੌਰਾਨ ਸ਼੍ਰੋਮਣੀ ਕਮੇਟੀ ਵੰਡੀ ਗਈ।
ਭਾਵੁਕ ਹੁੰਦੇ ਹੋਏ ਬਾਦਲ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ
ਬੁੱਧਵਾਰ ਨੂੰ ਦਿੱਲੀ ਜਾ ਰਹੇ ਹਨ ਅਤੇ ਜੇਕਰ ਫਿਰ ਵੀ ਇਸ ਮਾਮਲੇ ਦਾ ਕੋਈ ਹੱਲ ਨਾ
ਨਿਕਲਿਆ ਤਾਂ ਉਹ ਵੱਡਾ ਕਦਮ ਚੁੱਕਣਗੇ। ਉਨ੍ਹਾਂ ਦੀ ਹਾਲਤ ਨੂੰ ਦੇਖ ਕੇ ਕਮੇਟੀ ਮੈਂਬਰਾਂ
ਨੇ ਅੰਦਾਜ਼ਾ ਲਗਾਇਆ ਕਿ ਉਹ ਅੰਦਰੋਂ ਕਿੰਨੇ ਦੁਖੀ ਹਨ। ਕਰੀਬ 5 ਘੰਟੇ ਚੱਲੀ ਕੋਰ ਕਮੇਟੀ
ਦੀ ਇਸ ਮੀਟਿੰਗ ‘ਚ ਬਾਦਲ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਹ ਪੰਥ ਨੂੰ ਦੋਫਾੜ ਕਰਾਉਣ
ਦਾ ਕਲੰਕ ਆਪਣੇ ਸਿਰ ਨਹੀਂ ਲੈਣਾ ਚਾਹੁੰਦੇ।
ਟਿੱਪਣੀ: ਸਿੱਖੋ!!! ਇਸ ਗੱਦਾਰ
ਬਾਦਲ ਦੇ ਕਹਿਣੇ 'ਤੇ ਨਾ ਜਾਇਓ, ਇਹ ਕੱਲ ਮਰਦਾ, ਅੱਜ ਮਰੇ... ਜਿਨਾਂ ਨੁਕਸਾਨ ਸਿੱਖਾਂ
ਦਾ ਇਸ ਗੱਦਾਰ ਨੇ ਕੀਤਾ ਹੈ, ਸਿੱਖ ਇਤਿਹਾਸ 'ਚ ਸ਼ਾਇਦ ਹੀ ਕਿਸੇ ਨੇ ਕੀਤਾ ਹੈ... ਇਸ
ਸਿਰਫ ਇਸਦਾ ਡਰਾਮਾ ਹੈ, ਜੇ ਹੈ ਹਿੰਮਤ ਤਾਂ ਕੁਰਸੀ ਛੱਡ, ਆਪਣੇ ਪੁੱਤ ਨੂੰ ਦੇਣ ਦੀ ਬਜਾਏ
ਕਿਸੇ ਹੋਰ ਨੂੰ ਦੇ... ਸਿੱਖੋ, ਇਹ ਨਾ ਸਮਝ ਲਇਓ ਕਿ ਇਹ ਸਿੱਖੀ ਲਈ ਰੋਂਦਾ ਹੈ, ਗੋਲਕ
ਖੁਸ ਰਹੀ ਹੈ, ਇਸ ਲਈ ੜੀਂਗਣ ਡਿਆ ਹੈ...
ਸੰਪਾਦਕ ਖ਼ਾਲਸਾ ਨਿਊਜ਼