ਜਿਸ
ਹਿਸਾਬ ਨਾਲ ਆਰ.ਐਸ.ਐਸ ਨੇ ਆਪਣਾ ਪੂਰਾ ਜੋਰ ਲਗਾ ਕੇ ਆਪਣੇ ਪੁਰਾਣੇ ਵਿਦਿਆਰਥੀ ਨਰਿੰਦਰ
ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁਚਾਇਆ ਹੈ। ਹੁਣ ਸਿੱਖਾਂ ਸਮੇਤ ਸਾਰੀਆਂ
ਘੱਟ ਗਿਣਤੀ ਕੌਮਾਂ ਨੂੰ ਬਹੁਤ ਹੀ ਧਿਆਨ ਨਾਲ ਚਲਣਾ ਪਵੇਗਾ। ਆਰ.ਐਸ.ਐਸ ਨੇ ਪਾਰਸੀ, ਬੋਧੀ
ਅਤੇ ਜੈਨ ਧਰਮ ਨੂੰ ਨਿਗਲ ਕੇ ਆਪਣੇ ਵਿਚ ਰਲਾ ਲਿਆ ਹੈ।
ਇਸ ਲੜੀ ਦੇ ਤਹਿਤ ਹੁਣ ਸਿੱਖਾਂ ਨਾਲ ਵੀ ਇਸ ਤਰਾਂ ਹੀ ਹੋ ਰਿਹਾ ਹੈ
ਅਤੇ ਅੱਗੇ ਬਹੁਤ ਤੇਜੀ ਨਾਲ ਹੋਵੇਗਾ। ਜਿਸ ਤਰ੍ਹਾਂ ਇਹਨਾ ਅਕਾਲੀਆਂ ਦੇ ਕਬਜ਼ੇ ਵਿਚਲੀ
ਸ਼੍ਰੋਮਣੀ ਕਮੇਟੀ ਤੋਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾਇਆ ਗਿਆ ਹੈ, ਤਾਂ ਕਿ ਸਿੱਖ ਆਪਣੇ
ਆਪ ਨੂੰ ਹਿੰਦੂਆਂ ਤੋਂ ਵਖਰਾ ਨਾ ਕਰ ਸਕਣ।
ਇਸ ਲੜੀ ਦੇ ਤਹਿਤ ਸਾਡੇ ਵਾਸਤੇ ਆਉਣ ਵਾਲੇ ਸਮੇਂ ਵਿਚ ਬਹੁਤ ਹੀ
ਚੁਕੰਨੇ ਰਹਿਣ ਦੀ ਲੋੜ ਹੈ, ਹੁਣ ਇਹਨਾ ਵਲੋਂ ਸਕੂਲਾਂ ਦੇ ਵਿਚ
ਸਾਡੀਆਂ ਕਿਤਾਬਾਂ ਨਾਲ ਛੇੜਛਾੜ, ਸਾਡੇ ਇਤਿਹਾਸ ਨਾਲ ਛੇੜਛਾੜ.. ਹੋਰਾਂ ਗ੍ਰੰਥਾਂ ਨੂੰ
ਪ੍ਰਮੋਟ ਕਰਕੇ ਗੁਰੂ ਗਰੰਥ ਸਾਹਿਬ ਦੇ ਬਰਾਬਰ ਖੜਾ ਕਰਕੇ... ਸਿੱਖਾਂ ਨੂੰ ਦੁਬਿਧਾ ਵਿਚ
ਪਾਕੇ... ਆਪਸ ਵਿਚ ਲੜਾਉਣਾ ਜਿਵੇਂ "ਸ਼ੀਆ ਸੁੰਨੀ" ਮੁਸਲਮਾਨ ਲੜਦੇ ਹਨ।
ਨੌਜਵਾਨਾਂ ਨੂੰ ਵਰਗਲਾ ਕੇ ਕੇ ਸਿੱਖ
ਵਿਰਸੇ ਨਾਲੋਂ ਤੋੜਨਾ... ਨੌਜਵਾਨਾਂ ਨੂੰ ਨਸ਼ਿਆਂ ਵਿੱਚ ਪਾਉਣਾ... ਡੇਰਾਵਾਦ ਨੂੰ ਹੋਰ
ਵਧਾਉਣਾ ਤਾਂ ਕਿ ਸਿੱਖ ਸ਼ਬਦ ਗੁਰੂ ਨਾਲੋਂ ਟੁੱਟ ਕੇ... ਡੇਰਿਆਂ ਵਾਲੇ ਸਾਧਾਂ, ਸੰਤਾਂ
ਨਾਲ ਜੁੜ ਜਾਣ... ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਓਹਨਾ ਨੂੰ ਗਲਤ
ਕੰਮਾਂ ਵਿੱਚ ਲਾਉਣਾ, ਫੇਰ ਓਹਨਾਂ ਦੀ ਮੁਖਬਰੀ ਕਰਕੇ ਓਹਨਾਂ ਦਾ ਸਾਰੀ ਦੁਨੀਆ ਵਿਚ ਭੰਡੀ
ਪ੍ਰਚਾਰ ਕਰਨਾ, ਵਿਦੇਸ਼ੀ ਗੁਰਦਵਾਰਿਆਂ ਦੀਆਂ ਕਮੇਟੀਆਂ ਵਿੱਚ ਘੁਸਪੈਠ, ਹੋਰ ਵੀ ਇਹੋ ਜਿਹੇ
ਬਹੁਤ ਸਾਰੇ ਤਰੀਕੇ ਅਪਣਾਉਣਗੇ, ਇਹ ਆਉਣ ਵਾਲੇ ਸਮੇਂ ਵਿਚ ਕਿਉਂਕਿ ਹੁਣ ਇਹਨਾ
ਕੋਲ ਪੂਰੀ ਤਾਕਤ ਹੈ ਅਤੇ ਇਹਨਾ ਨੂੰ ਕਿਸੇ ਦਾ ਡਰ ਨਹੀਂ।
ਇਹਨਾ ਸਾਰੀਆਂ ਗੱਲਾਂ ਤੋਂ ਬਚਣ ਵਾਸਤੇ ਹੁਣ ਸਾਨੂੰ ਬਹੁਤ ਚੁਕੰਨੇ ਅਤੇ ਅੱਖਾਂ ਖੋਲ ਕੇ
ਚਲਣਾ ਪਵੇਗਾ, ਕਿਉਂਕਿ ਆਰ.ਐਸ.ਐਸ ਦੇ ਲੱਖਾਂ ਵਰਕਰ ਇਸ ਕੰਮ ਵਿਚ ਲੱਗੇ ਹੋਏ ਹਨ। ਇਹਨਾ
ਦੀ ਮਾਰ ਤੋਂ ਬਚਣ ਦਾ ਇਕੋ ਇਕ ਤਰੀਕਾ ਹੈ ਕਿ ਸਿੱਖ ਆਪਣੇ ਆਪ ਨੂੰ ਨਸ਼ਿਆਂ ਤੋਂ ਬਚਾਵੇ...
ਸਿੱਖ ਇਤਿਹਾਸ ਵਧ ਤੋਂ ਵਧ ਪੜੇ ਅਤੇ ਗੁਰਬਾਣੀ ਪੜੇ ਅਤੇ ਆਪਣਾ ਗੁਰੂ ਸਿਰਫ ਸ੍ਰੀ ਗੁਰੂ
ਗਰੰਥ ਸਾਹਿਬ ਨੂੰ ਹੀ ਮੰਨੇ ਕਿਸੇ ਬੰਦੇ ਨੂੰ ਨਹੀਂ... ਇਹ ਨਾ ਹੋਵੇ ਕਿ ਸਾਡੇ ਦਸਾਂ
ਗੁਰੂਆਂ ਦੀ ਕਮਾਈ ਅਤੇ ਦਸਵੇਂ ਪਾਤਸ਼ਾਹ ਜਿਸ ਨੇ ਸਾਰਾ ਪਰਿਵਾਰ ਸਾਡੇ ਉੱਤੋਂ ਵਾਰ ਦਿੱਤਾ।
ਇਸ ਵਾਸਤੇ ਕਿ ਸਿੱਖ ਇੱਕ ਵਖਰੀ ਕੌਮ ਹੈ, ਪਰ ਸਾਡੀ ਅਣਗਹਿਲੀ ਕਾਰਨ ਅਸੀਂ ਕਿੱਤੇ ਇਹ ਸਭ
ਕੁਝ ਗਵਾ ਨਾ ਬੈਠੀਏ।
ਉਮੀਦ ਹੈ ਅਸੀਂ / ਤੁਸੀਂ ਅਮਲ ਕਰਾਂਗੇ ਅਤੇ ਗੁਰੂ ਵਲੋਂ ਬਖਸ਼ੀ ਸਿੱਖੀ 'ਤੇ ਪਹਿਰਾ
ਦੇਵਾਂਗੇ।