Share on Facebook

Main News Page

ਨਿਹੰਗ ਮੁੱਖੀ ਅਜੀਤ ਸਿੰਘ ਪੂਹਲਾ ਕਤਲ ਕੇਸ ਦੇ ਤਿੰਨੇ ਸਿੰਘ ਬਰੀ, ਪੰਥਕ ਜਥੇਬੰਦੀਆਂ ਨੇ ਕੀਤਾ ਸਵਾਗਤ

ਅੰਮ੍ਰਿਤਸਰ 19 ਮਈ (ਜਸਬੀਰ ਸਿੰਘ) ਕਰੀਬ ਛੇ ਸਾਲ ਪਹਿਲਾਂ ਸਥਾਨਕ ਕੇਂਦਰੀ ਜੇਲ ਵਿੱਚ ਅੱਤਵਾਦ ਦੇ ਦੌਰ ਦੌਰਾਨ ਪੰਜਾਬ ਦੇ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਦੇ ਸਾਥੀ ਰਹੇ ਨਿਹੰਗ ਮੁੱਖੀ ਬਾਬਾ ਅਜੀਤ ਸਿੰਘ ਪੂਹਲਾ ਦੇ ਕਤਲ ਕੇਸ ਵਿੱਚ ਨਾਮਜਦ ਕੀਤੇ ਗਏ ਤਿੰਨ ਸਿੰਘਾਂ ਨਵਤੇਜ ਸਿੰਘ, ਹਰਪ੍ਰੀਤ ਸਿੰਘ ਅਤੇ ਹਰਚੰਦ ਸਿੰਘ ਨੂੰ ਜਿਲ੍ਹਾ ਸ਼ੈਸ਼ਨ ਜੱਜ ਗੁਰਬੀਰ ਸਿੰਘ ਨੇ ਸਬੂਤਾਂ ਦੀ ਘਾਟ ਦਾ ਫਾਇਦਾ ਦਿੰਦਿਆਂ ਬਰੀ ਕਰ ਦਿੱਤਾ ਹੈ, ਜਿਸ ਦਾ ਪੰਥਕ ਜਥੇਬੰਦੀਆਂ ਨੇ ਜ਼ੋਰਦਾਰ ਸਵਾਗਤ ਕਰਦਿਆਂ ਜਿਲਾ ਕਚਿਹਰੀਆਂ ਵਿੱਚ ਅਕਾਸ਼ ਗੂੰਜਾਉ ਖਾਲਸਾਈ ਨਾਅਰੇ ਲਗਾਏ ਤੇ ਲੱਡੂ ਵੰਡ ਕੇ ਫੈਸਲੇ ਦਾ ਸੁਆਗਤ ਕੀਤਾ।

ਰੀਬ ਛੇ ਸਾਲ ਪਹਿਲਾਂ 28 ਫਰਵਰੀ 2008 ਨੂੰ ਜੇਲ ਵਿੱਚ ਬੰਦ ਤਰੁਣਾ ਦਲ ਦੇ ਨਿਹੰਗ ਮੁੱਖੀ ਬਾਬਾ ਅਜੀਤ ਸਿੰਘ ਪੂਹਲਾ ਤੇ ਪੰਥ ਦੋਖੀ ਹੋਣ ਦਾ ਦੋਸ਼ ਲਗਾਉਦਿਆਂ ਉਸ ਦੇ ਸਾਥੀ ਕੈਦੀਆ ਨਵਤੇਜ ਸਿੰਘ, ਹਰਪ੍ਰੀਤ ਸਿੰਘ ਅਤੇ ਹਰਚੰਦ ਸਿੰਘ ਸਮੇਤ ਛੇ ਵਿਅਕਤੀਆਂ ਦੇ ਖਿਲਾਫ ਜੇਲ ਦੇ ਡਿਪਟੀ ਸੁਪਰਡੈਟ ਬਲਕਾਰ ਸਿੰਘ ਦੇ ਬਿਆਨਾ ਤੇ ਕਤਲ ਦਾ ਪਰਚਾ ਦਰਜ ਕੀਤਾ ਗਿਆ ਸੀ ਜਦ ਕਿ ਤਿੰਨ ਵਿਅਕਤੀ ਪਹਿਲੇ ਟਰਾਇਲ ਵਿੱਚ ਹੀ ਛੱਡ ਦਿੱਤੇ ਗਏ ਸਨ। ਇੱਕ ਮੱਤ ਹੋ ਕੇ ਇਹਨਾਂ ਸਿੰਘਾਂ ਨੇ ਬਾਬਾ ਪੂਹਲਾ ਤੇ ਹਮਲਾ ਕਰਕੇ ਉਸ ਨੂੰ ਤੇਲ ਪਾ ਕੇ ਸਾੜ ਦਿੱਤਾ ਸੀ ਤੇ ਪੂਹਲਾ ਦੋ ਤਿੰਨ ਦਿਨ ਜਖਮਾਂ ਦੀ ਤਾਬ ਨਾ ਸਹਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਅੱਲਾ ਨੂੰ ਪਿਆਰਾ ਹੋ ਗਿਆ ਸੀ। ਉਸ ਸਮੇਂ ਇਸ ਕਾਂਡ ਵਿੱਚ ਤਿੰਨ ਸਿੰਘਾਂ ਨਵਤੇਜ ਸਿੰਘ, ਹਰਪ੍ਰੀਤ ਸਿੰਘ ਤੇ ਹਰਚੰਦ ਸਿੰਘ ਨੂੰ ਨਾਮਜ਼ਾਦ ਕੀਤਾ ਗਿਆ ਸੀ ਅਤੇ ਤਿੰਨਾਂ ਸਿੰਘਾਂ ਨੂੰ ਕਈ ਦਿਨ ਪੁਲੀਸ ਰਿਮਾਂਡ ‘ਤੇ ਵੀ ਰੱਖਿਆ ਗਿਆ ਸੀ, ਕਿਉਂਕਿ ਬਾਬਾ ਪੂਹਲਾ ਦੇ ਕੇਸ ਦੀ ਪੈਰਵੀ ਡੀ.ਜੀ.ਪੀ ਸੁਮੇਧ ਸਿੰਘ ਤੇ ਸਿੱਧੇ ਰੂਪ ਵਿੱਚ ਕਰਨ ਦੀ ਚਰਚਾ ਸੀ।

ਬਾਬਾ ਪੂਹਲਾ ‘ਤੇ ਵੀ ਕਈ ਵਿਅਕਤੀਆ ਨੂੰ ਕਤਲ ਕਰਨ ਦੇ ਦੋਸ਼ ਲੱਗੇ ਸਨ ਅਤੇ ਸੁਮੇਧ ਸਿੰਘ ਸੈਣੀ ‘ਤੇ ਹਮਲਾ ਕਰਨ ਵਾਲੇ ਇੱਕ ਖਾੜਕੂ ਪਰਿਵਾਰ ਨੂੰ ਜਿੰਦਾ ਜਲਾਉਣ ਦੇ ਵੀ ਪੂਹਲਾ ‘ਤੇ ਦੋਸ਼ ਲੱਗਦੇ ਰਹੇ ਸਨ। ਜੇਲ ਸੁਪਰਡੈਂਟ ਐਸ.ਪੀ. ਸਿੰਘ ਨੇ ਆਪਣੀ ਗਵਾਹੀ ਵਿੱਚ ਦੱਸਿਆ ਕਿ ਪੂਹਲੇ ਦੇ ਖਿਲਾਫ ਕਤਲ ਕਰਨ ਦੇ 22 ਕੇਸ ਦਰਜ ਸਨ, ਜਿਹਨਾਂ ਵਿੱਚ ਇੱਕ ਨੌਜਵਾਨ ਕੁੜੀ ਨੂੰ ਉਸ ਦੇ ਘਰੋ ਚੁੱਕ ਕੇ ਕਈ ਪ੍ਰਕਾਰ ਦੇ ਨਸ਼ੇ ਕਰਕੇ ਉਸ ਨਾਲ ਲਗਾਤਾਰ ਕਈ ਦਿਨ ਬਲਾਤਕਾਰ ਕਰਨ ਉਪਰੰਤ, ਉਸ ਦਾ ਕਤਲ ਕਰਨਾ ਵੀ ਕੇਸ ਵੀ ਸ਼ਾਮਲ ਹੈ। ਬਾਬਾ ਪੂਹਲਾ ਦੇ ਖਿਲਾਫ ਜਦੋਂ 1997 ਵਿੱਚ ਬਾਦਲ ਸਰਕਾਰ ਬਣੀ ਸੀ ਤਾਂ ਉਸ ਸਮੇਂ ਕੋਈ ਵੀ ਕਾਰਵਾਈ ਨਾ ਕੀਤੀ ਗਈ ਪਰ 2002 ਵਿੱਚ ਜਦੋਂ ਕੈਪਟਨ ਸਰਕਾਰ ਹੋਂਦ ਵਿੱਚ ਆਈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਦੇ ਜਿੰਨੇ ਵੀ ਟਾਊਟ ਵੱਖ ਵੱਖ ਕੇਸਾ ਵਿੱਚ ਸ਼ਾਮਲ ਨੂੰ ਜੇਲਾਂ ਵਿੱਚ ਸੁੱਟ ਦਿੱਤਾ ਜਿਹਨਾਂ ਵਿੱਚ ਸਭ ਤੋਂ ਪਹਿਲਾਂ ਨੰਬਰ ਪੂਹਲੇ ਦਾ ਹੀ ਲੱਗਾ ਸੀ।

ਪਿਛਲੇ ਕਰੀਬ 25 ਸਾਲਾ ਤੋਂ ਫੌਜਦਾਰੀ ਕੇਸਾਂ ਦੀ ਪੈਰਵੀ ਕਰਦੇ ਆ ਰਹੇ ਵਕੀਲ ਸ੍ਰ. ਦਿਲਬਾਗ ਸਿੰਘ ਅਟਾਰੀ ਨੇ ਪੂਹਲੇ ਦੇ ਵਿਰੁੱਧ ਕੇਸ ਲੜਿਆ ਜਿਹਨਾਂ ਵੱਲੋ ਬਾਦਲੀਲ ਸਬੂਤ ਕੇਸ ਕਰਨ ‘ਤੇ ਦੋਸ਼ੀ ਗਰਦਾਨੇ ਗਏ ਵਿਅਕਤੀਆ ਨੂੰ ਬਰੀ ਕਰ ਦਿੱਤਾ ਗਿਅ। ਸ੍ਰ. ਦਿਲਬਾਗ ਸਿੰਘ ਅਟਾਰੀ ਨੇ ਦੱਸਿਆ ਕਿ ਭਾਂਵੇ ਮੌਕੇ ਦੇ ਗਵਾਹ ਸਿਰਫ ਦੋ ਹੀ ਸਨ ਪਰ ਇਹਨਾਂ ਨੇ ਕੇਸ ਨੂੰ ਮਜਬੂਤ ਕਰਨ ਲਈ ਕੁਲ 24 ਗਵਾਹ ਭੁਗਤਾਏ ਜਦ ਕਿ ਸਫਾਈ ਪੱਖ ਵਿੱਚ ਉਹਨਾਂ ਨੇ ਇੱਕ ਗਵਾਹ ਹੀ ਭੁਗਤਾਇਆ। ਉਹਨਾਂ ਕਿਹਾ ਕਿ ਪੂਹਲੇ ਦੇ ਕੇਸ ਵਿੱਚ ਉਹਨਾਂ ਨੂੰ ਕਾਫੀ ਮਿਹਨਤ ਕਰਨੀ ਪਈ ਤੇ ਅੱਜ ਉਹ ਸੰਤੁਸ਼ਟ ਹਨ ਉਹਨਾਂ ਦੇ ਮੁਵੱਲਕ ਬਰੀ ਗਏ ਹਨ। ਉਹਨਾਂ ਦੱਸਿਆ ਕਿ ਨਵਤੇਜ ਸਿੰਘ ਤੇ ਉਸ ਦੇ ਸਾਥੀਆ ਦੇ ਖਿਲਾਫ ਮੁੰਡਿਆ ਦੀ ਆਪਸੀ ਲੜਾਈ ਝਗੜੇ ਦਾ ਹੀ ਕੇਸ ਦਰਜ ਹੋਇਆ ਸੀ ਜਿਸ ਤਹਿਤ ਉਹ ਜੇਲ ਵਿੱਚ ਬੰਦ ਸਨ। ਉਹਨਾਂ ਦੱਸਿਆ ਕਿ ਉਸ ਕੇਸ ਵਿੱਚ ਨਵਤੇਜ ਸਿੰਘ ਤੇ ਉਸ ਦੇ ਸਾਥੀ ਦੀ ਜ਼ਮਾਨਤ ਹੋ ਚੁੱਕੀ ਹੈ ਪਰ ਸਮੇਂ ਜ਼ਮਾਨਤ ਨਾ ਭਰਨ ਕਾਰਨ ਅੱਜ ਉਹ ਰਿਹਾਅ ਨਹੀ ਹੋ ਸਕੇ। ਉਹਨਾਂ ਕਿਹਾ ਕਿ ਉਹਨਾਂ ਦੀ ਆਸ ਹੈ ਕਿ ਅਗਲੇ ਦੋ ਚਾਰ ਦਿਨਾਂ ਤੱਕ ਨਵਤੇਜ ਸਿੰਘ ਗੁਗੂ ਰਿਹਾਅ ਹੋ ਜਾਵੇਗਾ। ਉਹਨਾਂ ਕਿਹਾ ਕਿ ਪੂਹਲਾ ਕੇਂਦਰੀ ਜੇਲ ਦੀ ਬੈਰਕ ਨੰਬਰ ਨੌ ਦੇ ਸੈਲ ਨੰਬਰ ਦੋ ਵਿੱਚ ਸੀ ਉਸ ਦੇ ਦੋ ਹੋਰ ਸਾਥੀ ਅਮੋਲਕ ਸਿੰਘ ਤੇ ਗੁਰਦਿਆਲ ਸਿੰਘ ਵੀ ਉਸੇ ਸੈਂਲ ਵਿੱਚ ਉਸ ਦੇ ਨਾਲ ਸਨ। ਉਹਨਾਂ ਕਿਹਾ ਕਿ ਨਵਤੇਜ ਸਿੰਘ ਬਟਾਲਾ ਤੇ ਹਰਚੰਦ ਸਿੰਘ ਮਾੜੀ ਕੰਬੋਕੀ ਦਾ ਰਹਿਣ ਵਾਲਾ ਹੈ।

ਜਿਉ ਹੀ ਅੱਜ ਸਵੇਰੇ ਪੰਥਕ ਜਥੇਬੰਦੀਆ ਨੂੰ ਪਤਾ ਲੱਗਾ ਕਿ ਪੂਹਲਾ ਕੇਸ ਦੇ ਦੋਸ਼ੀਆਂ ਦੀ ਹੁਕਮ ਦੀ ਤਰੀਕ ਹੈ ਤਾਂ ਖਾੜਕੂ ਸੁਰ ਰੱਖਣ ਵਾਲੀਆਂ ਸਾਰੀਆਂ ਹੀ ਜਥੇਬੰਦੀਆਂ ਅਦਾਲਤ ਵਿੱਚ ਪਹੁੰਚ ਗਈਆ। ਜਿਉ ਹੀ ਸ਼ੈਸ਼ਨ ਜੱਜ ਸ੍ਰ ਗੁਰਬੀਰ ਸਿੰਘ ਨੇ ਦੋਸ਼ੀਆ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਤਾਂ ਕਚਿਹਰੀਆ ਵਿੱਚ ਲੱਡੂ ਵੰਡੇ ਗਏ ਅਤੇ ਖਾਲਸਾਈ ਨਾਅਰਿਆ ਨਾਲ ਪੂਰੀ ਕਚਿਹਰੀ ਗੂੰਜ ਉ¤ਠੀ। ਸੰਤ ਭਿੰਡਰਾਂਵਾਲਾ- ਜਿੰਦਾਬਾਦ, ਖਾਲਿਸਤਾਨ- ਜਿੰਦਾਬਾਦ, ਪੂਹਲਾ ਦੁਸ਼ਟ- ਮੁਰਦਾਬਾਦ ਆਦਿ ਦੇ ਅਕਾਸ਼ ਗੂੰਜਾਉ ਨਾਅਰੇ ਲੱਗਾੲ ਗਏ।

ਭਿੰਡਰਾਂਵਾਲਾ ਸਿੱਖ ਫੈਡਰੇਸ਼ਨ ਦੇ ਮੁੱਖੀ ਭਾਈ ਬਲਵੰਤ ਸਿੰਘ ਗੋਪਾਲਾ, ਯੂਨਾਈਟਿੰਡ ਸਿੱਖ ਮੂਵਮੈਂਟ ਦੇ ਕਨਵੀਨਰ ਭਾਈ ਮੋਹਕਮ ਸਿੰਘ, ਸ਼੍ਰੋਮਣੀ ਅਕਾਲੀ ਦਲ( ਪੰਚ ਪਰਧਾਨੀ) ਦੇ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ, ਸਿੱਖ ਸਿਟੀਜ਼ਨ ਕੌਸ਼ਲ ਦੇ ਪ੍ਰਧਾਨ ਸ੍ਰ ਬੇਅੰਤ ਸਿੰਘ,ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਸ੍ਰ ਕਿਰਪਾਲ ਸਿੰਘ ਰੰਧਾਵਾ ਨੇ ਇਸ ਫੈਸਲੇ ਦਾ ਸੁਆਗਤ ਕਰਦਿਆ ਕਿਹਾ ਕਿ ਓੜਕ ਸੱਚ ਰਹੀ ਹੈ। ਉਹਨਾਂ ਕਿਹਾ ਕਿ ਇਤਿਹਾਸ ਦੇ ਪੰਨਿਆ ਤੇ ਜ਼ਿਕਰ ਆਉਦਾ ਹੈ ਕਿ ਅੱਤ ਤੇ ਖੁਦਾ ਵੈਰ ਹੁੰਦਾ ਹੈ ਅਤੇ ਪੂਹਲੇ ਵਰਗਿਆ ਨੂੰ ਰੱਬ ਭੁੱਲਿਆ ਸੀ ਤੇ ਆਪ ਹੀ ਰੱਬ ਬਣੇ ਬੈਠੇ ਸਨ। ਉਹਨਾਂ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸੋਧਣ ਲਈ ਵੀ ਗੁਰੂ ਸਾਹਿਬ ਖੁਦ ਹੀ ਕਿਰਪਾ ਕਰਕੇ ਨਵਤੇਜ ਸਿੰਘ ਤੇ ਹਰਚੰਦ ਸਿੰਘ ਵਰਗਿਆ ਨੂੰ ਅੱਜ ਦੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਬਣਾ ਕੇ ਭੇਜ ਦਿੰਦੇ ਹਨ।ਵਰਨਣਯੋਗ ਹੈ ਕਿ ਮੱਸੇ ਰੰਘੜ ਦਾ ਸਿਰ ਲਾਹੁਣ ਵਾਲੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੀ ਵੀ ਪਿੰਡ ਮਾੜੀ ਕੰਬੋਕੀ ਸੀ ਜਿਸ ਪਿੰਡ ਦਾ ਹਰਚੰਦ ਸਿੰਘ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top