ਕੈਲੀਫੋਰਨੀਆ,
21 ਮਈ (ਹੁਸਨ ਬੰਗਾ ਲੜੋਆ) - ਅਮਰੀਕੀ ਸੁਰੱਖਿਆ ਦਸਤਿਆਂ ਵਿਚ ਸਿੱਖ ਹੁਣ ਹੌਲੀ-ਹੌਲੀ
ਭਰਤੀ ਹੋ ਰਹੇ ਹਨ, ਪਰ ਅੰਮਿ੍ਤਧਾਰੀ ਗੁਰਸਿੱਖ ਨੌਜਵਾਨ ਅਜੇ ਵਿਰਲੇ ਹਨ।
ਅਮਰੀਕਾ ਅੰਦਰ ਅਤੇ ਕੈਲੀਫੋਰਨੀਆ ਵਿਚ ਪਹਿਲੇ ਅੰਮਿ੍ਤਧਾਰੀ ਪੁਲਿਸ
ਅਫ਼ਸਰ ਦੀ ਆਮਦ ਵਿਚ ਸ਼ਾਇਦ ਜਸਕੀਰਤ ਸਿੰਘ ਪਹਿਲਾ ਪੁਲਿਸ ਅਫ਼ਸਰ ਗਿਣਿਆ ਜਾਵੇਗਾ, ਜੋ
ਸਿੱਖ ਰਹਿਤ ਮਰਿਆਦਾ ਵਿਚ ਪੂਰਾ ਪਰਪੱਕ ਹੈ ਤੇ ਉਸ ਦੇ ਸਿੱਖੀ ਦੇ ਗੁਣ ਪੁਲਿਸ ਵਿਭਾਗ ਵਿਚ
ਹੋਰ ਪ੍ਰਫੁੱਲਿਤ ਹੋਣ ਦੇ ਨਾਲ-ਨਾਲ, ਪੁਲਿਸ ਫੋਰਸਾਂ ਤੇ ਦੇਸ਼ ਨੂੰ ਵੀ ਫਾਇਦਾ ਹੋਵੇਗਾ।
ਇਸ ਹਫ਼ਤੇ ਜਸਕੀਰਤ ਸਿੰਘ ਸੈਨ ਫਰਾਂਸਿਸਕੋ ਬੇਅ ਦੇ ਸ਼ਹਿਰ
ਮਿਲਪੀਟਸ ਵਿਚ ਬਤੌਰ ਇਕ ਪੁਲਿਸ ਅਧਿਕਾਰੀ ਵਜੋਂ ਨਿਯੁਕਤ ਹੋਇਆ ਹੈ।
ਇਸੇ ਹਫ਼ਤੇ ਹੀ ਉਸ ਨੇ ਪੁਲਿਸ ਭਰਤੀ ਅਕੈਡਮੀ ਦਾ ਇਮਤਿਹਾਨ ਪਾਸ
ਕੀਤਾ, ਜਿਸ ਤੋਂ ਬਾਅਦ ਉਸ ਦੀ ਨਿਯੁਕਤੀ ਹੋ ਗਈ। ਉਸ ਦੀ ਨਿਯੁਕਤੀ ਨਾਲ ਸਿੱਖ ਭਾਈਚਾਰੇ
ਵਿਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਸ ਦੀ ਤਸਵੀਰ ਤੇਜ਼ੀ ਨਾਲ ਸੋਸ਼ਲ ਮੀਡੀਏ ਵਿਚ ਰੱਜ ਕੇ
ਪ੍ਰਸੰਸਾ ਹਾਸਿਲ ਕਰ ਰਹੀ ਹੈ।
ਅਮਰੀਕਾ ਵਿਚ ਪੈਦਾ ਹੋ ਇਆ ਜਸਕੀਰਤ ਸਿੰਘ ਯੂਨੀਵਰਸਿਟੀ ਦੀ ਡਿਗਰੀ
ਪ੍ਰਾਪਤ ਹੈ ਤੇ ਗੁਰਮਤਿ ਸੰਗੀਤ ਵਿਚ ਤਬਲੇ ਦਾ ਵੀ ਮਾਹਿਰ ਹੈ। ਕੈਲੀਫੋਰਨੀਆ ਗਤਕਾ ਦਲ
ਵਿਚ ਉਹ ਲਗਾਤਾਰ ਬਚਪਨ ਤੋਂ ਹੀ ਗਤਕਾ ਖੇਡਦਾ ਆ ਰਿਹਾ ਹੈ। ਮਿੱਠ-ਬੋਲੜਾ ਤੇ ਆਗਿਆਕਾਰੀ
ਜਸਕੀਰਤ ਸਿੰਘ ਪੁਲਿਸ ਫੋਰਸ ਵਿਚ ਵੀ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ।