Share on Facebook

Main News Page

ਆਰ.ਐਸ. ਐਸ. ਮੁੱਖੀ ਮੋਹਨ ਭਾਗਵਤ ਤੇ ਡੇਰਾ ਰਾਧਾਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ, ਮਾਨਸਾ ਵਿੱਚ ਅੱਜ ਕਰਨਗੇ ਮੁਲਾਕਾਤ

ਮਾਨਸਾ, 29 ਮਈ:ਮਾਨਸਾ ਵਿੱਚ ਭਲਕੇ ਰਾਸ਼ਟਰੀ ਸਵੈਮ ਸੰਘ (ਆਰ.ਐੱਸ.ਐੱਸ) ਦੇ ਮੁਖੀ ਮੋਹਨ ਭਾਗਵਤ ਅਤੇ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਦੀ ਮੁਲਾਕਾਤ ਹੋਣ ਦੀ ਸੰਭਾਵਨਾ ਹੈ, ਜਿਸ ਸਬੰਧੀ ਪੁਲੀਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ।

ਇਸ ਮੁਲਾਕਾਤ ਨੂੰ ਗੁਪਤ ਰੱਖਿਆ ਗਿਆ ਹੈ, ਜਦਕਿ ਡੇਰਾ ਰਾਧਾ ਸੁਆਮੀ ਦੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਮਾਨਸਾ ਪਹੁੰਚਣੇ ਸ਼ੁਰੂ ਹੋ ਗਏ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਮੁਲਾਕਾਤ ਲਈ ਆਰ.ਐੱਸ.ਐੱਸ ਦੇ ਮੁਖੀ ਮੋਹਨ ਭਾਗਵਤ ਕੱਲ੍ਹ ਸ਼ਾਮ ਦੇ ਹੀ ਮਾਨਸਾ ਪਹੁੰਚੇ ਹੋਏ ਹਨ, ਜਦੋਂ ਕਿ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਭਲਕੇ ਮਾਨਸਾ ਪੁੱਜ ਰਹੇ ਹਨ। ਉਨ੍ਹਾਂ ਦੇ ਇੱਥੇ ਆਉਣ ਲਈ ਡੇਰੇ ਵਿੱਚ ਹੈਲੀਪੈਡ ਬਣਾਇਆ ਗਿਆ ਹੈ, ਜਦੋਂ ਕਿ ਮੋਹਨ ਭਾਗਵਤ, ਡੇਰੇ ਦੇ ਨੇੜੇ ਇੱਕ ਸਕੂਲ ਨਰਾਇਣ ਸ਼ਿਕਸ਼ਾ ਕੇਂਦਰ ਵਿੱਚ ਪੁੱਜੇ ਹੋਏ ਹਨ।

ਦੋਹਾਂ ਮੁਖੀਆਂ ਦੀ ਇਸ ਮੁਲਾਕਾਤ ਨੂੰ ਅਹਿਮੀਅਤ ਨਾਲ ਵੇਖਿਆ ਜਾ ਰਿਹਾ ਹੈ। ਪੁਲੀਸ ਨੇ ਇਸ ਮੁਲਾਕਾਤ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਦੋਹਾਂ ਸਥਾਨਾਂ ’ਤੇ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਿਸੇ ਪਛਾਣ ਤੋਂ ਅੰਦਰ ਆਉਣ ਜਾਣ ਦੀ ਮਨਾਹੀ ਕੀਤੀ ਹੋਈ ਹੈ। ਇਨ੍ਹਾਂ ਸਥਾਨਾਂ ਵਿੱਚ ਜਾਣ ਵਾਲੇ ਵਿਅਕਤੀਆਂ ਦੀ ਪਹਿਲਾਂ ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਮਗਰੋਂ ਆਰ.ਐੱਸ.ਐੱਸ ਅਤੇ ਡੇਰਾ ਰਾਧਾ ਸੁਆਮੀ ਦੇ ਸ਼ਰਧਾਲੂਆਂ ਵਲੋਂ ਪੁਣ-ਛਾਣ ਕਰਨ ਮਗਰੋਂ ਹੀ ਅੰਦਰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ।

ਆਰ.ਐੱਸ.ਐੱਸ ਦੇ ਮੁੱਖੀ ਮੋਹਨ ਭਾਗਵਤ ਕੱਲ੍ਹ ਦੇਰ ਸ਼ਾਮ ਦਿੱਲੀ ਤੋਂ ਇੱਕ ਰੇਲ ਗੱਡੀ ਰਾਹੀਂ ਮਾਨਸਾ ਆਏ ਅਤੇ ਉਨ੍ਹਾਂ ਨੂੰ ਸਖ਼ਤ ਗੁਪਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਹਿਰ ਤੋਂ ਬਾਹਰ ਸਥਿਤ ਨਰਾਇਣ ਸ਼ਿਕਸ਼ਾ ਕੇਂਦਰ ਵਿੱਚ ਲਿਜਾਇਆ ਗਿਆ। ਇਸ ਕੇਂਦਰ ਵਿੱਚ ਪਿਛਲੇ ਦੋ ਦਿਨਾਂ ਤੋਂ ਆਰ.ਐੱਸ.ਐੱਸ ਦਾ ਕੈਂਪ ਲੱਗਿਆ ਹੋਇਆ ਹੈ, ਜਿਸ ਵਿੱਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ 350 ਆਰ.ਐੱਸ.ਐੱਸ ਵਰਕਰ ਟਰੇਨਿੰਗ ਲੈ ਰਹੇ ਹਨ। ਇਸ ਕੈਂਪ ਦੀ ਬਾਹਰੀ ਕਮਾਂਡ ਨੂੰ ਸਥਾਨਕ ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ ਦੇ ਵਰਕਰਾਂ ਨੇ ਸੰਭਾਲਿਆ ਹੋਇਆ ਹੈ। ਭਾਵੇਂ ਅੱਜ ਮੋਹਨ ਭਾਗਵਤ ਨੂੰ ਮਿਲਣ ਲਈ ਭੀੜ ਲੱਗੀ ਰਹੀ ਪਰ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨਾਲ ਕਿਸੇ ਨੂੰ ਗੱਲ ਕਰਨ ਦਿੱਤੀ ਗਈ।

ਸ੍ਰੀ ਭਾਗਵਤ ਮਾਨਸਾ ਤੋਂ ਭਲਕੇ ਦਿੱਲੀ ਲਈ ਰਵਾਨਾ ਹੋਣਗੇ। ਡੇਰਾ ਰਾਧਾ ਸੁਆਮੀ ਵਿੱਚ ਵੀ ਸੰਗਤ ਦਾ ਹੜ੍ਹ ਆਇਆ ਹੋਇਆ ਹੈ ਅਤੇ ਸੰਗਤ ਸੇਵਾ ਵਿੱਚ ਲੱਗੀ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਮਾਨਸਾ ਦੇ ਐੱਸ.ਐੱਸ.ਪੀ ਵਿਕਰਮਪਾਲ ਸਿੰਘ ਭੱਟੀ ਨੇ ਕਿਹਾ ਕਿ ਉਹ ਅੱਜ ਥੋੜ੍ਹੇ ਸਮੇਂ ਮਗਰੋਂ ਤਬਾਦਲਾ ਹੋਣ ਕਾਰਨ ਜ਼ਿਲ੍ਹੇ ਦਾ ਚਾਰਜ ਛੱਡਣ ਵਾਲੇ ਹਨ। ਨਵੇਂ ਆਏ ਐੱਸ.ਐੱਸ.ਪੀ ਭੁਪਿੰਦਰ ਸਿੰਘ ਖੱਟੜਾ ਨੇ ਮੋਬਾਈਲ ’ਤੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੇ ਚਾਰਜ ਨਹੀਂ ਲਿਆ ਜਿਸ ਕਰਕੇ ਕੁੱਝ ਵੀ ਕਹਿਣਾ ਮੁਮਕਿਨ ਨਹੀਂ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top