Share on Facebook

Main News Page

ਸਿੰਘੋ, ਅਸੀਂ ਇਸ ਦੇਸ਼ ਵਿੱਚ ਗੁਲਾਮ ਹਾਂ... ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਉਠੋ... ਇਹ ਹੈ ਭਿੰਡਰਾਂਵਾਲਿਆਂ ਦੀ ਅਸਲ ਤਸਵੀਰ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

6 ਜੂਨ 2014 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ 1984 ਘੱਲੂਘਾਰੇ ਨੂੰ ਸਮਰਪਿਤ ਸਮਾਗਮ ਵਿੱਚ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਤਬੀਯਤ ਨਾਸਾਜ਼ ਹੋਣ ਦੇ ਬਾਵਜ਼ੂਦ ਹਾਜ਼ਰੀ ਭਰੀ ਅਤੇ ਭਗਤ ਕਬੀਰ ਜੀ ਦੇ ਸ਼ਬਦ

ਜਉ ਤੁਮ੍ਹ੍ਹ ਮੋ ਕਉ ਦੂਰਿ ਕਰਤ ਹਉ ਤਉ ਤੁਮ ਮੁਕਤਿ ਬਤਾਵਹੁ ॥ ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥੧॥ ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ ॥ ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ ॥੧॥ ਰਹਾਉ ॥ ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ ਨ ਜਾਨਿਆ ॥ ਅਬ ਤਉ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨੁ ਮਾਨਿਆ ॥੨॥੫॥ {ਪੰਨਾ 1104}

ਦਾ ਗਾਇਨ ਅਤੇ ਗੁਰਮਤਿ ਵੀਚਾਰਾਂ ਕੀਤੀਆਂ। ਵੀਚਾਰਾਂ ਦੌਰਾਨ ਉਨ੍ਹਾਂ ਕਿਹਾ ਕਿ ਮੈਂ (ਸਿੱਖ) ਖਾਕੀ ਨਿੱਕਰਾਂ ਵਾਲਿਆਂ ਦਾ ਗੁਲਾਮ ਹਾਂ, ਨੀਲੀਆਂ ਪੱਗਾਂ ਵਾਲਿਆਂ ਦਾ ਗੁਲਾਮ ਹਾਂ, ਚਿੱਟੇ ਚੋਲਿਆਂ ਵਾਲਿਆਂ ਦਾ ਗੁਲਾਮ ਹਾਂ, ਕੁਰਸੀਆਂ ਤੇ ਪਦਵੀਆਂ ਵਾਲਿਆਂ ਦਾ ਗੁਲਾਮ ਹਾਂ, ਕਿਹੜੀ ਕਿਹੜੀ ਗੁਲਾਮੀ ਦੀ ਤਸਵੀਰ ਮੈਂ ਤੇਰੇ ਸਾਹਮਣੇ ਰਖਾਂ!! ਮੇਰੇ ਦਆਲੇ ਤਾਂ ਹੈ ਹੀ ਗੁਲਾਮੀ, ਮੁਕਤੀ ਭਾਲਣ ਆਇਆਂ ਹਾਂ... ਤੇ ਇਸ ਦਰਬਾਰ ਤੇ ਜਿਹੜੇ ਕਾਬਿਜ਼ ਲੋਕ ਬ੍ਰਾਹਮਣ ਬੈਠੇ ਨੇ ਉਹ ...ਮੁਝ ਊਪਰਿ ਸਭ ਕੋਪਿਲਾ ॥ ਸੂਦੁ ਸੂਦੁ ਕਰਿ ਮਾਰਿ ਉਠਾਇਓ...॥ ਮੂਏ ਹੂਏ ਜਉ ਮੁਕਤਿ ਦੇਹੁਗੇ... ਮੈਂਨੂੰ ਉਸ ਮੁਕਤੀ ਦੀ ਲੋੜ ਨਹੀਂ...

 


ਮੈਂ ਦੇਖ ਰਿਹਾ ਸਾਂ, ਕਿੰਨੇ ਭੋਲੇ ਨੇ ਕੁਝ ਲੋਕ, ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਦੇ ਬੋਰਡ ਲਗਾਉਣ ਵਾਲਿਓ, ਮੈਂ ਤੁਹਾਡੇ ਨਾਲ ਕੁੱਝ ਗਲ ਕਰਨਾ ਚਾਹੁੰਦਾ ਹਾਂ... ਤੁਸੀਂ ਸਮਝਦੇ ਹੋ ਅੱਜ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਦੀਵਾਰਾਂ 'ਤੇ ਲਗਾ ਕੇ ਬੜਾ ਵਡਾ ਕੰਮ ਕਰ ਆਏ ਹੋ, ਤੁਸੀਂ ਲਗਾ ਰਹੇ ਹੋ, ਉਹ ਪਾੜ ਰਹੇ ਨੇ... ਤੁਹਾਨੂੰ ਪਤਾ ਹੋਵੇ ਇਥੇ ਉਹ ਲੋਕ ਵੀ ਰਹਿੰਦੇ ਨੇ ਜਿਨ੍ਹਾਂ ਨੇ ਕੁੱਝ ਸਾਲ ਪਹਿਲਾਂ ਸ੍ਰੀ ਅੰਮਿਤਸਰ ਸਾਹਿਬ ਵਿਖੇ ਸਟੇਸ਼ਨ 'ਤੇ ਲਗੀ ਹੋਈ ਗੁਰੂ ਰਾਮਦਾਸ ਪਾਤਸ਼ਾਹ ਦੀ ਫੋਟੋ ਉਤਾਰ ਕੇ ਤੋੜੀ ਅਤੇ ਤੁਹ ਤਸਵੀਰ ਪੈਰਾਂ ਵਿੱਚ ਰੋਲ਼ੀ ਸੀ, ਤੁਸੀਂ ਕਿਹੜੀ ਤਸਵੀਰ ਦੀ ਗਲ ਕਰਦੇ ਹੋ... ਤਸਵੀਰ ਲਗਾਉਣ ਵਾਲਿਓ, ਭੋਲਿਓ ਇਹ ਤਸਵੀਰ ਨਹੀਂ... ਅਸਲ ਤਸਵੀਰ ਸੀ, ਉਹਦਾ ਬੁਲੰਦ ਨਾਅਰਾ... ਉਹ ਤਸਵੀਰ ਤੁਸੀਂ ਲਗਾਉਗੇ, ਉਹ ਪਾੜ ਦੇਣਗੇ... ਜੇ ਕਦੀ ਤਸਵੀਰ ਲਗਾਣਾ ਚਾਹੁੰਦੇ ਹੋ ਤਾਂ, ਉਹਦੀ ਤਸਵੀਰ ਸੀ ਉਹਦਾ ਕੀਤਾ ਹੋਇਆ ਬੁਲੰਦ ਨਾਅਰਾ... ਤੇ ਉਹ ਨਾਅਰਾ ਕੀ ਸੀ... ਸਿੰਘੋ ਅਸੀਂ ਇਸ ਦੇਸ਼ ਵਿੱਚ ਗੁਲਾਮ ਹਾਂ... ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਉਠੋ... ਇਹ ਉਸਦੀ ਅਸਲ ਤਸਵੀਰ ਹੈ... ਜੇ ਕਦੀ ਤੁਸੀਂ ਆਪਣੇ ਹਿਰਦੇ 'ਤੇ ਉਕਰ ਲੈਂਦੇ ਉਸ ਤਸਵੀਰ ਨੂੰ, ਜੋ ਉਕਰ ਨਹੀਂ ਸਕੇ, ਅਸੀਂ ਤਾਂ ਪਹਿਨਣ ਵਾਲੇ ਕਪੜਿਆਂ ਤੇ, ਕਾਗਜ਼ਾਂ ਤੇ, ਪੇਪਰਾਂ ਤੇ ਬੋਰਡਾਂ ਤੇ ਬਣਾ ਬਣਾ ਟੰਗ ਦਿਤੇ, ਉਨ੍ਹਾਂ ਪਾੜ ਦਿਤੇ.. ਤੇ ਅਸੀਂ ਫਖਰ ਇੰਨੇ ਤੇ ਕਰੀ ਜਾਂਦੇ ਹਾਂ, ਮੈਂ ਦੇਖਿਆ ਪਿਛਲੇ ਦਿਨਾਂ `ਚ ਕੁਝ ਲੋਕ ਆਪਣੀਆਂ ਸ਼ਰਟਾਂ ਤੇ ਹੀ ਤਸਵੀਰ ਬਣਾਈ ਫਿਰਦੇ ਨੇ, ਇੰਨੇ 'ਚ ਹੀ ਖੁਸ਼ ਨੇ, ਉਹ ਭਲਿਓ ਉਹਦੀ ਅਸਲ ਤਸਵੀਰ ਤਾਂ ਸੀ ਉਹਦਾ ਨਾਅਰਾ, ਉਹਦਾ ਇੱਕ ਸੱਦਾ, ਉਹ ਨਾਅਰਾ ਸੀ...

ਕਿ ਅੱਜ ਦਾ ਦਿਹਾੜਾ ਜਿਹੜਾ ਹੈ ਵਰ੍ਹਿਆਂ ਪਹਿਲੇ ਸ੍ਰੀ ਦਰਬਾਰ ਸਾਜਿਬ ਦੀ ਬੇਅਦਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ, ਹਜ਼ਾਰਾਂ ਸਿੱਖਾਂ ਦਾ ਕਤਲ, ਲੱਖਾਂ ਦਾ ਉਜਾੜਾ, ਤੇ ਅੱਜ ਤੱਕ ਜਿਨ੍ਹਾਂ ਦਾ ਕੋਈ ਹਿਸਾਬ ਨਹੀਂ, ਉਨ੍ਹਾਂ ਦਾ ਏਨਕਾਉਂਟਰ ਕਰਕੇ ਖਤਮ ਕਰ ਦੇਣਾ, ਜਿਨ੍ਹਾਂ ਦੀ ਗਲਤੀ ਕੋਈ ਨਹੀਂ... ਤੇ ਸਿੱਖ ਅੱਜ ਦਾ ਦਿਹਾੜਾ ਵੀ ਨਾ ਮਨਾ ਸਕੇ... ਤੇ ਅੱਜ ਇਸੇ ਚੀਜ਼ ਨੇ ਮੈਂਨੂ ਬੈਡ ਤੋਂ ਉਠਾ ਕੇ ਇਥੇ ਲਿਆਉਂਦਾ ਹੈਖ਼.. ਕਿ ਭਲਿਆ ਅੱਜ ਬੈਠਾ ਰਹੇਂਗਾ, ਇਹ ਦਿਨ ਨਿਕਲ ਜਾਣਾ ਹੈ, ਆਖਰੀ ਦਿਨ ਹੈ ਉਸ ਘਲੂਘਾਰੇ ਦਾ... ਜੋ ਕਹਿਣਾ ਹੈ ਤਾਂ ਕਹਿਦੇ, ਕਿਉਂਕਿ ਉਹਦਾ ਨਾਅਰਾ ਹੀ ਤਾਂ ਸਭ ਕੁੱਝ ਸੀ, ਅਸਲ ਤਸਵੀਰ ਉਹ ਸੀ, ਇਕ ਸ਼ਾਇਰ ਨੇ ਕਿਹਾ ਹੈ ਕਿ, "ਦਿਲ ਕੇ ਆਇਨੇ ਮੇਂ ਹੈ ਤਸਵੀਰ ਯਾਰ ਕੀ, ਜਬ ਨਜ਼ਰ ਝੁਕਾਈ ਦੇਖ ਲੀਆ..." ਉਹ ਕਿਸੇ ਨੇ ਪਾੜ ਨਹੀਂ ਸਕਣੀ.. ਦਿਲ ਦੇ ਸ਼ੀਸ਼ੇ ਵਿੱਚ ਜੇ ਉਸ ਨਾਅਰੇ ਦੀ ਉਸ ਆਵਾਜ਼ ਦੀ ਤਸਵੀਰ ਬਣਾ ਕੇ ਉਕਰ ਲੈਂਦੋਂ, ਅੱਜ ਕਿਸੇ ਦੀ ਹਿੰਮਤ ਨਾ ਪੈਂਦੀ ਉਸ ਤਸਵੀਰ ਨੂੰ ਪਾੜਨ ਦੀ ਗੱਲ ਕਰਦਾ... ਪਰ ਤੂੰ ਤਾਂ ਤੀਹ ਸਾਲਾਂ ਅੰਦਰ ਕੇਵਲ ਕਾਗਜ਼ਾਂ ਦੀਆਂ ਤਸਵੀਰਾਂ ਤੇ ਕਪੜਿਆਂ ਦੀਆਂ ਤਸਵੀਰਾਂ ਹੀ ਸੰਭਾਲਦਾ ਰਿਹਾ...

ਅੱਜ ਦਾ ਦਿਹਾੜਾ ਤੈਨੂੰ ਇਕ ਗਲ ਦਾ ਸੱਦਾ ਦਿੰਦਾ ਹੈ, ਕਿ ਆ ਜੇ ਅੱਜ ਉਸ ਦਿਹਾੜੇ ਦੀ ਯਾਦ ਮਨ ਵਿੱਚ ਟਿਕੀ ਹੋਈ ਹੈ, ਕਦੇ ਛੋਟੇ ਘਲੂਘਾਰੇ ਹੋਏ, ਕਦੇ ਵੱਡੇ ਘਲੂਘਾਰੇ ਹੋਏ, ਹੁਣ ਵੀ ਅਸੀਂ ਜਿਸ ਦਿਨ ਨੂੰ ਮਨਾ ਰਹੇ ਹਾਂ ਇਹ ਉਨ੍ਹਾਂ ਦੋਵਾਂ ਇਤਿਹਾਸਿਕ ਘੱਲੂਘਾਰਿਆਂ ਨਾਲੋਂ ਕਿਤੇ ਵੱਡਾ ਸੀ, ਗਿਣਤੀ ਵਿੱਚ, ਜਿਸ ਨੂੰ ਅਸੀਂ ਵੱਡਾ ਘੱਲੂਘਾਰਾ ਕਹਿੰਦੇ ਹਾਂ, ਉਸ ਵਿੱਚ ਵੀ ਇਤਿਹਾਸਕਾਰ ਨੇ ਗਿਣਤੀ ਕਰਕੇ 30,000 ਸਿੱਖ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਹੈ,ਪਰ ਜਿਸ ਘੱਲੂਘਾਰੇ ਵੀਕ ਦਾ ਆਖਰੀ ਦਿਨ ਤੁਸੀਂ ਮਨਾ ਰਹੇ ਹੋ, ਉਸ ਦੀ ਗਿਣਤੀ ਹਜ਼ਾਰਾਂ ਤੱਕ ਸੀਮਿਤ ਨਹੀਂ ਰਖ ਸਕਦੇ...

ਇਹ ਗਲ ਵਖਰੀ ਹੈ ਕਿ ਉਹ ਘਲੂਘਾਰੇ ਕਰਣ ਵਾਲੇ ਪਛਾਣੇ ਜਾ ਰਹੇ ਸਨ, ਸਾਹਮਣੇ ਦਿੱਸ ਰਹੇ ਸਨ, ਇਸ ਘਲੂਘਾਰੇ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਅਸੀਂ ਖੁਦ ਨਹੀਂ ਪਛਾਣ ਰਹੇ, ਸਾਡੇ ਵਿੱਚ ਅੱਜ ਵੀ ਬੈਠੇ ਨੇ, ਅੱਜ ਵੀ ਅਸੀਂ ਉਨ੍ਹਾਂ ਸਾਹਮਣੇ ਸਿਰ ਝੁਕਾ ਰਹੇ ਹਾਂ... ਅਜ ਵੀ ਉਨ੍ਹਾਂ ਦੀ ਗੁਲਾਮੀ ਇਹ ਨਹੀਂ ਅਹਿਸਾਸ ਕਰਾ ਰਹੀ, ਕਿ ਅਸੀਂ ਗੁਲਾਮ ਹਾਂ, ਜਿਸ ਦੇਸ਼ ਵਿੱਚ ਤੁਸੀਂ ਆਪਣੇ ਸ਼ਹੀਦਾਂ ਨੂੰ ਨਹੀਂ ਯਾਦ ਕਰ ਸਕਦੇ, ਜਿਸ ਵਤਨ ਵਿੱਚ, ਜਿਸ ਠਿਕਾਣੇ ਵਿੱਚ...

ਇੱਕ ਗੱਲ ਯਾਦ ਰਖਿਓ, ਬਾਬਾ ਰਵਿਦਾਸ ਨੇ ਕਿਹਾ ਅਬ ਮੋਹਿ ਖੂਬ ਵਤਨ ਗਹ ਪਾਈ ॥... ਵਤਨ ਬਦਲ ਲਿਆ ਮੈਂ, ਮੇਰਾ ਉਹ ਵਤਨ ਨਹੀਂ ਰਿਹਾ, ਜਿਥੇ ਮੇਰੀ ਚੀਕ ਤੇ ਮੇਰੀ ਆਵਾਜ਼ ਨੂੰ ਵੀ ਬੰਦ ਕਰ ਦਿੱਤਾ ਜਾਂਦਾ ਸੀ, ਮੇਰਾ ਵਤਨ ਉਹ ਹੈ, ਜਿਥੇ ਹਮੇਸ਼ਾਂ ਲਈ ਮੈਂਨੂੰ ਵਿਸ਼ਵਾਸ ਹੋ ਜਾਏ ਕਿ ਊਹਾਂ ਖੈਰਿ ਸਦਾ ਮੇਰੇ ਭਾਈ ॥... ਉਥੇ ਮੈਂ ਹਮੇਸ਼ਾਂ ਸੁਖੀ ਜੀਵਨ ਬਿਤਾਉਣ ਦਾ ਫੈਸਲਾ ਮਿਲਦਾ ਹੈ, ਸ਼ਾਇਰ ਨੇ ਆਪਣੇ ਜ਼ੁਬਾਨੋਂ ਬਦਲ ਕੇ ਇਹ ਲਫਜ਼ ਕਹੇ ਸਨ, ਕਿ ਅਬ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ... ਕਿਸ ਮੂੰਹ ਨਾਲ ਮੈਂ ਆਖਾਂ ਜਿਸ ਵਤਨ ਜਿਸ ਦੇਸ਼ ਦੀ ਧਰਤੀ `ਤੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੋਈ ਹੋਵੇ, ਉਸ ਅਸਥਾਨ `ਤੇ ਹਜ਼ਾਰਾਂ ਸਿੱਖਾਂ ਦੀ ਸ਼ਹੀਦੀ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਅੱਜ ਉਸੇ ਅਸਥਾਨ `ਤੇ ਸਿੱਖ ਨੂੰ ਆਪਣੇ ਸ਼ਹੀਦਾਂ ਦੀ ਗੱਲ ਕਹਿਣ ਦਾ ਹੱਕ ਵੀ ਨਾ ਮਿਲੇ, ਇਸ ਤੋਂ ਵੱਡੀ ਹੋਰ ਗੁਲਾਮੀ ਕੀ ਹੋ ਸਕਦੀ ਹੈ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ ੱ ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top