Share on Facebook

Main News Page

ਅਜੀਤਗੜ੍ਹ, 27 ਮਈ 2014

ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਦੇ ਅਹੁਦੇਦਾਰਾਂ ਨੇ ਯੂ.ਪੀ. ਦੇ ਬਰੇਲੀ ਸ਼ਹਿਰ ਵਿਚ ਲਹਿਰ ਨਾਲ ਜੁੜੇ ਗੁਰਸਿੱਖ ਨੌਜਵਾਨ ਅਜੇਪਾਲ ਸਿੰਘ ਉੱਪਰ ਸਥਾਨਕ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਕਾਤਿਲਾਨਾ ਹਮਲੇ ਦੀ ਸਖਤ ਨਿਖੇਧੀ ਕੀਤੀ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਲਹਿਰ ਦੇ ਪ੍ਰਧਾਨ ਅਤੇ ਸਾਬਕਾ ਆਈ.ਏ.ਐਸ. ਅਫਸਰ ਗੁਰਤੇਜ ਸਿੰਘ ਨੇ ਕਿਹਾ ਕਿ ਫੇਸਬੁੱਕ ਤੇ ਅਪਲੋਡ ਕੀਤੀ ਗਈ ਉਕਤ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਤੋਂ ਸਪਸ਼ਟ ਨਜਰ ਆਉਂਦਾ ਹੈ ਕਿ ਸਥਾਨਕ ਗੁਰਦੁਆਰੇ ਤੇ ਕਾਬਿਜ ਅਜੇਪਾਲ ਸਿੰਘ ਦੇ ਸਿਆਸੀ ਵਿਰੋਧੀਆਂ ਨੇ ਗਿਣੀ-ਮਿੱਥੀ ਸਾਜਿਸ਼ ਤਹਿਤ, ਅਜੇਪਾਲ ਸਿੰਘ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਾਜਿਸ਼ ਇਸਲਈ ਰਚੀ ਗਈ ਕਿਉਂਕਿ ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਹੋਈ ਇਕੱਤਰਤਾ ਵਿਚ ਅਜੇਪਾਲ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਸੰਵਿਧਾਨਕ ਹੱਕ ਦੀ ਵਰਤੋਂ ਕਰਦਿਆਂ ਸੰਗਤ ਨੂੰ ਇਹ ਸੁਝਾਅ ਦਿੱਤਾ ਸੀ ਕਿ ਗੁਰਦੁਆਰਾ ਸਾਹਿਬ ਦੇ ਵਿਧਾਨ ਵਿੱਚ ਦਰਜ ਮੱਦਾਂ ਮੁਤਾਬਿਕ ਮੌਜੂਦਾ ਪ੍ਰਧਾਨ ਲਗਾਤਾਰ ਦੂਜੀ ਵਾਰ ਪ੍ਰਧਾਨ ਨਹੀਂ ਚੁਣਿਆ ਜਾ ਸਕਦਾ, ਇਸ ਲਈ ਪ੍ਰਧਾਨ ਦਾ ਅਹੁਦਾ ਕਿਸੇ ਹੋਰ ਵਿਅਕਤੀ ਨੂੰ ਸੌਂਪਿਆ ਜਾਣਾ ਚਾਹੀਦਾ ਹੈ।

ਦੂਜੇ ਪਾਸੇ, ਕਾਬਜ ਪ੍ਰਬੰਧਕੀ ਧਿਰ ਦੇ ਪ੍ਰਧਾਨ ਮਾਲਿਕ ਸਿੰਘ ਕਾਲਰਾ ਗੁਰਦੁਆਰਾ ਵਿਧਾਨ ਦੀਆਂ ਮੱਦਾਂ ਦੀ ਉਲੰਘਣਾ ਕਰਕੇ ਪਿਛਲੇ ਪ੍ਰਧਾਨ ਭਗਤ ਸਿੰਘ ਨੂੰ ਮੁੜ ਤੋਂ ਪ੍ਰਧਾਨ ਬਨਾਉਣ ਲਈ ਬਜਿੱਦ ਸਨ। ਇਸਲਈ ਵਿਧਾਨ ਦੀਆਂ ਉਲੰਘਣਾ ਕਰਕੇ ਕਰਵਾਈ ਗਈ ਚੋਣ ਵਿੱਚ ਜੇਤੂ ਰਹਿਣ ਤੋਂ ਬਾਅਦ ਨਵੇਂ ਬਣੇ ਪ੍ਰਧਾਨ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਘਰ ਵਾਪਿਸ ਪਰਤਣ ਲਈ ਜੋੜੇ ਘਰ ਵਿੱਚ ਆਪਣੇ ਜੋੜੇ ਪਾ ਰਹੇ ਅਜੇਪਾਲ ਸਿੰਘ ਤੇ ਕਾਤਿਲਾਨਾ ਹਮਲਾ ਕਰਕੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਅਜੇਪਾਲ ਸਿੰਘ ਜੋ ਜਿੰਦਗੀ ਦੀ ਲੜਾਈ ਲੜ ਰਹੇ ਹਨ ਸਥਾਨਕ ਹਸਪਤਾਲ ਦੇ ਆਈ.ਸੀ.ਯੂ. ਅਧਿਕਾਰੀਆਂ ਨੇ ਅਜੇਪਾਲ ਸਿੰਘ ਦੀ ਹਾਲਤ ਵਿਚ ਕੋਈ ਸੁਧਾਰ ਨਾ ਹੁੰਦਾ ਦੇਖ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਫੋਰਟੀਜ਼ ਭੇਜ ਦਿਤਾ ਹੈ।

ਸ੍ਰ: ਗੁਰਤੇਜ ਨੇ ਇਸ ਤੱਥ ਤੇ ਅਫਸੋਸ ਪ੍ਰਗਟ ਕੀਤਾ ਕਿ ਸਿਆਸੀ ਸਰਪ੍ਰਸਤੀ ਕਾਰਨ ਅਪਰਾਧੀ ਬਿਰਤੀ ਵਾਲੇ ਸਿੱਖੀ ਵੇਸ ਵਾਲੇ ਗੁਰਦੁਆਰਿਆਂ ਤੇ ਕਾਬਿਜ ਹੋਕੇ ਨਾ ਸਿਰਫ ਉਥੇ ਭਾਰੀ ਮਨਮਤਿ ਫੈਲਾ ਰਹੇ ਹਨ ਬਲਕਿ ਗੁਰਮਤਿ ਜਾਂ ਗੁਰਦੁਆਰੇ ਦੇ ਸੁਚੱਜੇ ਪ੍ਰਬੰਧ ਬਾਰੇ ਕਿਸੇ ਕਿਮਸ ਦਾ ਸੁਝਾਅ ਦੇਣ ਵਾਲੇ ਗੁਰਸਿੱਖਾਂ ਨੂੰ ਕਤਲ ਕਰਨ ਲਈ ਵੀ ਜਤਨਸ਼ੀਲ ਹੋ ਜਾਂਦੇ ਹਨ। ਇਹ ਵਰਤਾਰਾ 20ਵੀਂ ਸਦੀ ਦੇ ਅਰੰਭ ਦੇ ਸਿੱਖ ਇਤਿਹਾਸ ਦਾ ਦੁਹਰਾਅ ਪ੍ਰਤੀਤ ਹੁੰਦਾ ਹੈ, ਜਦੋਂ ਮਹੰਤਾਂ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਕੀਤੀਆਂ ਜਾਂਦੀਆਂ ਗੜਬੜਾਂ ਬਾਰੇ ਅਵਾਜ ਚੁੱਕਣ ਵਾਲੇ ਸਿੱਖਾਂ ਨੂੰ ਮਹੰਤਾਂ ਵੱਲੋਂ ਕਤਲ ਕਰਵਾ ਦਿੱਤਾ ਜਾਂਦਾ ਸੀ। ਸ੍ਰ: ਗੁਰਤੇਜ ਸਿੰਘ ਨੇ ਬਰੇਲੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੇ ਦੋਸ਼ੀ ਪ੍ਰਧਾਨ ਭਗਤ ਸਿੰਘ, ਉਸਦਾ ਬੇਟਾ ਰਾਜੂ ਅਤੇ ਵਡਾ ਬੇਟਾ ਰੋਮੀ, ਪਿੰਕਾ ਬਖਸ਼ੀ, ਰਾਜਾ ਮੁਰਗੇ ਵਾਲਾ, ਅੰਕੁਸ਼ ਸਹਿਗਲ, ਪਰਮਜੀਤ ਸਿੰਘ ਸਲੂਜਾ, ਮਨੂੰ ਬਖਸ਼ੀ, ਪੂਰਵ ਪ੍ਰਧਾਨ ਮਾਲਿਕ ਸਿੰਘ ਅਤੇ ਸੈਂਟ੍ਰਲ ਗੁਰਦੁਆਰਾ ਕਮੇਟੀ ਦੇ ਸੈਕਟਰੀ ਗੁਰਦੀਪ ਸਿੰਘ ਖਿਲਾਫ ਢੁਕਵੇਂ ਕਾਨੂਨਾਂ ਅਧੀਨ ਇਰਾਦਾ-ਏ-ਕਤਲ ਅਤੇ ਕਤਲ ਦੀ ਸਾਜਿਸ਼ ਰਚਨ ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ, ਤਾਂ ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਦੀਆਂ ਸਮੂਹ ਇਕਾਈਆਂ ਇਸ ਵਧੀਕੀ ਖਿਲਾਫ ਸਾਂਝਾ ਮੋਰਚਾ ਅਰੰਭਣ ਲਈ ਮਜਬੂਰ ਹੋ ਜਾਣਗੀਆਂ ਅਤੇ ਇਸ ਦੌਰਾਨ ਜੇਕਰ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ, ਤਾਂ ਇਸਦੀ ਸਿੱਧੀ ਜਿੰਮੇਵਾਰੀ ਬਰੇਲੀ ਪ੍ਰਸ਼ਾਸਨ ਅਤੇ ਪੁਲਿਸ ਦੀ ਹੋਵੇਗੀ।

ਮਨਜੀਤ ਸਿੰਘ ਖਾਲਸਾ
ਸਕੱਤਰ - ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਅਜੀਤਗੜ੍ਹ, ਪੰਜਾਬ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top