Share on Facebook

Main News Page

ਵਰਲਡ ਸਿੱਖ ਫੈਡਰੇਸ਼ਨ ਦੇ ਸਰਗਰਮ ਮੈਬਰਾਂ ਵਲੋਂ ਅਸਤੀਫੇ

ਪਿਛਲੇ ਦਿਨੀਂ ਸਿਆਟਲ ਵਿੱਚ ਵਰਲਡ ਸਿੱਖ ਫੈਡਰੇਸ਼ਨ ਦੀ ਮੀਟਿੰਗ ਭਾਈ ਅਜਾਇਬ ਸਿੰਘ ਦੀ ਅਗਵਾਈ ਵਿਚ ਹੋਈ ਜਿਸ ਵਿੱਚ ਵਰਲਡ ਸਿੱਖ ਫੈਡਰੇਸ਼ਨ ਦੇ ਸਿਆਟਲ ਤੇ ਸਮੂੰਹ ਮੈਂਬਰ ਸਾਹਿਬਾਨ ਦੀ ਮੀਟਿੰਗ ਹੋਈ, ਜਿਸ ਵਿਚ ਬਾਕੀ ਥਾਵਾਂ ਤੋਂ ਫੋਨ ਕਾਨਫਰੰਸ ਰਾਹੀ ਬੋਥਲ ਤੋਂ ਭਾਈ ਹਰਜੀਤ ਸਿੰਘ, ਭਾਈ ਮਨਜੀਤ ਸਿੰਘ ਬਰਨਾਲਾ ਤੋਂ, ਲੋਥਰੋਪ ਕੈਲੀਫੋਰਨੀਆ ਤੋਂ ਬੀਬੀ ਕਮਲਜੀਤ ਕੌਰ ਅਤੇ ਭਾਈ ਸੁਖਦੇਵ ਸਿੰਘ, ਫਰਿਜ਼ਨੋ ਕੈਲੀਫੋਰਨੀਆ ਤੋਂ ਭਾਈ ਕੁਲਜੀਤ ਸਿੰਘ ਅਤੇ ਰਸ਼ਪਾਲ ਸਿੰਘ, ਡੈਲ੍ਸ ਟੈਕਸਸ ਤੋਂ ਨਰਿੰਦਰ ਸਿੰਘ ਸ਼ਾਮਿਲ ਹੋਏ, ਜਿਸ ਵਿਚ ਪਿਛਲੇ ਦਿਨਾਂ ਤੋਂ ਵਰਲਡ ਸਿੱਖ ਫੈਡਰੇਸ਼ਨ ਦੇ ਕੁਝ ਕੁ ਮੈਬਰਾਂ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਮੌਜੂਦਾ ਬੀੜ, ਕਰਤਾਰਪੁਰੀ ਬੀੜ ਅਤੇ ਰਾਗਮਾਲਾ ਦੇ ਸਬੰਧ ਵਿਚ ਵਿਚ ਫੇਸਬੁਕ 'ਤੇ ਕਾਫੀ ਵਿਵਾਦ ਕੀਤਾ ਜਾ ਰਿਹਾ ਹੈ, ਜਿਸ ਦਾ ਸਖਤ ਨੋਟਿਸ ਲਿਆ ਗਿਆ ਅਤੇ ਇਸ ਦੀ ਨਿਖੇਧੀ ਕੀਤੀ ਗਈ

ਇਸ ਸਾਰੇ ਘਟਨਾਕ੍ਰਮ ਵਿੱਚ ਅਕਾਲ ਤਖ਼ਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ ਬਾਰੇ ਕਾਫੀ ਘਟੀਆ ਸ਼ਬਦਾਵਲੀ ਵਰਤੀ ਗਈ ਅਤੇ ਬਿਨਾਂ ਵਜਾਹ ਪ੍ਰੋ. ਦਰਸ਼ਨ ਸਿੰਘ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਉਨਹਾਂ ਨੂੰ ਇਸ ਵਿਵਾਦ ਵਿਚ ਸ਼ਾਮਿਲ ਕੀਤਾ ਗਿਆ, ਜਦੋਂ ਕਿ ਪ੍ਰੋ. ਦਰਸ਼ਨ ਸਿੰਘ ਜੀ ਦਾ ਇਸ ਗੱਲਬਾਤ ਨਾਲ ਦੂਰ ਦਾ ਵੀ ਵਾਸਤਾ ਨਹੀਂਇਸ ਬਾਰੇ ਵੀ ਦੁੱਖ ਦਾ ਇਜ਼ਹਾਰ ਕੀਤਾ ਗਿਆ ਕਿ ਇਹ ਸਾਰਾ ਕੁੱਝ ਇਸ ਜਥੇਬੰਦੀ ਦੇ ਕੁੱਝ ਮੈਂਬਰ ਆਪਣੇ ਤੌਰ 'ਤੇ ਹੀ ਕਰ ਰਹੇ ਸਨ। ਇਸ ਸਾਰੇ ਮਾਮਲੇ ਵਿਚ ਬਹੁਤੇ ਮੈਬਰਾਂ ਨੂੰ ਵਿਸ਼ਵਾਸ ਵਿਚ ਨਹੀਂ ਲਿਆ ਗਿਆ। ਜਦੋਂ ਇਸ ਸਾਰੇ ਵਿਵਾਦ ਦਾ ਸਾਰੇ ਮੈਬਰਾਂ ਨੂੰ ਪਤਾ ਲਗਿਆ, ਤਾਂ ਉਨ੍ਹਾਂ ਇਤਰਾਜ਼ ਕੀਤਾ ਅਤੇ ਇਸ ਜਥੇਬੰਦੀ ਦੇ ਜਿਹੜੇ ਮੈਬਰਾਂ ਨੇ ਇਹ ਕਾਰਨਾਮਾ ਕੀਤਾ ਸੀ, ਉਨ੍ਹਾਂ ਨੂੰ ਬਿਨਾ ਸ਼ਰਤ ਕੌਮ ਕੋਲੋਂ ਮੁਆਫੀ ਮੰਗਣ ਵਾਸਤੇ ਕਿਹਾ ਗਿਆ। ਪਰ ਇਸ ਵਿਵਾਦ ਨੂੰ ਵਧਾਉਣ ਵਾਲਿਆਂ ਨੇ ਮੁਆਫੀ ਵੀ ਨਹੀਂ ਮੰਗੀ ਅਤੇ ਬਿਨਾ ਰੋਕ ਟੋਕ 'ਤੇ ਇਹ ਸ਼ਰੇਆਮ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਉਪਰ ਟੀਕਾ ਟਿੱਪਣੀ ਕਰ ਰਹੇ ਹਨ, ਜੋ ਕੌਮ ਵਾਸਤੇ ਬਹੁਤ ਘਾਤਕ ਹੈ

ਇਸ ਦੇ ਰੋਸ ਵਜੋਂ ਇਨ੍ਹਾਂ ਮੈਬਰਾਂ ਨੇ ਇਸ ਜਥੇਬੰਦੀ ਤੋਂ ਅਸਤੀਫਾ ਦੇ ਦਿਤਾ ਹੈ, ਜਿਸ ਵਿਚ ਸਿਆਟਲ, ਕੈਲੀਫੋਰਨੀਆ, ਬਰਨਾਲਾ ਇੰਡੀਆ ਅਤੇ ਟੈਕਸਸ ਦੇ ਮੈਂਬਰ ਹਨ। ਇਹਨਾ ਮੈਬਰ ਸਾਹਿਬਾਨ ਨੇ ਅਸਤੀਫਾ ਦੇਣ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਸਮੁੱਚੀ ਸਿੱਖ ਕੌਮ ਅਤੇ ਪ੍ਰੋ. ਦਰਸ਼ਨ ਸਿੰਘ ਜੀ ਤੋਂ ਇਸ ਸਾਰੇ ਘਟਨਾਕ੍ਰਮ ਵਾਸਤੇ ਮੁਆਫੀ ਮੰਗੀ ਹੈ ਅਤੇ ਅੱਗੇ ਤੋਂ ਪ੍ਰਣ ਕੀਤਾ ਹੈ ਕਿ ਜਿਹੜਾ ਵੀ ਸਿੱਖ ਰਹਿਤ ਮਰਿਆਦਾ ਜਾਂ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ 'ਤੇ ਟੀਕਾ ਟਿੱਪਣੀ ਕਰੇਗਾ, ਉਨ੍ਹਾਂ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਅਤੇ ਅੱਜ ਤੋਂ ਬਾਅਦ ਸਾਡਾ ਇਸ ਜਥੇਬੰਦੀ "ਵਰਲਡ ਸਿੱਖ ਫੈਡਰੇਸ਼ਨ" ਨਾਲ ਕੋਈ ਸਬੰਧ ਨਹੀਂ ਹੈ। ਜੇਕਰ ਇਹ ਜਥੇਬੰਦੀ ਕੋਈ ਕੌਮ ਵਿਰੋਧੀ ਕੰਮ ਕਰਦੀ ਹੈ, ਤਾਂ ਇਹ ਆਪ ਜ਼ੁੰਮੇਵਾਰ ਹੋਣਗੇ, ਅਤੇ ਅੱਗੇ ਤੋਂ ਸਾਡਾ ਨਾਮ ਕਿਸੇ ਵੀ ਬਿਆਨਬਾਜ਼ੀ ਵਿਚ ਨਾ ਵਰਤਿਆ ਜਾਵੇ।

ਕਿਰਪਾ ਕਰਕੇ ਸਾਰੀ ਸੰਗਤ ਨੋਟ ਕਰੇ।

ਬਿਆਨ ਜਾਰੀ ਕਰਤਾ - ਭਾਈ ਅਜਾਇਬ ਸਿੰਘ ਸਿਆਟਲ ਅਤੇ ਸਮੂਹ ਸੰਗਤ, ਬੀਬੀ ਕਮਲਜੀਤ ਕੌਰ ਅਤੇ ਭਾਈ ਸੁਖਦੇਵ ਸਿੰਘ ਲੈਥਰੋਪ ਅਤੇ ਸਮੂਹ ਸੰਗਤ, ਅਤੇ ਨਰਿੰਦਰ ਸਿੰਘ ਟੈਕਸਸ ਅਤੇ ਸਮੂਹ ਸੰਗਤ, ਮਨਜੀਤ ਸਿੰਘ ਬਰਨਾਲਾ, ਕੁਲਜੀਤ ਸਿੰਘ ਫਰਿਜਨੋ, ਰਸ਼ਪਾਲ ਸਿੰਘ ਫੈਰਿਜ਼ਨੋ, ਹਰਜੀਤ ਸਿੰਘ ਬੋਥ੍ਲ ਅਤੇ ਸਮੂਹ ਸੰਗਤ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top