' ਕੌਮੀ ਹਾਲਾਤ '
- ਗੁਰਮੀਤ ਸਿੰਘ ਐੱਲ.ਏ.
ਪਹਿਰੇਦਾਰਾਂ ਜਿਨ੍ਹਾਂ ਨੂੰ ਸੀ ਨਿਯੁਕਤ ਕੀਤਾ, ਉਹ ਤਾਂ ਚੋਰਾਂ ਦੇ ਨਾਲ ਰਲੇ
ਹੋਏ ਨੇ।
ਆਪਣੇ ਆਕਾ ਦੇ ਹੁਕਮਾਂ ਨੂੰ ਪਏ ਉਡੀਕਣ, ਕਿਉਂਕਿ ਉਹਨਾਂ ਦੇ ਆਸਰੇ ਖੜ੍ਹੇ ਹੋਏ ਨੇ।
ਅੱਗੇ ਲਾ ਲਾ ਕੇ (ਅ)ਕਾਲੀਆਂ ਨੂੰ, ਕਈ ਮੋਦੀਆਂ ਦੇ ਹੌਸਲੇ ਵਧੇ ਹੋਏ ਨੇ।
ਇਹ ਕੌਮ ਤਾਂ ਭਾਵੇਂ ਸ਼ੇਰਾਂ ਦੀ ਏ, ਪਰ ਲੀਡਰ ਇਸ ਕੌਮ ਦੇ ਕਈ ਗਧੇ ਹੋਏ ਨੇ।
ਕਈ ਊਟ ਪਟਾਂਗ ਐਵੇਂ ਲਿਖੀ ਜਾਂਦੇ, ਇਹ ਤਾਂ ਹਉਮੈ ਵਿਚ ਹੀ ਸੜੇ ਹੋਏ ਨੇ।
ਉਹਨਾਂ ਕਣੀਆਂ ਨੇ ਕਿਸੇ ਦਾ ਸੰਵਾਰਨਾਂ ਕੀ, ਰੂਪ ਬਦਲਕੇ ਜਿਨ੍ਹਾਂ ਦੇ ਗੜ੍ਹੇ ਹੋਏ ਨੇ।
ਸਿੱਖ ਜਾਗ ਨਾਂ ਜਾਣ ਇਸੇ ਡਰੋਂ, ਕਈ ਵਿਦਵਾਨ ਇਥੇ ਛੇਕੇ ਹੋਏ ਨੇ।
ਅਖੌਤੀ ਜਥੇਦਾਰਾਂ ਦੇ ਕਿਉਂਕਿ ਆਰ.ਐੱਸ.ਐੱਸ ਨਾਲ, ਕਈ ਮੀਟਿੰਗਾਂ ਦੇ ਵਿਚ ਏਕੇ ਹੋਏ ਨੇ।
ਇਕ ਡੇਰੇ ਦਾ ਕਬਜ਼ਾ ਲੈਣ ਦੇ ਲਈ, ਦੋ 'ਕੁ'ਸਾਧ ਆਪਸ ਵਿਚ ਭਿੜੇ ਹੋਏ ਨੇ।
ਤਾੜ-ਤਾੜ ਉਥੇ ਚੱਲੇ ਗੋਲੀ, ਚਾਰ-ਚਾਰ ਬੰਦੇ ਦੋਨਾਂ ਪਾਸਿਆਂ ਤੋਂ ਰਿੜੇ ਹੋਏ ਨੇ।
ਮਿਸ਼ਨਰੀ ਲਹਿਰ ਸੀ ਕਿਰਤੀਆਂ ਸ਼ੁਰੂ ਕੀਤੀ, ਪਰ ਸੁਪਨੇ ਉਹਨਾਂ ਦੇ ਉਵੇਂ ਹੀ ਧਰੇ ਹੋਏ ਨੇ।
ਇਸ ਲਹਿਰ ਨੂੰ ਵੀ ਲੱਗ ਗਿਆ ਉਦੋਂ ਖੋਰਾ, ਪੁਜਾਰੀ ਜਦੋਂ ਦੇ ਭਰਤੀ ਕਰੇ ਹੋਏ ਨੇ।
ਜ਼ਰੂਰ ਹੋਣਗੇ 'ਹਵਾਰੇ' ਇਸ ਕੌਮ ਅੰਦਰ, ਗਲੀ ਯਾਰ ਦੀ ਜਿਹੜੇ ਵੜੇ ਹੋਏ ਨੇ।
ਬਹੁਤੇ ਦਾਅਵੇ ਕਰਨੇ ਭਾਵੇਂ ਉਹ ਜਾਣਦੇ ਨਹੀਂ, ਪਰ ਸਿਦਕ ਨਿਭਾਉਣ ਤੇ ਅੜੇ ਹੋਏ ਨੇ।
ਉਮਰਾਂ ਤਾਂ ਭਾਵੇਂ ਛੋਟੀਆਂ ਨੇ, ਛਾਤੀ ਤਾਣ ਕੇ ਨੀਹਾਂ ਵਿਚ ਖੜੇ ਹੋਏ ਨੇ।
ਕੌਮ ਜਿਉਂਦੀ ਉਹਨਾਂ ਦੇ ਆਸਰੇ ਤੇ, ਹੱਸ ਹੱਸ ਜਿਹੜੇ ਚਰਖੜੀਆਂ ਚੜੇ ਹੋਏ ਨੇ।
ਕਰਮ ਸਿੰਘ ਤੇ ਕਾਨ੍ਹ ਸਿੰਘ ਨਾਭੇ ਵਰਗੇ, ਸਿਧਾਂਤ ਜਿਨ੍ਹਾ ਨੇ ਚੰਗੀ ਤਰਾਂ
ਪੜੇ ਹੋਏ ਨੇ।
ਸਾਹਿਬ ਸਿੰਘ ਵਰਗੇ ਵਿਦਵਾਨ ਇਥੇ, ਪੱਲੇ ਗੁਰਬਾਣੀ ਦੇ ਜਿਨ੍ਹਾਂ ਨੇ ਫੜੇ ਹੋਏ ਨੇ।
ਸਿੱਖੋ ਉਠੋ ਹੁਣ ਗੁਰੂ ਦਾ ਗਿਆਨ ਲੈ ਕੇ, ਗਗਨ ਦਮਾਮੇ ਤਾਂ ਕਦੋਂ ਦੇ ਵੱਜੇ ਹੋਏ ਨੇ।
ਬੱਸ ਕਸਰ ਤਾਂ ਸਾਡੇ ਜਾਗਣੇ ਦੀ ਏ, ਪੰਥ ਦੋਖੀ ਤਾਂ ਮਾਨੋ ਭੱਜੇ ਹੋਏ ਨੇ। |
|
|
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ
ਹੈ। ਅਸੀਂ ਅਖੌਤੀ ਦਸਮ
ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ
(ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ
ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।
ਕਿਸੇ ਨੂੰ ਇਹ ਸਾਈਟ ਚੰਗੀ
ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ,
Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ
ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ
ਗੁਰਮਤਿ
ਦਾ ਰਾਹ ਛਡਣਾ ਹੈ। |
|
|