ਓ ਨਹੀਂ, ਭਗਤ ਕਬੀਰ ਨਹੀਂ ਨੀਵੀਂ ਜ਼ਾਤ ਦਾ।
ਗੱਲ ਕਿ ਭਗਤ ਕਬੀਰ ਤਾਂ ਹਿਦੁੰਸਤਾਨ ਦੀ
ਹਿੱਕ 'ਤੇ ਪੈਦਾ ਹੋਇਆ ਓਹ ਸੂਰਮਾ ਹੈ, ਜਿਨ੍ਹੇਂ ਬਨਾਰਸ ਦੀ ਧਰਤੀ ਤੇ ਜੁਲਾਹਿਆਂ ਦੇ ਘਰੇ
ਪੈਦਾ ਹੋ ਕੇ, ਕ੍ਰਾਂਤੀਕਾਰੀ ਵੀਚਾਰਾਂ ਰਾਹੀਂ ਬ੍ਰਾਹਮਣੀ ਕਰਮ ਕਾਂਡੀ ਜਾਲ ਤੋਂ ਲੋਕਾਈ
ਨੂੰ ਆਜ਼ਾਦ ਕਰਾਉਣ ਲਈ ਸਿਰ ਧੜ ਦੀ ਬਾਜ਼ੀ ਤਾਂ ਬੇਸ਼ਕ ਲਾ ਦਿੱਤੀ, ਪਰ ਕਦੇ ਝੋਲੀ ਚੁੱਕ
ਪੁਜਾਰੀਆਂ ਅਤੇ ਸਮੇਂ ਦੀ ਹਕੂਮਤ ਅਗੇ ਗੋਡੇ ਨੀਂ ਟੇਕੇ।
ਮੈਂ ਸਿਰਫ ਆਪ ਪਾਠਕਾਂ ਦਾ ਧਿਆਨ ਇਕ ਇਹੋ ਜਿਹੀ ਬਿਮਾਰੀ ਵੱਲ ਲੈ ਕੇ ਜਾ ਰਿਹਾ ਹਾਂ ਜਿਸਦਾ
ਇਲਾਜ ਅੱਜ ਦੇ ਸਮੇਂ ਵਿਚ ਲਾ ਇਲਾਜ਼ ਜਿਹਾ ਹੋ ਗਿਆ ਹੋ ਹੋਇਆ ਹੈ, ਪਰ ਭਗਤ ਕਬੀਰ ਜੀ ਵੈਦ
ਬਣ ਕੁਨੈਨ ਦੀਆਂ ਕੌੜੀਆਂ, ਪਰ ਰੋਗ ਠੀਕ ਕਰਨ ਲਈ ਲਾਹੇਵੰਦ ਗੋਲੀਆਂ ਨਾਲ ਇਸ ਬਿਮਾਰੀ ਨੂੰ
ਠੀਕ ਕਰਦੇ ਹਨ।
ਬ੍ਰਾਹਮਣ ਕਹਿੰਦਾ ਕਿ ਸ੍ਰਿਸ਼ਟੀ ਕੇ ਰਚਿੲਤਾ ਬ੍ਰਹਮਾ ਜੀ ਹੈਂ, ਔਰ ਉਨ ਕੇ ਮੱਥੇ ਸੇ
ਬ੍ਰਾਹਮਣ, ਔਰ ਬਾਜੂਯੋਂ ਸੇ ਖਤ੍ਰੀ, ਪਟੋਂ ਮੇ ਵੈਸ, ਔਰ ਸੂਦਰ ਪੇਰੋਂ ਸੇ ਪੇਦਾ ਕੀਏ
ਹੈਂ... ਕਿੰਨੀ ਵੱਡੀ ਗੱਪ ਤੇ ਝੂਠ ਬੋਲਿਆ ਧਰਮ ਦੇ ਨਾਂ 'ਤੇ। ਜਿਸ ਮਾਂ ਨੇ ਨੌ ਮਹੀਨੇ
ਕੁੱਖ 'ਚ ਸਾਰੇ ਦੁਖ ਦਰਦ ਹੰਢਾ ਕੇ ਔਲਾਦ ਨੂੰ ਜਨਮ ਦਿਤਾ, ੳਸ ਮਾਂ ਦਾ ਕਿਸੇ ਨਾਂ ਹੀ ਨਹੀਂ
ਲਿਆ, ਕਿ ਔਰਤ ਨੇ ਜਨਮ ਕਿਵੇਂ ਲਿਆ। ਕੋਈ ਮਾਂ ਦਾ ਪੁੱਤ ਨਹੀਂ ਸੀ ਜਿਹੜਾ ਬ੍ਰਾਹਮਣ ਅੱਗੇ
ਬੋਲ ਸਕੇ। ਹਰ ਕੋਈ ਹਰੀ ਓਮ ਕਹਿ ਕੇ ਸੁਣਦਾ ਗਿਆ।
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ
ਖੋਏ ॥੧॥ ਰਹਾਉ ॥
ਹੇ ਪੰਡਤ ਜੀ ਦੱਸੋ ਤੁਸੀਂ ਉਚੀ ਜਾਤ ਦੇ ਬ੍ਰਾਹਮਣ ਕਿਵੇਂ ਬਣੇ ਤੇ ਆਪਣੇ ਆਪ ਨੂੰ ਉੱਚੀ
ਜ਼ਾਤ ਦਾ ਬ੍ਰਾਹਮਣ ਦੱਸ ਦੱਸ ਕੇ ਆਪਣਾ ਜੀਵਨ ਨ ਗੁਆਓ।
ਓਹ ਭਗਤ ਕਬੀਰ ਜੀ ਸਨ, ਜਿਹਨਾਂ ਕਿਹਾ ਕਿ ਇਕ ਗੱਲ ਸਮਝਾਓ ਪੰਡਤ ਜੀ ਜੇ ਤਾਂ ਤੁਸੀਂ
ਕਹਿੰਦੇ ਹੋ ਕਿ ਤੁਸੀ ਬ੍ਰਾਹਮਣ ਹੋ ਤੇ ਉੱਚੀ ਜ਼ਾਤ ਦੇ ਹੋ, ਫਿਰ ਤਾਂ ਤੁਸੀਂ ਮਾਂ ਦੀ
ਕੁੱਖ ਚੋਂ ਜਨਮ ਨਹੀਂ ਲਿਆ ਹੋਣਾ, ਜਰੂਰ ਕਿਸੇ ਕੇਲੇ, ਸੇਬ, ਸੰਤਰੇ, ਅੰਗੂਰ, ਬਾਬੇ ਦੀ
ਲੈਚੀ ਜਾਂ ਕਿਸੇ ਹੋਰ ਸਾਧ ਬ੍ਰਹਮਗਿਆਨੀ ਦੀ ਜੂਠ ਹੋਵੋਗੇ।
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ
ਆਇਆ ॥੨॥
ਬੱਸ ਇਤਨਾ ਕਹਿਣ ਦੀ ਦੇਰ ਸੀ ਕਿ ਬ੍ਰਾਹਮਣ ਦੇ ਮੱਥੇ ਤੇ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ,
ਰਾਂਤਾਂ ਦੀਆਂ ਨੀਂਦ ਉਡ ਪੁੱਡ ਗਈ। ਇਹੁ ਜਿਹੇ ਕ੍ਰਾਂਤੀਕਾਰੀ ਵੀਚਾਰ ਸੁਣ ਕੇ ਕਈ ਰਾਤਾਂ
ਸੋਂ ਨਹੀਂ ਪਾਇਆ ਬ੍ਰਾਹਮਣ। ਪੰਡਤਾਂ ਨੂੰ ਇਕਠਾ ਕਰਕੇ ਸਮੇਂ ਦੇ ਹਾਕਮ ਨਾਲ ਮੱਤਾ ਪਕਾ ਕੇ
ਭਗਤ ਕਬੀਰ ਨੂੰ ਮਰਵਾੳਣ ਦੀ ਸਾਜਿਸ਼ਾਂ ਕਰਦੇ ਰਹੇ। ਕਦੇ ਗੰਗਾ 'ਚ ਡੁਬਾਉਣ ਦੀ ਕੋਸ਼ਿਸ, ਕਦੇ
ਹਾਥੀ ਦੇ ਪੈਰਾਂ ਹੇਠਾਂ ਕੁਚਲ ਦੇਣਾ ਚਾਹਿਆ। ਪਰ ਵਾਰੇ ਵਾਰੇ ਜਾਈਏ ਬਾਬੇ ਕਬੀਰ ਜਿਹੇ
ਸੂਰਮੇ ਦੇ ਜਿਹਨੇਂ ਸੂਰਮਤਾਈ ਵਿਖਾਈ, ਕਿ ਬ੍ਰਾਹਮਣ ਦੀ ਕਿਸੇ ਚਾਲ ਵਿਚ ਨਾ ਫਸੇ। ਸਗੋਂ
ਇਹਨਾਂ ਦੇ ਬਾਣੀ ਰਾਹੀ ਹੋਰ ਵੀ ਛੱਕੇ ਛੁੱਡਾਏ।
ਇਕ ਵਾਰ ਫਿਰ ਬ੍ਰਾਂਹਮਣਾਂ ਨੂੰ ਘੇਰ ਕੇ ਭਗਤ ਕਬੀਰ ਜੀ ਨੇ ਕਿਹਾ ਕਿ ਚਲੋ ਮਹਾ ਮੁਰਖੋ ਇਹ
ਦੱਸੋ ਕਿ ਤੁਸੀਂ ਜ਼ਾਤ ਦੇ ਉੱਚੇ ਕਿਵੇਂ ਹੋ? ਤੁਸੀਂ ਕਹਿੰਦੇ ਹੋ ਕਿ ਇਹ ਦੁਨੀਆਂ ਦੇ ਲੋਕ
ਤਾਂ ਲੱਗਾਂ ਮਾਤ੍ਰਾਂ ਹਨ ਤੇ ਤੁਸੀਂ ਪੂਰੇ ਅੱਖਰ ਕਿਵੇਂ ਹੋਏ?
ਬ੍ਰਾਹਮਣ ਕਹਿੰਦੇ – ਹਮਨੇ ਜਨੇਉ ਜੋ ਪਾਇਆ ਹੈ...
ਤਾਂ ਭਗਤ ਕਬੀਰ ਜੀ ਬੜੀ ਦਲੇਰੀ ਨਾਲ ਬੋਲੇ-: ਕਿ ਜੇ ਸ਼ੂਤ ਦਾ ਜਨੇਉ ਕਰਕੇ ਬ੍ਰਾਹ ਮਣ ਹੋ
ਤਾਂ ਮੇਰੇ ਘਰੇ ਤਾਂ ਸੂਤ ਦੇ ਅੰਬਾਰ ਲਗੇ ਪਏ ਹਨ, ਸਾਡਾ ਕੰਮ ਹੀ ਜੁਲਾਹਿਆਂ ਦਾ ਸੂਤ ਕਤਣਾ
ਹੈ।ਫਿਰ ਥੋਡੇ ਨਾਲੋਂ ਤਾਂ ਸਾਡੀ ਜ਼ਾਤ ਵਧੇਰੇ ਉਚੀ ਹੋਈ। ਬ੍ਰਾਹਮਣ ਇਕ ਵਾਰ ਫਿਰ ਚੁੱਪ ਸਨ।
ਤੇ ਵਿਚਾਰਿਆ ਨੁੰ ਹੱਥਾਂ ਪੈਰਾਂ ਦੀ ਪੈ ਗਈ। ੳਹ ਹੋਰ ਬ੍ਰਾਹਮਣਾਂ ਨੂੰ ਕੱਠਾ ਕਰ ਲਿਆਇਆ,
ਅੱਗੋਂ ਉਨ੍ਹਾਂ ਨੇ ਵੀ ਉਹੀ ਸਵਾਲ ਕੀਤੇ, ਪਰ ਭਗਤ ਕਬੀਰ ਜੀ ਦਲੇਰੀ ਨਾਲ ਜਵਾਬ ਦਿੰਦੇ ਰਹੇ।
ਸਗੋਂ ਇੱਥੋਂ ਤੱਕ ਪਿਆਰ 'ਚ ਭਿਜਗੇ ਕਿਹਾ ਕਿ ਚਲੋ ਛੱਡੋ ਜੇ ਤੁਸੀਂ ਉਚੀ ਜਾਤ ਦੇ ਹੋ,
ਤਾਂ ਜ਼ਰੂਰ ਤੁਹਾਡੇ ਖੂਨ ਦਾ ਰੰਗ ਲਾਲ ਨਹੀਂ ਸਗੋਂ ਚਿੱਟਾ ਹੋਵੇਗਾ। ਬ੍ਰਾਹਮਣ ਫਿਰ ਪਾਣੋ
ਪਾਣੀ ਹੋਗੇ
ਤਾਂ ਕਬੀਰ ਜੀ ਨੇ ਸੂਰਮਈ ਬੋਲ ਆਖੇ -:
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥
ਮੁਕਦੀ ਗੱਲ ਇਹ ਹੈ ਭਾਈ ਸਿੱਖੋ ਜਿਹੜਾ ਵਿਅਕਤੀ ਵੀ ਜ਼ਾਤ ਦਾ ਹੰਕਾਰ ਕਰਦਾ ਹੈ, ਗੁਰੂ ਜੀ
ਮੁਤਾਬਿਕ ਉਹ ਮੂਰਖ ਤੇ ਗਾਵਾਰ ਹੈ।
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ
ਬਹੁਤੁ ਵਿਕਾਰਾ ॥੧॥ ਰਹਾਉ ॥
ਪਰ ਦੁਖਾਂਤ ਕਿ ਸਿੱਖ ਵੀ ਇਹਨਾਂ ਪਾਵਨ ਬਾਣੀ ਦੀ ਸੱਤਰਾਂ ਨੂੰ ਭੁਲਾ ਕੇ, ਜ਼ਾਤ ਪਾਤ ਦੇ
ਭਰਮ ਵਿਚ ਪੈ ਗਿਆ। ਜ਼ਾਤਾਂ ਪਾਤਾਂ ਦੇ ਆਧਾਰ ਤੇ ਗੁਰਦੁਆਰਿਆਂ ਦੀ ੳਸਾਰੀ ਕਰਵਾ ਬੈਠਾ।
ਪਿੰਡ ਇੱਕ, ਗੁਰਦੁਆਰੇ 22। ਰਾਮਗੜੀਆਂ ਦਾ ਗੁਰਦੁਆਰਾ, ਜੱਟਾਂ ਦਾ ਗੁਰਦੁਆਰਾ, ਗਿੱਲਾਂ
ਦਾ, ਖਹਿਰਿਆਂ ਕਾ, ਢਿੱਲੋਂਆਂ ਕਾ, ਵੇਹੜੇ ਕਾ ਗੁਰਦੁਆਰਾ, ਡੇਰੇ ਦਾ ਅਮਕੇ ਕਾ ਢਮਕੇ ਕਾ
ਗੁਰਦੁਆਰਾ… ਆਦਿ ਆਦਿ। ਸਾਡੀ ਸੌੜੀ ਤੇ ਭੈੜੀ ਸੌਚ ਨੇ ਇਹਨਾਂ ਨੂੰ ਗੁਰੂ ਦੇ ਦੁਆਰੇ ਘੱਟ,
ਤੇ ਦੁਕਾਂਨਾਂ ਜ਼ਿਆਦਾ ਬਣਾ ਧਰਿਆ। ਉਹ ਬਈ ਸਿੱਖੋ ਸੁਧਰ ਜਾਓ, ਤੁਹਾਡੀ ਇਹਨਾਂ ਗੱਲਾਂ ਕਰਕੇ
ਅੱਜ ਨੌਜੁਆਨ ਪੀੜੀ ਸਿੱਖੀ ਤੋਂ ਬਾਗੀ ਹੋਈ ਫਿਰਦੀ ਹੈ। ਛੱਡੋ ਧੜੇਬਾਜ਼ੀਆਂ, ਪਾਰਟੀਬਾਜ਼ੀਆਂ
ਤੇ ਆਜੋ ਗੁਰੂ ਦੀ ਸ਼ਰਣ ਰੱਲ ਮਿਲ ਆਪਣੀ ਕੌਮ ਬਚਾ ਲੋ। ਨਹੀਂ ਤਾਂ ਇਹਨਾਂ ਡੇਰੇਦਾਰਾਂ, ਤੇ
ਲੀਡਰਾਂ ਨੇ ਤੁਹਾਡੀ ਸੋਨੇ ਵਰਗੀ ਕੌਮ ਨੂੰ ਖਾ ਜਾਣਾ ਹੈ।
ਛੱਡੋ ਜਾਤਾਂ ਪਾਤਾਂ ਦੇ ਵਿਤਕਰੇ
ਤੇ ਇੱਕ ਜਗਾ ਇਕੱਠੇ ਹੋ ਕੇ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰੋ। ਗੁਰੂ ਦੇ ਨਾਮ 'ਤੇ
ਦੁਕਾਨਦਾਰੀਆਂ ਬੰਦ ਕਰੋ। ਅੰਤ ਵਿਚ ਬਸ ਇਹ ਹੀ ਕਹਿਣਾ ਚਾਹਵਾਂਗਾ ਕਿ –
ਸਿੱਖ ਦੀ ਕੋਈ ਜ਼ਾਤ ਨਹੀਂ। ਜਿਸ ਦੀ ਜ਼ਾਤ ਹੈ ਉਹ ਸਿੱਖ ਨਹੀਂ।